More Gurudwara Wiki  Posts
Gurudwara Shri Gangsar Sahib Ji Kartarpur


ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀ ਅਤੇ ਛੇਂਵੀ – ਕਰਤਾਰਪੁਰ (ਜਲੰਧਰ)

ਇਹ ਪਾਵਨ ਅਸਥਾਨ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਭਾਇਮਾਨ ਹੈ , ਕਰਤਾਰਪੁਰ ਨਗਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜਰੂਰਤ ਨੂੰ ਮੁੱਖ ਰੱਖਦਿਆਂ ਸਮੰਤ 1656 ਵਿੱਚ ਗੁਰੂ ਅਰਜਨ ਦੇਵ ਜੀ ਨੇ ਇਥੇ ਖੂਹ ਲਗਵਾਇਆ |

ਪਵਿੱਤਰ ਖੂਹ ਦੀ ਤਸਵੀਰ ਨੀਚੇ ਦੇਖੋ

ਇਥੇ ਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ ਰਾਮ ਤੋਂ ਗੰਗਾ ਨਦੀ ਵਿੱਚ ਡਿੱਗਾ ਗੜ੍ਹਵਾ ਇਸ ਖੂਹ ਵਿਚੋਂ ਪ੍ਰਗਟ ਕਰਾਕੇ ਤੀਰਥ ਗੰਗਾ ਦੇ ਇਸ਼ਨਾਨ ਦਾ ਭਰਮ ਦੂਰ ਕੀਤਾ | ਇਸੇ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ | ਗੁਰੂ ਸਾਹਿਬ ਨੇ ਇਸ ਖੂਹ ਨੂੰ ਅਨੇਕਾਂ ਵਰ ਦਿੰਦਿਆਂ ਫਰਮਾਇਆ ਕੇ ਜਿਹੜਾ ਵੀ ਪ੍ਰਾਣੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸਦੇ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਖਤਮ ਹੋ ਜਾਣਗੇ...

|ਖੂਹ ਦੇ ਨੇੜੇ ਹੀ ਜਿਥੇ ਗੁਰੂ ਮਹਾਰਾਜ ਦੀਵਾਨ ਸਜਾਉਂਦੇ ਸਨ ਉਸ ਅਸਥਾਨ ਦਾ ਨਾਮ ਸ੍ਰੀ ਮੰਜੀ ਸਾਹਿਬ ਹੈ , ਛੇਂਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਥੇ ਹੀ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਕਰਿਆ ਕਰਦੇ ਸਨ | ਇਥੇ ਹੀ ਛੇਂਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਹਕੂਮਤ ਦੇ ਜ਼ੁਲਮ ਵਿਰੁੱਧ ਚੋਥੀ ਜੰਗ ਲੜੀ ਅਤੇ ਫਤਿਹ ਹਾਸਿਲ ਕੀਤੀ | ਇਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਜਰਨੈਲ ਪੈਂਦੇ ਖਾਂ ਨੂੰ ਮਾਰਿਆ ਸੀ | ਇਥੇ ਹੀ ਮਾਹਰਾਜ ਛੇਂਵੇ ਪਾਤਸ਼ਾਹ ਜੀ ਨੇ ਕਮਰਕੱਸਾ ਖੋਲ ਕੇ ਦਮ ਲਿਆ ਸੀ, 

ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ

 

ਪਵਿੱਤਰ ਖੂਹ
...
...



Related Posts

Leave a Reply

Your email address will not be published. Required fields are marked *

3 Comments on “Gurudwara Shri Gangsar Sahib Ji Kartarpur”

  • Send me again

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)