More Gurudwara Wiki  Posts
Sri Darbar Sahib Tarn Taran Sahib


ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਪੁਰਾਤਨ ਦਿੱਲੀ-ਲਾਹੌਰ ਸ਼ਾਹ ਰਾਹ ‘ਤੇ ਹੈ। ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਪਵਿੱਤਰ ਧਾਰਮਿਕ-ਇਤਿਹਾਸਕ ਸ਼ਹਿਰ ‘ਤਰਨ ਤਾਰਨ’। ਗੁਰੂ ਅਰਜਨ ਦੇਵ ਜੀ ਨੇ ਖਾਰਾ ਤੇ ਪਲਾਸੌਰ ਦੇ ਪਿੰਡਾਂਦੀ ਜ਼ਮੀਨ ਖ੍ਰੀਦ ਕੇ 17 ਵੈਸਾਖ ਸੰਮਤ 1647 ਬਿ: (1590 ਈ:) ਨੂੰ ਇਕ ਧਾਰਮਿਕ ਕੇਂਦਰ ਦੇ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ ਅਤੇ 4 ਚੇਤ ਸੰਮਤ 1653 ਬਿ: (1596 ਈ:) ਨੂੰ ਇਤਿਹਾਸਕ ਨਗਰ ਦੀ ਨੀਂਹ ਰੱਖੀ। ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਵੀ ਇਸ ਅਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ ਸਨ। ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਅਜੇ ਚਲ ਹੀ ਰਹੀ ਸੀ ਕਿ ਸਰਾਇ ਨੂਰਦੀਨ ਦੀ ਉਸਾਰੀ ਸਰਕਾਰੀ ਤੌਰ ‘ਤੇ ਸ਼ੁਰੂ ਹੋਈ, ਜਿਸ ਕਰਕੇ ਜ਼ਬਰਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਰੋਕ ਦਿੱਤੀ ਗਈ। ਉਸਾਰੀ ਵਾਸਤੇ ਇਕੱਠੀਆਂ ਕੀਤੀਆਂ ਇੱਟਾਂ ਵੀ ਨੂਰਦੀਨ ਦਾ ਪੁਤਰ ਅਮੀਰੁੱਦੀਨ ਚੁੱਕ ਕੇ ਲੈ ਗਿਆ। ਸੰ: 1835 ਬਿ: (1778 ਈ:) ਵਿਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਪੱਟੀ ਪਰਗਣੇ ‘ਤੇ ਕਬਜ਼ਾ ਕੀਤਾ ਤੇ ਨੂਰਦੀਨ ਦੀ ਸਰਾਇ ਨੂੰ ਢਵਾ ਕੇ ਗੁਰੂ-ਘਰ ਦੀਆਂ ਇੱਟਾਂ ਵਾਪਸ ਲਿਆਂਦੀਆਂ ਤੇ ਗੁਰੂ ਨਗਰੀ ਤਰਨ ਤਾਰਨ ਦਾ ਨਿਰਮਾਣ ਕਾਰਜ ਦੋਬਾਰਾ ਸ਼ੁਰੂ ਕਰਵਾਇਆ।ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਕਾਲ ਦੌਰਾਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਇਤਿਹਾਸਕ ਇਮਾਰਤ ਨੂੰ ਨਵੀਨ ਰੂਪ ਪ੍ਰਦਾਨ ਕੀਤਾ ਤੇ ਸੋਨੇ ਦੀ ਮੀਨਾਕਾਰੀ ਦਾ ਇਤਿਹਾਸਕ ਕਾਰਜ ਕਰਵਾਇਆ। ਵਿਸ਼ਾਲ ਸਰੋਵਰ ਦੀ ਪਰਕਰਮਾ ਪੱਕੀ ਵੀ ਸ਼ੇਰੇ ਪੰਜਾਬ ਦੇ ਰਾਜ ਕਾਲ ਸਮੇਂ ਹੋਈ।ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਦੇ ਆਰਾਮ ਵਾਸਤੇ ਬਹੁਤ ਸਾਰੇ ਬੁੰਗੇ ਵੀ ਬਣਾਏ ਗਏ। ਅੰਗਰੇਜ਼ ਰਾਜ ਸਮੇਂ ਸ੍ਰੀ ਦਰਬਾਰ ਸਾਹਿਬ ਤਰਨ...

ਤਾਰਨ ਦਾ ਪ੍ਰਬੰਧ ਉਦਾਸੀ ਮਹੰਤਾਂ ਪਾਸ ਰਿਹਾ ਜੋ ਸਮੇਂ ਦੇ ਗੇੜ ਨਾਲ ਅਤਿ ਦਰਜੇ ਦੇ ਨੀਚ ਸਾਬਤ ਹੋਏ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ 26 ਜਨਵਰੀ, 1920 ਨੂੰ ਉਦਾਸੀਆਂ ਨਾਲ ਸੰਘਰਸ਼ ਕਰਕੇ ਸਿੰਘਾਂ ਨੇ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ। 1930 ਈ: ਨੂੰ ਸ੍ਰੀ ਦਰਬਾਰ ਤਰਨ ਤਾਰਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ।ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਦੀ ਅਤਿ ਸੁੰਦਰ ਆਲੀਸ਼ਾਨ ਇਮਾਰਤ, ਵਿਸ਼ਾਲ ਸਰੋਵਰ ਦੇ ਇਕ ਕਿਨਾਰੇ ਸਸ਼ੋਭਿਤ ਹੈ। ਇਸ ਪਵਿੱਤਰ ਇਤਿਹਾਸਕ ਅਸਥਾਨ ‘ਤੇ ਸਾਰੇ ਗੁਰਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਤੇ ਖਾਲਸੇ ਦਾ ਸਿਰਜਣਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਤਰਨ ਤਾਰਨ ਰੇਲਵੇ ਸਟੇਸ਼ਨ ਤੋਂ ਇਕ ਕਿਲੋਮੀਟਰ ਤੇ ਬੱਸ ਸਟੈਂਡ ਤਰਨ ਤਾਰਨ ਤੋਂ ਅੱਧਾ ਕਿਲੋਮੀਟਰ ਦੂਰੀ ‘ਤੇ ਸ਼ੋਭਨੀਕ ਹੈ। ਤਰਨ ਤਾਰਨ ਸ਼ਹਿਰ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ ਜੋ ਅੰਮ੍ਰਿਤਸਰ ਤੋਂ ਕੇਵਲ 24 ਕਿਲੋਮੀਟਰ ਦੀ ਦੂਰੀ ‘ਤੇ ਅੰਮ੍ਰਿਤਸਰ-ਫਿਰੋਜ਼ਪੁਰ ਰੋਡ ‘ਤੇ ਸਥਿਤ ਹੈ। ਤਰਨ ਤਾਰਨ ਗੋਇੰਦਵਾਲ, ਝਬਾਲ, ਫਿਰੋਜ਼ਪੁਰ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਰਾਹੀਂ ਜੁੜਿਆ ਹੈ।ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਤਰਨ ਤਾਰਨ ਵਿਚ ਗੁਰਦੁਆਰਾ ਗੁਰੂ ਕਾ ਖੂਹ, ਗੁ: ਮੰਜੀ ਸਾਹਿਬ, ਗੁਰਦੁਆਰਾ ਟੱਕਰ ਸਾਹਿਬ, ਬੀਬੀ ਭਾਨੀ ਦਾ ਖੂਹ, ਗੁ: ਲਕੀਰ ਸਾਹਿਬ ਆਦਿ ਧਾਰਮਿਕ-ਇਤਿਹਾਸਕ ਅਸਥਾਨ ਦੇਖਣ ਯੋਗ ਹਨ।ਯਾਤਰੂਆਂ ਦੀ ਰਿਹਾਇਸ਼, ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ।

ਇਹ ਇਤਿਹਾਸਿਕ ਜਾਣਕਾਰੀ ਸਾਂਝੀ ਕੀਤੀ ਹਰਪ੍ਰੀਤ ਸਿੰਘ ਜੀ ਨੇ

...
...



Uploaded By:Harpreet Singh

Related Posts

Leave a Reply

Your email address will not be published. Required fields are marked *

7 Comments on “Sri Darbar Sahib Tarn Taran Sahib”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)