More Other News  Posts
ਜਦੋਂ ਏਅਰ ਕੈਨੇਡਾ ਦੀ ਫਲਾਈਟ ਦੇ ਕਰਮਚਾਰੀ ਔਰਤ ਨੂੰ ਸੁੱਤੀ ਹੀ ਛੱਡ ਗਏ


ਏਅਰ ਕੈਨੇਡਾ ਦੀ ਫਲਾਈਟ ਦੇ ਕਰਮਚਾਰੀ ਔਰਤ ਨੂੰ ਸੁੱਤੀ ਹੀ ਛੱਡ ਗਏ , ਦਰਅਸਲ ਇਹ ਗੱਲ ਇਸ ਮਹੀਨੇ(ਜੂਨ) ਦੀ ਹੈ ਜਦੋਂ Tiffani Adams ਨਾਮ ਦੀ ਔਰਤ Quebec ਤੋਂ ਟੋਰਾਂਟੋ ਜਾ ਰਹੀ ਸੀ ਏਅਰ ਕੈਨੇਡਾ ਦੀ ਫਲਾਈਟ ਵਿੱਚ , ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਔਰਤ ਨੂੰ ਨੀਂਦ ਆ ਗਈ ਅਤੇ ਉਹ ਸੌਂ ਗਈ ਜਦੋਂ ਉਸ ਨੂੰ ਜਾਗ ਆਈ ਤਾਂ ਉਸਨੇ ਆਪਣੇ ਆਪ ਨੂੰ ਬਿਲਕੁਲ ਇਕੱਲੀ, ਸੁੱਤੀ ਹੋਈ ਅਤੇ ਬਹੁਤ ਹਨੇਰੇ ਵਿੱਚ ਪਾਇਆ , ਜਿਥੇ ਉਸ ਦੀਆਂ ਚੀਕਾਂ ਸੁਣਨ ਵਾਲਾ ਵੀ ਕੋਈ ਨਹੀਂ ਸੀ , ਇਹ ਸਟੋਰੀ ਉਦੋਂ ਸਾਹਮਣੇ ਆਈ ਜਦੋਂ Tiffani ਦੀ ਦੋਸਤ ਨੇ ਇਸ ਬਾਰੇ ਏਅਰ ਕੈਨੇਡਾ ਦੀ ਸੋਸ਼ਲ ਸਾਈਟ ਤੇ ਪੋਸਟ ਕੀਤੀ ,

ਜਹਾਜ਼ ਲੈਂਡ ਕਰਨ ਤੋਂ ਬਾਅਦ ਖਾਲੀ ਕਰ ਦਿੱਤਾ ਗਿਆ ਅਤੇ ਟੋਚਨ ਪਾ ਕੇ ਇੱਕ ਪਾਸੇ ਪਾਰਕ ਵੀ ਕਰ ਦਿੱਤਾ ਗਿਆ ਪਰ ਕਿਸੇ ਵੀ ਜਹਾਜ਼ ਦੇ ਕਰਮਚਾਰੀ ਨੇ ਔਰਤ ਨੂੰ ਨਹੀਂ ਦੇਖਿਆ, Tiffani ਨੇ ਦੱਸਿਆ ਕੇ ਜਦੋਂ ਉਹ ਉੱਠੀ ਤਾਂ ਪਹਿਲਾਂ ਉਸ ਨੂੰ ਇਸ ਤਰਾਂ ਲੱਗਿਆ ਕੇ ਜਿਵੇਂ ਓਹ ਕੋਈ ਬੁਰਾ ਸੁਪਨਾ ਦੇਖ ਰਹੀ ਹੋਵੇ , ਤੇ ਜਦੋਂ ਉਸਨੂੰ ਸਭ ਕੁਛ ਸਮਝ ਆਇਆ ਤਾਂ ਉਸਨੇ ਇਕਦਮ ਆਪਣਾ ਫੋਨ ਕੱਢਿਆ ਤੇ ਆਪਣੀ ਦੋਸਤ ਨੂੰ ਫੋਨ ਕੀਤਾ ਪਰ ਜ਼ਿਆਦਾ ਗੱਲ ਨਹੀਂ ਕਰ ਸਕੀ ਕਿਉਂਕਿ ਮੋਬਾਈਲ ਦੀ ਬੈਟਰੀ ਵੀ ਡੈਡ ਹੋ ਗਈ ਸੀ ,
ਉਹ ਇੰਨੀ ਡਰ ਗਈ ਕੇ ਮੁਸ਼ਕਿਲ ਨਾਲ ਸਾਹ ਲੈ...

ਰਹੀ ਸੀ ਅਤੇ ਫੋਨ ਚਾਰਜ ਕਰਨ ਲਈ USB ਪੋਰਟ ਲੱਭਣ ਲਗ ਗਈ ਪਰ ਕੋਈ ਵੀ ਪੋਰਟ ਕੰਮ ਨਹੀਂ ਸੀ ਕਰ ਰਿਹਾ ਕਿਉਂਕਿ ਜਹਾਜ਼ ਬੰਦ ਹੋਣ ਨਾਲ ਜਹਾਜ਼ ਦੀ ਬਿਜਲੀ ਵੀ ਬੰਦ ਹੋ ਚੁੱਕੀ ਸੀ ,
ਖੁਸ਼ਕਿਸਮਤੀ ਨਾਲ ਉਸਨੂੰ ਕਾਕਪਿਟ ਵਿਚੋਂ ਟਾਰਚ ਮਿਲ ਗਈ ਅਤੇ ਉਸਨੇ ਜਿਵੇਂ ਤਿਵੇਂ ਕਰਕੇ ਇੱਕ ਦਰਵਾਜ਼ਾ ਖੋਲ ਲਿਆ ਪਰ ਇਥੇ ਵੀ ਉਸਦੀ ਮੁਸ਼ਕਿਲ ਖਤਮ ਨਹੀਂ ਹੋਈ ਕਿਉਂਕਿ ਉਹ 50 ਫੁੱਟ ਉਚਾਈ ਤੇ ਖੜੀ ਸੀ ,
ਕਿਉਂਕਿ ਉਹ ਜਹਾਜ਼ ਵਿਚੋਂ ਛਾਲ ਨਹੀਂ ਸੀ ਲਗਾ ਸਕਦੀ ਤਾਂ ਉਸਨੇ ਬੈਟਰੀ ਨਾਲ ਕਿਸੇ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ , ਕਿਸਮਤ ਨਾਲ ਇੱਕ ਸਮਾਨ ਢੋਣ ਵਾਲੇ ਡਰਾਈਵਰ ਦਾ ਧਿਆਨ ਉਸ ਵੱਲ ਗਿਆ ਅਤੇ ਉਸਨੇ ਦੇਖਿਆ ਕੇ ਕਿਸੇ ਦੀਆਂ ਲੱਤਾਂ ਜਹਾਜ਼ ਦੇ ਖੁੱਲ੍ਹੇ ਦਰਵਾਜ਼ੇ ਵਿਚੋਂ ਲਮਕ ਰਹੀਆਂ ਸਨ , ਡਰਾਈਵਰ ਪੂਰੀ ਤਰਾਂ ਚੋਂਕ ਗਿਆ ਉਸ ਔਰਤ ਨੂੰ ਇਕੱਲੀ ਨੂੰ ਜਹਾਜ਼ ਵਿਚ ਦੇਖ ਕੇ , ਉਸਨੇ ਔਰਤ ਨੂੰ ਕਿਹਾ ਕੇ ਉਹ ਤੁਹਾਨੂੰ ਇਕੱਲੀ ਨੂੰ ਜਹਾਜ਼ ਵਿੱਚ ਕਿਵੇਂ ਛੱਡ ਗਏ ਤਾਂ ਔਰਤ ਨੇ ਜਵਾਬ ਦਿੱਤਾ ਕੇ ਇਹੀ ਤਾਂ ਮੈਂ ਸੋਚ ਰਹੀ ਹਾਂ ,
ਇਸ ਗੱਲ ਨੂੰ ਦੇਖਦਿਆਂ ਏਅਰ ਕੈਨੇਡਾ ਨੇ ਮੁਆਫੀ ਮੰਗ ਲਈ ਸੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)