True And Untold Love Stories

Sub Categories
Sort By: Default (Newest First) | Comments

Salfas


ਅੱਜ ਇਕ ਪਿਉ ਸਲਫਾਸ ਲੈ ਕੇ ਦੁਕਾਨ ਤੋ ਮੁੜ ਰਿਹਾ ਸੀ! ਸਾਇਦ ਇਹ ਉਹ ਫਸਲ ਲਈ ਨਹੀ ਆਪਣੇ ਲਈ ਲੈ ਕੇ ਆਇਆ ਸੀ! ਪਿੰਡ ਵਿੱਚ ਲੋਕ ਉਸ ਦੀ ਕੁੜੀ ਦੀਆ ਦੇ ਬਦਚਲਨ ਦੀਆ ਗਲਾਂ ਕਰ ਰਹੇ ਸੀ! ਕਿਸੇ ਨੇ ਉਸ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ ਸੀ , ਤੇ ਸਾਰੇ ਪਿੰਡ ਵਿੱਚ ਗਲ ਕਰ ਦਿੱਤੀ ਸੀ! ਬਹੁਤ ਪੁੱਛ ਗਿੱਛ ਕਰਨ ਤੋ ਕੁੜੀ ਦੇ ਗਲਤ ਹੋਣ ਬਾਰੇ ਪਤਾ ਲਗਾ! ਜੋ ਸਰਬਣ ਸਿੰਘ ਤੋ ਇਹ ਸਭ ਸਹਾਰਿਆ ਨਾ ਗਿਆ! ਲਾਡਾ ਨਾਲ ਪਾਲੀ ਬਾਰੇ ਇਹ ਸੋਚ ਕੇ ਰੋਂਦਾ ਰੋਂਦਾ ਘਰ ਜਾ ਰਿਹਾ ਸੀ! ਭਜ ਭਜ ਕੇ ਕੰਮ ਕਰਨ ਵਾਲਾ ਅੱਜ ਹੰਭ ਗਿਆ ਸੀ, ਦੋ ਕਦਮ ਤੁਰਨਾ ਵੀ ਮੁਸਕਿਲ ਹੋ ਰਿਹਾ ਸੀ! ਘਰ ਆ ਕੇ ਦਰਵਾਜਾ ਬੰਦ ਕਰ ਕੇ ਘਰ ਵਾਲੀ ਨੂੰ ਦੇਖ ਕੇ ਰੋਂਦਾ ਹੋਇਆ ਸੋਚਣ ਲਗਾ, ਸਾਇਦ ਕੁਖ ਵਿੱਚ ਹੀ ਮਾਰ ਦਿੰਦੇ ,ਅੱਜ ਇਹ ਦਿਨ ਨਾ ਦੇਖਣਾ ਪੈਂਦਾ ! ਸਲਫਾਸ ਦੀ ਘੁੱਟ ਭਰ ਕੇ ਘਰਵਾਲੀ ਨੂੰ ਫੜਾ ਦਿੱਤੀ ,ਉਹ ਵੀ ਪੀਣ ਲਈ ਮਜਬੂਰ ਸੀ, ਜਦ ਆਪਣੀ ਕੁੜੀ ਨੂੰ ਦੇਖਦੀ ਸੀ,ਆਪਣੇ ਆਪ ਤੇ ਸ਼ਰਮ ਆਉਦੀ ਸੀ! ਕੀ ਸਾਡੇ ਪਿਆਰ ਤੇ ਉਸ ਮੁੰਡੇ ਦਾ ਪਿਆਰ ਹਾਵੀ ਹੋ ਗਿਆ ਸੀ! 😡😡😡😕😕😕😨😨😧😧😧😧😰😰😰 ਝੱਟ ਮੂੰਹ ਨੂੰ ਲਾ ਕੇ ਪੀ ਗਈ! ਮਾਂ ਪਿਓ ਦੀ ਚੀਕਨ ਦੀ ਆਵਾਜ਼ ਸੁਣ ਕੇ , ਦੂਸਰੇ ਕਰਮੇ ਵਿੱਚੋ ਰੋਂਦੀ ਧੀ ਭੱਜੀ ਆਈ ! ਮਾ ਪਿਓ ਨੂੰ ਤੜਫਦਾ ਦੇਖ ਕੇ ਸੋਚਣ ਲੱਗੀ ,” ਆ ਕੀ ਹੋ ਗਿਆ! ਸਾਇਦ ਉਹ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਸਹੀ ਗਲਤ ਦੀ ਪਹਿਚਾਨ ਵੀ ਨਹੀ ਕਰ ਪਾ ਰਹੀ ਸੀ! ਭੱਜ ਕੇ ਬਾਹਰ ਗਈ ਤਾਂ ਭਰਾ ਨੂੰ ਨਿੰਮ ਨਾਲ ਫਾਹਾ ਲੈ ਕੇ ਲਟਕਦੇ ਦੇਖ ਕੇ ਪੈਰਾ ਹੇਠੋ ਜਮੀਨ ਹੀ ਖਿਸ਼ਕ ਗਈ! ਉਸ ਮੁੰਡੇ ਨੂੰ ਕੋਈ ਫਰਕ ਨਹੀ ਪਿਆ! ਪਰ ਕੁੜੀ ਦਾ ਸਾਰਾ ਸੰਸ਼ਾਰ ਹੀ ਉਜ਼ੜ ਗਿਆ! ਸੋਚਣਾ ਔਰਤ ਨੂੰ ਪੈਣਾ ਕਿ ਸਾਡੇ ਲਈ ਕੀ ਗਲਤ ਹੈ ਤੇ ਕੀ ਸਹੀ! ਭਰੂਣ ਹੱਤਿਆ ਦਾ ਇੱਕ ਕਾਰਨ ਇਹ ਵੀ ਹੈ। ਹਜੇ ਵੀ ਸਮਾਂ ਹੈ ਸੰਭਲ ਜਾਓ ਮਾਂ ਪਿਓ ਨੂੰ ਪਿਆਰ Continue Reading…

Write Your Story Here

Kaatil


ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ , ਇਹ ਕਹਾਣੀ ਮੇਰੇ ਖੁਦ ਨਾਲ ਬੀਤੀ ਹੈ | ਮੈਂ ਇਹ ਕਹਾਣੀ ਇਸ ਲਈ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਜੋ ਜੋ ਮੇਰੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ , ਸ਼ਾਇਦ ਕੋਈ ਮੇਰਾ ਵੀਰ ਮੇਰੀ ਕਹਾਣੀ ਪੜ੍ਹ ਕੇ ਸ਼ਰਾਬ ਛੱਡ ਜਾਵੇ | ਸਭ ਤੋਂ ਪਹਿਲਾਂ ਪੰਜਾਬੀ ਧਰਤੀ ਦੇ ਐਡਮਿਨ ਜੀ ਦਾ ਜਿਹਨਾਂ ਨੇ ਇਹ ਉਪਰਾਲਾ ਕੀਤਾ, ਸ਼ਰਾਬ ਦੇ ਖਿਲਾਫ ਇਕ ਮੁਹਿੰਮ ਚਲਾਈ। . ਸ਼ੁਰੂ ਕਰਦੀ ਆ ਮੇਰੀ ਕਹਾਣੀ ਮੇਰਾ ਵਿਆਹ 2005 ਚ ਹੋਇਆ ਸੀ , ਮੁੰਡਾ ਮਨੀਲੇ (ਫ਼ਿਲਿਪੀੰਸ) ਚ ਰਹਿੰਦਾ ਸੀ , ਸੋ ਇਕ ਸਾਲ ਬਾਅਦ ਮੈਂ ਵੀ ਮਨੀਲਾ ਚਲੀ ਗਈ , ਉਹ ਰੋਜ਼ ਹੀ ਸ਼ਰਾਬ ਪੀਂਦੇ ਸੀ ਜੇ ਮੈਂ ਰੋਕਦੀ ਤਾਂ ਰੋਜ਼ ਸ਼ਾਮ ਨੂੰ ਕਿਸੇ ਨਾ ਕਿਸੇ ਬਹਾਨੇ ਬਾਹਰ ਨਿਕਲ ਜਾਂਦੇ ਤੇ ਰਾਤ ਨੂੰ ਸ਼ਰਾਬ ਪੀ ਕੇ ਘਰ ਆਉਂਦੇ ਸੀ , ਮੈਂ ਬਹੁਤ ਪ੍ਰੇਸ਼ਾਨ ਰਹਿੰਦੀ ਸੀ , ਪਰ ਮੇਰੀ ਸਾਰੀ ਖੁਸ਼ੀ ਮੇਰੇ ਪੁੱਤਰ ਚ ਵਸਦੀ ਸੀ ਜਿਸਨੇ ਮਨੀਲੇ ਆ ਕੇ ਜਨਮ ਲਿਆ ਸੀ , ਸਭ ਕੁਛ ਠੀਕ ਚਲ ਰਿਹਾ ਸੀ ਮੈਂ ਜਿਵੇ ਮਰਜ਼ੀ ਆਪਣੇ ਪਤੀ ਨਾਲ ਰਹਿ ਰਹੀ ਸੀ , ਫੇਰ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਜਿਹਨੂੰ ਮੈਂ ਸਾਰੀ ਜ਼ਿੰਦਗੀ ਨੀ ਭੁੱਲ ਸਕਦੀ , ਰਾਤ ਦੇ 2 ਕ ਵਜੇ ਸੀ , ਅਚਾਨਕ ਮੇਰਾ ਪੁੱਤਰ ਉੱਚੀ ਉੱਚੀ ਰੋਂ ਲੱਗ ਗਿਆ , ਮੈਂ ਬਹੁਤ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ , ਦੁੱਧ ਪਿਲਾਇਆ ਪਰ ਕੋਈ ਗੱਲ ਨੀ ਬਣੀ ਮੈਂ ਆਪਣੇ ਪਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਕ ਹਸਪਤਾਲ ਚੋਂ ਦਵਾਈ ਲੈ ਆਈਏ , ਪਰ ਰੋਜ਼ ਦੀ ਤਰਾਂ ਉਹ ਅੱਜ ਵੀ ਪੀ ਕੇ ਪਏ ਸਨ ਕੋਈ ਹੋਸ਼ ਨਹੀਂ ਮੈਂ ਕਾਫੀ ਚਿਰ ਅਵਾਜ਼ਾਂ ਮਾਰ ਕੇ ਹਟ ਗਈ , ਮੈਂ ਖੁਦ ਵੀ ਨੀ ਜਾ ਸਕਦੀ ਸੀ , ਨਾ ਤਾਂ ਮੈਨੂੰ ਗੱਡੀ ਸਕੂਟਰੀ ਚਲਾਉਣੀ ਆਉਂਦੀ ਸੀ , ਨਾ ਸਾਨੂ ਇਥੇ ਹੋਰ ਕੋਈ ਜਾਣਦਾ ਸੀ ਜਿਸਨੂੰ ਆਵਾਜ਼ ਮਾਰ ਲੈਂਦੀ , ਥੋੜੀ ਦੇਰ ਬਾਅਦ ਮੇਰੇ ਪੁੱਤਰ ਦੀ ਰੋਣ ਦੀ ਆਵਾਜ਼ ਵੀ ਬੰਦ ਹੋ ਗਈ , ਤੇ ਫੇਰ ਉਹ ਕਦੇ ਵੀ Continue Reading…

Write Your Story Here

Daaru Di Kahani


ਦਾਰੂ ਦੀ ਜਨਮ ਗਾਥਾ … . ਦੁਨੀਆਂ ਵਿਚ ਪਹਿਲੀ ਵਾਰ ਦਾਰੂ ਬਨਾਉਣ ਦੀ ਭੱਠੀ, ਇੱਕ ਬਰਗਦ ਦੇ ਪੇੜ ਦੇ ਥੱਲੇ ਲੱਗੀ ਸੀ .. . ਬਰਗਦ ਤੇ ਇੱਕ ਕੋਇਲ ਤੇ ਤੋਤਾ ਰਹਿੰਦੇ ਸਨ … ਬਰਗਦ ਦੇ ਥੱਲੇ ਇਕ ਸ਼ੇਰ ਤੇ ਇੱਕ ਸੂਅਰ ਭੀ ਆਰਾਮ ਕਰਨ ਆਂਉਦੇ ਸਨ …… . ਪਹਿਲੇ ਹੀ ਦਿਨ ਦਾਰੂ ਕੱਢਦੇ ਸਮੇਂ ਭੱਠੀ ਨੂੰ ਅਗ ਲੱਗ ਗਈ ਤੇ ਉਸ ਅੱਗ ਵਿੱਚ ਕੋਇਲ, ਤੋਤਾ, ਸ਼ੇਰ , ਸੂਅਰ ਜਲ ਕੇ ਮਰ ਗਏ ਤੇ ਚਾਰਾਂ ਦੀ ਆਤਮਾਂ ਸਦਾ .. ਲਈ ਦਾਰੂ ਵਿਚ ਪ੍ਰਵੇਸ਼ ਕਰ ਗਈ ਤੇ ਜਿਸ ਦਾ ਨਤੀਜਾ ਇਹ ਹੋਇਆ …. . — — ਦੋ ਪੈੱਗ ਤੋਂ ਬਾਅਦ, ਕੋਇਲ ਦੀ ਆਤਮਾਂ ਦਾ ਅਸਰ ਮਤਲਵ ਮਿੱਠੇ-ਮਿੱਠੇ ਬੋਲ.. . ਤੀਸਰ ਪੈੱਗ ਤੋਂ ਬਾਅਦ ਤੋਤੇ ਦੀ ਤਰ੍ਹਾਂ ਇੱਕੋ ਗੱਲ ਦੀ ਟੈਂ-ਟੈਂ .. . ਚੋਥੇ ਪੈੱਗ ਤੋਂ ਬਾਅਦ ਸ਼ੇਰ ਦੀ ਆਤਮਾ ਦਾ ਅਸਰ, ਮਤਲਵ ਪੂਰੀ ਬਦਮਾਸ਼ੀ … . ਅਗਲੇ ਪੈੱਗ ਤੋਂ ਬਾਅਦ ਸੂਅਰ ਦੀ ਆਤਮਾ ਜਾਗ ਜਾਂਦੀ ਹੈ, ਤੇ ਫਿਰ ਤਾਂ ਤੁਸੀਂ ਜਾਣਦੇ ਹੀ ਹੋ … — — ਸਿੱਧਾ ਨਾਲੀ ਵਿੱਚ ||

Write Your Story Here

Baba Nanak


ਡਾਕਟਰ : ਅਮਲੀਆ ਦੱਸ ਤੈਨੂੰ ਨਸ਼ਾ ਪੱਤਾ ਛੱਡ ਕੇ ਕਿਵੇਂ ਲੱਗ ਰਿਹਾ ਏ ?.. . ਅਮਲੀ : ਡਾਕਟਰ ਸਾਹਬ ਪਹਿਲੀ ਗੱਲ ਤਾਂ ਇਹ ਕਿ ਹੁਣ ਮੈਂ ਅਮਲੀ ਨਹੀਂ ਰਿਹਾ ਮੇਰਾ ਨਾਂ ਤਰਲੋਚਨ ਏ .. . ਤੁਸੀਂ ਮੈਨੂੰ ਲੋਚੀ ਕਹਿ ਸਕਦੇ ਹੋ | . ਡਾਕਟਰ : ਹਾਂ ਤੇ ਤਰਲੋਚਨ , ਹੁਣ ਤੂੰ ਕਿਵੇਂ ਮਹਿਸੂਸ ਕਰ ਰਿਹਾ ਏ ? . ਤਰਲੋਚਨ : ਡਾਕਟਰ ਸਾਹਬ ਨਸ਼ੇ ਤਿਆਗਣ ਤੋਂ ਬਾਦ ਮੈਂ ਕਹਾਣੀਕਾਰ ਜਿਹਾ ਬਣਦਾ ਜਾ ਰਿਹਾ ਹਾਂ … ਡਾਕਟਰ : ਕਹਾਣੀਕਾਰ ਬਣਦਾ ਜਾ ਰਿਹਾ ਏ ! ਉਹ ਕਿਵੇਂ ?… . ਤਰਲੋਚਨ : ਡਾਕਟਰ ਸਾਹਬ ਪਹਿਲਾਂ ਮੈਂ ਘਰ ਆਕੇ ਬੇਹੋਸ਼ ਜਿਹਾ ਪੈ ਜਾਂਦਾ ਸੀ ਤੇ ਸਵੇਰੇ ਉਠ ਕੇ ਝੂਟੇ ਜਿਹੇ ਖਾਂਦਾ ਹੀ ਕੰਮ ਤੇ ਚਲਾ ਜਾਂਦਾ ਸੀ , .. ਰਾਤ ਨੂੰ ਫਿਰ ਉਹੀ ਹਾਲ ! ਹੁਣ ਜਦੋਂ ਰਾਤ ਨੂੰ ਸੌਂਦਾ ਹਾਂ ਤੇ ਲਗਦਾ ਏ ਦਿਮਾਗ ਕੰਮ ਕਰਦਾ ਰਹਿੰਦਾ ਏ … . ਦਿਮਾਗ ਵਿੱਚ ਕੋਈ ਨਾ ਕੋਈ ਵਿਚਾਰ ਚੱਲਦਾ ਰਹਿੰਦਾ ਏ , ਸੁਪਨੇ ਵੀ ਆਉਂਦੇ ਨੇ.. . ਦਿਮਾਗ ਚ ਇੰਨੇ ਖਿਆਲ ਆਉਂਦੇ ਨੇ ਕਿ ਆਪ ਮੁਹਾਰੇ ਹੀ ਕਹਾਣੀਆਂ ਬਣਦੇ ਜਾਂਦੇ ਨੇ .. . ਡਾਕਟਰ : ਅੱਛਾ ! ਇਹ ਤਾਂ ਚੰਗੀ ਗੱਲ ਹੈ .. . ਤਰਲੋਚਨ : ਪਰਸੋਂ ਮੈਂ ਸੱਥ ਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਕਿ ਅਚਾਨਕ ਬਾਬਾ ਨਾਨਕ ਆਗਿਆ . ਕਹਿੰਦਾ ਕਾਕਾ ਇੱਥੇ ਸਮੈਕ ਕਿੱਥੇ ਮਿਲਦੀ ਏ ? . ਮੈਂ ਬੜਾ ਹੈਰਾਨ ਹੋਕੇ ,” ਪੁੱਛਿਆ ਬਾਬਾ ਜੀ ਤੁਸੀਂ ਤੇ ਸਮੈਕ ? ” . ਬਾਬਾ ਬੋਲਿਆ : ਹਾਂ ਕਾਕਾ, ਮੈਂ ਵੇਖਣ ਨਿਕਲਿਆ ਹਾਂ ਕਿ ਅੱਜ ਦੀ ਪੀੜ੍ਹੀ ਖੁਮਾਰੀ ਵਿੱਚ ਰਹਿਣ ਵਾਸਤੇ ਕਿ ਕੁਝ ਵਰਤ ਰਹੀ ਏ, .. ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਦੁਨੀਆਂ ਤਰੱਕੀ ਕਰ ਰਹੀ ਹੈ ਕਿ ਗਰਕ ਹੋ ਰਹੀ ਹੈ ? . ਬਾਬਾ ਮੇਰੇ ਹੱਥ ਵਿੱਚ ਅਖਬਾਰ ਵੇਖ ਕੇ ਬੋਲਿਆ ਕਾਕਾ ਕੋਈ ਖਬਰ ਹੀ ਸੁਣਾ ਦੇ … . ਮੈਂ ਬਾਬੇ ਨਾਨਕ ਨੂੰ ਕੁਝ ਖਬਰਾਂ ਤੇ ਕੁਝ ਸੁਰਖੀਆਂ ਪੜ੍ਹ ਕੇ ਸੁਣਾਈਆਂ, ਜਿਹਦੇ ਵਿੱਚ ਕੁਝ ਖਬਰਾਂ ਚਿਰਾਂ ਤੋਂ ਲਟਕੇ ਮੁਕਦਮਿਆਂ ਦੇ ਫੈਸਲੇ ਬਾਰੇ ਸਨ Continue Reading…

Write Your Story Here

Ardaas


ਇੱਕ ਦਿਨ ਚਾਣਚੱਕ ਹੀ ਮੈ 7 ਸਾਲ ਦੇ ਬੱਚੇ ਨੂੰ ਪੁੱਛਿਆ, “ਗੁਰਦਵਾਰੇ ਜਾਨਾ ਹੁੰਨਾ” ਉਹ ਥੋੜਾ ਸੋਚ ਕਿ ਕਹਿੰਦਾ “ਜਾਨਾ ਹੁੰਨਾ ਕਦੇ ਕਦੇ”, ਮੈ ਕਿਹਾ “ਕਦੇ ਕਦੇ ਕਿਉਂ ਰੋਜ਼ ਕਿਉਂ ਨੀ ਜਾਂਦਾ” ਬੜੇ ਭੋਲੇ ਜਿਹੇ ਅਂਦਾਜ਼ ‘ਚ ਕਹਿੰਦਾ “ਯਾਰ ਸਵੇਰੇ ਸਵੇਰੇ ਨੀਂਦ ਹੀ ਬੜੀ ਆਉਂਦੀ ਆ ਜਾਗ ਹੀ ਨੀ ਆਉਂਦੀ” ਮੈਨੂੰ ਥੋੜਾ ਹਾਸਾ ਵੀ ਆਇਆ, ਫਿਰ ਮੈ ਕਿਹਾ “ਚੱਲ ਜਦੋਂ ਜਾਗ ਆਉਂਦੀ ਉਦੋਂ ਜਾ ਆਇਆ ਕਰ, ਗੁਰੂਦਵਾਰਾ ਕਿਹੜਾ ਬਾਅਦ ‘ਚ ਬੰਦ ਹੋ ਜਾਂਦਾ”, ਕਹਿੰਦਾ ਉਹ ਤਾਂ ਠੀਕ ਆ ਪਰ ਸਵੇਰੇ ਸਵੇਰੇ ਜਾਈਦਾ ਹੁੰਦਾ ਜਦੋਂ ਬਾਬਾ ਪਾਠ ਕਰਦਾ, ਮੈ ਕਿਹਾ “ਅੱਛਾ ਜੀ” ਕਹਿੰਦਾ “ਹਾਂ ਤੈਨੂੰ ਨੀ ਪਤਾ” ਮੈਂ ਕਿਹਾ ਫਿਰ ਜਦੋਂ ਮੱਥਾ ਟੇਕਦਾ ਹੁੰਨਾ, “ਕੀ ਅਰਦਾਸ ਕਰਦਾ ਹੁੰਨਾ ਬਾਬਾ ਜੀ ਕੋਲ”, ਕੀ ਮੰਗਦਾ ਹੁੰਨਾ ਕਹਿੰਦਾ “ਮੰਗਣਾ ਕੀ ਆ ਕੁਜ ਵੀ ਨੀ” ਮੈਂ ਕਿਹਾ ਦੱਸ ਫਿਰ ਵੀ ਕੀ ਅਰਦਾਸ ਕਰਦਾ ਹੁੰਨਾ ਉਸਦਾ ਜਵਾਬ ਸੁਣਨ ਵਾਲਾ ਸੀ ਕਹਿੰਦਾ ਬਸ ਇਹੀ ਅਰਦਾਸ ਕਰਦਾ ਹੁੰਨਾ ਕਿ “ਬਾਬਾ ਜੀ ਡੈਡੀ ਸ਼ਰਾਬ ਛੱਡ ਦੇਣ” ਮੈਂ ਕਿਹਾ ਇਹ ਤਾਂ ਡੈਡੀ ਲਈ ਅਰਦਾਸ ਕਰਦਾ ਏਂ, ਆਵਦੇ ਲਈ ਨੀ ਕੁਜ ਮੰਗਦਾ ਰੱਬ ਤੋਂ ਕਹਿੰਦਾ ਆਵਦੇ ਲਈ ਕੀ ਕਰਨਾ ਬੱਸ ਰੱਬ ਇਹੀ ਪੂਰੀ ਕਰ ਦੇਵੇ ਬਾਬਾ ਇਹ ਸੁਣਕੇ ਮਨ ਵਿੱਚ ਆਇਆ ਕਿ ਇਹ ਅਰਦਾਸ ਤਾਂ ਸਾਡੀ ਪਤਾ ਨੀ ਕਿੰਨੇ ਵਰ੍ਹਿਆਂ ਰੱਬ ਕੋਲ ਪੈਂਡਿਗ ਪਈ ਆ, ਅਜੇ ਸਾਡੀ ਨੀ ਸੁਣੀ ਤੇ ਤੇਰੀ ਪਤਾ ਨੀ ਕਦੋਂ ਵਾਰੀ ਆਉਣੀ, ਦੇਖੋ 7 ਸਾਲ ਦੀ ਛੋਟੀ ਜਿਹੀ ਉਮਰ ਚ ਅਸੀਂ ਬੱਚਿਆਂ ਨੂੰ ਕੀ ਕੀ ਟੈਨਸ਼ਨਾ ਪਾਤੀਆ, ਕਿਥੇ ਉਸਨੇ ਹਰ ਰੋਜ਼ ਨਵੀਂਆਂ ਨਵੀਆਂ ਚੀਜਾਂ ਵੇਖ ਨਵੀਂ ਅਰਦਾਸ ਕਰਨੀ ਸੀ, ਹਰ ਰੋਜ ਨਵੀਂ ਉਮੰਗ ਦਿਲ ‘ਚ ਲੈ ਕੇ ਜਾਣੀ ਸੀ, ਤੇ ਕਿਥੇ ਉਹ ਇੱਕੋ ਅਰਦਾਸ ਤੇ ਅੜਿਆ ਹੋਇਆ ਹੁਣ ਕੀ ਉਹ ਬੱਚਾ ਸਿਰਫ ਰੱਬ ਕੋਲ ਹੀ ਅਰਦਾਸ ਕਰਦਾ ? ਗੁਰਦਵਾਰੇ ਤਾਂ ਉਹ ਇੱਕ ਵਖਤ ਜਾ ਕੇ ਹੀ ਅਰਦਾਸ ਕਰਦਾ ਹੈ ਤੇ ਆਪਾਂ ਕਹਿਨੇ ਆਂ ਰੱਬ ਸੁਣਦਾ ਨੀ, ਪਰ ਜਿਹੜੀਆਂ ਅਰਦਾਸਾਂ ਉਹ ਪਿਓ ਨੂੰ ਦਿਨ ਚ ਪਤਾ ਨੀ ਕਿੰਨੇ ਵਾਰ ਕਰਦਾ ਕਿ ਡੈਡੀ ਸ਼ਰਾਬ ਛੱਡਦੇ, ਡੈਡੀ ਸ਼ਰਾਬ ਛੱਡਦੇ ਉਹਨਾਂ Continue Reading…

Write Your Story Here

Like us!