More Punjabi Kahaniya  Posts
ਸੰਤਾ ਦਾ ਸਤਿਕਾਰ


ਕੁਛ ਕੁ ਸਾਲ ਪਹਿਲਾ ਮੇਰੀ ਕਰਿਆਨੇ ਦੀ ਦੁਕਾਨ ਹੁੰਦੀ ਸੀ।ਜਿਸ ਕੁਰਸੀ ਤੇ ਮੈ ਬੈਠਦਾ ਸੀ ਉਸ ਦੇ ਬਿਲਕੁੱਲ ਉਪਰ ਕੰਧ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਮਹਾਂਪੁਰਸ਼ਾ ਦੀ ਤਸਵੀਰ ਲੱਗੀ ਹੁੰਦੀ ਸੀ।
ਇਕ ਦਿਨ ਇਕ ਲੇਡੀਜ ਦੁਕਾਨ ਤੇ ਸਮਾਨ ਲੈਣ ਆਈ ।ਉਸ ਨੇ ਸਮਾਨ ਕੋਂਟਰ ਤੇ ਰੱਖ ਦਿੱਤਾ ਮੈ ਪੈਸੇ ਬਣਾ ਤੇ ਉਸ ਨੇ ਮੈਨੂੰ ਪੈਸੇ ਦੇ ਦਿੱਤੇ।ਪਰ ਸਮਾਨ ਲਫਾਫੇ ਚ ਪਾਉਣ ਤੋ ਪਹਿਲਾ ਹੋਰ ਗਾਹਕ ਆ ਗਿਆ ਮੈ ਉਸ ਗਾਹਕ ਨੂੰ ਸਮਾਨ ਦੇ ਕੇ ਫੇਰ ਉਸ ਔਰਤ ਦਾ ਸਮਾਨ ਲਫਾਫੇ ਵਿੱਚ ਪਾ ਦਿੱਤਾ ਤੇ ਸਮਾਨ ਪਾਉਣ ਤੱਕ ਥੋੜਾ ਸਮਾ ਲੱਗ ਗਿਆ ਤੇ ਮੈਨੂੰ ਯਾਦ ਭੁੱਲ ਗਿਆ ਕਿ ਉਸ ਨੇ ਪੈਸੇ ਦਿੱਤੇ ਜਾਂ ਨਹੀ।ਮੈ ਸਮਾਨ ਦੇਣ ਲੱਗੇ ਨੇ ਪੁਛਿਆ ਕਿ ਸ਼ਾਇਦ ਤੁਸੀ ਪੈਸੇ ਨਹੀ ਦਿੱਤੇ ਤਾਂ ਉਸ ਲੇਡੀਜ ਨੇ ਪਰਸ ਚੋ ਕੱਡ ਕੇ ਮੈਨੂੰ ਦੁਬਾਰਾ ਪੈਸੇ ਦੇ ਦਿੱਤੇ।ਪਰ ਜਦੋ ਮੈ ਗੱਲੇ ਵਿੱਚ ਪੈਸੇ ਰੱਖਣ ਲੱਗਾ ਤਾਂ ਮੈਨੂੰ ਯਾਦ ਆ ਗਿਆ ਕਿ ਉਹਨਾ ਮੈਨੂੰ ਪਹਿਲੋ ਪੈਸੇ ਦੇ ਦਿੱਤੇ ਸੀ।ਮੈ ਉਹਨਾ...

ਨੂੰ ਪੈਸੇ ਵਾਪਸ ਕਰ ਦਿੱਤੇ ਤੇ ਪੁਛਿਆ ਕੇ ਤੁਸੀ ਮੈਨੂੰ ਪਹਿਲਾ ਪੈਸੇ ਦੇ ਦਿੱਤੇ ਸੀ ਫੇਰ ਦੁਬਾਰਾ ਕਿਉ ਪੈਸੇ ਦੇ ਦਿੱਤੇ ਤਾਂ ਉਸ ਔਰਤ ਨੇ ਮੈਨੂੰ ਕਿਹਾ ਕਿ ਤੁਹਾਡੇ ਪਿਛੇ ਕੰਧ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਮਹਾਂਪੁਰਸ਼ਾ ਦੀ ਤਸਵੀਰ ਲੱਗੀ ਹੋਈ ਹੈ ਮੈ ਸੋਚਿਆ ਕਿ ਸ਼ਾਇਦ ਮੈਨੂੰ ਹੀ ਚੇਤਾ ਭੁੱਲ ਗਿਆ ਹੋਣਾ ਕਿਉਂਕਿ ਮਹਾਪੁਰਖਾ ਦੀ ਤਸਵੀਰ ਲਾਉਣ ਵਾਲਾ ਬੰਦਾ ਝੂਠ ਨਹੀ ਬੋਲ ਸਕਦਾ।ਇਹ ਸੁਣ ਕੇ ਮੇਰੀਆ ਅੱਖਾ ਵਿਚੋ ਹੰਝੂ ਆ ਗਏ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਕਿੰਨੀ ਪਾਕ ਪਵਿੱਤਰ ਰੂਹ ਹੋਵੇਗੀ ਜਿੰਨਾ ਦੀ ਤਸਵੀਰ ਦਾ ਵੀ ਐਨਾ ਸਤਿਕਾਰ ਹੈ।
ਸਾਡਾ ਵੀ ਫਰਜ ਬਣਦਾ ਜੇ ਅਸੀ ਸੰਤਾ ਦੀ ਤਸਵੀਰ ਲਾਈਏ ਤਾਂ ਆਪਣਾ ਕਿਰਦਾਰ ਵੀ ਉਸ ਤਰਾਂ ਦਾ ਬਣਾਈਏ।ਭੁੱਲ ਚੁੱਕ ਦੀ ਮਾਫੀ

ਬਲਰਾਜ ਸਿੰਘ ਜੰਡਿਆਲਾ

...
...



Related Posts

Leave a Reply

Your email address will not be published. Required fields are marked *

One Comment on “ਸੰਤਾ ਦਾ ਸਤਿਕਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)