More Punjabi Kahaniya  Posts
Ardaas


ਇੱਕ ਦਿਨ ਚਾਣਚੱਕ ਹੀ ਮੈ 7 ਸਾਲ ਦੇ ਬੱਚੇ ਨੂੰ ਪੁੱਛਿਆ, “ਗੁਰਦਵਾਰੇ ਜਾਨਾ ਹੁੰਨਾ”
ਉਹ ਥੋੜਾ ਸੋਚ ਕਿ ਕਹਿੰਦਾ “ਜਾਨਾ ਹੁੰਨਾ ਕਦੇ ਕਦੇ”,
ਮੈ ਕਿਹਾ “ਕਦੇ ਕਦੇ ਕਿਉਂ ਰੋਜ਼ ਕਿਉਂ ਨੀ ਜਾਂਦਾ”
ਬੜੇ ਭੋਲੇ ਜਿਹੇ ਅਂਦਾਜ਼ ‘ਚ ਕਹਿੰਦਾ “ਯਾਰ ਸਵੇਰੇ ਸਵੇਰੇ ਨੀਂਦ ਹੀ ਬੜੀ ਆਉਂਦੀ ਆ ਜਾਗ ਹੀ ਨੀ ਆਉਂਦੀ”
ਮੈਨੂੰ ਥੋੜਾ ਹਾਸਾ ਵੀ ਆਇਆ, ਫਿਰ ਮੈ ਕਿਹਾ “ਚੱਲ ਜਦੋਂ ਜਾਗ ਆਉਂਦੀ ਉਦੋਂ ਜਾ ਆਇਆ ਕਰ, ਗੁਰੂਦਵਾਰਾ ਕਿਹੜਾ
ਬਾਅਦ ‘ਚ ਬੰਦ ਹੋ ਜਾਂਦਾ”,
ਕਹਿੰਦਾ ਉਹ ਤਾਂ ਠੀਕ ਆ ਪਰ ਸਵੇਰੇ ਸਵੇਰੇ ਜਾਈਦਾ ਹੁੰਦਾ ਜਦੋਂ ਬਾਬਾ ਪਾਠ ਕਰਦਾ,
ਮੈ ਕਿਹਾ “ਅੱਛਾ ਜੀ”
ਕਹਿੰਦਾ “ਹਾਂ ਤੈਨੂੰ ਨੀ ਪਤਾ”
ਮੈਂ ਕਿਹਾ ਫਿਰ ਜਦੋਂ ਮੱਥਾ ਟੇਕਦਾ ਹੁੰਨਾ, “ਕੀ ਅਰਦਾਸ ਕਰਦਾ ਹੁੰਨਾ ਬਾਬਾ ਜੀ ਕੋਲ”, ਕੀ ਮੰਗਦਾ ਹੁੰਨਾ
ਕਹਿੰਦਾ “ਮੰਗਣਾ ਕੀ ਆ ਕੁਜ ਵੀ ਨੀ”
ਮੈਂ ਕਿਹਾ ਦੱਸ ਫਿਰ ਵੀ ਕੀ ਅਰਦਾਸ ਕਰਦਾ ਹੁੰਨਾ
ਉਸਦਾ ਜਵਾਬ ਸੁਣਨ ਵਾਲਾ ਸੀ
ਕਹਿੰਦਾ ਬਸ ਇਹੀ ਅਰਦਾਸ ਕਰਦਾ ਹੁੰਨਾ ਕਿ “ਬਾਬਾ ਜੀ ਡੈਡੀ ਸ਼ਰਾਬ ਛੱਡ ਦੇਣ”
ਮੈਂ ਕਿਹਾ ਇਹ ਤਾਂ ਡੈਡੀ ਲਈ ਅਰਦਾਸ ਕਰਦਾ ਏਂ, ਆਵਦੇ ਲਈ ਨੀ ਕੁਜ ਮੰਗਦਾ ਰੱਬ ਤੋਂ
ਕਹਿੰਦਾ ਆਵਦੇ ਲਈ ਕੀ ਕਰਨਾ ਬੱਸ ਰੱਬ ਇਹੀ ਪੂਰੀ ਕਰ ਦੇਵੇ ਬਾਬਾ
ਇਹ ਸੁਣਕੇ ਮਨ ਵਿੱਚ ਆਇਆ ਕਿ ਇਹ ਅਰਦਾਸ ਤਾਂ ਸਾਡੀ ਪਤਾ ਨੀ ਕਿੰਨੇ ਵਰ੍ਹਿਆਂ ਰੱਬ ਕੋਲ ਪੈਂਡਿਗ ਪਈ ਆ,
ਅਜੇ ਸਾਡੀ ਨੀ ਸੁਣੀ ਤੇ ਤੇਰੀ ਪਤਾ ਨੀ ਕਦੋਂ ਵਾਰੀ ਆਉਣੀ,
ਦੇਖੋ 7 ਸਾਲ ਦੀ ਛੋਟੀ ਜਿਹੀ ਉਮਰ ਚ ਅਸੀਂ ਬੱਚਿਆਂ ਨੂੰ ਕੀ ਕੀ ਟੈਨਸ਼ਨਾ ਪਾਤੀਆ, ਕਿਥੇ ਉਸਨੇ ਹਰ ਰੋਜ਼ ਨਵੀਂਆਂ ਨਵੀਆਂ
ਚੀਜਾਂ ਵੇਖ ਨਵੀਂ ਅਰਦਾਸ ਕਰਨੀ ਸੀ, ਹਰ ਰੋਜ ਨਵੀਂ ਉਮੰਗ ਦਿਲ ‘ਚ ਲੈ ਕੇ ਜਾਣੀ ਸੀ, ਤੇ ਕਿਥੇ ਉਹ ਇੱਕੋ ਅਰਦਾਸ ਤੇ
ਅੜਿਆ ਹੋਇਆ
ਹੁਣ ਕੀ ਉਹ ਬੱਚਾ ਸਿਰਫ ਰੱਬ ਕੋਲ ਹੀ ਅਰਦਾਸ ਕਰਦਾ ?
ਗੁਰਦਵਾਰੇ ਤਾਂ ਉਹ ਇੱਕ ਵਖਤ ਜਾ ਕੇ ਹੀ ਅਰਦਾਸ ਕਰਦਾ ਹੈ ਤੇ ਆਪਾਂ ਕਹਿਨੇ...

ਆਂ ਰੱਬ ਸੁਣਦਾ ਨੀ, ਪਰ ਜਿਹੜੀਆਂ
ਅਰਦਾਸਾਂ ਉਹ ਪਿਓ ਨੂੰ ਦਿਨ ਚ ਪਤਾ ਨੀ ਕਿੰਨੇ ਵਾਰ ਕਰਦਾ ਕਿ ਡੈਡੀ ਸ਼ਰਾਬ ਛੱਡਦੇ, ਡੈਡੀ ਸ਼ਰਾਬ ਛੱਡਦੇ ਉਹਨਾਂ ਦਾ ਕੀ ?
ਇੱਕ ਛੋਟੇ ਬੱਚੇ ਲਈ ਤਾਂ ਉਸਦਾ ਮਾਂ-ਬਾਪ ਹੀ ਰੱਬ ਹੁੰਦਾ, ਜੋ ਕੁਜ ਚਾਹੀਦਾ ਉਹਨਾਂ ਤੋਂ ਹੀ ਮੰਗਦਾ, ਰੁਣ ਜਦੋਂ ਘਰ ਦਾ ਰੱਬ
ਨੀ ਸੁਣਦਾ ਤਾਂ ਬਾਹਰਲੇ ਨੂੰ ਕੀ ਉਲ੍ਹਾਂਬਾ ਦੇਣਾ,
ਹੁਣ ਰੱਬ ਪਤਾ ਨੀ ਉਸ ਬੱਚੇ ਦੀ ਅਰਦਾਸ ਪੂਰੀ ਕਰ ਸਕਦਾ ਜਾਂ ਨਹੀਂ ਕਿਉਂਕਿ ਪਰਮਾਤਮਾਂ ਨੇ ਹਰ ਇਨਸਾਨ ਨੂੰ ਖੁੱਲ ਦਿੱਤੀ ਹੈ
ਹਰ ਇੱਕ ਇਨਸਾਨ ਨੂੰ ਇੱਹ ਤਾਕਤ ਦਿੱਤੀ ਹੈ ਕਿ ਉਹ ਆਪਣੀ ਮਰਜੀ ਕਰ ਸਕਦਾ ਹੈ, ਹੁਣ ਉਸ ਬੱਚੇ ਦੀ ਅਰਦਾਸ ਲਈ
ਪਰਮਾਤਮਾਂ ਰਾਤੋ ਰਾਤ ਉਸ ਬੱਚੇ ਦੇ ਪਿਓ ਤੇ ਉਹ ਤਾਕਤਾਂ ਖੋਹ ਨਹੀਂ ਸਕਦਾ, ਉਸਦੇ ਬਣਾਏ ਅਸੂਲਾਂ ਤੋੜ ਨਹੀਂ ਸਕਦਾ,
ਰੱਬ ਦਾ ਤਾਂ ਪਤਾ ਨੀ ਪਰ ਉਸ ਬੱਚੇ ਦਾ ਪਿਓ ਚਾਹੇ ਤਾਂ ਇੱਕ ਮਿੰਟ ‘ਚ ਕਰ ਸਕਦਾ, ਇਸ ਤਾਕਤ ਉਸਦੇ ਪਿਓ ਨੂੰ ਰੱਬ ਨੇ ਦਿੱਤੀ ਹੈ
ਕਿ ਉਸ ਬੱਚੇ ਦੀ ਅਰਦਾਸ ਪੂਰੀ ਕਰ ਸਕੇ, ਹੁਣ ਇਹ ਉਸਦੇ ਪਿਓ ਦੇ ਹੱਥ ਵਿੱਚ ਹੈ ਉਹ ਪੂਰੀ ਕਰਨਾ ਚਾਹੁੰਦਾ ਜਾਂ ਨਹੀਂ
ਜਦੋਂ ਬਾਪ ਸ਼ਬਦ ਦੀ ਗੱਲ ਆਉਂਦੀ ਤਾਂ ਆਪਾਂ ਇਹ ਕਹਿਨੇ ਆਂ ਕਿ ਜੋ ਮੂਹੋਂ ਗੱਲ ਨਿਕਲਣ ਤੋਂ ਪਹਿਲਾਂ ਪੂਰੀ ਕਰ ਦਿੰਦਾ ਉਹ
ਬਾਪ ਹੀ ਹੁੰਦਾ ਦੁਨੀਆਂ ‘ਚ ਹੋਰ ਕੋਈ ਨੀ ਕਰਦਾ,
ਪਰ ਫਿਰ ਅੱਜ ਨਸ਼ਿਆਂ ਵਿੱਚ ਫਸਿਆ ਬਾਪ “ਬਾਪ” ਹੈ ?
ਪਤਾ ਨਹੀਂ ਸ਼ਾਇਦ ਇਹ ਗੱਲਾਂ ਮੇਰੀ ਸਮਝ ਤੋਂ ਬਹੁਤ ਵੱਡੀਆਂ ਨੇ ਜੋ ਇਹਨਾਂ ਦੇ ਉੱਤਰ ਨਹੀਂ ਮਿਲਦੇ 🙏
ਕੀਮਤੀ ਸਮਾਂ ਕੱਢ ਕੇ ਪੜਨ ਲਈ ਸ਼ੁਕਰੀਆ ਆਪਣੇ ਵਿਚਾਰ ਜਰੂਰ ਦਿਓ

Story Written by: Balraj Singh

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)