Posts Uploaded By ਪੰਜਾਬੀ ਕਹਾਣੀਆਂ

Sub Categories

ਦੋਵੇਂ ਖਿੜ ਖਿੜ ਕੇ ਹੱਸ ਰਹੇ ਸਨ ਕਿਉਂਕਿ “ਸਾਹਿਬਾਂ” ਨੇ ਅੱਜ ਫੇਰ ਚੰਨ ਵੱਲ ਵੇਖ ਕੇ “ਚੰਨ ਦੀ ਸੈਰ” ਬਾਰੇ ਕਿਹਾ ਸੀ ਜ਼ੋ ਅਕਸਰ ਉਹ ਓਦੋਂ ਕਿਹਾ ਕਰਦੀ ਸੀ ਜਦੋਂ ਓਹਨਾ ਦੋਵਾਂ ਨੇ ਮੁਹੱਬਤ ਦੇ ਰਾਵਾਂ ਤੇ ਪੈਰ ਪੁੱਟੇ ਸਨ। ਤਕਰੀਬਨ ਅੱਜ ਤੋਂ 10 ਸਾਲ ਪਹਿਲਾ, ਉਹ ਦੋਵੇਂ” ਸਾਹਿਬਾ ਤੇ ਰਣਵੀਰ” ਮੁਹੱਬਤ ਦੇ ਰੰਗਾਂ ਵਿੱਚ ਭਿੱਜੇ ਸਨ।ਰਣਵੀਰ ਸਾਹਿਬਾ ਦੇ ਨਾਲ ਦੇ ਪਿੰਡ ਦਾ ਵਸਨੀਕ ਸੀ। ਓਹ ਦੋਵੇਂ ਇਕ ਦੂਜੇ ਨੂੰ ਕਾਲਜ ਵਿੱਚ ਡਿਗਰੀ ਕਰਦੇ ਸਮੇਂ ਮਿਲੇ ਸਨ।ਓਹ ਦੋਵੇਂ ਅਕਸਰ ਸਹਿਰ ਇਕ ਚਾਹ ਦੀ ਦੁਕਾਨ ਤੇ ਚਾਹ ਪੀਂਦੇ ਸਨ ਤੇ ਹੋਲੀ ਹੋਲੀ ਪਿਆਰ ਦੇ ਸਮੁੰਦਰ ਵਿੱਚ ਏਨੇ ਡੂੰਘਾਈ ਚ ਉੱਤਰੇ ਕੇ ਇਕ ਦੂਜੇ ਬਿਨਾ ਸਾਹ ਲੈਣਾ ਔਖਾ ਪ੍ਰਤੀਤ ਹੋਣ ਲੱਗਾ।ਓਹ ਜਦੋਂ ਵੀ ਰਾਤ ਸਮੇਂ ਫੋਨ ਤੇ ਇਕ ਦੂਜੇ ਨਾਲ ਗੱਲ ਕਰਦੇ ਤਾਂ ਸਾਹਿਬਾ ਹਰ ਰੋਜ” ਚੰਨ ਦੀ ਸੈਰ” ਕਰਾਉਣ ਦੀ ਜਿੱਦ ਕਰਦੀ ਸੀ।
ਰਣਵੀਰ ਦੇ ਘਰਦੀ ਆਰਥਿਕ ਹਾਲਤ ਕੋਈ ਬਹੁਤੀ ਠੀਕ ਨਹੀਂ ਸੀ। ਇਸ ਕਰਕੇ ਸਾਹਿਬਾਂ ਦੇ ਪਿਉ ਨੇ ਓਹਦਾ ਰਿਸ਼ਤਾ ਆਪਣੀ ਧੀ ਲਈ ਮਨਜੂਰ ਨਾ ਕੀਤਾ।ਪਰ ਫਿਰ ਵੀ ਉਹ ਘਰਦਿਆਂ ਤੋਂ ਚੋਰੀ ਇਕ ਦੂਜੇ ਨਾਲ ਗੱਲ ਕਰਦੇ ਤੇ ਰਣਵੀਰ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਹੋ ਓਹ ਘਰਦੇ ਹਾਲਾਤ ਠੀਕ ਕਰਨ ਤੋ ਬਾਅਦ ਸਾਹਿਬਾਂ ਨੂੰ ਵਿਆਹ ਸਕੇ।ਸਾਹਿਬਾ ਓਸਦੇ ਏਸ ਫੈਸਲੇ ਤੋਂ ਕੋਈ ਬਹੁਤੀ ਖੁਸ਼ ਨਾ ਸੀ ਪਰ ਉਸ ਨੇ ਉਹਨੂੰ ਜਾਣ ਤੋਂ ਰੋਕਿਆ ਨਾ ਕਿਉਂਕਿ ਉਹ ਵੀ ਓਹਦੇ ਨਾਲ ਹੀ ਜਿਉਣਾ ਚਾਉਂਦੀ ਸੀ।
ਓਹ ਇਕ ਦੂਸਰੇ ਦੇ ਸੰਪਰਕ ਚ ਰਹੇ ਤੇ ਏਸ ਗੱਲ ਦਾ ਪਤਾ ਜਦੋਂ ਸਾਹਿਬਾ ਦੇ ਪਿਉ ਨੂੰ ਲੱਗਿਆ ਤਾਂ ਉਸਨੇ ਜਬਰਦਸਤੀ ਸਾਹਿਬਾਂ ਦਾ ਵਿਆਹ ਸਹਿਰ ਦੇ ਕਿਸੇ ਪੜ੍ਹੇ ਲਿਖੇ ਨੌਜਵਾਨ ਨਾਲ ਕੀਤਾ।ਓਹ ਰਣਵੀਰ ਨਾਲ ਗੱਲ ਕਰਨੀ ਚਾਉਂਦੀ ਸੀ ਪਰ ਹਾਲਾਤਾਂ ਨੇ ਉਸਨੂੰ ਮਨਜੂਰੀ ਨਾ ਦਿੱਤੀ ਤੇ ਏਸੇ ਤਰ੍ਹਾਂ ਰਣਵੀਰ ਉੱਥੇ ਸਾਹਿਬਾਂ ਦੀ ਯਾਦ ਚ ਬੇਵਸ ਸੀ ਨਾ ਵਾਪਿਸ ਆ ਸਕਦਾ ਸੀ। ਚਾਰ ਸਾਲ ਮਗਰੋਂ ,ਓਹ ਦੋਵੇਂ ਹਲੇ ਵੀ ਇਕ ਦੂਜੇ ਨੂੰ ਓਨਾ ਹੀ ਪਿਆਰ ਕਰਦੇ ਯਾਦ ਕਰਦੇ ਸਨ।ਇਕ ਰਾਤ ਐਸੀ ਆਈ ਕਿ ਰਣਵੀਰ ਦਾ ਸਾਹਿਬਾਂ ਦੀ ਯਾਦ ਚ ਬੁਰਾ ਹਾਲ ਸੀ ਤੇ ਓਸ ਨੇ ਰਾਤੋ ਰਾਤ ਪਿੰਡ ਵਾਪਿਸ ਜਾਣ ਦਾ ਫੈਸਲਾ ਕੀਤਾ ਤੇ 2ਦਿਨਾਂ ਬਾਅਦ ਓਹ ਪਿੰਡ ਆ ਗਿਆ।ਓਸਨੇ ਕਿਸੇ ਤੋ ਪਤਾ ਕੀਤਾ ਤਾਂ ਉਸਨੂੰ ਪਤਾ ਲੱਗਿਆ ਕੇ ਸਾਹਿਬਾਂ ਦਾ ਵਿਆਹ ਸਹਿਰ ਦੇ ਕਿਸੇ ਮੁੰਡੇ ਨਾਲ ਕਰ ਦਿੱਤਾ ਗਿਆ ਸੀ ਤੇ ਓਹ ਵਿਆਹ ਤੋਂ 3ਮਹੀਨੇ ਬਾਅਦ ਹੀ ਵਿਧਵਾ ਹੋ ਗਈ ਸੀ ਤੇ ਹੁਣ ਇਕੱਲੀ ਸਹਿਰ ਹੀ ਰਹਿੰਦੀ ਹੈ। ਇਹ ਸਬ ਸੁਣ ਕੇ ਓਹ ਇਕ ਦਮ ਚੁੱਪ ਹੋ ਗਿਆ ਤੇ ਚੁੱਪ ਚਾਪ ਸਹਿਰ ਚਲਾ ਗਿਆ।ਓਹ ਪੂਰਾ ਦਿਨ ਸਾਹਿਬਾਂ ਦਾ ਪਤਾ ਲਭਦਾ ਰਿਹਾ ਪਰ ਉਸਨੂੰ ਕੋਈ ਸੂਹ ਨਾ ਮਿਲੀ ਤੇ ਜਿਵੇਂ ਹੀ ਸੂਰਜ ਢਲ ਰਿਹਾ ਸੀ , ਓਸਦਾ ਮਨ ਓਸ ਚਾਹ ਵਾਲੀ ਦੁਕਾਨ ਵੱਲ ਜਾ ਰਿਹਾ ਸੀ ਜਿੱਥੇ ਓਹ ਅਕਸਰ ਚਾਹ ਪੀਂਦੇ ਸਨ,ਤੇ ਹੋਲੀ ਹੋਲੀ ਜਦੋਂ ਓਹ ਉੱਥੇ ਪਹੁੰਚਿਆ ਤੇ ਓਸਨੇ ਉੱਥੇ ਇੱਕ ਅੌਰਤ ਨੂੰ ਨਿੱਕੀ ਜਿਹੀ ਬੱਚੀ ਨਾਲ ਖੜੇ ਦੇਖਿਆ ਜੋ ਮਸਾ 2ਸਾਲ ਦੀ ਹੋਵੇ ਗਈ ਤੇ ਓਹ ਅੌਰਤ ਓਸ ਛੋਟੀ ਬੱਚੀ ਨੂੰ ਚੁੱਪ ਕਰਾਉਂਦੀ ਹੋਈ ਕਹਿ ਰਹੀ ਸੀ ਕੇ ਤੇਰੇ ਪਾਪਾ ਜਰੂਰ ਆਉਣ ਗੇ ।ਜਦੋਂ ਓਸ ਅੌਰਤ ਨੇ ਪਿੱਛੇ ਦੇਖਿਆ ਤਾਂ ਰਣਵੀਰ ਦੇ ਪੈਰਾਂ ਨਿਚੋ ਧਰਤੀ ਖਿਸਕ ਗਈ ਜਾਪੀ ਤੇ ਓਹਨਾ ਦੋਵਾਂ ਦੀਆ ਅੱਖਾਂ ਚ ਹੰਜੂ ਸਨ।ਰਣਵੀਰ ਨੇ ਸਾਹਿਬਾਂ ਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਓਹਨਾ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਓਸ ਛੋਟੀ ਬੱਚੀ ਨੇ ਰਣਵੀਰ ਨੂੰ ਪਾਪਾ ਆਖ ਬੁਲਾਇਆ।
ਸਾਰਾ ਮਾਹੌਲ ਜਿਵੇਂ ਓਹਨਾ ਨਾਲ ਖ਼ੁਸ਼ ਹੋ ਗਿਆ ਹੋਵੇ, ਓਹ ਹੋਲੀ ਹੌਲੀ ਉੱਥੇ ਸਾਹਿਬਾ ਦੇ ਓਸ ਘਰ ਵਿਚ ਗਏ ਜਿੱਥੇ ਓਹ ਰਹਿੰਦੀ ਸੀ।ਓਹ ਤਿੰਨੋ ਸ਼ਾਮ ਨੂੰ ਛੱਤ ਤੇ ਬੈਠੇ ਚੰਨ ਵੱਲ ਵੇਖ ਰਹੇ ਸੀ ਤੇ ਨਿੱਕੀ ਬਚੀ ਚੰਨ ਵੱਲ ਇਸ਼ਾਰਾ ਕਰ ਰਹੀ ਸੀ।ਰਣਵੀਰ ਨੇ ਸਾਹਿਬਾਂ ਤੋ ਪੁੱਛਿਆ ਕਿ ਇਹ ਕਿ ਕਹਿਣਾ ਚਾਉਂਦੀ ਹੈ ਤਾਂ ਉਸਨੇ ਕਿਹਾ ਕਿ ਇਹ ਚੰਨ ਦੀ ਸੈਰ ਲਈ ਕਹਿੰਦੀ ਹੈ ਤੇ ਕਹਿੰਦੀ ਹੈ ਤੁਸੀਂ ਸਾਨੂੰ ਚੰਨ ਦੀ ਸੈਰ ਕਦੋਂ ਕਰਵਾਉਣੀ ਹੈ। ਤਾਂ ਰਣਵੀਰ ਹਸਦਾ ਹੈ ਤੇ ਓਹਨਾ ਦੋਵਾਂ ਨੂੰ ਬੁੱਕਲ ਚ ਲੈ ਕ ਓਹ ਆਪਣੀ ਜਿੰਦਗੀ ਦੀ ਸਾਰੀ ਕਹਾਣੀ ਸੁਣਾਉਂਦਾ ਹੈ, ਜਿਸ ਵਿੱਚ ਚੰਨ ਦੇ ਡੂੰਘੇ ਟੋਏ ਵਰਗੇ ਵਿਛੋੜੇ ਆਲੇ ਦਿਨ ਸਨ,ਚਾਨਣੀ ਵਰਗੀਆਂ ਮਿੱਠਿਆਂ ਯਾਦਾਂ ਤੇ ਸੁਪਨੇ,ਚੰਨ ਵਰਗੇ ਸੋਹਣੇ ਵਾਅਦੇ ਸਨ ਜ਼ੋ ਸਾਹਿਬਾ ਤੇ ਰਣਵੀਰ ਨੇ ਓਦੋਂ ਕੀਤਾ ਸਨ ਜਦੋਂ ਓਹ ਇਕੱਠੇ ਪੜ੍ਹ ਦੇ ਸਨ,ਤੇ ਸਾਹਿਬਾ ਹਸਦੀ ਹੈ ਤੇ ਕਹਿੰਦੀ ਹੈ ਕਿ ਇੱਕ ਸੀ ਸੱਚਾ ਪਿਆਰ ਜਿਸਦੀ ਵਾਟ ਵੀ ਚੰਨ ਜਿੰਨੀ ਦੂਰ ਹੈ ।ਓਹ ਦੋਵੇਂ ਉੱਚੀ ਉੱਚੀ ਹੱਸਦੇ ਹਨ ਜਦੋਂ ਰਣਵੀਰ ਕਹਿੰਦਾ ਹੈ ਕਿ ਇਹ ਸੀ ਆਪਣੀ “ਚੰਨ ਦੀ ਸੈਰ “।
ਸੱਚਾ ਪਿਆਰ ਕਦੇ ਹਾਰ ਨਹੀਂ ਮੰਨਦਾ ਇਹ ਗੱਲ ਓਦੋਂ ਸੱਚ ਹੁੰਦੀ ਹੈ ਜਦੋਂ ਓਹ ਵਿਧਵਾ ਹੋਈ ਆਪਣੀ ਸਾਹਿਬਾ ਤੇ ਉਸਦੀ ਧੀ ਨੂੰ ਅਪਣਾਉਂਦਾ ਹੈ ਤੇ ਓਹ ਖੁਸ਼ੀ ਖੁਸ਼ੀ ਆਪਣੀ ਜਿੰਦਗੀ ਬਿਤਾਉਂਦੇ ਹਨ।👨‍👩‍👧

HARMANDEEP KAUR CHAHAL

...
...

ਮਸੀਂ ਪੰਜ-ਛੇ ਸਾਲਾਂ ਦਾ ਹੋਵਾਂਗਾ..
ਅਕਸਰ ਹੀ ਵੇਖਦਾ ਸਾਰੇ ਉਸਨੂੰ ਜਾਦੂਗਰਨੀ ਆਖਦੇ..
ਪਰ ਮੈਨੂੰ ਉਹ ਬੜੀ ਚੰਗੀ ਲਗਿਆ ਕਰਦੀ..ਮੈਨੂੰ ਕਿੰਨਾ ਕੁਝ ਖਾਣ ਨੂੰ ਦਿਆ ਕਰਦੀ..ਲਾਡ ਲਡਾਉਂਦੀ..ਢੇਰ ਸਾਰਾ ਮੋਹ ਕਰਦੀ..!

ਪਰ ਮੇਰੀ ਮਾਂ ਪਤਾ ਨੀ ਕਿਓਂ ਮੈਨੂੰ ਓਹਦੇ ਕੋਲ ਜਾਣ ਤੋਂ ਵਰਜਿਆ ਕਰਦੀ..ਇੱਕ ਦੋ ਵਾਰ ਉਹ ਉਸਦੇ ਨਾਲ ਲੜ ਵੀ ਪਈ..
ਉਹ ਅਗਿਓਂ ਚੁੱਪ ਰਹਿੰਦੀ..ਜਦੋਂ ਸਾਰੇ ਬੰਬੀ ਨੂੰ ਜਾਣ ਲੱਗਦੇ ਤਾਂ ਮੈਂ ਖਹਿੜਾ ਕਰਦਾ ਕੇ ਮੈਂ ਉਸਦੇ ਕੋਲ ਘਰੇ ਹੀ ਰਹਿਣਾ..
ਪਰ ਉਹ ਮੈਨੂੰ ਜਬਰਦਸਤੀ ਆਪਣੇ ਨਾਲ ਲੈ ਜਾਇਆ ਕਰਦੇ..!

ਮੇਰੀ ਮਾਂ ਨੂੰ ਫਿਕਰ ਹੋ ਜਾਂਦਾ..ਸ਼ਾਇਦ ਜਾਦੂ ਆਪਣਾ ਅਸਰ ਕਰ ਗਿਆ ਏ..
ਫੇਰ ਉਹ ਸਿਆਣੇ ਕੋਲੋਂ ਮੇਰੇ ਫਾਂਡਾ ਕਰਵਾਉਂਦੀ..ਫੇਰ ਤਾਕੀਦ ਕਰਦੀ ਹੁਣ ਉਸਦੇ ਕੋਲ ਨਹੀਂ ਜਾਣਾ..!

ਰਿਸ਼ਤੇ ਵਿਚ ਉਹ ਮੇਰੀ ਚਾਚੀ ਲੱਗਦੀ ਸੀ..ਹਮੇਸ਼ਾਂ ਹੱਸਦੀ ਹੋਈ..
ਪਰ ਪਤਾ ਨੀ ਕਿਓਂ ਚਾਚੇ ਕੋਲੋਂ ਕਾਫੀ ਗਾਹਲਾਂ ਖਾਂਦੀ ਸੀ..ਕਈ ਵਾਰ ਜਦੋਂ ਉਹ ਚਾਚੇ ਨੂੰ ਸ਼ਰਾਬ ਪੀਣੋਂ ਮੋੜਦੀ ਤਾਂ ਉਹ ਉਸਨੂੰ ਕੁੱਟ ਵੀ ਲਿਆ ਕਰਦਾ..!
ਨਾਲੇ ਉੱਚੀ ਸਾਰੀ ਆਖਦਾ ਨਿੱਕਲ ਜਾ ਮੇਰੇ ਘਰੋਂ..ਏਨੇ ਸਾਲ ਹੋ ਗਏ ਇੱਕ ਜਵਾਕ ਤੱਕ ਨੀ ਜੰਮ ਸਕੀ..!
ਉਹ ਪਿੱਛੋਂ ਬੜੇ ਗਰੀਬ ਘਰੋਂ ਸੀ..ਉਸਦੇ ਕਿੰਨੇ ਸਾਰੇ ਭੈਣ ਭਾਈ ਵੀ ਸਨ..ਉਸਦਾ ਕਮਜ਼ੋਰ ਜਿਹਾ ਬਾਪ ਜਦੋਂ ਵੀ ਉਸਨੂੰ ਇਥੇ ਛੱਡਣ ਆਉਂਦਾ ਤਾਂ ਕੋਈ ਵੀ ਉਸਨੂੰ ਸਿਧੇ ਮੂੰਹ ਨਾ ਬੁਲਾਇਆ ਕਰਦਾ..ਉਹ ਬੱਸ ਸਾਰਿਆਂ ਅੱਗੇ ਹੱਥ ਹੀ ਜੋੜਦਾ ਰਹਿੰਦਾ..!
ਚਾਚੀ ਨੂੰ ਹਰੇਕ ਅੱਗੇ ਹੱਥ ਜੋੜਦੇ ਆਪਣੇ ਬਾਪ ਤੇ ਕਾਫੀ ਤਰਸ ਆਉਂਦਾ ਪਰ ਉਹ ਰੋਣ ਤੋਂ ਸਿਵਾਏ ਕੁਝ ਨਾ ਕਰ ਸਕਦੀ..!

ਮੈਂ ਅਕਸਰ ਹੀ ਦੂਰ ਖਲੋਤਾ ਇਹ ਸਭ ਕੁਝ ਵੇਖਦਾ ਰਹਿੰਦਾ..
ਸਾਰੇ ਸਮਝਦੇ ਸਨ ਕੇ ਮੈਂ ਅੰਞਾਣਾ ਸਾਂ..ਇਸਨੂੰ ਕੁਝ ਸਮਝ ਨੀ ਆਉਂਦੀ..ਪਰ ਮੈਨੂੰ ਸਭ ਕੁਝ ਪਤਾ ਲੱਗ ਜਾਂਦਾ ਸੀ..
ਇਹ ਸਾਰਾ ਕੁਝ ਸ਼ਾਇਦ ਇਸ ਲਈ ਕੀਤਾ ਜਾਂਦਾ ਕਿਓੰਕੇ ਉਸਦੇ ਵਿਚ ਮਾਂ ਬਣਨ ਦੀ ਸਮਰੱਥਾ ਨਹੀਂ ਸੀ..
ਉਹ ਹਮੇਸ਼ਾਂ ਪਾਠ ਕਰਦੀ ਰਹਿੰਦੀ..ਸੁਖਾਂ ਸੁਖਦੀ ਰਹਿੰਦੀ..ਅਖੀਰ ਹਾਲਾਤਾਂ ਨੇ ਉਸਨੂੰ ਸਿਆਣਿਆਂ ਦੇ ਵੱਸ ਪਾ ਦਿੱਤਾ..ਫੇਰ ਲੋਕ ਉਸਨੂੰ ਜਾਦੂਗਰਨੀ ਸਮਝਣ ਲੱਗ ਪਏ..ਜੁਆਕ ਆਉਂਦੀ ਨੂੰ ਵੇਖ ਰਾਹੋਂ ਪਰੀ ਹੋ ਜਾਂਦੇ..!

ਫੇਰ ਇੱਕ ਦਿਨ ਪਤਾ ਲੱਗਾ ਉਹ ਨਾਲ ਲੱਗਦੀ ਨਹਿਰ ਵਿਚ ਡੁੱਬ ਗਈ..
ਪਿੰਡ ਦੇ ਕੁਝ ਲੋਕ ਦੱਬੀ ਅਵਾਜ ਵਿਚ ਇਹ ਵੀ ਆਖਦੇ ਕੇ ਉਸ ਨੂੰ ਡੋਬ ਦਿੱਤਾ ਗਿਆ ਸੀ..!
ਇਸਤੋਂ ਬਾਅਦ ਉਹ ਮੈਨੂੰ ਬੜਾ ਯਾਦ ਆਉਂਦੀ..
ਜਦੋਂ ਚੋਂਕੇ ਵਿਚ ਪਈ ਉਸਦੀ ਖਾਲੀ ਪੀੜੀ ਵੱਲ ਵੇਖਦਾ ਤਾਂ ਉਹ ਮੈਨੂੰ ਓਥੇ ਬੈਠੀ ਹੋਈ ਸੈਨਤ ਮਾਰ ਆਪਣੇ ਕੋਲ ਬੁਲਾਉਂਦੀ ਹੋਈ ਜਾਪਦੀ..!

ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਮੇਰੀ ਖੁਦ ਦੀ ਰਿਪੋਰਟ ਆਈ ਤਾਂ ਗੋਰੀ ਡਾਕਟਰ ਸਮਝਾਉਣ ਲੱਗੀ ਕੇ ਸ਼ੁਕਰਾਨੂੰ ਘੱਟ ਨੇ..ਸ਼ਾਇਦ ਸਾਰੀ ਉਮਰ ਔਲਾਦ ਦਾ ਸੁਖ ਨਾ ਭੋਗ ਸਕਾਂ..ਫੇਰ ਹੋਰ ਤਕਨੀਕਾਂ ਬਾਰੇ ਦੱਸਦੀ ਗਈ ਪਰ ਮੈਂ ਵੀਹ ਸਾਲ ਪਹਿਲਾਂ ਵਾਲੇ ਜਮਾਨੇ ਵਿਚ ਅੱਪੜ ਗਿਆ ਸਾਂ..

ਮੈਨੂੰ ਇੰਝ ਲੱਗਾ ਸ਼ਾਇਦ ਮੇਰਾ ਹਸ਼ਰ ਵੀ ਮੇਰੀ ਚਾਚੀ ਵਰਗਾ ਹੀ ਨਾ ਕਰ ਦਿੱਤਾ ਜਾਵੇ ਪਰ ਜਜਬਾਤੀ ਹੋ ਗਏ ਨੂੰ ਆਪਣੀ ਗਲਵੱਕੜੀ ਵਿਚ ਲੈਂਦੀ ਹੋਈ ਆਪਣੀ ਹਮਸਫਰ ਵੱਲ ਵੇਖ ਮੈਨੂੰ ਇੰਝ ਪ੍ਰਤੀਤ ਹੋਇਆ ਜਿੱਦਾਂ ਨਹਿਰ ਵਿਚ ਡੁੱਬ ਗਈ ਮੇਰੀ ਚਾਚੀ ਵਾਪਿਸ ਪਰਤ ਆਈ ਹੋਵੇ ਤੇ ਮੈਨੂੰ ਆਪਣੇ ਬੁੱਕਲ ਵਿਚ ਲੈ ਆਖ ਰਹੀ ਹੋਵੇ ਕੇ ਜੇ ਕੁਦਰਤ ਇਨਸਾਨ ਵਿਚ ਕੋਈ ਨੁਕਸ ਪਾ ਦੇਵੇ ਤਾਂ ਭਲਾ ਆਪਣਿਆਂ ਦਾ ਇੰਝ ਤਿਆਗ ਥੋੜਾ ਕਰ ਦਈਦਾ ਹੁੰਦਾ..
ਇਹ ਰੂਹਾਨੀ ਪਿਆਰ ਤਾਂ ਨ੍ਹਾ ਹੋਇਆ ਸਗੋਂ ਇਸਨੂੰ ਉਹ ਜਿਸਮਾਨੀ ਕਾਰੋਬਾਰ ਹੀ ਆਖਿਆ ਜਾ ਸਕਦਾ ਏ ਜਿਸ ਵਿਚ ਘਾਟਾ ਪੈ ਜਾਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਭਾਈਵਾਲੀ ਨੂੰ ਹੀ ਤੋੜ ਦਿੱਤਾ ਜਾਂਦਾ ਏ..!
ਦੋਸਤੋ ਅਸੀ ਅੱਜ ਵੀ ਓਸੇ ਦੌਰ ਵਿਚ ਹਾਂ ਜਿਥੇ ਜੇਕਰ ਛੁਰੀ ਖਰਬੂਜੇ ਤੇ ਡਿੱਗੇ ਤੇ ਜਾਂ ਫੇਰ ਖਰਬੂਜਾ ਛੁਰੀ ਤੇ..ਭਾਰੀ ਕੀਮਤ ਹਮੇਸ਼ਾਂ ਖਰਬੂਜੇ ਨੂੰ ਹੀ ਚੁਕਾਉਣੀ ਪੈਂਦੀ ਏ..!

ਹਰਪ੍ਰੀਤ ਸਿੰਘ ਜਵੰਦਾ

...
...

ਪੰਜਵੀ ਤੱਕ ਮੈ ਇੱਕ ਆਪਣੇ ਘਰ ਦੇ ਲਾਗੇ ਪ੍ਰਾਇਬੈਟ ਸਕੂਲ ਵਿੱਚ ਪੱੜਦਾ ਸੀ ਪਰ ਮੈਨੂੰ ਉੱਥੇ ਸਕੂਲ ਦੇ ਵਿੱਚ ਕੋਈ ਮਜਾ ਨਹੀ ਸੀ ਆਉਦਾ ਤੇ ਮੇਰੇ ਕੋਈ ਖਾਸ ਦੋਸਤ ਵੀ ਨਹੀ ਸਨ ਤੇ ਜਦੋ ਮੈ ਛੇਵੀ ਦੇ ਵਿੱਚ ਹੋਇਆ ਤਾ ਮੇਰੇ ਘਰ ਦਿਆ ਨੇ ਮੈਨੂੰ ਉੱਥੋ ਹਟਾ ਕੇ ਸਰਕਾਰੀ ਸਕੂਲ ਦੇ ਵਿੱਚ ਲਗਾ ਦਿੱਤਾ ਜਿਸਦਾ ਨਾਮ ਸੀ ਕੁਟੀ ਸਕੂਲ ਤੇ ਜੋ ਅੱਠਵੀ ਤੱਕ ਸੀ ਜਦੋ ਮੈ ਦਾਖਲਾ ਲਿਆ ਤਾ ਮੈਨੂੰ ਕੁੱਝ ਕ ਦਿਨ ਕੁੱਝ ਨਾ ਸੈਟ ਲੱਗਿਆ ਤੇ ਕੁੱਝ ਸਮੇ ਵਾਦ ਮੇਰੇ ਕਈ ਯਾਰ ਦੋਸਤੇ ਬਣੇ ਜੋ ਕੀ ਬਹੁਤ ਜਿਆਦਾ ਜੁਗਾੜੀ ਸਨ ਪਰ ਦਿਲ ਦੇ ਬਹੁਤ ਸਾਫ ਸਨ ਕੋਈ ਅਜਿਹਾ ਕੋਈ ਕੰਮ ਨਹੀ ਸੀ ਹੁੰਦਾ ਜਿਹੜਾ ਉੱਹੋ ਨਾ ਕਰ ਸਕਣ ਤੇ ਦੇਖੇ ਹੀ ਦੇਖਦੇ ਅਸੀ ਛੇਵੀ ਤੋ ਅੱਠਵੀ ਤੱਕ ਨਾਲ ਰਹੇ ਤੇ ਜਦੋ ਅਸੀ ਅੱਠਵੀ ਵਿੱਚੋ ਪਾਸ ਹੋ ਗਏ ਤਾ ਸਾਨੇ ਆਪਦਾ ਦਾਖਲਾ ਗੋਰਮਿੰਟ ਸਕੂਲ ਦੇ ਵਿੱਚ ਕਰਵਾਇਆ ਜੋ ਕੀ ਵਾਰਵੀ ਤੱਕ ਸੀ ਜਿਸ ਦੇ ਤਿੰਨ ਗਰੁੱਪ ਸਨ A B C ਤੇ ਸਾਨੂੰ 9c ਦੇ ਗਰੁੱਪ ਵਿੱਚ ਦਾਖਲਾ ਮਿਲ ਗਿਆ ਤੇ ਉਸ ਗਰੁੱਪ ਵਿੱਚ ਅਸੀ ਕਈ ਤਾ ਪੁਰਾਣੇ ਹੀ ਯਾਰ ਦੋਸਤ ਸੀ ਤੇ ਕਈ ਮੁੰਡੇ ਉਸ ਗਰੁੱਪ ਵਿੱਚ ਨਵੇ ਸਨ ਤੇ ਕੁੱਝ ਸਮੇ ਵਾਦ ਕਲਾਸਾ ਸੁਰੂ ਹੋਇਆ ਤੇ ਉੱਥੋ ਮੈਨੂੰ ਕਈ ਹੋਰ ਨਵੇ ਯਾਰ ਦੋਸਤ ਮਿਲੇ ਸਨ ਜੋ ਕੀ ਬਹੁਤ ਹੀ ਕਮਾਲ ਦੇ ਸਨ ਤੇ ਜਿਨਾ ਦੇ ਵਿੱਚੋ ਇੱਕ ਮੁੰਡਾ ਸੀ ਜਿਸ ਦਾ ਨਾਮ ਗੋਵਿੰਦ ਸਿੰਘ ਸੀ ਜੋ ਕੀ ਇੱਕ ਬਹੁਤ ਵਧਿਆ ਇਨਸਾਨ ਸੀ ਜਿਸਦੇ ਚਹਿਰੇ ਉੱਤੇ ਸਦਾ ਹੀ ਇੱਕ ਵੱਖਰੀ ਜੀ ਸਮਾਇਲ ਰੇਦੀ ਸੀ ਤੇ ਸਾਰੀ ਕਲਾਸ ਉਸ ਨੂੰ ਪਿਆਰ ਕਰਦੀ ਸੀ ਜੇ ਕਿਸੇ ਦਿਨ ਕੋਈ ਵੀ ਉਦਾਸ ਹੁੰਦਾ ਤਾ ਸਿਰਫ ਦੱਸ ਮਿੰਟ ਉਸ ਕੋਲ ਬੈਠ ਜਾਦਾ ਸੀ ਤਾ ਉਸ ਕੋਲੋ ਉੱਹੋ ਹੱਸਦਾ ਹੋਇਆ ਵਾਪਸ ਜਾਦਾ ਸ਼ੀ ਉਸ ਕੋਲ ਹਰ ਰੋਜ ਕੋਈ ਵੱਖਰੀ ਕਹਾਣੀ ਹੁੰਦੀ ਸੀ ਜਿਸ ਨੂੰ ਉੱਹੋ ਸੁਣਾਕੇ ਬੰਦੇ ਦਾ ਦਿਲ ਖੁਸ ਕਰ ਦਿੰਦਾ ਸੀ ਤੇ ਉਸ ਤੋ ਵਾਦ ਸਾਡੀ ਕਲਾਸ ਨੂੰ ਪੜਾਈ ਦੇ ਵਿੱਚ ਸੱਭ ਤੋ ਪਿੱਛੇ ਮੰਨਿਆ ਜਾਦਾ ਸੀ ਪਰ ਸਾਡੀ ਕਲਾਸ ਇੱਕ ਜੁਗਾੜੀ ਬੰਦਿਆ ਨਾਲ ਭਰੀ ਹੋਈ ਸੀ ਜੋ ਕੀ ਪੜਾਈ ਦੇ ਹੀ ਕੱਲੀ ਪਿੱਛੇ ਸੀ ਪਰ ਉੱਹੋ ਬਾਕੀ ਹਰ ਇੱਕ ਕੰਮ ਦੇ ਵਿੱਚ ਅੱਗੇ ਸੀ ਜੇ ਕੋਈ ਸਕੂਲ ਦੇ ਵਿੱਚ ਕੋਈ ਕੰਮ ਅੱਟਕ ਤਾ ਉੱਹੋ ਸਿਰਫ c ਵਾਲੇ ਹੀ ਕੱਢਦੇ ਸੀ ਜਿਸ ਕਾਰਨ ਸਾਡੀ ਕਲਾਸ ਦੇ ਸਕੂਲ ਵਿੱਚ ਪੂਰੇ ਚਰਚੇ ਸਨ ਤੇ ਜਦੋ ਸਾਡੀਆ ਕਲਾਸਾ ਦੇ ਪੇਪਰ ਹੋਏ ਤਾ ਉਸ ਵਿੱਚੋ A ਤੇ B ਵਾਲੇ ਮੁੰਡੇ ਬਹੁਤ ਫੈਲ ਹੋਏ ਪਰ c ਦੇ ਵਿੱਚੋ ਕੋਈ ਨਹੀ ਫੈਲ ਹੋਇਆ ਹੁਣ ਤੁਸੀ ਸੋਚਦੇ ਹੋਵੋਗੇ ਜਦੋ c ਵਾਲੇ ਪੜਾਈ ਦੇ ਵਿੱਚ ਸੱਭ ਤੋ ਪਿੱਛੇ ਸਨ ਪਰ ਇਹੇ ਸਾਰੇ ਪਾਸ ਕਿਵੇ ਹੋ ਗਏ ਮੈ ਤੁਹਾਨੂੰ ਪਹਿਲਾ ਹੀ ਦੱਸਿਆ ਸੀ ਕੀ c ਵਾਲੇ ਪੜਾਈ ਦੇ ਵਿੱਚ ਪਿੱਛੇ ਸਨ ਪਰ ਇਹੇ ਜੁਗਾੜ ਲਾਉਣ ਦੇ ਵਿੱਚ ਸੱਭ ਤੋ ਅੱਗੇ ਸਨ ਤੇ ਉਸ ਤੋ ਵਾਦ ਅਸੀ ਦੱਸਵੀ ਦੇ ਵਿੱਚ ਹੋ ਗਏ ਤੇ ਅਸੀ ਦੱਸਵੀ ਦੇ ਵਿੱਚ ਵੀ ਸਾਰੇ ਕੱਢੇ ਰਹੇ ਪਰ ਦੱਸਵੀ ਦੇ ਵਿੱਚੋ ਮੇਰੇ ਕਈ ਯਾਰ ਦੋਸਤ ਫੈਲ ਹੋ ਗਏ ਜਿਸ ਕਾਰਨ ਉੱਹੋ ਹੱਟ ਗਏ ਤੇ ਮੈ ਵੀ ਉਸ ਸਕੂਲ ਦੇ ਵਿੱਚੋ ਹੱਟ ਗਿਆ ਤੇ ਮੈ ਅਪਣੀ ਪੜਾਈ ਉੱਪਣ ਕਰਣ ਲੱਗ ਪਿਆ ਕਿਉ ਕੀ ਮੇਰਾ ਵੀ ਉੱਨਾ ਤੋ ਵਗੇਰ ਜੀ ਨਹੀ ਸੀ ਲੱਗਦਾ ਇਹ ਸੀ ਇੱਕ ਸੱਚੀ ਕਹਾਣੀ ਜਿੰਦਗੀ ਦੇ ਵਿੱਚ ਕੁੱਝ ਮਿਲਿਆ ਭਾਵਾ ਦੀ ਨਾ ਮਿਲਿਆ ਪਰ ਪੱਕੇ ਯਾਰ ਦੋਸਤ ਜਰੂਰ ਮਿਲ ਗਏ

Guri Sunam mobile number 9041184064

...
...

. *ਸਮਾਂ*

*ਪੰਜਵੀਂ ਤਁਕ* ਘਰ ਤੋਂ ਫਁਟੀ ਲੈ ਕੇ ਸਕੂਲ ਗਏ ਸੀ।

*ਸਲੇਟ ਨੂੰ ਜੀਭ ਨਾਲ ਚੱਟ ਕੇ* ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ,ਲੇਕਿਨ ਇਸ ਵਿੱਚ ਪਾਪ-ਬੋਧ ਵੀ ਸੀ ਕਿ ਕਿੱਧਰੇ ਵਿੱਦਿਆ ਮਾਤਾ ਨਰਾਜ ਨਾਂ ਹੋ ਜਾਏ।

*ਪਡ਼ਾਈ ਦਾ ਤਨਾਉ* ਅਸੀਂ ਪੈਨਸਿਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾਇਆ ਸੀ।

*ਸਕੂਲ ਵਿਁਚ ਤਁਪਡ਼ ਦੀ ਘਾਟ* ਕਾਰਨ ਘਰੋਂ ਬੋਰੀ ਦਾ ਟੁਕਡ਼ਾ ਲੈਕੇ ਜਾਣਾ ਸਾਡਾ ਨਿੱਤਕਰਮ ਸੀ।

*ਕਿਤਾਬ ਦੇ ਵਿੱਚ* ਵਿੱਦਿਆ-ਪੜ੍ਹਾਈ ਦੇ ਪੌਦੇ ਦੇ ਪੱਤੇ ਅਤੇ ਮੋਰਪੰਖ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ _ਇਹ ਸਾਡਾ ਦਿ੍ਡ਼ ਵਿਸ਼ਵਾਸ਼ ਸੀ।_

ਜਮਾਤ 6ਵੀਂ ਵਿਁਚ *ਪਹਿਲੀ ਵਾਰ ਅਸੀ ਅੰਗਰੇਜੀ* ਦਾ ਐਲਫਾਬੈਟ ਪਡ਼ਿਆ ਅਤੇ ਪਹਿਲੀ ਵਾਰ ਏ ਬੀ ਸੀ ਡੀ ਦੇਖੀ।

ਇਹ ਗੱਲ ਵਁਖਰੀ ਹੈ ਕਿ ਵਧੀਆ *ਸਮਾਲ ਲੈਟਰ ਬਣਾਉਣਾ ਸਾਨੂੰ ਬਾਹਰਵੀਂ ਤੱਕ ਵੀ ਨਹੀਂ ਆਇਆ ਸੀ।*

*ਕੱਪਡ਼ੇ ਦੇ ਝੋਲੇ* ਵਿਁਚ ਕਿਤਾਬਾਂ ਕਾਪੀਆਂ ਨੂੰ ਸਲੀਕੇ ਨਾਲ ਪਾਉਣਾ ਸਾਡਾ ਰਚਨਾਤਮਿਕ ਹੁਨਰ ਸੀ।

*ਹਰ ਸਾਲ ਨਵੀਂ ਕਲਾਸ* ਦੇ ਨਵੇਂ ਬਸਤੇ ਬਣਦੇ ਉਦੋਂ ਕਿਤਾਬਾਂ ਕਾਪੀਆਂ ਉੱਤੇ ਜਿਲਦ ਚਡ਼ਾਉਣਾ ਸਾਡੇ *ਜੀਵਨ ਦਾ ਸਾਲਾਨਾ ਉਤਸਵ* ਸੀ।

*ਮਾਤਾ ਪਿਤਾ ਨੂੰ ਸਾਡੀ ਪਡ਼ਾਈ ਦੀ ਕੋਈ ਫਿਕਰ ਨਹੀ ਸੀ*,ਨਾ ਸਾਡੀ ਪਡ਼ਾਈ ਉਹਨਾਂ ਦੀ ਜੇਬ ਤੇ ਬੋਝ ਸੀ।ਸਾਲੋਂ-ਸਾਲ ਬੀਤ ਜਾਦੇਂ ਪਰ *ਮਾਂ ਪਿਉ ਦੇ ਕਦਮ ਸਾਡੇ ਸਕੂਲ ਵਿਁਚ ਨਹੀਂ ਪੈਂਦੇ ਸਨ।*

ਇੱਕ *ਦੋਸਤ ਨੂੰ ਸਾਈਕਲ* ਦੇ ਡੰਡੇ ਉੱਤੇ ਦੂਸਰੇ ਨੂੰ ਮਗਰ ਕੈਰੀਅਰ ਉੱਤੇ ਬਿਠਾ ਅਸੀਂ ਕਿੰਨੇ ਰਾਸਤੇ ਮਿਣੇ । *ਇਹ ਹੁਣ ਯਾਦ ਨਹੀਂ ਬਸ ਕੁੱਝ ਧੁੰਦਲੀਆਂ ਯਾਦਾਂ ਹਨ*।

*ਸਕੂਲ ਵਿੱਚ ਕੁੱਟ ਖਾਂਦੇ* ਅਤੇ ਮੁਰਗਾ ਬਣਦੇ ਸਾਡੀ *”ਈਗੋ”* ਸਾਨੂੰ ਕਦੇ ਪੇ੍ਸ਼ਾਨ ਨਹੀਂ ਕਰਦੀ ਸੀ, ਦਰਅਸਲ *ਅਸੀਂ ਜਾਣਦੇ ਹੀ ਨਹੀਂ ਸੀ ਕਿ “ਈਗੋ” ਹੁੰਦੀ ਕੀ ਹੈ?*

*ਕੁੱਟ* ਸਾਡੇ ਰੋਜਾਨਾ ਜੀਵਨ ਦੀ ਸਹਿਜ ਆਮ ਪ੍ਕਿਰਿਆ ਸੀ। ਕੁੱਟਣ ਵਾਲਾ ਅਤੇ ਕੁੱਟਿਆ ਜਾਣ ਵਾਲਾ ਦੋਨੋ ਖੁਸ਼ ਸੀ। ਕੁੱਟਿਆ ਜਾਣ ਵਾਲਾ ਇਸ ਲਈ ਕਿ ਘੱਟ ਪਈਆਂ, *ਕੁੱਟਣ ਵਾਲਾ ਇਸ ਲਈ ਖੁਸ਼ ਕਿ ਹੱਥ ਸਾਫ ਹੋਇਆ।*

ਅਸੀਂ *ਆਪਣੇ ਮਾਂ ਪਿਉ ਨੂੰ* ਕਦੇ ਨਹੀਂ ਦਁਸ ਸਕੇ *ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ,* ਕਿਉਂ ਕਿ ਸਾਨੂੰ _ਆਈ ਲਵ ਯੂ_ ਕਹਿਣਾ ਨਹੀਂ ਆਉਂਦਾ ਸੀ।

ਅੱਜ *ਅਸੀਂ ਡਿਁਗਦੇ-ਸੰਭਲਦੇ,ਸੰਘਰਸ਼ ਕਰਦੇ* ਦੁਨੀਆਂ ਦਾ ਹਿੱਸਾ ਬਣ ਚੁੱਕੇ ਹਾਂ। *ਕੁਁਝ ਮੰਜਿਲ ਪਾ ਗਏ ਤੇ ਕੁਁਝ ਨਾ ਜਾਣੇ ਕਿਁਥੇ ਗੁੰਮ ਹੋ ਗਏ ।*

ਅਸੀਂ *ਦੁਨੀਆਂ ਵਿਁਚ ਕਿਧਰੇ ਵੀ ਹੋਈਏ* ਲੇਕਿਨ ਇਹ ਸੱਚ ਹੈ,ਸਾਨੂੰ ਹਕੀਕਤਾਂ ਨੇ ਪਾਲਿਆ ਹੈ , *ਅਸੀ ਸੱਚ ਦੀ ਦੁਨੀਆਂ ਦੇ ਯੋਧੇ* ਰਹੇ ਹਾਂ।

*ਕੱਪਡ਼ਿਆਂ ਨੂੰ ਵਲਾਂ ਤੋ ਬਚਾਈ ਰਁਖਣਾ* ਅਤੇ ਰਿਸ਼ਤਿਆ ਨੂੰ ਉਪਚਾਰਿਕਤਾ ਨਾਲ ਬਣਾਈ ਰੱਖਣਾ ਸਾਨੂੰ ਕਦੇ ਨਹੀਂ ਆਇਆ, *ਇਸ ਮਾਮਲੇ ਵਿੱਚ ਅਸੀਂ ਸਦਾ ਮੂਰਖ ਹੀ ਰਹੇ ।*

*ਆਪਣਾ ਆਪਣਾ ਹਰ ਦੁੱਖ ਸਹਿੰਦੇ ਹੋਏ* ਅਸੀਂ ਅੱਜ ਵੀ ਸੁਪਨੇ ਬੁਣ ਰਹੇ ਹਾਂ। ਸ਼ਾਇਦ ਸੁਪਨੇ ਬੁਨਣਾ ਹੀ ਸਾਨੂੰ ਜਿੰਦਾ ਰੱਖ ਰਿਹਾ ਹੈ, ਵਰਨਾ *ਜੋ ਜੀਵਨ ਅਸੀਂ ਜੀ ਕੇ ਆਏ ਹਾਂ, ਉਸਦੇ ਸਾਹਮਣੇ ਵਰਤਮਾਨ ਕੁੱਝ ਵੀ ਨਹੀਂ।* ਅਸੀਂ *ਚੰਗੇ ਸੀ, ਜਾਂ ਮੰਦੇ ਸੀ, ਪਰ ਅਸੀਂ ਆਪਣੇ ਆਪ ਵਿੱਚ ਪੂਰਣ ਤੌਰ ‘ਤੇ ਇੱਕ ਸਮਾਂ ਹੁੰਦੇ ਸੀ।*
ਕਾਸ਼ ਉਹ ਸਮਾਂ ਫਿਰ ਮੁਡ਼ ਆਵੇ !

...
...

ਰੁੱਖ ਤੇ ਮਨੁੱਖ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ । ਰੁੱਖ ਨਾਲ ਈ ਅਸੀਂ ਹਾਂ । ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ । ਰੁੱਖ ਸਾਨੂੰ ਸ਼ਾਹ , ਖਾਣ-ਪੀਣ ਲਈ ਪਦਾਰਥ ਤੇ ਸਾਡਾ ਆਲ ਦੁਆਲਾ ਸਾਫ਼ ਤੇ ਰੋਗ ਰਹਿਤ ਰੱਖਣ ਲਈ ਮੱਦਦ ਕਰਦੇ ਹਨ । ਇਹਨਾ ਤੋਂ ਬਣੀਆ ਦਵਾਈਆਂ ਬੂਟੀਆ ਵੀ ਬਹੁਤ ਫਾਇਦੇ ਮੰਦ ਨੇ ਜਿਵੇਂ ਕਿ ਬੋਹੜ( ਪਿੱਪਲ਼ ) ਦੀਆਂ ਜੜ੍ਹਾਂ ਉਸਨੂੰ ਰਗੜ ਕੇ ਪਾਣੀ ਚੌ ਭਿਓ ਕੇ ਪੇਸਟ ਬਣਾ ਕੇ ਮੂੰਹ ਤੇ ਲਾਹੁਣ ਨਾਲ ਝਰੜੀਆਂ ਨੀ ਪੈਦੀਆਂ । ਨਿੰਮ ਦੇ ਬਹੁਤ ਲਾਭ ਨੇ ਸਭ ਨੂੰ ਪਤਾ ਏ , ਨੀਮ ਦੀ ਦਾਤਣ ਕਰਨ ਨਾਲ ਦੰਦ ਪੀਲੇ ਨੀ ਹੁੰਦੇ ਕੀੜਾ ਨੀ ਲੱਗਦਾ , ਮੂੰਹ ਚੌ ਬਦਬੂ ਨੀ ਆਦਿ । ਨਿੰਮ ਦੇ ਪੱਤਿਆ ਨੂੰ ਉਬਾਲ ਕੇ ਨਹਾਉਣ ਨਾਲ ਚਮੜੀ ਦੇ ਰੋਗ ਵੀ ਦੂਰ ਹੁੰਦੇ ਆ ਖਰਸ਼ ਵਗੈਰਾ ।
ਕਰਮ ਸਿਓ ਦੇ ਬੋਹੜ (ਪਿੱਪਲ਼ )
ਕਰਮ ਸਿੰਘ ਬਚਪਨ ਵਿੱਚ ਆਪਣੇ ਪਿਤਾ ਨਾਲ ਸਾਈਕਲ ਤੇ ਆਪਣੇ ਨਾਨਕੇ ਪਿੰਡ ਤੋਂ ਵਾਪਿਸ ਆ ਰਹਿਆ ਸੀ । ਗਰਮੀ ਦੀ ਰੁੱਤ ਹੋਣ ਕਾਰਨ ਉਹ ਰਾਸਤੇ ਵਿੱਚ ਸ਼ਾਹ ਲੈਣ ਲਈ ਇੱਕ ਪਿੱਪਲ਼ ਦੀ ਛਾਂ ਹੇਠਾਂ ਰੁਕ ਗਏ । ਕਰਮ ਸਿੰਘ ਦੇ ਪਿਤਾ ਨੇ ਉਸ ਨੂੰ ਸਾਇਕਲ ਤੋਂ ਉਤਾਰ ਦਿੱਤਾ , ਤੇ ਪਿੱਪਲ਼ ਦੀ ਛਾਂ ਚੌ ਬੈਠ ਗਏ । ਪਿੱਪਲ਼ ਦੇ ਰੁੱਖ ਹੇਠ ਹੋਰ ਨਿੱਕੇ ਨਿੱਕੇ ਬੂਟੇ ਲੱਗੇ ਹੋਏ ਸੀ ਪਿੱਪਲ਼ ਦੇ , ਜੋ ਉਸਦੀਆਂ ਗੋਲ਼ਾਂ ਡਿੱਗਣ ਕਾਰਨ ਪੈਦਾ ਹੋਏ ਸੀ । ਕਰਮ ਸਿੰਘ ਨੇ ਉਹ ਬੂਟਾ ਲੈਣ ਦੀ ਜ਼ਿਦ ਕੀਤੀ । ਤਾਂ ੳੇਸਦੇ ਪਿਤਾ ਨੇ ਨਾ ਨਾ ਕਰਦੇ ਨੇ ਉਸਦੀ ਜਿਆਦਾ ਜਿਦ ਕਰਨ ਤੇ ਉਹ ਬੂਟਾ ਪੱਟ ਲਿਆ । ਬੂਟਾ ਲੈ ਕੇ ਤੇ ਸ਼ਾਹ ਲੈ ਕੇ ਉਹ ਓਥੌ ਤੁਰ ਪਏ । ਪਿੰਡ ਪਾਹੁੰਚੇ ਤੇ ੳੇਸਦੇ ਪਿਤਾ ਨੇ ਉਹ ਬੂਟਾ ਘਰ ਦੇ ਕੋਲ ਈ ਪੰਚਾਈਤ ਵਾਲੀ ਸਾਂਝੀ ਜਗ੍ਹਾ ਤੇ ਲਾ ਦਿੱਤਾ ।
ਹੁਣ ਕਰਮ ਸਿੰਘ ਰੋਜ਼ ਉਸਨੂੰ ਪਾਣੀ ਪਾਉਦਾ ਸਕੂਲ਼ੋ ਆਉਦਾ ਜਾਂਦਾ ਉਸਨੂੰ ਦੇਖਦਾ ਤੇ ਖੇਡਦਾ ਵੀ ੳੇਸ ਬੂਟੇ ਦੇ ਕੋਲ ਈ । ਬੂਟੇ ਨਾਲ ਏਨਾਂ ਲਗਾਓ ਦੇਖ ਕੇ ਉਸਦੇ ਪਿਤਾ ਨੇ ਬੂਟੇ ਦੇ ਦੁਆਲੇ ਨਿੱਕੀ ਨਿੱਕੀ ਬਾੜ ਕਰ ਦਿੱਤੀ ਤਾਂ ਜੋ ਕੋਈ ਪਸੂ ਉਸਨੂੰ ਖਾ ਨਾਂ ਜਾਵੇ ।
ਸਮਾਂ ਲੰਘਦਾ ਗਿਆ ਕਰਮ ਸਿੰਘ ਦੇ ਨਾਲ ਬੂਟਾ ਵੀ ਵੱਡਾ ਹੁੰਦਾ ਗਿਆ । ਕਰਮ ਸਿੰਘ ਤੇ ਜਵਾਨੀ ਆਈ ਬੂਟੇ ਤੇ ਵੀ ਆਈ ।
ਹੁਣ ਉਹ ਬੂਟਾ ਪੂਰਾ ਵੱਡਾ ਰੁੱਖ ਬਣ ਚੁੱਕਾ ਸੀ । ਕਰਮ ਸਿੰਘ ਜਦੋਂ ਵੇਹਲਾ ਹੁੰਦਾ ੳੇਸ ਬੋਹੜ ਦੀ ਛਾ ਚੌ ਜਾ ਕੇ ਬੈਠਦਾ , ਪਿੰਡ ਦੇ ਹੋਰ ਲੋਕ ਵੀ ਉੱਥੇ ਆਉਦੇ । ੳੇਸਦੇ ਥੱਲੇ ਇੱਕ ਥੜ੍ਹਾ ਬਣਾ ਦਿੱਤਾ ਗਿਆ । ਪਿੱਪਲ ਤੇ ਬਹੁਤ ਸਾਰੇ ਪੰਛੀਆਂ ਨੇ ਆਪਣੇ ਘਰ ਬਣਾਏ । ਪਿੰਡ ਦੇ ਅਵਾਰਾ ਪਸ਼ੂ ਵੀ ਉਸਦੀ ਛਾਵੇ ਆ ਕੇ ਬੈਠਦੇ ।
ਪਿੱਪਲ ਥੱਲੇ ਇੱਕ ਤਰਾਂ ਨਾਲ ਮੇਲਾ ਲੱਗਣ ਲੱਗਾ । ਗਰਮੀ ਦੇ ਦਿਨਾਂ ਚੌ ਪੂਰੀ ਰੌਣਕ ਹੁੰਦੀ । ਸਾਉਣ ਮਹੀਨੇ ਵਿੱਚ ਉਸ ਨਾਲ ਪੀਂਘਾਂ ਪਾ ਕੇ ਕੁੜੀਆਂ ਪੀਘਾ ਝੂਟਦੀਆਂ ਤੀਆਂ ਲੱਗਦੀਆਂ । ਪਿੰਡ ਦੇ ਬੱਚੇ ਤੋਂ ਲੈ ਕੇ ਬੁੱਢੇ ਤੱਕ ੳੇਸ ਪਿੱਪਲ਼ ਦੇ ਥੱਲੇ ਇੱਕਠੇ ਹੁੰਦੇ ।
ਇੱਕ ਤਰਾਂ ਨਾਲ ਉਹ ਜਗ੍ਹਾ ਪਿੰਡ ਦੀ ਸੱਥ ਬਣ ਗਈ ਸੀ । ਪਰ ੳੇਸ ਜਗ੍ਹਾ ਨੂੰ ਕਰਮ ਸਿਓ ਵਾਲੇ ਬੋਹੜ ਕਹਿੰਦੇ ਲੋਕ । ਜੇ ਕਿਸੇ ਨੇ ਕਿਸੇ ਨੂੰ ਪੱਛਣਾ ਵੀ ਕਿੱਥੋਂ ਆਿੲਆ ਤੇ ਕਹਿੰਦਾ ਕਰਮ ਸਿਓ ਵਾਲੇ ਬੋਹੜਾਂ ਤੋਂ ।
ਪਿੰਡ ਦਾ ਕੋਈ ਕੰਮ ਹੁੰਦਾ ਤੇ ਲੋਕਾਂ ਕਹਿਣਾ ਕਰਮ ਸਿਓ ਵਾਲੇ ਬੋਹੜਾਂ ਥੱਲੇ ਇਕੱਠੇ ਹੋ ਜਿਓ ।
ਸਮਾਂ ਲੰਘਦਾ ਗਿਆ ਕਰਮ ਸਿਓ ਆਪਣੀ ਉਮਰ ਭੋਗ ਕੇ ਚੱਲ ਵੱਸਿਆ । ਪਰ ੳੇਸ ਦੇ ਜਾਣ ਤੋਂ ਬਾਅਦ ਵੀ ੳੇਸ ਜਗ੍ਹਾ ਦਾ ਨਾਮ ਕਰਮ ਸਿਓ ਵਾਲੇ ਬੋਹੜ ਈ ਵੱਜਦਾ । ਜੋ ਕੋਈ ਪਿੰਡ ਚੌ ਅਉਦਾ ਕਿਸੇ ਦਾ ਘਰ ਪੁੱਛਦਾ ਤਾਂ ਵੀ ਲੋਕ ਕਹਿੰਦੇ ਕਰਮ ਸਿੰਘ ਦੇ ਬੋਹੜ ਕੋਲੋਂ ਸੱਜੇ ਜਾ ਖੱਬੇ ਮੁੜ੍ਹਜੀ ।
ਕਰਮ ਸਿੰਘ ਨਹੀਂ ਰਹਿਆ ਪਰ ੳੇਸਦਾ ਨਾਂ ਹਮੇਸਾ ਲਈ ਰਹਿ ਗਿਆ ਕਰਮ ਸਿੰਘ ਦੇ ਬੋਹੜ ।

ਦੋਸਤੋ ਮਨੁੱਖ ਲਈ ਰੁੱਖ ਬਹੁਤ ਜ਼ਰੂਰੀ ਆ । ਹੋ ਸਕੇ ਤੇ ਜ਼ਰੂਰ ਲਗਾਇਓ ਤੇ ਲਾਉਣ ਦੇ ਨਾਲ ਇੱਕ ਗੱਲ ਧਿਆਨ ਰੱਖਿਓ ਉਸਦੀ ਸਾਂਭ ਸੰਭਾਲ਼ । ਉਸਨੂੰ ਸਾਂਭਣ ਲਈ ਬੱਚੇ ਜਿੰਨਾ ਪਿਆਰ ਤੇ ਮਾਂ ਜਿੰਨ੍ਹਾ ਸਤਿਕਾਰ ਰੱਖਣਾ ਪੈਦਾ ਏ । ਸਾਂਭ ਸੰਭਾਲ਼ ਬਹੁਤ ਜ਼ਰੂਰੀ ਏ ਉਸਦੀ ।
ਹੁਣ ਬਹੁਤ ਸਾਰੀਆਂ ਜੱਥੇਬੰਦੀਆਂ ਹੇਠ ਬੂਟੇ ਲਾਏ ਤਾਂ ਜਾਂਦੇ ਆਜੋ ਬਹੁਤ ਵਧੀਆ ਕੰਮ ਏ ।ਪਰ ੳੇਸਦੇ ਨਾਲ ਰੁੱਖ ਕੱਟਣ ਤੇ ਵੀ ਪਾਬੰਦੀ ਲਾਉਣੀ ਚਾਹੀਦੀ ਏ । ਪਰ ਬਹੁਤ ਸਾਰੇ ਦਰੱਖਤ ਸਰਕਾਰ ਆਪ ਪੱਟ ਕੇ ਸੁੱਟ ਰਹੀ ਏ । ਹੁਣ ਜਦੋਂ ਸਾਡੇ ਲੁਧਿਆਣੇ ਵਾਲਾ ਹਾਈਵੇ ਬਣਿਆ ਤਾ ਬਹੁਤ ਰੁੱਖ ਕੱਟੇ ਗਏ । ਧੰਨਵਾਦ
✍🏻✍🏻ਂ ਲੱਕੀ ਗਿੱਲ

...
...

ਮੇਰਾ ਬਾਪ ਇਸ ਜਾਨਵਰ ਨੂੰ ਕਦੇ ਵੀ ਖੋਤੀ ਆਖ ਸੰਬੋਧਨ ਨਾ ਹੁੰਦਾ..
ਆਖਦਾ ਇਹ ਸਾਡੇ ਕਰਮਾਂ ਦਾ ਬੋਝ ਢੋਂਦੀ ਏ..ਸੋ ਕਰਮਾਂ ਵਾਲੀ ਹੋਈ ਨਾ..ਨਿੱਕੇ ਹੁੰਦਿਆਂ ਜਦੋਂ ਕਦੇ ਵੀ ਚਾਰੇ ਦੀ ਪੰਡ ਲੱਦਣ ਲਗਿਆਂ ਦੁਲੱਤੀਆਂ ਮਾਰਨ ਲੱਗਦੀ ਤਾਂ ਮੇਰਾ ਬਾਪ ਉਸਦੀ ਪਿੱਠ ਉੱਪਰ ਮੈਨੂੰ ਬਿਠਾ ਦਿਆ ਕਰਦਾ..

ਫੇਰ ਇਹ ਕਰਮਾਂ ਵਾਲੀ ਕਦੇ ਇੱਲਤ ਨਾ ਕਰਦੀ..ਆਰਾਮ ਨਾਲ ਤੁਰੀ ਜਾਂਦੀ..ਸ਼ਾਇਦ ਉਸਨੂੰ ਆਪਣੀ ਪਿੱਠ ਤੇ ਬੈਠੀ ਆਪਣੇ ਮਾਲਕ ਦੀ ਔਲਾਦ ਦਾ ਫਿਕਰ ਹੋਇਆ ਕਰਦਾ ਸੀ..ਔਖੇ ਸੌਖੇ ਉਹ ਸਾਰਾ ਕੁਝ ਘਰੇ ਅਪੜਾ ਸੁਖ ਦਾ ਸਾਹ ਲੈਂਦੀ..!

ਫੇਰ ਇੱਕ ਦਿਨ ਉਸਦੇ ਪੇਟ ਵਿਚ ਇੱਕ ਬੱਚਾ ਪਲਣ ਲੱਗਾ..
ਮੈਂ ਆਪਣੇ ਬਾਪ ਨੂੰ ਉਸਦੀ ਪਿੱਠ ਤੇ ਭਾਰ ਲੱਦਣ ਤੋਂ ਰੋਕ ਦਿੱਤਾ..ਆਖਿਆ ਉਸਨੇ ਕਿਸੇ ਵੇਲੇ ਤੇਰੀ ਔਲਾਦ ਦਾ ਲਿਹਾਜ ਕੀਤਾ ਸੀ ਹੁਣ ਸਾਡਾ ਫਰਜ ਬਣਦਾ ਕੇ ਅਸੀ ਪੇਟ ਅੰਦਰ ਪਲਦੀ ਉਸਦੀ ਔਲਾਦ ਦਾ ਖਿਆਲ ਰੱਖੀਏ!

ਫੇਰ ਉਸਨੂੰ ਇੱਕ ਦਿਨ ਸੂੰਦੀ ਨੂੰ ਵੇਖਿਆ..
ਨਿਆਣਿਆਂ ਨੂੰ ਅਕਸਰ ਕੋਲ ਨਹੀਂ ਖਲੋਣ ਦਿੱਤਾ ਜਾਂਦਾ ਪਰ ਮੇਰਾ ਬਾਪ ਅਨੋਖਾ ਇਨਸਾਨ ਸੀ..ਮੈਨੂੰ ਜਾਣ ਕੇ ਕੋਲ ਖਲਿਆਰਿਆ..

ਮੇਰਾ ਰੋਣ ਨਿੱਕਲ ਗਿਆ..ਏਨੀ ਤਕਲੀਫ..ਏਨਾ ਦਰਦ..ਦੱਸਦੇ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ ਹੁੰਦੀ ਏ ਇੱਕ ਮਾਂ ਨੂੰ ਜਣੇਪੇ ਵੇਲੇ..
ਫੇਰ ਵੀ ਉਸਨੂੰ ਜਨਮ ਦੇਣ ਮਗਰੋਂ ਚੱਟਦੀ ਰਹਿੰਦੀ..ਚੁੰਮਦੀ..ਸਾਰਾ ਦਰਦ ਭੁੱਲ ਜਾਂਦੀ ਏ..!

ਮੇਰੀ ਮਾਂ ਕੋਰੀ ਅਨਪੜ ਸੀ..
ਸ਼ਕਲ ਦੀ ਬੜੀ ਸੋਹਣੀ ਪਰ ਇੱਕ ਅੱਖ ਵਿਚ ਨੁਕਸ..ਪਰ ਮੇਰਾ ਬਾਪ ਹੱਥੀਂ ਛਾਵਾਂ ਕਰਦਾ..ਇੱਕ ਵਾਰ ਕਿਸੇ ਕਾਣੀ ਆਖ ਦਿੱਤਾ..ਉਸਨੂੰ ਮਾਰ ਮੁਕਾਉਣ ਤੱਕ ਗਿਆ..ਅਖੀਰ ਮਾਫ਼ੀ ਮੰਗ ਖਹਿੜਾ ਛੁਡਾਇਆ..ਆਖਿਆ ਕਰਦਾ ਮੇਰੇ ਬੱਚਿਆਂ ਦੀ ਮਾਂ ਏ..ਮੇਰੇ ਵੰਸ਼ ਨੂੰ ਅੱਗੇ ਤੋਰਨ ਵਾਲੀ..
ਫੇਰ ਜਿਸ ਦਿਨ ਚਲੀ ਗਈ ਉਸ ਦਿਨ ਵੇਹੜੇ ਬੱਝੇ ਸਾਰੇ ਪਸ਼ੂ ਅਨਾਥ ਜਿਹੇ ਹੋ ਗਏ..ਕਿੰਨੇ ਦਿਨ ਕਿਸੇ ਨੇ ਪੱਠਿਆਂ ਨੂੰ ਮੂੰਹ ਨਾ ਲਾਇਆ..
ਮੇਰਾ ਬਾਪ ਧਾਰਾਂ ਚੋਣ ਗਿਆ ਕਿੰਨੀ ਕਿੰਨੀ ਦੇਰ ਓਹਨਾ ਦੇ ਗੱਲ ਲੱਗ ਰੋਂਦਾ ਰਹਿੰਦਾ..ਪਰ ਮੈਥੋਂ ਚੋਰੀ..!

ਲੋਕੀ ਸਲਾਹਾਂ ਦਿੰਦੇ ਆਖਦੇ ਨਵਾਂ ਵਿਆਹ ਕਰਵਾ ਲੈ..
ਕੁਝ ਆਖਦੇ ਮੁੱਲ ਵਿਕਦੀ ਕੁਦੇਸਣ ਲਿਆ ਦਿੰਨੇ..ਅੱਗੋਂ ਕਹਿੰਦਾ ਨਹੀਂ ਮੇਰੀ ਧੀ ਨੇ ਰੁਲ ਜਾਣਾ..ਕਿੰਨਾ ਕਮਲਾ ਸੀ ਉਹ..ਆਪਣੇ ਸੁੱਖਾਂ ਦੀ ਕੋਈ ਪ੍ਰਵਾਹ ਹੀ ਨਹੀਂ ਸੀ ਉਸ ਨੂੰ..
ਫੇਰ ਮੇਰੇ ਵਿਆਹ ਮਗਰੋਂ ਮਸੀਂ ਛੇ ਮਹੀਨੇ ਜਿਉਂਦਾ ਰਿਹਾ..ਲੋਕੀ ਆਖਦੇ ਕੋਈ ਬਾਹਰ ਦੀ ਸ਼ੈ ਚੰਬੜੀ ਸੀ ਉਸਨੂੰ ਪਰ ਮੈਨੂੰ ਪਤਾ ਸੀ ਜਦੋਂ ਉਹ ਖੰਗਦਾ ਤਾਂ ਕਈ ਵਾਰ ਥੁੱਕ ਵਿਚ ਲਹੂ ਆਉਂਦਾ..!

ਦੋਸਤੋ ਇਹ ਤੇ ਸੀ ਇੱਕ ਅਖੀਂ ਵੇਖਿਆ ਸੱਚਾ ਘਟਨਾ ਕਰਮ..ਪਰ ਇੱਕ ਗੱਲ ਤਾਂ ਸੋਲਾਂ ਆਨੇ ਸੱਚ ਏ ਕੇ ਇਹ ਸਾਹ ਲੈਂਦੇ ਪ੍ਰਾਣੀ ਭਾਵੇ ਮੂਹੋਂ ਕੁਝ ਨਹੀਂ ਬੋਲ ਸਕਦੇ ਪਰ ਇਹਨਾਂ ਦੀਆਂ ਅੱਖੀਆਂ ਵਿਚੋਂ ਵੀ ਨੀਰ ਵਗਦਾ..ਜਦੋਂ ਕੋਈ ਆਪਣਾ ਜਹਾਨ ਤੋਂ ਚਲਾ ਜਾਂਦਾ!

ਸਾਡੇ ਪਿੰਡ ਮੇਰੇ ਨਾਲ ਡੰਗਰ ਚਾਰਦਾ ਇੱਕ ਬਜ਼ੁਰਗ ਅਕਸਰ ਹੀ ਆਖਿਆ ਕਰਦਾ ਸੀ ਕੇ ਜੋ ਇਨਸਾਨ ਘਰੇ ਰੱਖੇ ਕਿੱਲੇ ਬੱਝੇ ਪਸ਼ੂ ਤੇ ਜਾਂ ਫੇਰ ਘਰ ਦੀ ਔਰਤ ਤੇ ਕਦੀ ਵੀ ਹੱਥ ਨਾ ਚੁੱਕੇ..ਅਸਲ ਵਿਚ ਸੂਰਮਾਂ ਅਖਵਾਉਣ ਦਾ ਹੱਕ ਸਿਰਫ ਉਸਨੂੰ ਹੀ ਹੈ..!

ਹਰਪ੍ਰੀਤ ਸਿੰਘ ਜਵੰਦਾ

...
...

ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ

ਸੱਤਪਾਲ ਸਿੰਘ ਧਾਲੀਵਾਲ

...
...

ਇਹ ਕਹਾਣੀ ਹੈ ਓਸ ਔਰਤ ਦੀ ਜਿਹਨੂੰ ਵੇਹਦੇ ਵੇਹਦੇ ਮੈਂ ਵੱਡੀ ਹੋਈ,ਬਹੁਤ ਹੀ ਸੋਹਣੀ ਸੂਰਤ ਤੇ ਸੀਰਤ ਦੀ ਮਾਲਕਣ ,ਪੇਕਿਆਂ ਦੇ ਘਰੇ ਖੁਸ਼ੀਆਂ ਚ ਪਲੀ ਇਹ। ਮੁਟਿਆਰ ਹੋਈ ਤਾਂ ਬਾਬਲ ਨੇ ਸੋਹਣਾ ਜਾ ਮੁੰਡਾ ਲੱਭ ਵਿਆਹ ਦਿੱਤੀ।ਪਰ ਪਤਾ ਨੀ ਏਸ ਨੂੰ ਤੇ ਏਸ ਦੀਆ ਖੁਸੀਆ ਨੂੰ ਕੀਹਦੀ ਨਜਰ ਲੱਗੀ, ਕੇ ਵਿਆਹ ਤੋ ਮਗਰੋਂ ਏਸ ਦੀ ਜਿੰਦਗੀ ਚ ਹਨੇਰਾ ਛਾ ਗਿਆ ਖੁਸ਼ੀਆਂ ਦੀ ਜਗ੍ਹਾ ਗਮਾ ਨੇ ਲੈਣੀ ਸ਼ੁਰੂ ਕੀਤੀ ,ਤੇ ਇਸਦਾ ਘਰਵਾਲਾ ਨੇਤਰਹੀਣ ਹੋ ਗਿਆ। ਦੋਵੇਂ ਪਤੀ ਪਤਨੀ ਦੀ ਜਿੰਦਗੀ ਚ ਹਨੇਰਾ ਆਇਆ ,ਪ੍ਰ ਇਹ ਡੋਲੀ ਨਾ ਇਸਨੇ ਆਪਣੇ ਪਤੀ ਦਾ ਸਾਥ ਨਾ ਛੱਡਿਆ, ਪੜੀ ਲਿਖੀ ਹੋਣ ਕਰਕੇ ਸਹੁਰਿਆਂ ਦੀ ਕਬੀਲਦਾਰੀ ਸੰਭਾਲੀ ,ਹਰ ਕੰਮ ਚ ਨਿਪੁੰਨ ,ਤੇ ਮਰਦਾ ਵਾਲੇ ਕੰਮ ਵੀ ਕੀਤੇ।
ਇਹ ਅੌਰਤ ਕੱਚ ਤੋਂ ਲੋਹੇ ਚ ਬਦਲੀ,ਲੋਕਾਂ ਦੇ ਤਾਹਨੇ ਮੇਹਣੇ ਵਜ਼ਣੇ ਸ਼ੁਰੂ ਹੋਏ।ਸ਼ਰੀਕਾ ਨੇ ਹਰ ਸਮੇਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਸਨੇ ਹਾਰ ਨਹੀਂ ਮੰਨੀ,ਸਹੁਰਿਆਂ ਦੀ ਗ਼ਰੀਬੀ ਨੂੰ ਅਮੀਰੀ ਚ ਬਦਲਿਆ। ਘਰਦੇ ਕੰਮਾਂ ਦੇ ਨਾਲ ਨਾਲ ਹੋਰ ਸਬ ਕੰਮ ਕੀਤੇ ਤੇ ਸੱਸ ਨਾਲ ਮਾਵਾਂ ਵਰਗਾ ਪਿਆਰ ਪਾਇਆ ਅਤੇ ਵੱਡੀਆ ਨਣਾਨਾਂ ਨੂੰ ਛੋਟੀਆਂ ਭੈਣਾਂ ਵਾਂਗ ਰੱਖਿਆ।ਕੋਈ ਵੀ ਦਿਨ ਐਸਾ ਨਾ ਆਇਆ ਜਦੋਂ ਇਸਦਾ ਹੌਂਸਲਾ ਡੋਲੇ , ਵੱਡੀਆ ਵੱਡੀਆ ਮੁਸੀਬਤਾਂ ਨੂੰ ਹਸ ਹਸ ਸਵੀਕਾਰਿਆ ।ਹਰ ਕੰਮ ਚ ਸੁਚੱਜੀ ਅਕਲਮੰਦ ਹੋਣ ਕਰਕੇ ਆਪਣੇ ਅੰਨੇ ਪਤੀ ਨੂੰ ਕਦੇ ਵੀ ਹਨੇਰਾ ਨਾ ਲੱਗਣ ਦਿੱਤਾ ,ਆਪ ਜਲ ਜਲ ਕੇ ਚਾਨਣ ਕੀਤਾ ਤੇ ਸੋਨੇ ਦੀ ਮੋਰਨੀ ਨੇ ਖੁਸ਼ੀਆਂ ਮੋੜ ਲਿਆਂਦੀਆਂ।

Harmandeep Kaurchahal

...
...

ਸਵਾਲ ਤਾਂ ਹਰ ਇਨਸਾਨ ਕੋਲ ਹੀ ਐਨੇ ਹੁੰਦੇ ਨੇ ਕਿ ਉੱਤਰ ਨਹੀਂ ‌ਲੱਭਦੇ ਉਹਨਾਂ ਦੇ, ਪਰ ਮੇਰਾ ਮੰਨਣਾ ਹੈ ਕਿ ਅਸਲ ਵਿਚ ‌ਸਵਾਲ‌ ਬਾਅਦ ਵਿੱਚ ਬਣਦਾ ਹੈ ਪਹਿਲਾਂ ਉਸਦਾ ਉੱਤਰ ਬਣਦਾ ਹੈ,ਜੋ ਕਿ ਸਹੀ ਵੀ ਹੈ, ਕਿਉਂਕਿ ਜੇ ਵੇਖਿਆ ਜਾਵੇ ਤਾਂ ਸਵਾਲ ਹੀ ਸਵਾਲ ਦਾ ਅਸਲੀ ਉੱਤਰ ਹੁੰਦਾ ਹੈ,

ਜਿੰਦਗੀ ਵੇਖਿਆ ਜਾਵੇ ਕਿ ਤਾਂ ਜ਼ਿੰਦਗੀ ਐਨੀ ਵੱਡੀ ਹੈ ਕਿ ਇੱਕ ਇਨਸਾਨ ਖੁਦ ਦੀ ਮੌਤ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੂ ਮੌਤਾਂ ਵੇਖ ਲੈਂਦਾ ਹੈ, ਮੇਰੇ ਹਿਸਾਬ ਨਾਲ ਉਹ ਬੇਸ਼ੱਕ ਕੋਈ ਵੀ‌ ਪੰਛੀ, ਜਨਵਰ ਜਾਂ ਕੁਝ ਵੀ ਮੰਨ ਲਵੋ ਹੈ,ਜੋ ਆਪਣੇ ਮੌਤ ਤੋਂ ਪਹਿਲਾਂ ਕਿਸੇ ਵੀ ਚੀਜ਼ ਦੀ‌ ਮੌਤ ਵੇਖਦਾ ਹੈ,ਉਸਦੀ ਜ਼ਿੰਦਗੀ ਬਹੁਤ ਵੱਡੀ ਹੈ,ਉਸਦੀ ਉਮਰ ਬਹੁਤ ਲੰਮੀ ਹੈ,

ਮੇਰਾ ਨਾਂ ‌ਪਨਵੀ‌ ਹੈ,ਮੇਰਾ‌ ਨਿੱਕਾ ਜਿਹਾ ਪਿੰਡ ਸਿੰਗੀ ਹੈ,ਜੋ ਕਿ ਸ਼ਹਿਰ ਤੋਂ ਕਾਫ਼ੀ ਦੂਰ ਪੈ ਜਾਂਦਾ ਹੈ, ਮੇਰੇ ਪਰਿਵਾਰ ਵਿਚ ਮੈਂ ਤੇ ਮੇਰੇ ਪਾਪਾ ਹੀ ਨੇ, ਜਦੋਂ ਮੈਂ ਦਸ ਸਾਲ ਦਾ ਸੀ , ਮੇਰੀ ਮੰਮੀ ਜੀ ਉਦੋਂ ਮੌਤ ਹੋ ਗਈ ਸੀ, ਮੈਂ ਤੇ ਮੇਰੇ ਪਾਪਾ ਤਦ ਤੋਂ ਹੀ ਸ਼ਹਿਰ ਰਹਿ ਰਹੇ ਹਾਂ, ਸਾਨੂੰ ਸ਼ਹਿਰ ਆਏ ਦਸ ਸਾਲ ਤੋਂ ਜ਼ਿਆਦਾ ਦਾ ਸਮਾਂ ਹੋਣ ਵਾਲਾ ਹੈ, ਮੈਂ ‌ਪਿੱਛਲੇ ਸਾਲ ਹੀ ਬਾਰਵੀਂ ਕਲਾਸ ਦੀ ਪੜਾਈ ਪੂਰੀ ਕਰੀ ਹੈ, ਮੈਂ ਆਪਣੀ ਅਗਲੀ ਪੜਾਈ ਲਈ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲੇ ਜਾ ਰਿਹਾ ਹਾਂ,

ਬਸ ਤੋਂ ਅਫ਼ਸੋਸ ਭਰੀ ਖਬਰ ਇਹ ਹੈ ਕਿ ਮੈਨੂੰ ਇਸ ਸ਼ਹਿਰ ਤੋਂ ਸਭ ਤੋਂ ਜ਼ਿਆਦਾ ਨਫ਼ਰਤ ਹੈ, ਕਿਉਂਕਿ ਇਸ ਸ਼ਹਿਰ ਨੇ ਹੀ ਮੇਰੀ‌ ਮਾਂ ਨੂੰ ਮੇਰੇ ਤੋਂ ਦੂਰ ਕਰਿਆ ਸੀ, ਮੇਰੇ ਪਾਪਾ ਨੇ‌ ਦੱਸਿਆ ਸੀ ਕਿ ਏਥੋਂ ਨੇ ਡਾਕਟਰਾਂ ਨੇ ਜਾਣਬੁੱਝ ਮੇਰੀ‌ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਮਾਰ ਦਿੱਤਾ, ਮੇਰੇ ਅੰਦਰ ਤਦ ਤੋਂ ਹੀ ਸ਼ਹਿਰ ਦਾ ਨਾਂ ਸੁਣ ਲੂੰ ਕੰਡੇ ਖੜੇ ਹੋ ਜਾਂਦੇ ਨੇ, ਮੈਂ ਹਮੇਸ਼ਾ ਇਹੀ ਸੋਚਦਾ ਹਾਂ,ਕਿ ਕਦੇ ਵੀ ਮੈਨੂੰ ਮੇਰੀ ਮਾਂ ਦੀ ਮੌਤ ਦਾ ਬਦਲਾ ਲੈਣ ਦਾ ਮੌਕਾ ਮਿਲਿਆ, ਮੈਂ ਬਿਨਾਂ ਸੋਚੇ ਆਪਣੀ ਮਾਂ ਦੀ ਮੌਤ ਦਾ ਬਦਲਾ ਲਵਾਂਗਾਂ…

ਮੈਂ ਏਥੇ‌ ਪੰਜਾਬੀ ਯੂਨੀਵਰਸਿਟੀ ਵਿੱਚ ਬੀ.ਏ ਵਿਚ ਦਾਖ਼ਲਾ ਲਿਆ, ਮੈਨੂੰ ਕੁਝ ਮਹੀਨੇ ਏਥੇ ਰਹਿਣ ਵਿਚ ਬੜੀ ਦਿੱਕਤ ਆਈ,ਪਰ ਹੁਣ ਯਾਰ ਦੋਸਤ ਵਧੀਆ ਬਣ‌ ਗੲੇ, ਕੁਝ ਵੀ ਪਤਾ ਨਹੀਂ ਲੱਗਦਾ, ਹੁਣ ਤਾਂ ਪਾਪਾ ਨੂੰ ਵੀ ਕਦੇ ਕਦਾਈਂ ਹੀ ਫੋਨ ਕਰੀਦਾ‌, ਮੇਰੇ ਹੀ ਨਾਲ ਇੱਕ ਮੇਰੀ ਹੀ ਕਲਾਸ ਦੀ‌ ਕੁੜੀ ਸੀ, ਜਿਸਦਾ ਨਾਂ ਨੈਨਸੀ ,ਜੋ ਕਿ‌ ਪਟਿਆਲੇ ਦੀ‌ ਹੀ ਰਹਿਣ‌ ਵਾਲ਼ੀ ਹੈ, ਜਿਸ ਨੂੰ ਮੈਂ ਹਰਰੋਜ਼ ਲੁੱਕ ਲੁੱਕ ਵੇਖਦਾਂ ਹਾਂ, ਮੈਂ ਕਦੇ ਵੀ ਕੁਝ ਗ਼ਲਤ ਨਹੀਂ ਸੋਚਿਆ,ਬਸ ਮੈਨੂੰ ਇੰਝ ਹੀ ਉਸ ਨੂੰ ਵੇਖਣਾ ਵਧੀਆ ਲੱਗਦਾ ਹੈ, ਕਦੇ ਕਦੇ ਮੈਨੂੰ ਲੱਗਦਾ ਹੈ,ਕਿ ਮੈਂ ਉਸਨੂੰ ਕੋਲ਼ ਜਾ ਕੇ ਬੁਲਾਵਾ,ਪਰ‌ ਕਦੇ ਹੌਸਲਾ ਜਿਹਾ ਨਹੀਂ ਪਿਆ, ਇੱਕ ਦਿਨ ਅਸੀਂ ਸਾਰੇ ਪਾਰਕ ਵਿਚ ਬੈਠੇ ਸੀ,ਉਥੇ ਹੀ ਉਹਨਾਂ ਸਾਰੀਆਂ ਕੁੜੀਆਂ ਦਾ ਗਰੁੱਪ ਆ ਗਿਆ, ਮੇਰੇ ਬਾਕੀ ਦੋਸਤ ਲਗਪਗ ਵਧੀਆ ਹੀ ਸਾਰਿਆਂ ਕੁੜੀਆਂ ਨੂੰ ਵਧੀਆ ਬੁਲਾ ਚਲਾ ਲੈਂਦੇ ਸੀ, ਪਰ ਮੈਂ ਕਦੇ ਵੀ ਨਹੀਂ ਸੀ ਬੁਲਾਇਆ, ਉਸ ਦਿਨ ਪਹਿਲੀ ਵਾਰ ਮੈਨੂੰ ਖ਼ੁਦ ਨੈਨਸੀ ਨੇ ਬੁਲਾਇਆ, ਉਸ ਰਾਤ ਨੂੰ ਮੈਨੂੰ ਸਾਰੀ ਰਾਤ ਨੀਂਦ ਨਾ ਆਈ, ਫੇਰ ਹੌਲੀ-ਹੌਲੀ ਮੈਂ ਵੀ ਉਸ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ, ਉਸਤੋਂ ਬਾਅਦ ਅਸੀਂ ਦੋਵੇਂ ਚੰਗੇ ਦੋਸਤ ਬਣ ਗਏ, ਅਸੀਂ ਅੱਧੀ ਅੱਧੀ ਰਾਤ ਤੀਕ ਇੱਕ ਦੂਸਰੇ ਨੇ‌ ਗੱਲ ਬਾਤ ਲੰਘਾ ਦਿੰਦੇ, ਫੇਰ ਮੈਂ ਇੱਕ ਦਿਨ ਉਸ ਨੂੰ ਸਭ ਦੱਸ ਦਿੱਤਾ,ਜੋ ਵੀ ਮੈਂ ਉਸ ਪ੍ਰਤੀ ਸੋਚਦਾ ਸੀ ਉਹ ਸਭ ਦੱਸ ਦਿੱਤਾ ਤੇ ਉਹ ਵੀ ਜਾਣ ਕੇ ਬੜਾ ਖੁਸ਼ ਹੋਈ, ਕਿਉਂਕਿ ਉਸਨੇ ਦੱਸਿਆ ਕਿ, ਉਸਦੇ ਘਰਦੇ ਉਸਦੇ ਲਈ ਮੁੰਡਾ ਵੇਖ ਰਹੇ ਸੀ,ਪਰ ਮੈਨੂੰ ਏਵੇਂ ਸੀ ਕਿ ਮੈਂ ਜਿਸ ਨਾਲ ਵੀ ਵਿਆਹ ਕਰਵਾਵਾਂ,ਉਸਨੂੰ ਚੰਗੀ ਤਰ੍ਹਾਂ ਜਾਣਦੀ ਹੋਵਾਂ, ਉਸਨੇ ਕਿਹਾ ਕਿ ਉਹ ਅੱਜ ਹੀ ਘਰ ਜਾ ਕੇ ਆਪਣੇ ਮੰਮੀ ਪਾਪਾ ਨਾਲ ਗੱਲ ਕਰੇਗੀ, ਮੈਂ ਵੀ ਉਸ ਨੂੰ ਕਹਿ ਦਿੱਤਾ ਕਿ ਮੈਂ ਵੀ ਆਪਣੇ ਪਾਪਾ ਨੂੰ ਅੱਜ ਹੀ ਕਾੱਲ ਲਗਾ ਕੇ ਦੱਸ ਦੇਵਾਂਗਾ ਕਿ ਆਪਣੇ ਪਾਪਾ ਨੂੰ ਦੱਸ ਦਿੱਤਾ ਉਹ ਇਹ ਜਾਣ ਕੇ ਬੜਾ ਖੁਸ਼ ਹੋਏ, ਕਿਉਂਕਿ ਉਹਨਾਂ ਨੇ ਮੇਰੇ ਖੁਸ਼ੀ ਬਹੁਤ ਕੁਝ ਕੀਤਾ,ਪਰ ਮਾਂ ਦੀ ਕਮੀਂ ਪੂਰੀ ਨਾ ਕਰ ਸਕੇ, ਤੇ ਮਹਾਨ ਲੇਖਕਾਂ ਦਾ ਕਹਿਣਾ ਹੈ ਕਿ ਮਹਿਬੂਬ ਮਾਂ ਦਾ ਦੂਜਾ ਰੂਪ ਹੁੰਦਾ…,

ਨੈਨਸੀ ਦੇ ਪਾਪਾ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਵਧੀਆ ਢੰਗ ਨਾਲ ਗੱਲ ਬਾਤ ਕੀਤੀ ਤੇ ਮੇਰੇ ਤੇ ਨੈਨਸੀ ਦੇ ਰਿਸ਼ਤੇ ਲਈ ਗੱਲ ਕਰਨ ਲਈ ਮੇਰੇ ਪਾਪਾ ਨੂੰ ਬੁਲਾਉਣ ਲਈ ਕਿਹਾ, ਮੈਂ ਮੇਰੇ ‌ਪਾਪਾ ਨੂੰ ਨੈਨਸੀ ਕਿ ਘਰ ਲੈ ਕੇ ਚਲਾ ਗਿਆ,ਪਾਪਾ‌ ਜਾਂਦੇ ਹੋਏ ਤਾਂ ਬੜਾ ਖੁਸ਼ ਲੱਗ ਰਹੇ ਸੀ, ਪਰ ਕੁਝ ਸਮੇਂ ਬਾਅਦ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ, ਉਹਨਾਂ ਨੇ ਨੈਨਸੀ ਦੇ ਨਾਲ ਮੇਰਾ‌ ਵਿਆਹ ਪੱਕਾ ਕਰਨ ਤੋਂ ਪਹਿਲਾਂ ਕਿਹਾ ਕਿ ਪੁੱਤ ਤੂੰ ਚੰਗੀ ਤਰ੍ਹਾਂ ਸੋਚ ਲਿਆ ਹੈ ਨਾ… ਮੈਂ ਕਿਹਾ ਹਾਂਜੀ

ਮੈਂ ਪਾਪਾ ਨਾਲ ਹੀ ਘਰ ਚਲਾ ਗਿਆ, ਨੈਨਸੀ ਬਹੁਤ ਹੀ ਜ਼ਿਆਦਾ ਖ਼ੁਸ ਸੀ, ਮੇਰੇ ਤੋਂ ਵੀ ਜ਼ਿਆਦਾ,ਪਰ ਮੇਰੇ ਪਾਪਾ ਦੇ ਚਿਹਰੇ ਦਾ ਰੰਗ ਦਿਨੋਂ ਦਿਨ ਫ਼ਿੱਕਾ ਪੈ ਰਿਹਾ ਸੀ, ਆਖਿਰਕਾਰ ਮੈਂ ਜ਼ਿੱਦ ਕਰਕੇ ਪਾਪਾ ਤੋਂ ਚਿਹਰੇ ਦੇ ਉੱਡੇ ਰੰਗ ਦਾ ਰਾਜ਼ ਪੁੱਛਿਆ, ਜਦੋਂ ਉਹਨਾਂ ਨੇ ਦੱਸਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਉਹਨਾਂ ਨੇ ਦੱਸਿਆ ਕਿ, ਨੈਨਸੀ ਆ ਪਾਪਾ,ਇਹ ਉਹੀ ਡਾਕਟਰ ਹੈ ਜਿਸ ਨੇ‌ ਤੇਰੀ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ, ਮੈਂ ਇਹ ਸੁਣਦੇ ਸਾਰ ਹੀ ਪਹਿਲਾਂ ਤਾਂ ਖੁਦ ਦੇ‌ ਉੱਪਰ ਬੜਾ ਕੋਸਿਆ,ਪਰ‌ ਫੇਰ ਉਸੇ ਸਮੇਂ ਨੈਨਸੀ ਨੂੰ ਬਿਨਾਂ ਕੋਈ ਬਾਤ ਪੁੱਛੇ ਸਿੱਧਾ ਵਿਆਹ ਤੋਂ ਜਵਾਬ ਦੇ ਦਿੱਤਾ ਤੇ ਉਸਦਾ ਨੰਬਰ ਬਲੌਕ ਲਿਸਟ ਵਿਚ ਪਾ ਦਿੱਤਾ, ਮੈਂ ਦਸ ਪੰਦਰਾਂ ਦਿਨ ਬਾਅਦ ਯੂਨੀਵਰਸਿਟੀ ਚਲਾ ਗਿਆ, ਨੈਨਸੀ ਨੇ ਮੈਨੂੰ ਨਾ ਬੁਲਾਇਆ ਤੇ ਨਾਂ ਹੀ ਮੈਂ ਉਸਨੂੰ ਬੁਲਾਇਆ…

ਮੈਂ ਅੰਦਰ ਪਲ਼ ਪਲ਼ ਪਿੱਛੋਂ ਨਫ਼ਰਤ ਦਾ ਬੂਟਾ ਹੋਰ ਦੂਣੇ ਬੂਟੇ ਬੀਜ਼ ਰਿਹਾ ਸੀ, ਮੈਂ ਸੋਚਿਆ ਕਿ ਮੈਂ ਰਾਤ ਨੂੰ ਨੈਨਸੀ ਕਿ ਘਰ ਜਾ ਉਸਦੇ ਪਾਪਾ ਨੂੰ ਜਾਨੋਂ ਮਾਰ ਦੇਵਾਂਗੇ, ਮੈਂ ਜਦ ਪਹਿਲੇ ਦਿਨ ਗਿਆ ਤਾਂ ਉਹਨਾਂ ਦੇ ਘਰ ਵਾਲੇ ਕੁੱਤੇ ਨੇ ਸਾਰਿਆਂ ਨੂੰ ਜਗਾ ਦਿੱਤਾ, ਫੇਰ ਮੈਂ ਉਸਦਾ ਬੰਦੋਬਸਤ ਕੀਤਾ ਤੇ ਦੂਸਰੇ ਦਿਨ ਉਹਨਾਂ ਦੇ ਘਰ ਚਲਾ ਗਿਆ, ਜਦੋਂ ਮੈਂ ਨੈਨਸੀ ਦੇ ਪਾਪਾ ਦੇ ਰੂਮ ਵਿਚ ਗਿਆ ਤਾਂ ਵੇਖਿਆ ਕਿ ਉਹ ਇਕ ਡਾਇਰੀ ਪੜਦੇ ਪੜਦੇ ਸੌਂ ਗੲੇ ਜਾਪਦੈ ਲੱਗਦੇ ਸੀ, ਜਦ ਮੈਂ ਉਸ ਡਾਇਰੀ ਨੂੰ ਖੋਲਿਆ ਤਾਂ ਉਸਦੇ ਸਿਰਫ਼ ਦੋ ਪੰਨੇ ਹੀ ਭਰੇ ਹੋਏ ਸੀ, ਜਿਸ ਦੇ ਸ਼ੁਰੂਆਤ ਵਿਚ ਲਿਖਿਆ ਹੋਇਆ ਸੀ ਕਿ, ਮੈਂ ਰੱਬ ਨੂੰ ਤਾਂ ਕਦੇ ਨਹੀਂ ਵੇਖਿਆ,ਪਰ ਹਾਂ ਜੋ ਮੇਰੇ ਪਰਿਵਾਰ ਨੂੰ ਮਰਨ ਤੋਂ ਬਚਾਅ ਸਕਦਾ ਹੈ,ਉਹ ਰੱਬ ਤੋਂ ਭਲਾਂ ਕਿਵੇਂ ਘੱਟ ਹੋ ਸਕਦਾ ਹੈ, ਤੁਹਾਡੇ ਇਸ ਪੁੰਨ ਦਾ ਰੱਬ ਨੂੰ ਵੀ ਦੇਣਾਂ, ਦੇਣਾ ਔਖਾ ਹੋ ਸਕਦਾ ਹੈ…. ਆਪ , ਮੈਨੂੰ ਇਹ ਡਾਇਰੀ ਮੇਰੀ ਮਾਂ ਦੁਬਾਰਾ ਲਿਖੀ ਜਾਪੀ, ਮੈਂ ਡਾਇਰੀ ਨੂੰ ਆਪਣੇ ਨਾਲ ਚੁੱਕ ਲੈ ਆਇਆ, ਮੈਂ ਕੁਝ ਵੀ ਕਰਨ ਤੋਂ ਪਹਿਲਾਂ ਨੈਨਸੀ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ, ਮੈਂ ਨੈਨਸੀ ਨੂੰ ਕਲਾਸ ਵਿੱਚ ਜਾਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਉਸਨਾਲ ਜ਼ਰੂਰੀ ਗੱਲ ਕਰਨੀ ਹੈ,ਪਰ ਉਸਨੂੰ ਮੇਰੇ ਤੇ ਗੁੱਸਾ ਵੀ ਬਹੁਤ ਸੀ, ਕਿਉਂਕਿ ਮੈਂ ਕੁਝ ਸਹੀ ਵੀ ਤੇ ਨਹੀਂ ਸੀ ਕੀਤਾ,ਪਰ ਫੇਰ ਵੀ ਉਸਨੇ ਮੇਰੀ ਗੱਲ ਮੰਨੀ, ਅਸੀਂ ਦੋਵੇਂ ਪਾਰਕ ਵਿਚ ਬੈਠ ਗਏ, ਮੈਂ ਉਸਨੂੰ ਕਿਹਾ ਕਿ ਨੈਨਸੀ ਤੇਰੇ ਪਾਪਾ ਡਾਕਟਰ ਨੇ ਤੂੰ ਦੱਸਿਆ ਨਹੀਂ…???

ਨੈਨਸੀ : ਤੁਹਾਨੂੰ ਕਿਸ ਨੇ ਕਿਹਾ, ਉਹਨਾਂ ਨੂੰ ਤਾਂ ਪੰਦਰਾਂ ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਕੰਮ ਛੱਡੇ ਨੂੰ,ਪਰ ਤੁਸੀਂ ਕਿਵੇਂ ਜਾਣਦੇ ਹੋ ਕਿ ਮੇਰੇ ਪਾਪਾ ਪਹਿਲਾਂ ਡਾਕਟਰ ਸੀ,
ਮੈਂ : ਮੈਂ ਤੇ ਵੈਸੇ ਹੀ‌ ਪੁੱਛ ਲਿਆ
ਨੈਨਸੀ : ਨਹੀਂ ਇਹ ਨਹੀਂ ਹੋ ਸਕਦਾ
ਮੈਂ : ਫੇਰ ਉਹਨਾਂ ਨੇ ਡਾਕਟਰੀ ਕਿਉਂ ਛੱਡ ਦਿੱਤੀ..???
ਨੈਨਸੀ : ਮੈਨੂੰ ਨਹੀਂ ਪਤਾ ਇਹ ਸੱਚ ਹੈ ਜਾਂ ਝੂਠ,ਪਰ ਇੱਕ ਵਾਰ ਪਾਪਾ ਦੇ ਹਸਪਤਾਲ ਵਿਚ ਅਜਿਹੇ ਔਰਤ ਆਏ , ਜਿਹਨਾਂ ਨੂੰ ਬਹੁਤ ਹੀ ਭਿਆਨਕ ਬਿਮਾਰੀ ਸੀ,ਜਿਸ ਦਾ ਖ਼ਾਤਰਾ‌ ਉਹਨਾਂ ਦੇ ਪਰਿਵਾਰ ਨੂੰ ਵੀ ਹੋ ਸਕਦਾ ਸੀ, ਮੇਰੇ ਪਾਪਾ ਨੇ ਉਸ ਔਰਤ ਨੂੰ ਕਿਹਾ ਕਿ ਜੇਕਰ ਤੁਸੀਂ ਉਹ ਆਪਣੇ ਪਰਿਵਾਰ ਤੋਂ ਅਲੱਗ ਰਹਿਣਗੇ, ਉਹ ਫਿਰ ਹੀ ਆਪਣੇ ਪਰਿਵਾਰ ਨੂੰ ਬਚਾ ਸਕਦੇ ਨੇ, ਨਹੀਂ ਉਹ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਇਸ ਬਿਮਾਰੀ ਦਾ ਸ਼ਿਕਾਰ ਬਣਾ ਦੇਣਗੇ,ਉਸ ਔਰਤ ਦੇ ਕਹਿਣ ਤੇ ਮੇਰੇ ਪਾਪਾ ਨੇ ਉਸ ਔਰਤ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ, ਮੇਰੇ ਪਾਪਾ ਨੂੰ ਇਸ ਤੋਂ ਬਾਅਦ ਐਨਾ ਜ਼ਿਆਦਾ ਸਦਮਾ ਲੱਗਾ ਕਿ ਉਹਨਾਂ ਨੇ ਉਹ ਕੰਮ ਹੀ ਛੱਡ ਦਿੱਤਾ
ਮੈਂ : ਤੁਹਾਨੂੰ ਪਤਾ ਉਹ ਮੇਰੇ ਮੰਮੀ ਸੀ ( ਨੈਨਸੀ ਦੀਆਂ ਅੱਖਾਂ ਭਰ ਆਈਆਂ, ਉਸ ਨੇ ਮੈਨੂੰ ਗੱਲਵਕੜੀ ਪਾ ਲਈ,)
ਮੈਂ ਨੈਨਸੀ ਨੂੰ ਸਾਰੀ ਗੱਲ ਦੱਸ ਦਿੱਤੀ,
ਤੇ‌ ਮੇਰੇ ਪਾਪਾ ਨੂੰ ਵੀ ਦੱਸ ਦਿੱਤੀ, ਮੇਰਾ ਤੇ ਨੈਨਸੀ ਦਾ ਵਿਆਹ ਹੋ ਗਿਆ,ਉਸ ਤੋਂ ਬਾਅਦ ਮੈਂ ਤੇ ਨੈਨਸੀ ਤੇ ਮੇਰੇ ਪਾਪਾ ਅਸੀਂ ਤਿੰਨੇ ਪ੍ਰਦੇਸ਼ ਆ ਵਸੇ…

ਇਹ ਕਹਾਣੀ ਨੂੰ ਲਿਖਣ ਦਾ ਮੁੱਖ ਮੰਤਵ ਇਹ ਹੈ ਕਿ ਸਾਨੂੰ ਆਪਣੇ ਅਨੁਸਾਰ ਕਦੇ ਵੀ ਕਿਸੇ ਨੂੰ ਗ਼ਲਤ ਨਹੀਂ ਸਮਝਣਾਂ ਚਾਹੀਦਾ,ਹੋ ਸਕਦਾ ਹੈ ਉਸਨੇ ਜੋ ਕੀਤਾ ਉਹ ਸਹੀ ਹੋਵੇ,ਪਰ ਸਾਨੂੰ ਸਮਝ ਹੀ ਬਾਅਦ ਵਿੱਚ ਆਵੇ.

ਨੋਟ : ਜ਼ਿਆਦਾ ਵਕਤ ਇਸ ਕਹਾਣੀ ਨੂੰ ਨਾ ਦੇ ਪਾਉਣ‌ ਦੇ ਕਾਰਨ,ਇਸ ਨੂੰ ਚੰਗੀ ਤਰ੍ਹਾਂ ਨਹੀਂ ਬਿਆਨ ਸਕੇ, ਅਤੇ ਇਸ‌‌ ਵਿਚ ਹੋਰ ਵੀ ਕੲੀ ਗਲਤੀਆਂ ਰਹਿ ਗਈਆਂ ਹੋਣਗੀਆਂ, ਅਸੀਂ ਉਹਨਾਂ ਦੀ ਮਾਫ਼ੀ ਚਾਹੁੰਦੇ ਹਾਂ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

...
...

ਉਹ ਪਿਤਾ ਜੀ ਦੇ ਪੁਰਾਣੇ ਦੋਸਤ ਸਨ..
ਪ੍ਰਿੰਸਿਪਲ ਰਿਟਾਇਰਡ..ਪਰਮਾਤਮਾ ਦੀ ਬੜੀ ਕਿਰਪਾ..ਧੀਆਂ ਪੁੱਤ ਬਾਹਰ ਸੈਟਲ ਪਰ ਕਦੀ ਗ੍ਰੀਨ ਕਾਰਡ ਦਾ ਜਿਕਰ ਤੱਕ ਵੀ ਨਹੀਂ ਕੀਤਾ…ਬੜੇ ਹੀ ਸਧਾਰਨ ਜੀਵਨ ਦੇ ਧਾਰਨੀ..!
ਕੁਝ ਅਰਸਾ ਪਹਿਲਾਂ ਦੱਸਣ ਲੱਗੇ ਕੇ ਦੂਰ ਦੀ ਰਿਸ਼ਤੇਦਾਰੀ ਦੇ ਵਿਆਹ ਚਲਾ ਗਿਆ!

ਕੋਲ ਪੁਰਾਣੇ ਮਾਡਲ ਦਾ ਵੇਸ੍ਪਾ ਸ੍ਕੂਟਰ..
ਸਕਿਓਰਿਟੀ ਵਾਲੇ ਗੱਲ ਪੈ ਗਏ..ਆਖਣ ਲੱਗੇ ਬਜ਼ੁਰਗੋ “ਵੀ ਆਈ ਪੀ” ਪਾਰਕਿੰਗ ਵਿਚ ਆਪਣਾ ਸ੍ਕੂਟਰ ਨਾ ਫਸਾਓ”

ਪੁੱਛਿਆ ਕੇ ਦੱਸੋ ਫੇਰ ਕਿਥੇ ਪਾਰਕ ਕਰਾਂ?

ਮਸ਼ਕਰੀ ਜਿਹੀ ਨਾਲ ਆਖਣ ਲੱਗੇ..”ਹਾਈ-ਫਾਈ ਵਿਆਹਾਂ ਵਿਚ ਸ੍ਕੂਟਰ ਤੇ ਕੌਣ ਆਉਂਦਾ ਅੱਜ ਕੱਲ..ਉਹ ਪਰਾਂ ਸੀਮੰਟ ਵਾਲੀ ਦੁਕਾਨ ਸਾਮਣੇ ਲਾ ਦਿਓ..”

ਓਥੇ ਲਾਉਣ ਗਿਆ ਤਾਂ ਅੱਗੋਂ ਲਾਲਾ ਜੀ ਗੱਲ ਪੈ ਗਿਆ ਅਖ਼ੇ “ਸੀਮੰਟ ਵਾਲਾ ਟਰੱਕ ਆਉਣਾ ਏ ਇਥੇ ਨਾ ਲਾਓ “!

ਇਹ ਸਾਰਾ ਕੁਝ ਦੇਖ ਕੋਲ ਹੀ ਫਲਾਂ ਦੀ ਰੇਹੜੀ ਲਾਈ ਬੈਠੇ 11 -12 ਸਾਲ ਦੇ ਮੁੰਡੇ ਨੇ ਕੋਲ ਵਾਜ ਮਾਰ ਲਈ !
ਕੋਲ ਗਿਆ ਤਾਂ ਅਪਣੱਤ ਜਿਹੀ ਨਾਲ ਆਖਣ ਲੱਗਾ..”ਇਥੇ ਲਾ ਦਿਓ ਜੀ..ਸ਼ਾਮ ਤੱਕ ਇਥੇ ਹੀ ਹਾਂ..ਖਿਆਲ ਰਖੂਂ..ਮੇਰੀ ਰੇਹੜੀ ਵੀ ਨੀ ਲੱਗਣ ਦਿਤੀ ਅੱਜ ਪੁਲਸ ਨੇ ਓਥੇ..ਅਖ਼ੇ ਕਿਸੇ ਮੰਤਰੀ ਨੇ ਆਉਣਾ..ਥਾਂ ਖਾਲੀ ਚਾਹੀਦੀ ਹੈ”!

ਪੁਛਿਆ..ਕਿੰਨੇ ਭੈਣ ਭਾਈ ਹੋ?
ਆਖਣ ਲੱਗਾ ਤਿੰਨ ਵੱਡੀਆਂ ਭੈਣਾ ਤੇ ਇੱਕ ਛੋਟਾ ਭਰਾ ਜੋ ਕੋਲ ਹੀ ਬੈਠਾ ਹੋਕਾ ਦੇ ਰਿਹਾ ਸੀ..
ਬਾਪ ਨਸ਼ਿਆਂ ਦੀ ਭੇਂਟ ਚੜ ਗਿਆ..ਗੁਜਾਰਾ ਔਖਾ ਹੋ ਗਿਆ ਤਾਂ ਮਾਂ ਨੇ ਪੜਨੋਂ ਹਟਾ ਲਿਆ ਤੇ ਹੁਣ ਬਾਗਾਂ ਦੀ ਰਾਖੀ ਦਾ ਠੇਕਾ ਲਿਆ..ਮਾਂ ਤੇ ਭੈਣਾ ਲੋਕਾਂ ਦਾ ਗੋਹਾ ਕੂੜਾ ਕਰਦੀਆਂ ਨੇ”!
ਜੀ ਕੀਤਾ ਕੇ ਕੋਲ ਬੈਠ ਬਸ ਉਸਦੀਆਂ ਗੱਲਾਂ ਹੀ ਸੁਣਦਾ ਰਹਾਂ ਪਰ..

ਖੈਰ ਅੰਦਰ ਗਿਆ..ਕੁਝ ਚਿਰ ਮਗਰੋਂ ਘੱਟਾ ਉਡਾਉਂਦੇ ਹੈਲੀਕਾਪਟਰ ਤੇ ਬਰਾਤ ਆਈ..
ਦੱਸਣ ਲੱਗੇ ਕੇ 50000 ਰੁਪਈਆ ਘੰਟੇ ਦੇ ਹਿਸਾਬ ਨਾਲ ਕੀਤਾ ਸੀ..
ਬੇਹਿਸਾਬ ਗੋਲੀਆਂ ਤੇ ਅਸਲਾ ਤੇ ਉੱਤੋਂ ਕੰਨ ਪਾੜਵਾਂ ਮਿਊਜ਼ਿਕ..ਡੀ.ਜੇ ਅਤੇ ਅਜੀਬ ਤਰਾਂ ਦੇ ਕਿੰਨੇ ਸਾਰੇ ਹੋਰ ਫੋਟੋ ਸ਼ੇਸ਼ਨ..!
ਖਾਕੀ ਵਰਦੀ ਤੇ ਚਿੱਟੇ ਨੀਲੇ ਰੰਗ ਦੀ ਸਿਆਸਤ ਸ਼ਰਾਬ ਤੇ ਸ਼ਬਾਬ ਵਿਚ ਗਲਤਾਨ ਹੋਈ ਸਾਫ ਦਿਸ ਰਹੀ ਸੀ..
ਵੰਨ ਸੁਵੰਨੇ ਖਾਣਿਆ ਦੇ ਤਕਰੀਬਨ ਸੌ ਕੂ ਸਟਾਲ..

ਇਕ ਹੋਰ ਨਵਾਂ ਰਿਵਾਜ..ਨੌਜੁਆਨ ਕੁੜੀਆਂ ਸਰਫ਼ੇ ਦੇ ਕੱਪੜੇ ਪਾਈ..ਕਰੇਨ ਤੇ ਚੜ ਉੱਤੋਂ ਸ਼ਰਾਬ ਵਰਤਾ ਰਹੀਆਂ ਸਨ..
ਮੁਹੰਮਦ ਰਫੀ ਦਾ ਪੂਰਾਣਾ ਗੀਤ ਚੇਤੇ ਆ ਗਿਆ..”ਦੇਖ ਤੇਰੇ ਇਨਸਾਨ ਕੀ ਹਾਲਤ ਕਿਆ ਹੋ ਗਈ ਭਗਵਾਨ..ਨੰਗਾ ਨਾਚ ਰਿਹਾ ਇਨਸਾਨ”

ਸਭਿਆਚਾਰ ਦੇ ਨਾ ਹੇਠ ਅਸ਼੍ਲੀਲਤਾ ਬਿਨਾ ਰੋਕ ਟੋਕ ਪਰੋਸੀ ਜਾ ਰਹੀ ਸੀ..
ਮਾਪੇ ਸਣੇ ਔਲਾਦਾਂ ਘੇਸ ਮਾਰ ਬੈਠੇ ਇਸ ਸਭ ਦਾ ਬੇਫਿਕਰੀ ਨਾਲ ਲੁਤ੍ਫ਼ ਉਠਾ ਰਹੇ ਸਨ!

ਲੋਕ ਮੈਨੂੰ ਇੰਜ ਘੂਰ ਰਹੇ ਸੀ ਜਿਦਾਂ ਜਰਨਲ ਕਲਾਸ ਦੀ ਟਿਕਟ ਵਾਲਾ ਹਮਾਤੜ ਜਿਹਾ ਬੰਦਾ ਗਲਤੀ ਨਾਲ ਏਅਰ-ਕੰਡੀਸ਼ਨ ਡਬੇ ਵਿਚ ਆ ਵੜਿਆ ਹੋਵੇ..
ਘੰਟੇ ਬਾਅਦ ਹੀ ਦੰਮ ਜਿਹਾ ਘੁਟਣ ਲੱਗ ਪਿਆ..

ਸੋਚਿਆ ਸ਼ਗਨ ਪਾਵਾਂ ਤੇ ਚਲਦਾ ਬਣਾ..ਚਕਾਚੌਂਦ ਵਾਲੀ ਨਾ-ਮੁੱਕਣ ਵਾਲੀ ਇਸ ਨੁਮਾਇਸ਼ ਵਿਚੋਂ..!

ਏਨੀ ਗੱਲ ਸੋਚ ਅਜੇ ਪੰਜ ਹਜਾਰ ਵਾਲੇ ਸ਼ਗਨ ਦੇ ਲਫਾਫੇ ਨੂੰ ਹਥ ਪਾਇਆ ਹੀ ਸੀ ਕੇ ਜਮੀਰ ਨੇ ਅੰਦਰੋਂ ਹਲੂਣਾ ਜਿਹਾ ਦਿੱਤਾ..ਫੇਰ ਓਸੇ ਵੇਲੇ ਸਿਧਾ ਬਾਹਰ ਨੂੰ ਨਿੱਕਲ ਆਇਆ..
ਸਿੱਧਾ ਰੇਹੜੀ ਤੇ ਅੱਪੜ ਉਸ ਮੁੰਡੇ ਨੂੰ ਸ਼ਗਨ ਵਾਲਾ ਲਫਾਫਾ ਫੜਾਇਆ ਤੇ ਆਖਿਆ ਕੇ ਆ ਲੈ ਪੁੱਤ ਤੂੰ ਮੇਰੇ ਸ੍ਕੂਟਰ ਦੀ ਰਾਖੀ ਕੀਤੀ..

ਇਸ ਤੋਂ ਪਹਿਲਾਂ ਕੇ ਓਹ ਲਿਫ਼ਾਫ਼ਾ ਖੋਲ ਕੋਈ ਹੋਰ ਸੁਆਲ ਕਰਦਾ..ਮੈਂ ਕਿਕ ਮਾਰ ਹਵਾ ਹੋ ਗਿਆ..

ਘਰੇ ਆਉਂਦਿਆਂ ਨੂੰ ਇੰਜ ਲੱਗ ਰਿਹਾ ਸੀ ਜਿਦਾਂ ਜਮੀਰ ਤੇ ਬੜੇ ਚਿਰ ਤੋਂ ਪਿਆ ਹੋਇਆ ਕੋਈ ਮਣਾ-ਮੂੰਹੀ ਬੋਝ ਉੱਤਰ ਗਿਆ ਹੋਵੇ!

ਪ੍ਰਿੰਸੀਪਲ ਸਾਬ ਏਨੀ ਗੱਲ ਆਖ ਫੋਨ ਬੰਦ ਕਰ ਗਏ ਕੇ “ਪੁੱਤ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਏ”
ਪਰ ਮੈਨੂੰ ਕਟ ਚੁਕੀ ਇਸ ਕਾਲ ਦਾ ਇਹਸਾਸ ਕਾਫੀ ਚਿਰ ਮਗਰੋਂ ਹੀ ਹੋਇਆ..ਸ਼ਾਇਦ ਕੁਝ ਦੁਨਿਆਵੀ ਵਰਤਾਰੇ ਰੂਹਾਂ ਦੀ ਤਹਿ ਤੱਕ ਅਸਰਦਾਰ ਹੁੰਦੇ ਨੇ..!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)