Posts Uploaded By Kaur Preet

Sub Categories

ਤੜਫ ਤੇਰੇ ਜਾਣ ਦੀ
ਕਾਫੀ ਦਿਨਾਂ ਤੋਂ ਮੇਰੇ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋਤਾਣ ਬਣੀ ਹੋਈ ਸੀ, ਹਰ ਵਖਤ ਟੋਕਾ ਟਾਕੀ ,ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ, ਲੱਗਦਾ ਨਹੀਂ ਸੀ ਕਦੇ ਅਸੀਂ ਹਜਾਰਾਂ ਮੁਸੀਬਤਾਂ ਵਿੱਚੋਂ ਗੁਜਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ, ਪਿਆਰ ਪਹਿਲਾਂ ਵੀ ਬਹੁਤ ਸੀ ਪਰ ਮੇਰੇ ਦਿਲ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਓਹੀ ਇੱਜਤ ਸੀ ਪਰ ਪਤਾ ਨਹੀਂ ਕਿਉਂ ਪਤਨੀ ਖਿਜੀ ਖਿਜੀ ਰਹਿੰਦੀ ਸੀ, ਪਤਾ ਮੈਨੂੰ ਵੀ ਸੀ ਕੇ ਮੇਰੇ ਵੱਲੋ ਕੋਈ ਦਰਦ ਨਹੀਂ ਸੀ ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਦੁਸ਼ਮਣ ਜਿਹਾ ਲੱਗ ਰਿਹਾ ਸੀ, ਹਰ ਗੱਲ ਸਿੱਧੀ ਕਰਨੀ ਮੈਂ ਪਰ ਉਸਨੂੰ ਲੱਗਣਾ ਕੇ ਜਗਜੀਤ ਗਲਤ ਕਹਿ ਰਿਹਾ ਪਰ, ਸਾਡੇ ਵਿੱਚ ਕਾਫੀ ਅਸਹਜਹਿਤਾ ਆ ਗਈ, ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁਸ ਕੇ ਪੇਕੇ ਟੁਰ ਗਈ, ਬਹੁਤ ਰੋਕਿਆ ਪਰ ਨਾਂ ਰੁਕੀ ਮੈਨੂੰ ਵੀ ਗੁੱਸਾ ਆ ਗਿਆ , ਤਾਂ ਮੈਂ ਵੀ ਕਹਿ ਦਿੱਤਾ ਕੇ ਜਾ ਦਫਾ ਹੋ ਜਾ ਜਿੱਥੇ ਮਰਜੀ, ਰੋਂਦੀ ਹੋਈ, ਜੋ ਆਇਆ ਹੱਥ ਵਿੱਚ ਭਰ ਬੈਗ ਤੁਰ ਗਈ ਪੇਕੇ, ਅਜੇ ਦਿਨ 3 ਕੋ ਹੀ ਗੁਜਰੇ ਸੀ , ਸਾਡੇ ਵੱਲੋ ਕੋਈ ਫੋਨ ਨਹੀਂ ਸੀ ਕੀਤਾ ਇੱਕ ਦੂਜੇ ਨੂੰ, ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋਣਾ ਕੇ ਕੀ ਗਲਤੀ ਸੀ, ਕੀ ਕਮੀ ਸੀ ,ਕਿਉਂ ਰੁਸ ਕੇ ਗਈ, ਦਿਲ ਦੀ ਤੜਫ ਹੋਰ ਵੱਧਣ ਲੱਗੀ, ਲਾਗੇ ਪਿਆ ਫੋਨ ਕਹੇ ਕੇ ਮੇਰੀ ਵਰਤੋਂ ਕਰੋ ਆਪਣੇ ਰਿਸ਼ਤੇ ਨੂੰ ਸਧਾਰਨ ਲਈ, ਕਦੇ ਦਿਲ ਕਰੇ ਕੇ ਹੁਣੇ ਫੋਨ ਤੇ ਮੁਆਫੀ ਮੰਗ ਲੈਨਾ ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕੇ ਮੁਆਫੀ ਕਿਓਂ ਕੀ ਗੁਨਾਹ ਕੀਤਾ, ਇੱਕ ਦਿਲ ਕਹੇ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉਠ ਅਤੇ ਪਤਨੀ ਤੋਂ ਮੁਆਫੀ ਮੰਗਕੇ ਅਤੇ ਆਪਣੇ ਨਾਲ ਲਿਆ ਕੇ ਸਾਰੇ ਗਿਲੇੇ ਸ਼ਿਕਵੇ ਦੂਰ ਕਰ, ਤੇ ਇੱਕ ਹੱਸਦੀ ਹੋਈ , ਅਤੇ ਪਿਆਰ ਭਰੀ ਜਿੰਦਗੀ ਬਸਕਰ ਕਰ, ਜਿੰਦਗੀ ਦਾ ਕੀ ਆ ਕਦੋ ਪਟਾਕਾ ਪੈ ਜਾਏ , ਕਿਓਂ ਜਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਵਿੱਚ ਪਾ ਕੇ ਗਰਕ ਕਰ ਰਹੇ ਓ, ਕਿਉਂ ਹੱਸਦੇ ਵਸਦੇ ਘਰ ਨੂੰ ਨਰਕ ਬਣਾ ਦਿੱਤਾ ਤੁਸੀਂ,ਮਾਂ ਪਿਓ ਵੱਖਰੇ ਪ੍ਰੇਸ਼ਾਨ ਕੇ ਕਿਉਂ ਇਹ ਸਭ ਹੋਇਆ, ਲੜਕਾ ਵਿਚਾਰਾ ਵੀ ਸਾਡੇ ਲੜਦਿਆਂ ਦੇ ਮੂੰਹ ਵੱਲ ਦੇਖਕੇ ਡਰਿਆ ਡਰਿਆ ਜਿਹਾ ਝਾਕੇ , ਰਾਤ ਪੂਰੀ ਲੰਘ ਗਈ ਪਰ ਉਸਦੇ ਪਏ ਖਾਲੀ ਬੈਡ ਨੇ ਵੀ ਦੁਹਾਈ ਪਾਈ ਕੇ ਮੈਡਮ ਨੂੰ ਵਾਪਿਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁਨਾ ਲੱਗਦਾ, ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜੀ ਹੋਈ ਮੌਤ ਦੀ ਤਰਾਂ ਅਫਸੋਸ ਕਰ ਰਹੀਆਂ ਸੀ, ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ, ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ,ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ, ਸਵੇਰ ਹੁੰਦਿਆਂ ਹੀ ,ਸਾਰੇ ਗਿੱਲੇ ਸ਼ਿਕਵੇਂਆ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕਿ ਤੜ੍ਹਕਸਾਰ ਹੀ
ਫੋਨ ਕੀਤਾ ਅਤੇ ਅਗਿਓ ਸਤਿ ਸ਼੍ਰੀ ਅਕਾਲ ਦਾ ਜਵਾਬ ਆਇਆ ਅਤੇ ਦਿਲ ਉਤੇ ਠੰਡ ਪੈ ਗਈ ਕੇ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦੀ, ਸ਼ਾਹਿਦ ਉਹ ਵੀ ਮੇਰੀ ਕਾਲ ਦਾ ਇੰਤਜਾਰ ਕਰ ਰਹੀ ਸੀ, ਮੈਂ ਕਿਹਾ ਤੁਸੀਂ ਠੀਕ ਹੋ ਤਾਂ ਹਾਂ ਕਿਹਾ ਤੇ , ਅੱਗੋਂ ਕਹਿਣ ਲੱਗੀ ਕਦੋ ਆ ਰਹੇ ਓ ਮੈਨੂੰ ਲੈਣ ਤਾਂ ਮੈਂ ਕਿਹਾ ਬੱਸ ਤਿਆਰ ਹੋ ਰਿਹਾ, ਇੰਨੀ ਗੱਲ ਸੁਣਕੇ ਕੇ ਕਈਆਂ ਦਿਨਾਂ ਦਾ ਗੁੱਸਾ ਇੱਕ ਮਿੰਟ ਵਿੱਚ ਗ਼ਾਇਬ ਹੋ ਗਿਆ, ਤੇ ਫ੍ਹੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਦਰਾਂ ਤੇ ਜਾ ਖੜ੍ਹਾ ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸੱਜੀ ਹੋਈ ਸੱਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜਾਰ ਕਰ ਰਹੀ ਸੀ, ਸਾਰੇ ਸ਼ਿਕਵੇ ਦੂਰ ਹੋ ਗਏ ਮਨ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਵਿੱਚ ਉੱਡ ਗਏ,ਹੱਸਦੇ ਹੋਏ, ਸਹੁਰੇ ਪਰਿਵਾਰ ਤੋਂ ਵਿਦਾ ਲੈ ਆਪਣੇ ਘਰ ਆ ਗਏ,, ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜਾਰ ਕਰ ਰਹੀਆਂ ਸਨ,, ਨਾਂ ਕਦੇ ਗੁਸਾ ਨਾ ਗਿਲਾ ਬੱਸ ਪਿਆਰ ਹੀ ਪਿਆਰ ਸੀ..।।
ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣੇ ਵੀ ਦੁਸ਼ਮਣ ਬਣਾ ਦੇਂਦਾ, ਇਸ ਨੂੰ ਪਿਆਰ ਹੀ ਰੋਕ ਸਕਦਾ,, ਜੇ ਤੁਸੀਂ ਆਪਣਿਆਂ ਤੋਂ ਨਿਰਾਜ ਹੋ ਤਾਂ ਇੱਕ ਕੋਸ਼ਿਸ਼ ਕਰਕੇ ਵੇਖੋ ਜਗਜੀਤ ਦੀ ਤਰਾਂ ਤੁਹਾਡਾ ਵੀ ਇੰਤਜਾਰ ਕਰ ਰਿਹਾ ਹੋਏਗਾ ਕੋਈ,
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ

...
...

ਸਮੋਸਾ…..!!
ਗੱਲ ਵਾਹਵਾ ਪੁਰਾਣੀ ਐ…ਗੂੜ ਗਰਮੀਆਂ ਦਾ ਮੌਸਮ ਸੀ..ਹੁਣ ਵਾਂਗੂੰ ਉਦੋਂ ਘਰ-ਘਰ ਕੂਲਰ ਜਾਂ ਏ.ਸੀ. ਨਹੀਂ ਸੀ ਹੰਦੇ… ਬਲਕਿ ਪੱਖੇ ਵੀ ਟਾਵੇਂ-ਟਾਵੇਂ ਘਰ ਹੁੰਦੇ ਸੀ। ਉਦੋਂ ਬਿਜਲੀ ਵੀ ਲੰਙੇ ਡੰਗ ਆਉਂਦੀ ਹੁੰਦੀ ਸੀ। ਇੱਕ ਇਹੋ ਜੀ ਸ਼ਾਮ ਦੀ ਗੱਲ ਐ….ਜਦੋਂ ਮੈਂ ਤੇ ਮੇਰੇ ਭਾਪਾ ਜੀ …ਕੋਠੇ ਉਪਰ ਡਾਹੇ ਮੰਜਿਆਂ ਤੇ ਪਏ ਸੀ…।
ਗਰਮੀ ਤੋਂ ਬਚਣ ਲਈ ਅਸੀਂ ਅਕਸਰ ਹੀ ਗਰਮੀਆਂ ਵਿੱਚ ਕੋਠੇ ਤੇ ਮੰਜੇ ਡਾਹ ਲੈਂਦੇ… ਜਿਸ ਨਾਲ ਜੇਕਰ ਬਿਜਲੀ ਰਾਤ ਨੂੰ ਨਾ ਵੀ ਆਉਂਦੀ ਤਾਂ ਕੁਦਰਤੀ ਹਵਾ ਚ ਬੰਦੇ ਦੀ ਰਾਤ ਸੌਖੀ ਗੁਜਰ ਜਾਂਦੀ ਸੀ।
ਸਮਾਂ ਹੋਣਾਂ ਕੋਈ ਅੱਠ ਕੁ ਵਜੇ ਦਾ ਜਦੋਂ ਗੁਰੂ ਘਰ ਦੇ ਲਾਊਡ ਸਪੀਕਰ ਚੋਂ ਗਿਆਨੀ ਅਮਰ ਸਿੰਘ ਜੀ ਅਚਾਨਕ ਬੋਲੇ…”ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ… ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਭਾਈ ..ਨੰਬਰਦਾਰ ਅਰਜੁਨ ਸਿੰਘ ਦਾ ਸ਼ੇਰਪੁਰ ਤੋਂ ਆਉਂਦਿਆਂ ਰਸਤੇ ਵਿੱਚ ਕਿਤੇ ਸਮੋਸਾ ਡਿੱਗ ਪਿਆ ਹੈ, ਜੇਕਰ ਕਿਸੇ ਵੀਰ ਭਾਈ ਨੂੰ ਮਿਲੇ ਤਾਂ ਉਹ ਨੰਬਰਦਾਰ ਸਾਹਿਬ ਦੇ ਘਰ ਪਹੁੰਚਦਾ ਕਰ ਦੇਵੇ” ਗਿਆਨੀ ਜੀ ਨੇ ਇਹ ਬੇਨਤੀ ਦੋ ਵਾਰ ਦੁਹਰਾਈ… ਤੇ ਅਖੀਰ ਵਿੱਚ ਫੇਰ …”ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਬੋਲ ਕਿ ਉਹਨਾਂ ਨੇ ਸਮਾਪਤੀ ਕੀਤੀ।
ਚਾਰੇ ਪਾਸੇ ਫੈਲੀ ਸਾਂਤੀ ਵਿੱਚ ਇਕਦਮ ਹੋਈ ਇਸ ਲੌਸਮੈਂਟ( ਅਨਾਉਸਮੈਂਟ) ਨੇ ਹੜਬੜਾਹਠ ਜੀ ਪੈਦਾ ਹੋ ਗਈ। ਮੈਂ ਵੀ ਬੇਨਤੀ ਸੁਣਕੇ ਅਚੰਭਿਤ ਜਾ ਹੋ ਕੇ ਸੋਚੀਂ ਪੈ ਗਿਆ।
ਮੈਂ ਭਾਪਾ ਜੀ ਨੂੰ ਪੁੱਛਿਆ ਕਿ…..”ਭਾਪਾ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਠਿਆਨੀ (ਪੰਜਾਹ ਪੈਸੇ ) ਦੇ ਸਮੋਸੇ ਪਿੱਛੇ ਤਾਇਆ ਜੀ ਨੂੰ ਸਪੀਕਰ ਚ ਬੇਨਤੀ ਕਰਾਉਣ ਦੀ ਕੀ ਲੋੜ ਸੀ ਤੇ ਦੂਜੀ ਗੱਲ ਕਿ ਸੜਕ ਦੇ ਡਿੱਗਿਆ ਸਮੋਸਾ ਵੈਸੇ ਵੀ ਖਾਣ ਲਾਇਕ ਨਹੀਂ ਬਚਣਾ, ਉਹ ਤਾਂ ਕਿਸੇ ਨਾ ਕਿਸੇ ਚੀਜ ਥੱਲੇ ਆ ਕੇ ਫਿੱਸਿਆ ਗਿਆ ਹੋਣਾ…।”
ਮੇਰੀ ਗੱਲ ਸੁਣਕੇ ਭਾਪਾ ਜੀ ਹੱਸ ਪਏ…..ਮੈਨੂੰ ਕਹਿੰਦੇ..”ਪੁੱਤ ਸਮੋਸਾ ਇਕੱਲਾ ਖਾਣ ਵਾਲਾ ਨਹੀਂ ਹੁੰਦਾ ਬਲਕਿ ਸਿਰ ਤੇ ਬੰਨਣ ਵਾਲੇ ਪਰਨੇ ਨੂੰ ਵੀ ਠੇਠ ਪੇਂਡੂ ਬੋਲੀ ਵਿੱਚ ਸਮੋਸਾ ਕਿਹਾ ਜਾਂਦਾ।” ਮੈਨੂੰ ਵੀ ਇਹ ਪਹਿਲੀ ਵਾਰ ਪਤਾ ਚੱਲਿਆ ਸੀ ਕਿ ਪਰਨੇ ਨੂੰ ਸਮੋਸਾ ਵੀ ਕਹਿੰਦੇ ਹੁੰਦੇ ਨੇ।
ਭਾਪਾ ਜੀ ਦੀ ਗੱਲ ਸੁਣਕੇ ਮੈਂ ਬੜਾ ਹੈਰਾਨ ਹੋਇਆ ਕਿ ਕਿੱਥੇ ਖਾਣ ਵਾਲਾ ਸਮੋਸਾ ਤੇ ਕਿੱਥੇ ਸਿਰ ਤੇ ਬੰਨਣ ਵਾਲਾ ਸਮੋਸਾ….।
ਹਰਜੀਤ ਸਿੰਘ ਖੇੜੀ
09/11/2022

...
...

ਰਿਸ਼ਤਿਆਂ ਦੀ ਤਲਾਸ਼-ਜਸਵਿੰਦਰ ਪੰਜਾਬੀ
ਬਚਪਨ ਵਿੱਚ ਬੀਬੀ ਦਸਦੀ ਹੁੰਦੀ ਸੀ। ਜਿਹੜਾ ਕਿੰਨਰ ਮੇਰੀ ਵਧਾਈ ਲੈਣ ਆਇਆ ਸੀ,ਓਹਦਾ ਮੇਰੇ ਨਾਲ਼ ਇੱਕ ਅਨੋਖਾ ਮੋਹ ਪੈ ਗਿਆ। ਉਂਝ ਥੋੜ੍ਹਾ-ਥੋੜ੍ਹਾ ਓਹਦਾ ਧੁੰਦਲਾ ਚਿਹਰਾ ਮੇਰੇ ਚੇਤਿਆਂ ਵਿੱਚ ਵੀ ਕਿਧਰੇ ਵਸਿਆ ਹੋਇਆ ਹੈ। ਉਦੋਂ ਜਨਮ ਤੋਂ ਸਵਾ ਮਹੀਨੇ ਬਾਅਦ ਵਧਾਈ ਲੈਣ ਆਉਂਦੇ ਸਨ,ਇਹ ਤੀਸਰੀ ਤਰ੍ਹਾਂ ਦੇ ਮਨੁੱਖ।
ਵਧਾਈ ਲੈਣ ਵੇਲ਼ੇ, ਲੋਰੀਆਂ ਜਿਹੀਆਂ ਦਿੰਦਿਆਂ, ਜਦੋਂ ਓਹਨੇ ਬੀਬੀ ਨੂੰ ਪੁੱਛਿਆ,”ਇਹਦਾ ਨਾਂ ਕੀ ਰੱਖਿਆ,ਗੋਲੂ਼ ਜਿਹੇ ਦਾ?”
“ਜਸਵਿੰਦਰ।” ਬੀਬੀ ਦੇ ਏਨਾ ਆਖਣ ਦੀ ਦੇਰ ਸੀ ਕੀ ਓਹਦੇ ਕਦਮ ਥਾਂਏਂ ਰੁਕ ਗਏ। ਓਹ ਮੈਨੂੰ ਗੋਦੀ ਚੁੱਕੀਂ,ਦੂਸਰੇ ਹੱਥ ਨਾਲ਼ ਬੀਬੀ ਦਾ ਮੋਢਾ ਫੜ ਅੰਦਰ ਲੈ ਗਈ। ਮੰਜੇ ਉੱਤੇ ਲਿਟਾ ਓਹਨੇ ਮੈਨੂੰ ਬੇਤਹਾਸ਼ਾ ਚੁੰਮਦਿਆਂ, ਰੋ-ਰੋ ਆਪਣਾ ਗੁਬਾਰ ਕੱਢ ਲਿਆ। ਬੀਬੀ ਹੈਰਾਨੀ ਨਾਲ਼ ਵੇਖਦੀ ਰਹੀ।
“ਭੈਣੇ ਮਾਫ਼ ਕਰੀਂ। ਖੁਸ਼ੀ ਦੇ ਮੌਕੇ ਇਹ ਸੋ਼ਭਦਾ ਤਾਂ ਨਹੀਂ,ਪਰ ਕੀ ਕਰਾਂ।”
“ਕੋਈ ਨਾ। ਦੱਸ ਕੀ ਹੋ ਗਿਆ?” ਬੀਬੀ ਨੇ ਓਹਨੂੰ ਪੁੱਛਿਆ ਸੀ।
“ਅੱਜ ਪੂਰਾ ਸਵਾ ਮਹੀਨਾ ਹੋ ਗਿਆ। ਮੇਰਾ ਵੀਰਾ ਪੌਣੇ ਛੇ ਸਾਲ ਦਾ ਸੀ,ਜੋ ਪੂਰਾ ਹੋ ਗਿਆ। ਓਹਦਾ ਨਾਂ ਵੀ ਜਸਵਿੰਦਰ ਸੀ। ਮੈਂ ਅਭਾਗਣ ਘਰ ਵੀ ਨਹੀਂ ਜਾ ਸਕੀ। ਸਾਨੂੰ ਸਿਖਾਇਆ ਹੀ ਇਹ ਜਾਂਦਾ ਕਿ ਰਿਸ਼ਤੇਦਾਰਾਂ,ਘਰ ਪਰਵਾਰ ਨਾਲ਼ ਸਾਡਾ ਕੋਈ ਰਿਸ਼ਤਾ ਨਹੀਂ,ਜਦੋਂ ਘਰੋਂ ਨਿੱਕਲ ਆਏ।” ਓਹਨੇ ਹੰਝੂ ਵਗਾਉਂਦਿਆਂ ਦੱਸਿਆ ਸੀ।
ਬੀਬੀ ਦੇ ਦੱਸਣ ਅਨੁਸਾਰ, ਓਸ ਦਿਨ ਤੋਂ ਬਾਅਦ,ਓਹਨੇ ਜਦ ਵੀ ਸਾਡੇ ਪਿੰਡ ਆਉਣਾ,ਸਾਡੇ ਘਰ ਜ਼ਰੂਰ ਆ ਕੇ ਜਾਣਾਂ ਤੇ ਹਰ ਵਾਰ ਮੈਨੂੰ ਸ਼ਗਨ ਦੇ ਕੇ ਜਾਣਾਂ। ਬੜੀ ਦੇਰ ਇਹ ਸਿਲਸਿਲਾ ਏਦਾਂ ਈ ਚਲਦਾ ਰਿਹਾ। ਫੇਰ ਓਹਦਾ ਆਉਣਾ ਬੰਦ ਹੋ ਗਿਆ। ਸ਼ਾਇਦ ਆਪਣੇ ਵੀਰੇ ਕੋਲ਼ ਚਲੀ ਗਈ ਹੋਵੇ,ਓਹ ਅਭਾਗਣ।
ਫੋਟੋ ਸ਼ਰੋਤ-ਇੰਟਰਨੈਟ

...
...

ਅੱਜ ਚੌਥੀ ਜਗਾ ਇੰਟਰਵਿਊ ਸੀ..ਘਰੋਂ ਤੁਰਨ ਲੱਗਾ..ਮਾਂ ਆਪਣੀ ਆਦਤ ਮੁਤਾਬਿਕ ਸੁਖਾਂ ਸੁੱਖਦੀ ਹੋਈ ਵਿਦਾ ਕਰਨ ਲੱਗੀ!
ਮੈਂ ਰੋਜ ਰੋਜ ਦਾ ਇਹ ਵਰਤਾਰਾ ਦੇਖ ਥੋੜਾ ਖਿਝ ਜਿਹਾ ਗਿਆ ਪਰ ਉਹ ਅੱਗੋਂ ਹੱਸਦੀ ਹੀ ਰਹੀ!
ਕੁਝ ਚਿਰ ਮਗਰੋਂ ਜਦੋਂ ਬਾਹਰਲੀ ਦੁਨੀਆ ਦੀ ਅੰਨੀ ਦੌੜ ਨਾਲ ਵਾਹ ਪਿਆ ਤਾਂ ਬੀਜੀ ਚੇਤੇ ਆ ਗਈ..ਸੁਵੇਰ ਵਾਲੀ ਗੱਲ ਚੇਤੇ ਕਰ ਦਿਲ ਪਸੀਜ ਜਿਹਾ ਗਿਆ..ਫੇਰ ਸੋਚਣ ਲੱਗਾ ਕੇ ਆਥਣੇ ਮੁੜ ਕੇ ਜਾਵਾਂਗਾ ਤਾਂ ਸਭ ਤੋਂ ਪਹਿਲਾਂ ਬੀਜੀ ਨੂੰ ਕਲਾਵੇ ਵਿਚ ਲੈ ਕੇ ਸੌਰੀ ਆਖਾਂਗਾ!
ਮਿਥੀ ਜਗਾ ਅੱਪੜ ਅੰਦਰ ਵੜਨ ਲੱਗਾ ਤਾਂ ਗੇਟ ਤੇ ਖਲੋਤੇ ਬਜ਼ੁਰਗ ਗੇਟ ਕੀਪਰ ਨੂੰ ਦੇਖ ਮਾਂ ਦੀ ਕਿਸੇ ਵੇਲੇ ਦੀ ਕਹੀ ਗੱਲ ਚੇਤੇ ਆ ਗਈ ਕੇ ਪੁੱਤ ਜੇ ਹਰੇਕ ਮਿਲਦੇ ਗਿਲਦੇ ਨੂੰ ਪਹਿਲਾਂ ਫਤਹਿ ਬੁਲਾ ਦੇਈਏ ਤਾਂ ਵਾਹਿਗੁਰੂ ਬਰਕਤਾਂ ਦਾ ਮੀਂਹ ਵਰਾ ਦਿੰਦਾ ਏ!
ਫਤਹਿ ਦੀ ਸਾਂਝ ਪਾ ਲੈਣ ਮਗਰੋਂ ਅੰਦਰ ਲੰਘਣ ਲੱਗਾ ਤਾਂ ਥੱਲੇ ਪਏ “ਪਾਏ-ਦਾਨ” ਨੂੰ ਦੇਖ ਮਾਂ ਚੇਤੇ ਆ ਗਈ ਅਖ਼ੇ ਪੁੱਤ ਬਾਹਰੋਂ ਅੰਦਰ ਵੜੀਏ ਤਾਂ ਹਮੇਸ਼ਾਂ ਪੈਰ ਝਾੜ ਕੇ ਹੀ ਆਈਦਾ!
ਪੈਰ ਝਾੜੇ ਫੇਰ ਜਦੋਂ ਅੰਦਰ ਵੜਨ ਲੱਗਾ ਤਾਂ ਹਮੇਸ਼ਾਂ ਘਰੇਲੂ ਚੀਜਾਂ ਸੁੰਬਰਦੀ ਹੋਈ ਬੀਜੀ ਇੱਕ ਵੇਰ ਫੇਰ ਅੱਖਾਂ ਸਾਮਣੇ ਆ ਗਈ..ਨਾਲ ਹੀ ਇੱਕ ਪਾਸੇ ਟੇਢਾ ਹੋਇਆ ਫੁੱਲਾਂ ਦਾ ਗੁਲਦਸਤਾ ਵੀ ਸਿੱਧਾ ਕਰ ਕੇ ਰੱਖ ਦਿੱਤਾ!
ਰਿਸੈਪਸ਼ਨ ਕਾਊਂਟਰ ਤੇ ਬੈਠੀ ਕੁੜੀ ਦੇਖ ਫਿਰ ਮਾਂ ਦੀ ਆਖੀ ਚੇਤੇ ਆ ਗਈ ਕੇ ਪੁੱਤ ਬੇਗਾਨੀਆਂ ਨੂੰ ਇੱਜਤ ਦੇਈਏ ਤਾਂ ਕੁਦਰਤ ਮੇਹਰਬਾਨ ਹੁੰਦੀ ਏ!
ਉਸ ਨੂੰ ਬੜੀ ਨਿਮਰਤਾ ਨਾਲ ਫਤਹਿ ਬੁਲਾਈ ਤੇ ਇੰਟਰਵਿਊ ਲੈਟਰ ਦਿਖਾਇਆ..!
ਮੇਰੀ ਅਪਣੱਤ ਦੇਖ ਉਹ ਬੜੀ ਜਿਆਦਾ ਖੁਸ਼ ਹੋਈ ਤੇ ਆਲ ਦਾ ਬੈਸਟ ਆਖਦੀ ਹੋਈ ਮੈਨੂੰ ਉੱਪਰ ਤੱਕ ਆਪ ਛੱਡਣ ਆਈ!
ਉੱਪਰ ਵਰਾਂਡੇ ਵਿਚ ਤੁਰੇ ਜਾਂਦੇ ਨੇ ਵੇਖਿਆ ਇੱਕ ਟੂਟੀ ਚੋਂ ਪਾਣੀ ਲਗਾਤਾਰ ਹੀ ਵਗੀ ਜਾ ਰਿਹਾ ਸੀ!
ਮਾਂ ਦੁਆਰਾ ਹਰ ਵੇਲੇ ਪੜਿਆ ਜਾਂਦਾ “ਪਵਨ ਗੁਰੂ ਪਾਣੀ ਪਿਤਾ” ਵਾਲਾ ਮਹਾਂਵਾਕ ਚੇਤੇ ਆ ਗਿਆ ਤੇ ਮੈਂ ਇੱਕਦਮ ਖਲੋ ਗਿਆ..ਟੂਟੀ ਚੰਗੀ ਤਰਾਂ ਬੰਦ ਕਰ ਦਿੱਤੀ!
ਇੰਟਰਵਿਊ ਵਾਲੇ ਕਮਰੇ ਦਾ ਦਰਵਾਜਾ ਖੜਕਾ ਕੇ ਅੰਦਰ ਦਾਖਿਲ ਹੋਇਆ ਤਾਂ ਅੰਦਰ ਬੈਠੇ ਸਰਦਾਰ ਜੀ ਨੇ ਸਾਮਣੇ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ!
ਕੁਝ ਚਿਰ ਦੀ ਖਾਮੋਸ਼ੀ ਮਗਰੋਂ ਉਹ ਉੱਠ ਕੇ ਮੇਰੇ ਕੋਲ ਆਏ ਤੇ ਆਖਣ ਲੱਗੇ ਕੇ ਆਹ ਲਵੋ ਆਪਣਾ ਨਿਯੁਕਤੀ ਪੱਤਰ ਤੇ ਹੁਣ ਦੱਸੋ ਜੋਇਨ ਕਦੋਂ ਕਰਨਾ?
ਮੈਂ ਹੱਕੇ ਬੱਕੇ ਹੋਏ ਨੇ ਆਪ ਮੁਹਾਰੇ ਹੀ ਪੁੱਛ ਲਿਆ ਕੇ ਸਰ ਜੀ ਮੇਰੀ ਇੰਟਰਵਿਊ ਤੇ ਹੋਈ ਹੀ ਨਹੀਂ ਤੇ ਫੇਰ ਇਹ ਨਿਯੁਕਤੀ ਪੱਤਰ ਕਾਹਦਾ?
ਆਖਣ ਲੱਗੇ ਪੁੱਤਰ ਸਾਡੀ ਕੰਪਨੀ ਦੀ ਇੰਟਰਵਿਊ ਗੇਟ ਤੋਂ ਹੀ ਚਾਲੂ ਹੋ ਜਾਂਦੀ ਹੈ ਤੇ ਮੇਰੇ ਕਮਰੇ ਤਕ ਆਉਂਦਿਆਂ ਆਉਂਦਿਆਂ ਤਕ ਇੰਟਰਵਿਊ ਦਾ ਆਖਰੀ ਸੁਆਲ ਵੀ ਪੁੱਛ ਲਿਆ ਜਾਂਦਾ ਹੈ!
ਫੇਰ ਦੱਸਣ ਲੱਗੇ ਕੇ ਜੇ ਤੂੰ ਅੱਜ ਗੇਟ ਤੇ ਖਲੋਤੇ ਖਲੋਤੇ ਸਰਦਾਰ ਜੀ ਅਤੇ ਕਾਊਂਟਰ ਤੇ ਬੈਠੀ ਕੁੜੀ ਨਾਲ ਠੀਕ ਢੰਗ ਨਾਲ ਪੇਸ਼ ਨਾ ਆਇਆ ਹੁੰਦਾ ਤਾਂ ਤੇਰੇ ੨੦ ਨੰਬਰ ਕੱਟੇ ਜਾਣੇ ਸਨ!
ਫੁੱਟਮੈਟ ਤੇ ਪੈਰ ਝਾੜਨ ਅਤੇ ਗੁਲਦਸਤੇ ਨੂੰ ਸਿੱਧਾ ਕਰ ਕੇ ਰੱਖਣ ਦੇ ਤੈਨੂੰ ਹੋਰ 20 ਨੰਬਰ ਮਿਲ ਗਏ ਤੇ ਬਾਕੀ ਦਾ ਕੰਮ ਤੂੰ ਚੱਲਦੀ ਹੋਈ ਟੂਟੀ ਬੰਦ ਕਰ ਕੇ ਕਰ ਦਿੱਤਾ!
ਫੇਰ ਦੱਸਣ ਲੱਗੇ ਕੇ ਸਾਡੀ ਕੰਪਨੀ ਵਿਚ ਉਮੀਦਵਾਰ ਸਰਟੀਫਿਕੇਟਾਂ ਤੇ ਲੱਗੀਆਂ ਪਹਿਲੀਆਂ ਦੂਜੀਆਂ ਪੁਜੀਸ਼ਨਾਂ ਦੇ ਹਿੱਸਾਬ ਨਾਲ ਨਹੀਂ ਚੁਣਿਆ ਜਾਂਦਾ!
ਨਿਯੁਕਤੀ ਪੱਤਰ ਫੜੀ ਘਰੇ ਆਉਂਦਾ ਸੋਚ ਰਿਹਾ ਸਾਂ ਕੇ ਹੁਣ ਤੱਕ ਜੋ ਕੁਝ ਸ਼ਹਿਰ ਦੇ ਵੱਡੇ ਵੱਡੇ ਕੋਚਿੰਗ ਸੈਂਟਰ ਨਾ ਕਰ ਸਕੇ ਉਹ ਅੱਜ ਦੁਨੀਆ ਦੀ ਨਜਰ ਵਿਚ ਸਿਰੇ ਦੀ ਅਨਪੜ ਮੰਨੀ ਜਾਂਦੀ ਇੱਕ ਸਧਾਰਨ ਜਿਹੀ ਘਰੇਲੂ ਔਰਤ ਕੋਲੋਂ ਨਿੱਤ ਦਿਹਾੜੇ ਮਿਲਦੀਆਂ ਮੁਫ਼ਤ ਦੀਆਂ ਨਸੀਹਤਾਂ ਨੇ ਕਰ ਵਿਖਾਇਆ!
ਸੋ ਦੋਸਤੋ ਕਰਮਾ ਵਾਲੇ ਨੇ ਉਹ ਪ੍ਰਾਨੀ ਜਿਹਨਾਂ ਨੂੰ ਨਿੱਤ-ਸੁਵੇਰ ਮਾਂ ਨਾਮ ਦੀ ਰੱਬ ਵੱਲੋਂ ਘੜੀ ਇੱਕ ਕੀਮਤੀ ਕਲਾ ਕਿਰਤੀ ਹੱਥੋਂ ਵਿਦਾ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਏ!
ਹਰਪ੍ਰੀਤ ਸਿੰਘ ਜਵੰਦਾ

...
...

ਇੱਕ ਮਾਂ ਨੇ ਵਿਦੇਸ਼ ਗਏ ਆਪਣੇ ਪੁੱਤ ਨੂੰ ਫੋਨ ਤੇ ਪੁੱਛਿਆ ।

ਪੁੱਤ ਕਿਵੇਂ ਹਾਲ ਤੇਰਾ !!

ਠੀਕ ਆ ਮਾਂ
ਤੁਸੀਂ ਦੱਸੋ ਬਾਪੂ ਜੀ ਠੀਕ ਆ।
ਹਾਂ ਪੁੱਤ ਸਭ ਠੀਕ ਆ

ਪੁੱਤ ਦਿਲ ਲਗ ਗਿਆ ਤੇਰਾ

ਹਾਂ !
ਮਾਂ !
ਦਿਲ ਵੀ ਲੱਗ ਗਿਆ
ਡਾਲਰ ਪੌਂਡ ਵੀ ਕਮਾ ਲਏ।
ਮਾਂ ਮਹਿੰਗੀਆਂ ਗੱਡੀਆਂ ਵੀ ਰੱਖੀਆਂ ਤੇਰੇ ਪੁੱਤ ਨੇ।

ਮਾਂ ਏਥੇ ਸਭ ਕੁੱਝ ਆ ਸਭ ਕੁੱਝ !

ਪੁੱਤ ਠੰਡ ਬਹੁਤ ਆ ਕਹਿੰਦੇ ਵਿਦੇਸ਼ਾਂ ਚ”

ਹਾਂ
ਮਾਂ
ਠੰਡ ਬਹੁਤ ਆ

ਪੁੱਤ ਮੋਟੇ ਕਪੜੇ ਜੈਕਟਾਂ ਪਾ ਕੇ ਰੱਖਿਆ ਕਰ।

ਮਾਂ ਸਭ ਕੁੱਝ ਪਾ ਕੇ
ਰੱਖਦਾਂ ਪਰ ਠੰਡ ਫਿਰ ਵੀ ਲੱਗਦੀ ।

ਓ ਕਿਉਂ ਪੁੱਤ!!

ਪੁੱਤ ਨੇ ਰੋਂਦੇ ਹੋਏ ਕਿਹਾ
ਮਾਂ ਜਿਹੜਾ ਨਿੱਘ

ਤੇਰੀ ਗੋਦੀ ਵਿੱਚ ਬੈਠਕੇ ਆਉਂਦਾ ਸੀ
ਜੋ ਨਿੱਘ
ਤੇਰੇ ਹੱਥ ਦੇ ਬਣੇ ਸਵੈਟਰ ਨੂੰ ਪਾ ਕੇ ਮਿਲਦਾ ਸੀ।

ਜਿਹੜਾ ਨਿੱਘ ਬਾਪੂ ਦੀ
ਲੋਈ ਦੀ ਬੁੱਕਲ ਅੰਦਰ ਆਉਂਦਾ ਸੀ।

ਮਾਂ ਓਹ ਨਿੱਘ ! ਇਹ੍ਹਨਾਂ ਜੈਕਟਾਂ ਵਿੱਚ ਕਿੱਥੇ।।

ਸੱਚੀ ਮਾਂ
ਉਹ ਨਿੱਘ ਵਿਦੇਸ਼ੀ ਜੈਕਟਾਂ ਵਿੱਚ ਕਿੱਥੇ
*Miss u ਮਾਂ*

*ਨਵਨੀਤ ਸਿੰਘ ਭੁੰਬਲੀ*
*ਪਿੰਡ ਤੇ ਡਾਕ ਭੁੰਬਲੀ*
*9646865500*

...
...

ਸਾਡੇ ਆਮ ਹੀ ਧਾਰਨਾ ਸੀ ਸਿਆਲ ਵਿੱਚ ਕਦੇ ਸੱਪ ਨਹੀਂ ਨਿੱਕਲਦੇ..ਪਰ ਕੁਝ ਦਿਨ ਪਹਿਲੋਂ ਪਹਿਲੀ ਵੇਰ ਇੱਕ ਸੱਪ ਦੀ ਸਰਕੁੰਝ ਵੇਖੀ ਤੇ ਇੱਕ ਦਿਨ ਇੱਕ ਕਿੱਡਾ ਲੰਮਾਂ ਸੱਪ..ਸ਼ੂਕਦਾ ਹੋਇਆ ਕੋਲੋਂ ਦੀ ਲੰਘ ਗਿਆ!
ਮਟਰ ਤੋੜਨ ਆਈ ਲੇਬਰ ਵਿੱਚ ਉਹ ਵੀ ਸੀ..ਦੋ ਨਿਆਣੇ ਉਸਨੇ ਆਪਣੇ ਨਾਲ ਲਾ ਲਏ ਤੇ ਨਿੱਕੇ ਨੂੰ ਮਟਰਾਂ ਦੀ ਪਾਲ ਅੰਦਰ ਪਰਨਾ ਵਿਛਾ ਕੇ ਸਵਾਂ ਦਿੱਤਾ..!
ਮੇਰੀ ਨਜਰ ਪਈ ਤਾਂ ਆਖਿਆ ਬੀਬੀ ਇਥੇ ਇੱਕ ਸੱਪ ਫਿਰਦਾ..ਅੰਞਾਣੇ ਨੂੰ ਦੂਰ ਟਿਊਬਵੈੱਲ ਕੋਲ ਸੈਂਣੀ ਮੰਜੀ ਤੇ ਪਾ ਆ..ਅੱਗਿਓਂ ਹੱਸ ਪਈ ਅਖ਼ੇ ਸਰਦਾਰਾ ਸੱਪ ਹਮਾਤੜਾਂ ਦੇ ਅੰਞਾਣਿਆਂ ਨੂੰ ਕੁਝ ਨਹੀਂ ਆਖਦੇ..ਜਾਣਦੇ ਨੇ ਕੇ ਇਹ ਵੀ ਲੜਾਈ ਲੜ ਰਹੇ ਨੇ..ਭੁੱਖ ਗਰੀਬੀ ਧੱਕੇ ਸ਼ਾਹੀ ਅਤੇ ਹਾਲਾਤਾਂ ਨਾਲ..!
ਮੈਂ ਚੁੱਪ ਹੋ ਗਿਆ..ਏਡੀ ਡੂੰਘੀ ਗੱਲ..ਉਹ ਵੀ ਇੱਕ ਮਟਰ ਤੋੜਨ ਵਾਲੀ ਦੇ ਮੂਹੋਂ..ਕਿੰਨੇ ਵਰੇ ਪਹਿਲੋਂ ਮੰਡ ਇਲਾਕੇ ਵਾਲੀ ਇੱਕ ਪੂਰਾਣੀ ਗੱਲ ਚੇਤੇ ਆ ਗਈ..!
ਕਈ ਵੇਰ ਸਾਉਣ ਭਾਦਰੋਂ ਦੀ ਹੁੰਮਸ ਵਿੱਚ ਵੀਹ ਵੀਹ ਕਿਲੋਮੀਟਰ ਪੈਦਲ ਤੁਰਨਾ ਪੈ ਜਾਂਦਾ..ਭੁੱਖਣ ਭਾਣੇ ਦਲਦਲ ਜਿੱਲਣ ਪਾਣੀ ਮੀਂਹ ਹਨੇਰੀ ਝੱਖੜ ਤੂਫ਼ਾਨ ਝਾਲੇ ਮਲੇ ਕਾਹੀ ਸਰਕੰਡ੍ਹੇ ਅਤੇ ਸੰਘਣੇ ਕਮਾਦਾਂ ਥਾਣੀਂ..ਕਈ ਵੇਰ ਨੰਗੇ ਪੈਰੀ ਵੀ..!
ਇੱਕ ਵੇਰ ਨਵਾਂ ਨਵਾਂ ਨਾਲ ਰਲਿਆ ਇੱਕ ਸ਼ਹਿਰੀ..ਸਾਡੇ ਸਾਹਵੇਂ ਵੱਡੇ ਸਾਰੇ ਦੀ ਪੂਛਲ ਤੇ ਪੈਰ ਵੀ ਆ ਗਿਆ..ਤਾਂ ਵੀ ਕਰਮਾ ਵਾਲੇ ਨੇ ਪਰਤ ਕੇ ਡੰਗ ਨਹੀਂ ਮਾਰਿਆ..ਉਹ ਸ਼ੁਰੂ ਸ਼ੁਰੂ ਵਿਚ ਜਥੇ ਅੰਦਰ ਸਭ ਤੋਂ ਅੱਗੇ ਅੱਗੇ ਹੋ ਕੇ ਤੁਰਿਆ ਕਰੇ..ਫੇਰ ਇੱਕਦਮ ਹੀ ਵਿਚਕਾਰ ਜਿਹੇ ਹੋ ਕੇ ਤੁਰਨ ਲੱਗਾ..ਜਥੇਦਾਰ ਹੱਸ ਪਿਆ ਆਖਣ ਲੱਗਾ ਕਮਲਿਆ ਕੀਟ ਪਤੰਗੇ ਅਤੇ ਸੱਪ ਠੂੰਹੇ ਬਾਗੀਆਂ ਨੂੰ ਕੁਝ ਨੀ ਆਖਦੇ..!
ਚੰਗੀ ਤਰਾਂ ਜਾਣਦੇ ਨੇ ਕੇ ਇਹ ਵੀ ਇੱਕ ਜੰਗ ਲੜ ਰਹੇ ਨੇ..ਬੇ ਇੰਸਾਫ਼ੀ ਧੱਕੇ ਸ਼ਾਹੀ ਅਤੇ ਜ਼ੁਲਮ ਦੇ ਖਿਲਾਫ..!
ਸੋ ਸਿੰਘੋ ਇੱਕ ਗੱਲ ਚੇਤੇ ਰਖਿਓ ਅਸੀਂ ਜਦੋਂ ਵੀ ਖਤਮ ਹੋਏ ਦੋ ਪੈਰਾਂ ਵਾਲੇ ਸੱਪਾਂ ਅਤੇ ਬੁੱਕਲ ਦੇ ਠੂੰਹਿਆ ਹੱਥੋਂ ਹੀ ਖਤਮ ਹੋਵਾਂਗੇ..!
ਵਾਕਿਆ ਹੀ ਕਿੰਨੀ ਸਟੀਕ ਅਤੇ ਸੱਚੀ ਭਵਿੱਖ ਬਾਣੀ ਸੀ ਮਗਰੋਂ ਛੇਤੀ ਹੀ ਮੁੱਕ ਗਏ ਉਸ ਜਥੇਦਾਰ ਦੀ..ਅੱਜ ਤੀਕਰ ਸਾਡੇ ਆਸ ਪਾਸ ਹੀ ਵਿੱਚਰਦੇ ਪਏ ਦੋ ਪੈਰਾਂ ਵਾਲੇ ਕਿੰਨੇ ਸਾਰੇ ਦੋ ਮੂਹੇਂ ਸੱਪ..ਕੌਂਮ ਦੀ ਸੁਹਿਰਦ ਨੌਜੁਆਨੀ ਆਪਣੇ ਸਮਝ ਅਗਵਾਈ ਲੈਣ ਕੋਲ ਜਾਂਦੀ ਏ ਤੇ ਉਹ ਅੱਗੋਂ ਐਸਾ ਡੰਗ ਮਾਰਦੇ ਕੇ ਪਾਣੀ ਮੰਗਣ ਤੱਕ ਦੀ ਵੀ ਮੋਹਲਤ ਨਹੀਂ ਮਿਲਦੀ!
ਹਰਪ੍ਰੀਤ ਸਿੰਘ ਜਵੰਦਾ

...
...

ਨਿੱਕੇ ਹੁੰਦਿਆਂ ਭੈਣ ਜੀ ਦੇ ਸੱਟ ਲੱਗ ਜਾਇਆ ਕਰਦੀ ਤਾਂ ਦੁਹਾਈ ਦੇ ਕੇ ਕਿੰਨੀ ਖਲਕਤ ਇਕੱਠੀ ਕਰ ਲਿਆ ਕਰਦੀ..!
ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲਿਆ ਕਰਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਰੋ ਰੋ ਕੇ ਵਿਖਾਇਆ ਕਰਦੀ..!
ਕੋਲੋਂ ਲੰਘਦਾ ਹਰ ਕੋਈ ਪਹਿਲੋਂ ਲਾਡ-ਪਿਆਰ ਕਰਦਾ ਤੇ ਮਗਰੋਂ ਕਦੀ ਗੁੜ ਦੀ ਪੇਸੀ,ਤਿੱਲਾਂ ਦੀ ਮੁੱਠ ਤੇ ਕਦੀ ਤਾਜੀਆਂ ਪੁੱਟੀਆਂ ਮੁੱਲੀਆਂ ਦੀ ਗੰਢ ਫੜਾ ਜਾਇਆ ਕਰਦਾ..!
ਉਹ ਓਥੇ ਬੈਠੀ ਓਦੋਂ ਹੀ ਉੱਠਦੀ ਜਦੋਂ ਦਿਨ ਢਲੇ ਭਾਪਾ ਜੀ ਬਾਹਰੋਂ ਡੰਗਰ ਲੈ ਕੇ ਆਉਂਦੇ ਹੋਏ ਦਿਸ ਪਿਆ ਕਰਦੇ..!
ਫੇਰ ਓਹਨਾ ਨੂੰ ਲੱਗੀ ਸੱਟ ਵਿਖਾ ਢੇਰ ਸਾਰਾ ਪਿਆਰ ਵੀ ਲੈਂਦੀ ਤੇ ਕਿੰਨੇ ਸਾਰੇ ਪੈਸੇ ਵੀ..ਅਗਲੇ ਹੀ ਪਲ ਅਸੀਂ ਦੋਵੇਂ ਹੱਟੀ ਤੇ ਅੱਪੜ ਮਨਮਰਜੀ ਕਰ ਰਹੇ ਹੁੰਦੇ!
ਭਾਪਾ ਜੀ ਨੇ ਰਿਸ਼ਤੇਦਾਰੀ ਅਤੇ ਪਿੰਡ ਵਿਚ ਕਿੰਨੇ ਸਾਰੇ ਰਿਸ਼ਤੇ ਵੀ ਕਰਵਾਏ ਪਰ ਆਪਣੀ ਧੀ ਦੀ ਵਾਰੀ ਏਡਾ ਵੱਡਾ ਧੋਖਾ ਪਤਾ ਨੀ ਕਿੱਦਾਂ ਖਾ ਗਏ..!
ਪਹਿਲੋਂ ਆਖਣ ਲੱਗੇ ਬਰਾਤ ਦੀ ਸੇਵਾ ਨਹੀਂ ਹੋਈ..ਫੇਰ ਮੋਟਰ ਸਾਈਕਲ ਤੇ ਹੋਰ ਵੀ ਕਿੰਨਾ ਕੁਝ..ਜਮੀਨ ਵੀ ਓਨੀ ਨਹੀਂ ਸੀ ਨਿੱਕਲੀ ਜਿੰਨੀ ਆਖ ਰਿਸ਼ਤਾ ਕੀਤਾ ਸੀ!
ਹੌਲੀ ਹੌਲੀ ਪੇਕਿਆਂ ਨੂੰ ਮਿਲਣੋਂ ਵੀ ਹਟਾ ਦਿੱਤਾ..ਆਖਣ ਲੱਗੇ ਕੇ ਜੇ ਮੇਲ ਜੋਲ ਰਖਿਆ ਤਾਂ ਪੱਕੀ ਪੇਕੇ ਘੱਲ ਦਿਆਂਗੇ..ਉਹ ਫੇਰ ਵੀ ਚੋਰੀ ਚਿੱਠੀ ਲਿਖਿਆ ਕਰਦੀ..ਇੱਕ ਵੇਰ ਸੁਨੇਹੇ ਦਾ ਰੁੱਕਾ ਫੜਿਆ ਗਿਆ ਤਾਂ ਬੜਾ ਤੰਗ ਕੀਤਾ!
ਬੀਜੀ ਤੇ ਭਾਪਾ ਜੀ ਨੂੰ ਵੀ ਸ਼ਾਇਦ ਇਹੋ ਝੋਰਾ ਲੈ ਬੈਠਾ ਸੀ..ਛੇ ਮਹੀਨਿਆਂ ਵਿਚ ਹੀ ਅੱਗੜ ਪਿੱਛੜ ਰਵਾਨਗੀ ਪਾ ਗਏ!
ਇੱਕ ਵੇਰ ਖਾਦ ਲੈਣ ਸ਼ਹਿਰ ਗਿਆ ਤਾਂ ਮੁੜਦੇ ਹੋਏ ਨੂੰ ਲੱਗਿਆ ਜਿੱਦਾਂ ਸੜਕ ਤੇ ਭਾਰੇ ਝੋਲੇ ਚੁੱਕੀ ਭੈਣ ਜੀ ਤੁਰੀ ਜਾ ਰਹੀ ਏ..ਮੈਂ ਕੋਲ ਜਾ ਸਾਈਕਲ ਦੀ ਬ੍ਰੇਕ ਮਾਰ ਲਈ ਤਾਂ ਤ੍ਰਬਕ ਕੇ ਆਖਣ ਲੱਗੀ ਟਾਂਗਾ ਨਿੱਕਲ ਗਿਆ ਸੀ..!
ਮੈਂ ਖਾਦ ਦੀ ਬੋਰੀ ਕੋਲ ਹੀ ਇੱਕ ਵਾਕਿਫ ਦੇ ਡੇਰੇ ਤੇ ਰਖਵਾ ਦਿੱਤੀ..ਫੇਰ ਦੋਵੇਂ ਝੋਲੇ ਹੈਂਡਲ ਨਾਲ ਟੰਗ ਪਿਛਲੇ ਕੈਰੀਅਰ ਤੇ ਬੈਠਣ ਲਈ ਆਖਿਆ ਤਾਂ ਅੱਗਿਓਂ ਰੋਣ ਨਿੱਕਲ ਗਿਆ..!
ਆਖਣ ਲੱਗੀ ਥੋੜੀ ਵਾਟ ਹੀ ਤਾਂ ਰਹਿ ਗਈ..ਚਲੀ ਜਾਵਾਂਗੀ..ਜੇ ਕਿਧਰੇ ਉਸਨੇ ਵੇਖ ਲਿਆ ਤਾਂ ਗੁੱਸਾ ਕਰੂ..!
ਫੇਰ ਵੀ ਜ਼ੋਰ ਦੇ ਕੇ ਬਿਠਾ ਹੀ ਲਿਆ..ਆਖਿਆ ਭਰਾ ਹਾਂ ਤੇਰਾ ਕੋਈ ਬੇਗਾਨਾ ਥੋੜੀ..!
ਸਾਰੀ ਵਾਟ ਉਹ ਕੁਝ ਨਾ ਬੋਲੀ ਬਸ ਚੁੱਪ ਹੀ ਰਹੀ..ਹੈਰਾਨ ਸਾਂ ਕੇ ਨਿੱਕੀਆਂ ਨਿੱਕੀਆਂ ਸੱਟਾਂ ਖਾ ਕੇ ਪੂਰੀ ਦੁਨੀਆ ਇਕੱਠੀ ਕਰ ਲੈਣ ਵਾਲੀ ਅੱਜ ਏਡੇ ਵੱਡੇ ਫੱਟ ਖਾ ਕੇ ਵੀ ਕਿੱਦਾਂ ਚੁੱਪ ਏ..!
ਫੇਰ ਖਿਆਲ ਆਇਆ ਕੇ ਕਮਲੀ ਹੱਸਣ ਖੇਡਣ ਅਤੇ ਬੋਲਣ ਦਾ ਸਾਰਾ ਖਜਾਨਾ ਤੇ ਵਿਆਹ ਤੋਂ ਪਹਿਲੋਂ ਹੀ ਮੁਕਾ ਆਈ ਸੀ..ਨਾਲੇ ਸਰੀਰ ਤੇ ਲਗੀਆਂ ਅਤੇ ਦਿਲ ਤੇ ਲੱਗੀਆਂ ਵਿਚ ਬੜਾ ਫਰਕ ਹੁੰਦਾ..!
ਬਾਹਰੀ ਸੱਟਾਂ ਵਿਚੋਂ ਲਹੂ ਸਿੰਮਦਾ ਹੈ ਤੇ ਦਿਲ ਤੇ ਲਗੀਆਂ ਵਿਚੋਂ ਚੀਸਾਂ..ਉਹ ਚੀਸਾਂ ਜਿਹੜੀਆਂ ਆਪਣਿਆਂ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਸੁਣਦੀਆਂ!
(ਤਿੰਨ ਦਹਾਕੇ ਪਹਿਲਾਂ ਅਸਲ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ

...
...

ਇਕ ਧੀ ਦੀ ਮੰਗ
ਧਰਤੀ ਉਤੇ ਮਨੁੱਖ ਇਕ ਐਸਾ ਜੀਵ ਹੈ ਜਿਸ ਦੀ ਲਾਲਸਾ ਕਦੇ ਖਤਮ ਨਹੀ ਹੁੰਦੀ ਜੇ ਇਕ ਲੋੜ ਪੂਰੀ ਹੋ ਜਾਵੇ ਦੂਸਰੀ ਲੋੜ ਉਸੇ ਸਮੇ ਜਨਮ ਲੈ ਲੈਦੀ ਹੈ । ਅੱਜ ਗੱਲ ਕਰਨ ਲੱਗਾ ਨਿਹਾਲ ਸਿੰਘ ਦੀ ਜੋ ਅਰਬ ਦੇਸ ਵਿੱਚ ਕੰਮ ਵਾਸਤੇ ਗਿਆ ਸੀ । ਬਹੁਤ ਮਿਹਨਤੀ ਇਨਸਾਨ ਸੀ ਸੁਭਾਅ ਵੀ ਬਹੁਤ ਮਿਲਣ ਸਾਰ ਤੇ ਨੇਕ ਸੀ । ਦਸ ਸਾਲ ਹੋ ਗਏ ਵਿਆਹ ਨੂੰ ਘਰ ਵਿੱਚ ਕੋਈ ਔਲਾਦ ਨਹੀ ਸੀ ਹਰ ਵੇਲੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਦਾ ਰਹਿੰਦਾ ਸੀ । ਹੇ ਵਾਹਿਗੁਰੂ ਘਰ ਵਿੱਚ ਕੋਈ ਬੱਚਾ ਬਖਸ਼ ਦੇਵੋ , ਡਾਕਟਰੀ ਇਲਾਜ ਵੀ ਬਹੁਤ ਕਰਵਾਇਆ ਪਰ ਕੋਈ ਖੈਰ ਝੋਲੀ ਨਾ ਪਈ । ਜੇ ਕਿਸੇ ਨਾਲ ਕੋਈ ਗਲ ਵੀ ਕਰਦਾ ਤੇ ਕਹਿ ਦੇਂਦਾ ਰੱਬ ਇਕ ਧੀ ਹੀ ਦੇ ਦਿੰਦਾ ਘਰ ਵਿੱਚ ਰੌਣਕ ਤੇ ਲੱਗੀ ਰਹਿੰਦੀ । ਲੋਕ ਤਰਾਂ ਤਰਾਂ ਦੀਆਂ ਗੱਲਾ ਕਰਦੇ ਹਨ ਕੋਈ ਮੇਰੇ ਵਿੱਚ ਕਮੀ ਦਸ ਦੇਂਦਾ ਤੇ ਕੋਈ ਮੇਰੀ ਘਰਵਾਲੀ ਵਿਚ ਬਹੁਤ ਦੁੱਖ ਹੁੰਦਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਜੀ । ਜਦੋ ਇਸ ਵਾਰ ਛੁੱਟੀ ਗਿਆ ਵਾਹਿਗੁਰੂ ਅੱਗੇ ਕੀਤੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ । ਨਿਹਾਲ ਸਿੰਘ ਦੇ ਘਰ ਬੱਚਾ ਹੋਣ ਵਾਲਾ ਹੋ ਗਿਆ ਸਮੇਂ ਅਨੁਸਾਰ ਘਰ ਵਿੱਚ ਇਕ ਧੀ ਦਾ ਜਨਮ ਹੋਇਆ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ । ਬਹੁਤ ਖੁਸ਼ੀਆਂ ਮਨਾਈਆਂ ਗਈਆਂ ਧੀ ਦਾ ਨਾਮ ਨਦਰਿ ਕੌਰ ਰਖਿਆ ਗਿਆ ਸਮਾਂ ਬੀਤ ਦਾ ਗਿਆ ਚਾਰ ਸਾਲ ਬਾਅਦ ਵਾਹਿਗੁਰੂ ਜੀ ਨੇ ਫੇਰ ਸੁਣ ਲਈ ਬੱਚਾ ਹੋਣ ਵਾਲਾ ਸੀ । ਹੁਣ ਨਿਹਾਲ ਸਿੰਘ ਫੇਰ ਅਰਦਾਸ ਕਰਨ ਲੱਗਾ ਵਾਹਿਗੁਰੂ ਜੀ ਹੁਣ ਪੁੱਤਰ ਹੀ ਹੋਵੇ ਦੋਵੇਂ ਭੈਣ ਭਰਾ ਹੋ ਜਾਣਗੇ। ਬੇਟਾ ਹੋਣ ਦੀ ਦਵਾਈ ਵੀ ਖਵਾਈ ਯਕੀਨ ਸੀ ਬੇਟਾ ਹੀ ਹੋਵੇਗਾ ਇਸ ਵਾਰ , ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਇਸ ਵਾਰ ਫੇਰ ਬੇਟੀ ਹੋ ਗਈ ਕੋਈ ਖੁਸ਼ੀ ਨਹੀ ਘਰ ਵਿੱਚ ਗਮੀ ਦਾ ਮਹੌਲ ਜਿਵੇ ਘਰ ਵਿੱਚ ਕੋਈ ਮਾਤਮ ਹੋਵੇ । ਜਿਹੜਾ ਨਿਹਾਲ ਸਿੰਘ ਦਸ ਸਾਲ ਤੋ ਇਕ ਬੇਟੀ ਦੀ ਮੰਗ ਉਸ ਵਾਹਿਗੁਰੂ ਕੋਲੋ ਮੰਗਦਾ ਆ ਰਿਹਾ ਸੀ ਕਿ ਵਾਹਿਗੁਰੂ ਲੋਕ ਬਹੁਤ ਗਲਾਂ ਕਰਦੇ ਹਨ ਬੇ ਔਲਾਦ ਹਾ ਇਕ ਧੀ ਹੀ ਬਖਸ਼ ਦੇਵੋ । ਅੱਜ ਉਹੀ ਨਿਹਾਲ ਸਿੰਘ ਦੂਸਰੀ ਆਈ ਧੀ ਤੋ ਏਨਾ ਦੁੱਖੀ ਹੋਇਆ ਕਿ ਰੱਬ ਨੂੰ ਕੋਸਦਾ ਫਿਰੇ ਮੈਨੂੰ ਪੁੱਤ ਨਹੀ ਦਿੱਤਾ ਤੁਸੀ , ਇਸ ਨੂੰ ਹੀ ਬੰਦੇ ਦੀ ਲਾਲਸਾ ਕਹਿੰਦੇ ਹਨ ਜੇ ਇਕ ਮੰਗ ਪੂਰੀ ਹੋ ਗਈ ਦੂਰੀ ਮੰਗ ਜਨਮ ਲੈ ਲੈਦੀ ਹੈ । ਹੌਲੀ ਹੌਲੀ ਦੋਵੇ ਧੀਆਂ ਜਵਾਨ ਹੋਣ ਲੱਗੀਆਂ ਜੋ ਵੱਡੀ ਧੀ ਨਦਰਿ ਕੌਰ ਨੂੰ ਪਿਆਰ ਮਿਲਦਾ ਉਹ ਦੂਸਰੀ ਜੰਮੀ ਧੀ ਸਰਗੁਨ ਕੌਰ ਨੂੰ ਨਹੀ ਮਿਲਿਆ । ਹਮੇਸ਼ਾ ਉਸ ਧੀ ਨਾਲ ਵਿਤਕਰਾ ਹੁੰਦਾਂ ਨਾ ਚੰਗਾ ਖਾਣ ਨੂੰ ਨਾ ਚੰਗਾ ਪਹਿਨਣ ਨੂੰ ਮਿਲਦਾ ਤੇ ਮਾ ਪਿਉ ਦਾ ਪਿਆਰ ਵੀ ਵੱਡੀ ਧੀ ਨਾਲੋ ਬਹੁਤ ਘੱਟ ਮਿਲਦਾ । ਇਕ ਦਿਨ ਛੋਟੀ ਧੀ ਸਰਗੁਨ ਕੌਰ ਪਿੰਡ ਦੇ ਗੁਰਦੁਵਾਰਾ ਸਾਹਿਬ ਗਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਤੋਤਲੀ ਅਵਾਜ ਵਿੱਚ ਅਰਦਾਸ ਕਰਨ ਲੱਗੀ ਬਾਬਾ ਜੀ ਮੈਨੂੰ ਵੀ ਇਕ ਵੀਰ ਦੇ ਦਵੋ ਜੀ । ਮੈਨੂੰ ਘਰ ਵਿੱਚ ਕੋਈ ਵੀ ਪਿਆਰ ਨਹੀ ਕਰਦਾ ਜੇ ਤੁਸੀ ਮੈਨੂੰ ਇਕ ਵੀਰ ਦੇ ਦਵੋ ਤੇ ਮੇਰੇ ਨਾਲ ਵੀ ਮੰਮੀ ਪਾਪਾ ਹੱਸਣ ਖੇਡਣਗੇ । ਛੋਟੀ ਜਿਹੀ ਧੀ ਦੀ ਅਰਦਾਸ ਵਾਹਿਗੁਰੂ ਜੀ ਨੇ ਪ੍ਰਵਾਨ ਕਰ ਲਈ ਘਰ ਵਿੱਚ ਬੇਟੇ ਦਾ ਜਨਮ ਹੋਇਆ ਜਿਸ ਦਾ ਨਾਮ ਬਿਕਰਮਜੀਤ ਸਿੰਘ ਰੱਖਿਆ । ਨਿਹਾਲ ਸਿੰਘ ਉਸਦੀ ਪਤਨੀ ਅਮਾਨਤ ਕੌਰ ਤੇ ਸਾਰੇ ਰਿਸਤੇਦਾਰ ਬਹੁਤ ਖੁਸ਼ ਸਨ ਬਹੁਤ ਖੁਸ਼ੀਆਂ ਮਨਾਈਆਂ ਗਈਆ । ਮਠਿਆਈਆ , ਮੀਟ , ਸਰਾਬਾਂ ਦੇ ਦੌਰ ਚਲੇ , ਹੌਲੀ ਹੌਲੀ ਬੱਚੇ ਜਵਾਨ ਹੁੰਦੇ ਗਏ ਸਕੂਲ ਵਿੱਚ ਪੜਨ ਜਾਦੇ ਹੱਸਦਿਆ ਖੇਡਦਿਆਂ ਦਿਨ ਬੀਤਨ ਲਗੇ । ਛੋਟੀ ਧੀ ਸਰਗੁਨ ਦੂਸਰਿਆਂ ਬੱਚਿਆ ਨਾਲੋ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ । ਵੱਡੀ ਧੀ 12 ਕਰਕੇ ਹਟ ਗਈ ਪਰ ਸਰਗੁਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਕੁਝ ਕੋਰਸ ਵੀ ਕਰ ਲਏ ਰੱਬ ਦੀ ਐਸੀ ਮਿਹਰ ਹੋਈ ਛੋਟੀ ਧੀ ਸਰਗੁਣ ਕੌਰ ਨੂੰ ਸਰਕਾਰੀ ਨੌਕਰੀ ਮਿਲ ਗਈ ਤਨਖ਼ਾਹ ਵੀ ਚੰਗੀ ਲੱਗ ਗਈ। ਤੇ ਛੋਟਾ ਵੀਰ ਬਿਕਰਮਜੀਤ ਸਿੰਘ ਕਾਲਜ ਵਿੱਚ ਪੜਦਿਆਂ ਹੀ ਕਿਸੇ ਕੁੜੀ ਨਾਲ ਕੋਟ ਮੈਰਜ ਕਰਵਾ ਲਈ । ਜਦੋ ਮਾਂ ਪਿਉ ਨੂੰ ਪਤਾ ਲੱਗਾ ਬਹੁਤ ਦੁਖੀ ਹੋਏ ਬਿਕਰਮਜੀਤ ਸਿੰਘ ਨੂੰ ਤੇ ਆਪਣੀ ਕਿਸਮਤ ਕੋਸਣ ਲੱਗੇ ਆਖਰਕਾਰ ਬਿਕਰਮਜੀਤ ਸਿੰਘ ਨੇ ਆਪਣੇ ਪਿਉ ਨੂੰ ਮਜਬੂਰ ਕਰਕੇ ਪੈਸੇ ਲਏ ਤੇ ਦੋਵੇ ਜੀਅ ਇਗਲੈਂਡ ਚਲੇ ਗਏ। ਵੱਡੀ ਧੀ ਨਦਰਿ ਕੌਰ ਦਾ ਵੀ ਵਿਆਹ ਕਰ ਦਿੱਤਾ ਕੋਲ ਰਹਿ ਗਈ ਨਿੱਕੀ ਧੀ ਸਰਗੁਨ ਕੌਰ ਜਿਸ ਦੇ ਜਨਮ ਵੇਲੇ ਮਾਪਿਆ ਨੂੰ ਰੋਣ ਪੈ ਗਿਆ ਸੀ । ਹੁਣ ਨੌਹ ਪੁੱਤ ਫੂਨ ਵੀ ਕਰਨੋ ਹੱਟ ਗਏ ਏਧਰ ਨਿਹਾਲ ਸਿੰਘ ਨੂੰ ਇਕ ਭਿਆਨਕ ਬਿਮਾਰੀ ਨੇ ਆਣ ਘੇਰਿਆ ਡਾਕਟਰਾਂ ਨੇ ਆਖਿਆ ਉਪਰੇਸ਼ਨ ਕਰਨਾ ਪਵੇਗਾ ਚਾਰ ਲੱਖ ਦਾ ਖਰਚਾ ਹੋਵੇਗਾ । ਨਿਹਾਲ ਸਿੰਘ ਨੇ ਇਲਾਜ ਦੇ ਵਾਸਤੇ ਪੁੱਤਰ ਨੂੰ ਇਗਲੈਡ ਫੂਨ ਕੀਤਾ ਤੇ ਦਸਿਆ ਡਾਕਟਰ ਚਾਰ ਲੱਖ ਰੁਪਿਆ ਮੰਗ ਰਹੇ ਹਨ । ਪੁੱਤ ਨੇ ਨਾਂਹ ਕਰ ਦਿੱਤੀ ਕਿ ਅਸੀ ਅਜੇ ਪਕੇ ਨਹੀ ਹੋਏ ਸਾਡਾ ਤੇ ਆਪਣਾ ਖਰਚਾ ਪੂਰਾ ਨਹੀ ਹੋ ਰਿਹਾ ਤੈਨੂ ਪੈਸੇ ਕਿਥੋ ਭੇਜੀਏ । ਪਿਉ ਉਦਾਸ ਹੋ ਗਿਆ ਤੇ ਜਿਉਣ ਦੀ ਆਸ ਛੱਡ ਦਿੱਤੀ ਉਸੇ ਸਮੇ ਛੋਟੀ ਧੀ ਸਰਗੁਣ ਨੇ ਪਿਉ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਪਾਪਾ ਮੈ ਹੈਗੀ ਆ ਤੁਸੀ ਫਿਕਰ ਨਾ ਕਰੋ । ਸਰਗੁਣ ਕੌਰ ਆਪਣੇ ਪਿਉ ਨੂੰ ਲੈ ਕੇ ਹਸਪਤਾਲ ਪਹੁੰਚ ਗਈ ਤੇ ਚਾਰ ਲੱਖ ਰੁਪਿਆ ਭਰ ਦਿੱਤਾ ਤੇ ਡਾਕਟਰਾਂ ਨੇ ਉਪਰੇਸਨ ਕਰ ਦਿੱਤਾ । ਹੌਲੀ ਹੌਲੀ ਨਿਹਾਲ ਸਿੰਘ ਠੀਕ ਹੋ ਗਿਆ ਬਹੁਤ ਪਛਤਾਉਣ ਲੱਗਾ ਜਿਸ ਧੀ ਦੇ ਜੰਮਨ ਤੇ ਏਨਾ ਦੁੱਖੀ ਹੋਇਆ ਸੀ ਕੋਈ ਪਿਆਰ ਨਾ ਧੀ ਨੂੰ ਦੇ ਸਕਿਆ ਆਖਰ ਉਸ ਧੀ ਨੇ ਹੀ ਮੇਰੀ ਜਾਨ ਬਚਾਈ ਨਿਹਾਲ ਸਿੰਘ ਜਦੋ ਬਾਹਰ ਲੋਕਾ ਵਿੱਚ ਜਾਇਆ ਕਰੇ ਤੇ ਸਾਰਿਆ ਨੂੰ ਆਖਦਾ ਸੀ ਮੇਰੀ ਛੋਟੀ ਧੀ ਨੇ ਮੇਰੀ ਜਾਨ ਬਚਾਈ ਹੈ ਉਹ ਮੇਰੀ ਧੀ ਨਹੀ ਮੇਰਾ ਪੁੱਤ ਹੈ ਪੁੱਤ । ਇਸ ਲੇਖ ਤੋ ਇਹ ਸਿਖਿਆ ਮਿਲਦੀ ਹੈ ਕਦੇ ਵੀ ਰੱਬ ਤੁਹਾਡਾ ਮਾੜਾ ਨਹੀ ਸੋਚਦਾ ਉਸ ਦੀ ਦਿੱਤੀ ਦਾਤ ਨੂੰ ਖੁਸ਼ੀ ਨਾਲ ਕਬੂਲ ਕਰਿਆ ਕਰੋ । ਧੀਆਂ ਪੁੱਤਰਾਂ ਨਾਲੋ ਮਾਪਿਆ ਦਾ ਮੋਹ ਵੱਧ ਕਰਦੀਆਂ ਹਨ ਕਦੇ ਵੀ ਕਿਸੇ ਧੀ ਨੂੰ ਮਾੜਾ ਨਾ ਆਖੋ ਕਿਉਕਿ ਧੀਆਂ ਵੀ ਰੱਬ ਕੋਲੋ ਹੀ ਲੇਖ ਲਿਖਾ ਕੇ ਲਿਉਦੀਆਂ ਹਨ ।
ਜੋਰਾਵਰ ਸਿੰਘ ਤਰਸਿੱਕਾ ।

...
...

ਅੱਧ-ਖੜ ਰਾਤ ਟਾਵੇ-ਟਾਵੇ ਤਾਰੇ,ਚੰਦ ਦੀ ਚਾਨਣੀ ਵੀ ਜਿਵੇਂ ਕੋਠੀਆਂ ਉੱਤੇ ਸੁੱਤੇ ਪਏ ਲੋਕਾਂ ਨੂੰ ਆਪਣੀ ਗੋਦ ਵਿੱਚ ਲੁਕਾ,ਲੋਰੀ ਸੁਣਾ ਕੇ ਗੂੜ੍ਹੀ ਨੀਂਦ ਸੁਲੋਹਣ ਦੀ ਹਾਮੀ ਭਰਦੀ ਹੋਵੇ।ਧਰੂ ਤਾਰੇ ਵੀ ਕਿੱਦਾਂ ਨਾ ਨਜ਼ਰੀਂ ਆਉਂਦਾ ਬਹੁਤੀਆਂ ਦੀਆਂ ਆਸਾ ਉਹਦੇ ਤੇ ਜਿਊ ਸੀ ਤੇ ਟੁੱਟਦੇ ਤਾਰੇ ਤੋਂ ਗੱਲ ਮੰਨਮਾਊਣਾ ਤਾਂ ਸਿੱਧੀ ਰੱਬ ਨਾਲ ਹੀ ਗੱਲ-ਬਾਤ ਚੱਲਣ ਵਾਲਾ ਭੁਲੇਖਾ ਪਾਉਂਦੀ,ਜੁਗਨੂੰਆਂ ਦੀਆ ਟਮਟੋਮਦੀਆ ਬੱਤੀਆਂ ਜਿੱਦਾ ਦੀਵਾਲੀ ਵਾਲੀ ਰਾਤ ਜਵਾਨੀ ਦੇ ਕੀਹਰ ਤੇ ਹੋਵੇ । ਸੁੰਨਮ-ਸੁੰਨ ਪਈ ਰਾਤ ਵਿੱਚ ਘਰਾੜੀਆ ਦਾ ਗੁਣਗਨੋਣਾ ਤਾਂ ਲਾਜ਼ਮੀ ਸੀ।ਸ਼ਾਤ-ਮਈ ਰਾਤ ਦਾ ਦਹਿਸ਼ਤ ਵਾਲਾ ਮਹੋਲ ਉਦੋਂ ਹੋਈਆਂ ਜਦੋਂ ਬੀਹੀ ਵਿੱਚੋਂ ਕੁੱਤੀਆਂ ਦੀ ਭੌਂਕਣ ਦੀ ਅਵਾਜ਼ ਨੇ ਦਸਤਕ ਦਿੱਤੇ, ਟਾਵੇ -ਟਾਵੇ ਨੇ ਤਾਂ ਆਪਣੇ ਕੋਠੀਆਂ ਦੇ ਛੋਟੇ-ਛੋਟੇ ਬਨੇਰੀਆ ਉੱਤੋਂ ਬੀਹੀ ਵਿੱਚ ਵੀ ਵੇਖਦੀਆਂ ਕੀਤੇ ਉਬੜ ਬੰਦੇ ਤਾਂ ਨਹੀਂ ਫੇਰੀ ਦਿੰਦੇ ਜਾ ਫਿਰ ਕਾਲੇ ਕੱਸ਼ੇ ਵਾਲੇ ਤਾਂ ਨਹੀਂ ਆਪਣਾ ਫੋਕਾ ਜਿਹਾ ਡਰਾਵਾ ਦੇਣ ਆ ਖੜੇ ।ਅੱਜ ਤਾਂ ਗੁਰਦੁਆਰੇ ਵੀ ਕੁਝ ਸਪੀਕਰ ਵਿੱਚ ਨਹੀਂ ਬੋਲੀਆ ਊੰਝ ਤਾਂ ,ਜਾਗਦੇ ਰਹੋ,ਦੇ ਹੋਕੇ ਕੰਨੀ ਪਾਪੀਹੇ ਵਾਂਗ ਗੂੰਜਦੇ ਜਿਸ ਘਰੋਂ ਵੱਧ ਘਰਾਡੇ ਸੁਣਦੇ ਪਹਿਰੇ ਵਾਲੇ ਓਹਨਾ ਦੀ ਖਿੜਕੀ ਖੜਾਕਾਂ ਜਾਂਦੇ “ਆਹ ਤਾਂ ਘੋੜੇ ਵੇਚ ਕੇ ਸੌਣ ਵਾਲੀ ਗੱਲ ਹੋ ਗਈ,…
ਪਰ ਪਹਿਰੇ ਆਲੇ ਦੇ ਹੋਕੈ ਨਾਲ਼ੇ ਸ਼ੇਰਨੀ ਦੀ ਬੱੜਕ ਵਿੱਚ ਕੀਤੇ ਵੱਧ ਦੱਮ ਸੀ “ਊਏ ਕੌਣ ਆ, ਉਸ ਦਾ ਮਾਮੂਲੀ ਜਿਹਾ ਦੱਬਕਾ ਅੱਧੇ ਪਿੰਡ ਨੂੰ ਜਗਾ ਦਿੰਦਾ ਤੇ ਬਹੁਤੀਆਂ ਤੇ ਭਾਰੀ ਪੈ ਜਾਂਦਾ ਗਲੀ ਛੱਡ ਦੌੜਨਾ ਪੈਂਦਾ ਇਹ ਉਹਨਾਂ ਭਲੀਆਂ ਸਮੀਆ ਦਾ ਗੱਲਾ ਆ ਜਦੋਂ ਕੋਠੀਆਂ ਤੇ ਵੱਡੇ-ਵੱਡੇ ਜੰਗਲੇ ਨਹੀਂ ਸੀ ਨਾਂ ਹੀ ਚੁਬਾਰੇ ਸਨ ਛੋਟੇ-ਛੋਟੇ ਬਨੇਰੇ ਹੁੰਦੇ, ਬਾਤ ਪਿੰਡ ਦੇ ਉਰਲੇ ਪਾਸੇ ਪੈਂਦੀ ਤੇ ਹੁੰਗਾਰੇ ਪਰਲੇ ਪਾਸੀਉ ਤਿੰਨ ਘਰ ਛੱਡ ਕੇ ਆਉਂਦੇ ,ਘਟਾਰ ਤੋਂ ਹੀ ਪਤਾ ਲੱਗ ਜਾਂਦਾ ਕਿਹਨੇ ਕਿੰਨੇ ਵਜੇ ਰੋਟੀ ਖਾਦੀ, ਕਿਹਦੀ ਰੋਟੀ ਕਿੰਨੇ ਵਜੇ ਪੱਚ ਗਈ।”ਕੂੜੇ ਇੱਥੇ ਕੀ ਕਰਦੀਆਂ ਮੱੜੀਆ ਵਿੱਚ ਚਲੋ ਸੀਰ ਢੱਕੋ ਤੇ ਚਲੋ-ਚਲੋ ਘਰਾਂ ਨੂੰ ਚਲੋ ,,ਰੇਲ-ਗੱਡੀ ਦੀ ਲੇਨ ,ਉੱਪਰੋਂ ਸਿਖਰ ਦੁਪਹਿਰ ਸੱਪਾਂ ਨਾਲ਼ੋਂ ਵੱਧ ਡਰ ਪਿੰਡ ਦੇ ਸਿਆਣੇ ਦੀ ਘੂਰ ਦਾ ਹੁੰਦਾ ਬੇਰੀਆ ਦੇ ਬੇਰ ਛੱਡ ਘਰ ਜਾ ਕੇ ਸਾਹ ਲੈਣਾ, ਚਲੋ ਸਿਆਣੀਆਂ ਦੀਆਂ ਗਾਲਾ,ਘਿਉ ਦੀਆਂ ਨਾਲ਼ਾ , ਘੇਹ-ਸ਼ੱਕਰ ਸਮਝ ਹੱਸ-ਖੇਡ ਕੇ ਪਚ ਜਾਂਦੀਆਂ ਸੀ…….
ਜਦੋਂ,ਦਾਲ-ਸਬਜ਼ੀ ਥੋਡ ਜਾਣ ਤੇ ਬਹੁਤਾ ਫ਼ਿਕਰ ਨਹੀਂ ਸੀ ਆਂਢ-ਗੁਆਂਢ ਕਹਦੇ ਵਾਸਤੇ ਹੁੰਦੇ ਪਰ ਸ਼ੇਰਨੀ ਆਪਣੇ ਘਰ ਲੂਣ ਨਾਲ ਖਾ ਕੇ ਵੀ ਖੁਸ਼ ਰਹਿੰਦੀ ਸੁਵਾਰਗ ਵਰਗਾ ਨਜ਼ਾਰਾ ਲੈੰਦੀ ,ਉਸਦਾ ਦਾ ਅਸਲ ਨਾ ਤਾਂ ਕੁਝ ਹੋਰ ਸੀ ਪਰ ਉਸ ਦੀ ਲਤ ਪਿੰਡਾਂ ਵਿੱਚ ਦੂਰ -ਦੂਰ ਤੱਕ ਸ਼ੇਰਨੀ ਨਾਮ ਤੋਂ ਪਈ ।
ਉਸ ਦਾ ਘਰ ਬੇਸ਼ੱਕ ਬਹੁਤ ਛੋਟਾ ਸੀ ਇੱਕ ਛੋਟੀ ਬੈਠਕ,ਬਾਲੀਆਂ ਵਾਲੀ ਛੱਤ, ਇੱਕ ਛੋਟੀ ਰਸੋਈ ਜੋ ਕੀ ਸਭ ਕੁਝ ਦਾਲ -ਸਬਜ਼ੀ ਚੂਲੇ ਤੇ ਹੀ ਬਣਾਉਂਦੀ ,ਨਾਲ ਹੀ ਗੂਸਲਖਾਨਾ ਜਿਸ ਵਿੱਚ ਇੱਕ ਨਲ਼ਕਾ ਕੱਚਾ ਵਿਹੜਾ ਪਰ ਸ਼ੇਰਨੀ ਵਰਗਾ ਜਿਹਰਾ ਪਤਾ ਨਹੀਂ ਕਿੱਥੋਂ ਲੈ ਆਉਂਦੀ ਹਰ ਗੱਲ ਨਧੱੜਕ ਹੋ ਹਿੱਕ ਠੋਕ ਕੇ ਕਰਦੀ ਕੱਦ ਛੋਟਾ,ਸਾਬਲਾ ਜਿਹਾ ਰੰਗ ਪਰ ਆਤਮ -ਵਿਸ਼ਵਾਸ ,ਸਬਰ -ਸ਼ੁਕਰ ‘ਹਿੰਮਤ ਨਾਲ ਭਰੀ ਸ਼ੇਰਨੀ ਗਲੀ ਵਿੱਚ ਜਿਵੇ ਜੰਗਲ ਵਿੱਚ ਸ਼ੇਰ ਗਰਜਦਾ ਊੱਝ ਗਰਜਦੀ,ਰੋਹਬ ਤਾਂ ਥਾਣੇਦਾਰਾ ਵਰਗਾ ਰੱਖਦੀ ।
ਅਸੀਂ ਬੀਹੀ ਵਿੱਚ ਦੇਰ ਤੱਕ ਖੇਡਣੇ ਰਹਿੰਣਾ ਉਸਨੇ ਵੀ ਆਪਣਾ ਚਰਖਾ ਆਪਣੀ ਸਰਦਣ ਦੇ ਮੁਹਰੇ ਰੱਖ ਕੇ ਸੂਤ ਕੱਤਦੀ ਰਹਿੰਣਾ ,ਕਈ ਸਹੀ ਗਲਤ ਗੱਲਾ ਤੋਂ ਸਾਨੂੰ ਵੀ ਵਾਕਵ ਕਰਦੀ ਰਹਿੰਣਾ ਕਦੇ ਦਬਕਾ ਜਿਹਾ ਵੀ ਮਾਰ ਦਿੰਦੀ,ਉਸ ਸਮੇਂ ਤਾਂ ਬਹੁਤ ਬੂਰਾ ਲੱਗਦਾ ਪਰ ਹੁਣ ਸਮਝ ਆਉਂਦਾ ਉਸ ਛੋਟੀ ਗਲਤੀ ਤੋ ਵਰਜਣਾ ਹੀ ਵੱਡੀਆਂ ਗਲਤੀਆਂ ਨਾ ਕਰਨ ਦਾ ਸੰਕੇਤ ਉਹਦੇ ਕੜਵੇ ਜਿਹੇ ਬੋਲਾ ਵਿੱਚ ਸਾਫ਼ ਝੱਲਕਦਾ ਸੀ ।

ਉਸ ਦੀਆਂ ਦੋ ਧੀਆਂ ਵੀ ਸਨ ਜੋ ਉਸ ਨੇ ਬਣਦੇ -ਸਰਦੇ ਘਰਾਂ ਵਿੱਚ ਇਕੱਲੀ ਨੇ ਵਿਆਹੀਆਂ,ਕਦੇ ਵੀ ਕਿਸੇ ਮੋਹਰੇ ਹੱਥ ਫੈਲਾਈਆ ਜਾ ਝੋਕਦੇ ਨਹੀਂ ਦੇਖੀਆਂ ਪਰ ਦਿਨ ਰਾਤ ਚਰਖਾ ਕੱਤ ਕੇ ਇੱਕ ਕਰ ਦਿੰਦੀ ਆਪਣੀ ਮਿਹਨਤ ਤੇ ਸਿਦਕ ਦੀ ਰੋਟੀ ਖਾਦੀ ਕਦੇ ਵੀ ਕਿਸੇ ਨੂੰ ਆਪਣੀ ਆਣ-ਸ਼ਾਨ ਇੱਜ਼ਤ ਆਬਰੂ ਤੇ ਉਂਗਲ ਚੁੱਕਣ ਦਾ ਮੋਕਾਂ ਨਾ ਦਿੰਦੀ ਆਪਣੇ ਲਈ ਤਾਂ ਲੜਨਾ ਹੀ ਸੀ ਉਹ ਦੂਜੀਆਂ ਦੇ ਹੱਤ ਲਈ ਵੀ ਗਲੀ ਵਿੱਚ ਹੀਕ – ਤਾਣ ਕੇ ਅੜ ਜਾਂਦੀ ਜਿਹੜੀ ਗੱਲ ਪੰਚ-ਸਰਪੰਚ ਕਰਨ ਵਿੱਚ ਝਿੱਜਕਦੇ ਉਹ ਨਾਡੱਰ ਹੋ ਕੇ ਸਾਫ਼-ਸ਼ਪੱਸ਼ਟ ਗੱਲ ਕਰ ਦਿੰਦੀ ਮੈਂ ਕਦੇ -ਕਦੇ ਤਾਂ ਹੈਰਾਨ ਰਹੇ ਜਾਂਦੀ ਕੋਈ ਇੰਨਾਂ ਤਾਕਤਵਰ ਕਿਵੇਂ ਹੋ ਸਕਦਾ, ਉਹ ਹਰ ਉਸ ਔਰਤ ਲਈ ਇੱਕ ਹਿੰਮਤ ,ਇੱਕ ਉਦਾਹਰਨ ਆ ਇੱਕ ਸੇਦ ਜੋ ਖੁਸ਼ ਨਹੀਂ ਆਪਣੀ ਜ਼ਿੰਦਗੀ ਤੋਂ ,ਜਿਸ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਆ ਗਿਆ ਉਸ ਨੇ ਝੁੱਗੀ ਵਿੱਚ , ਸਾਦਾ ਪਹਿਨ ਕੇ ਥੋੜਾ ਖਾ ਕੇ ਸ਼ਾਹਾ ਵਾਂਗ ਰਹੇ ਲੈਣਾ, ਉਹ ਕਦੇ ਕਿਸੇ ਦੀ ਰੀਸ ਨਹੀਂ ਸੀ ਕਰਦੀ ਰੱਬ ਦੀ ਰਜ਼ਾ ਵਿੱਚ ਖੁਸ਼ ਰਹਿੰਦੀ ਤੇ ਮੈ ਹਮੇਸ਼ਾ ਸੋਚਦੀ “ਕੋਈ ਉਸ ਦੀ ਰੀਸ ਕਿਉਂ ਨਹੀਂ ਕਰਦਾ ਕੋਈ ਕਰ ਵੀ ਕਿੱਦਾਂ ਸਕਦਾ ਵੱਡਾ ਸਾਰਾ ਜਿੱਗਰਾ ਵੀ ਤਾਂ ਚਾਹੀਦਾ ।
ਉਸਦਾ ਜੀਵਨ-ਸਾਥੀ ਤਾਂ ਜਵਾਨੀ ਪੈਰੇ ਹੀ ਉਸਨੂੰ ਤੇ ਉਸ ਦੀਆਂ ਦੋ ਧੀਆਂ ਇਕੱਲੀਆਂ ਛੱਡ ਇੱਸ ਦੁਨੀਆ ਨੂੰ ਅੱਵਿਦਾ ਕਹਿ ਗਿਆ ਸੀ ਸ਼ਹਿਰ ਵਿੱਚ ਕਿਸੇ ਦੁਰਘਟਨਾ ਵਿੱਚ ਮਾਰੀਆਂ ਗਿਆ ਉਹ ਸ਼ਰਾਬ ਦਾ ਆਦੀ ਸੀ।ਇਸ ਨੇ ਇਕੱਲੀ ਨੇ ਹੀ ਆਪਣੇ ਘਰ-ਵਾਲੇ ਦੀ ਦੇਹ ਨੂੰ ਗੱਡੇ ਉੱਪਰ ਰੱਖਈਆ ਤੇ ਆਪੇ ਹੀ ਸੰਸਕਾਰ ਕੀਤਾ ਸੀ ਕਹਿੰਦੇ ਹੁੰਦੇ ਮਾੜੇ ਵਕਤ ਵਿੱਚ ਤਾਂ ਆਪਣਾ ਪਰਛਾਵਾਂ ਵੀ ਸਾਥ ਛੱਡ ਦਿੰਦਾ ਪਰ ਸ਼ੇਰਨੀ ਆਪਣੇ-ਆਪ ਦਾ ਸਾਥ ਕਦੇ ਨਾ ਛੱਡੀਆਂ ।।
ਰਾਜਵਿੰਦਰ ਕੋਰ ✍️

...
...

“ਮੰਗਵੀਂ ਟਾਈ”
ਸੁਖਪਾਲ ਤੇ ਹਰੀਸ਼ ਦੋਵਾਂ ਦੀ ਯਾਰੀ ਬੜੇ ਹੀ ਸਾਲਾਂ ਤੋਂ ਸੀ। ਇੱਕ ਦੂਜੇ ਦੇ ਦੁੱਖ- ਸੁੱਖ ‘ਚ ਸ਼ਰੀਕ ਹੁੰਦੇ, ਦੋਵੇਂ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ । ਹਰੀਸ਼ ਧੋਬੀ ਸੀ ਤੇ ਹਰ ਸਮੇਂ ਆਪਣੀ ਦੁਕਾਨ ‘ਤੇ ਰੁੱਝਿਆ ਰਹਿੰਦਾ ਸੀ।ਉਸਦੀ ਦੁਕਾਨ ਤੇ ਬਹੁਤ ਕੰਮ ਸੀ।ਸ਼ਹਿਰ ਦੇ ਮੰਨੇ -ਪਰਮੰਨੇ ਲੋਕ ਉਸ ਕੋਲੋਂ ਹੀ ਕੱਪੜੇ ਡਰਾਈਕਲੀਨ ਕਰਵਾਉਂਦੇ ਸਨ। ਇੱਕ ਦਿਨ ਰਾਤ ਨੂੰ ਸੁਖਪਾਲ ਦੁਕਾਨ ਤੇ ਆਇਆ ਤੇ ਹਰੀਸ਼ ਨੂੰ ਕਹਿਣ ਲੱਗਾ,” ਯਾਰ ਮੈਂ ਵਿਆਹ ਤੇ ਚੱਲਾਂ ਹਾਂ, ਕੋਟ ਪੈਂਟ ਨਾਲ ਮੈਚ ਕਰਦੀ ਕੋਈ ਟਾਈ ਤਾਂ ਦੇਅ ਸਵੇਰੇ ਵਾਪਿਸ ਕਰ ਦੇਵਾਗਾਂ।” ਏਨੇ ਨੂੰ ਉਸਨੇ ਆਪ ਹੀ ਇੱਕ ਬੜੀ ਹੀ ਖ਼ੂਬਸੂਰਤ ਤੇ ਇੰਪੋਰਟਡ ਟਾਈ ਚੁੱਕੀ ਜਿਹੜੀ ਕੋਟ ਪੈਂਟ ਨਾਲ਼ ਬਿਲਕੁੱਲ ਰਲ਼ ਗਈ। ਹਰੀਸ਼ ਨੇ ਕਿਹਾ ਕਿ ਇਹ ਆਹੂਜਾ ਰੈਸਟੋਰੈਂਟ ਵਾਲ਼ਿਆਂ ਦੀ ਹੈ ਇੰਮਪੋਰਟਡ ਹੈ ਥੋੜ੍ਹਾ ਧਿਆਨ ਰੱਖੀਂ ਤੇ ਯਾਰ ਸਵੇਰੇ ਜਲਦੀ ਵਾਪਿਸ ਕਰ ਦੇਵੀਂ । ਅੱਛਾ ਕਹਿ ਕੇ ਸੁਖਪਾਲ ਦੁਕਾਨ ਤੋਂ ਨਿਕਲ਼ ਗਿਆ।
ਜਿਓਂ ਹੀ ਓਹ ਵਿਆਹ ਤੇ ਪਹੁੰਚਿਆ ਠੰਡਾ ਵਗੈਰਾ ਪੀਤਾ । ਖਾਣ- ਪੀਣ ਲੱਗਾ ਤਾਂ ਕੀ ਦੇਖਦਾ ਹੈ ਟਾਈ ਦਾ ਅਸਲੀ ਮਾਲਕ ਉਸਦੇ ਸਾਹਮਣੇ ਖੜ੍ਹਾ ਉਸਦੇ ਲਾਈ ਹੋਈ ਟਾਈ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ।ਸੁਖਪਾਲ ਉਸਨੂੰ ਦੇਖ ਕੇ ਘਬਰਾ ਗਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ।ਸੁਖਪਾਲ ਨੂੰ ਲੱਗਾ ਕਿ ਮੇਰੀ ਚੋਰੀ ਫੜ੍ਹੀ ਗਈ। ਪਰ ਥੋੜ੍ਹਾ ਸੰਭਲ਼ ਕੇ ਆਤਮ ਵਿਸ਼ਵਾਸ ਲਿਆ ਕੇ ਨਾਰਮਲ ਵਿਹਾਰ ਕਰਨ ਲੱਗਾ । ਪਰ ਆਹੂਜਾ ਸਾਹਿਬ ਉਸਦੇ ਪਿੱਛੇ ਹੀ ਪੈ ਗਏ। ਜਿੱਧਰ ਸੁਖਪਾਲ ਪਿੱਛੇ ਪਿੱਛੇ ਆਹੂਜਾ।ਉਹਨਾਂ ਦੀ ਟੌਮ ਅਤੇ ਜੈਰੀ ਦੀ ਦੌੜ ਸ਼ੁਰੂ ਹੋ ਗਈ ।ਸਾਰੇ ਵਿਆਹ ਵਿੱਚ ਸੁਖਪਾਲ ਅੱਗੇ ਅੱਗੇ ਤੇ ਆਹੂਜਾ ਪਿੱਛੇ ਪਿੱਛੇ।ਸੁਖਪਾਲ ਦਾ ਇੱਕ ਜਗ੍ਹਾ ਤੇ ਖੜ੍ਹੇ ਹੋਣਾ ਹੀ ਮੁਸ਼ਕਲ ਹੋ ਗਿਆ। ਨਾ ਕੁਝ ਖਾ ਹੋਵੇ ਨਾ ਕੁਸ਼ ਪੀ। ਡਾਹਢਾ ਹੀ ਔਖਾ ਹੋ ਕੇ ਜਲਦੀ- ਜਲਦੀ ਨਾਲ਼ ਵਿਆਹ ਵਾਲੀ ਜੋੜੀ ਨੂੰ ਸ਼ਗਨ ਦੇ ਕੇ ਸੁਖਪਾਲ ਇਸ ਤਰ੍ਹਾਂ ਉੱਥੋਂ ਦੌੜਿਆ ਜਿਵੇਂ ਗਧੇ ਦੇ ਸਿਰ ਤੋਂ ਸਿੰਗ।ਘਰੇ ਜਾ ਕੇ ਭੁੱਖਾ ਹੀ ਸੌਂ ਗਿਆ ਤੇ ਸੁਪਨੇ ਵਿੱਚ ਵੀ ਆਹੂਜੇ ਨੇ ਉਸਦਾ ਪਿੱਛਾ ਨਾ ਛੱਡਿਆ।ਜਿਓਂ ਹੀ ਸਵੇਰ ਦੇ 6 ਵੱਜੇ ਤਾਂ ਪਹਿਲਾਂ ਹਰੀਸ਼ ਨੂੰ ਟਾਈ ਉਸਦੇ ਘਰ ਦੇ ਕੇ ਆਇਆ ਤੇ ਸਾਰੀ ਆਪ- ਬੀਤੀ ਦੱਸੀ। ਸਾਰੀ ਕਹਾਣੀ ਸੁਣ ਕੇ ਹਰੀਸ਼ ਦਾ ਹੱਸ ਹੱਸ ਕੇ ਢਿੱਡ ਪੱਕ ਗਿਆ । ਸੁਖਪਾਲ ਨੇ ਤੌਬਾ ਕੀਤੀ ਕਿ ਅੱਗੇ ਤੋਂ ਓਹ ਕਦੇ ਕਿਸੇ ਦਾ ਕੋਈ ਕੱਪੜਾ ਨਹੀਂ ਪਾਵੇਗਾ।
ਸਵੇਰੇ ਹਰੀਸ਼ ਨੇ ਸੱਤ ਕੁ ਵਜੇ ਅਜੇ ਦੁਕਾਨ ਖੋਲ੍ਹੀ ਹੀ ਸੀ ਤੇ ਆਹੂਜਾ ਆ ਧਮਕਿਆ ਤੇ ਆਪਣੇ ਕੱਪੜੇ ਮੰਗੇ ਤੇ ਕਿਹਾ,” ਯਾਰ ਮੇਰੀ ਟਾਈ ਜ਼ਰੂਰ ਦੇ ਦੇਵੀਂ ਮੈਂ ਪਾਰਟੀ ਤੇ ਜਾਣਾ ।”ਹਰੀਸ਼ ਨੇ ਸੱਭ ਤੋਂ ਪਹਿਲਾਂ ਟਾਈ ਹੀ ਫੜ੍ਹਾਈ। ਟਾਈ ਦੇਖ ਆਹੂਜੇ ਨੂੰ ਜਿਵੇਂ ਸੁੱਖ ਦਾ ਸਾਹ ਆ ਗਿਆ ਤੇ ਮਨ ਹੀ ਮਨ ਸੋਚਣ ਲੱਗਾ ਮੈਂ ਐਵੇਂ ਸਾਰੇ ਵਿਆਹ ਵਿੱਚ ਕਿਸੇ ਦੀ ਟਾਈ ਨੂੰ ਆਪਣੀ ਸਮਝਦਾ ਰਿਹਾ।ਆਪਣੇ -ਆਪ ਨੂੰ ਕੋਸਣ ਲੱਗਾ ਜ਼ਰੂਰੀ ਤਾਂ ਨਹੀਂ ਮੇਰੇ ਟਾਈ ਵਰਗੀ ਟਾਈ ਕਿਸੇ ਹੋਰ ਕੋਲ਼ ਨਾ ਹੋਵੇ ।
ਕਿਰਨ ਸੰਧੂ ਫਗਵਾੜਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)