More Gurudwara Wiki  Posts
ਢਾਡੀ ਦੀ ਮਹਿਮਾਂ


ਢਾਡੀ ਦੀ ਮਹਿਮਾਂ
ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬੈਠੇ। ਦਰਬਾਰ ਸਾਹਿਬ ਦੇ ਸਾਮਣੇ ਉੱਚਾ ਅਕਾਲ ਬੁੰਗਾ (ਤਖ਼ਤ) ਉਸਾਰਿਆ। ਆਪ ਦੋ ਸ਼੍ਰੀ ਸਾਹਿਬਾਂ ਧਾਰਨ ਕੀਤੀਆਂ। ਸਿੱਖ ਕੌਮ ਨੂੰ ਸ਼ਸਤਰਬੰਦ ਸੰਘਰਸ਼ ਲਈ ਤਿਆਰ ਕੀਤਾ। ਸਿਰ ਕਲਗੀ , ਹੱਥ ਬਾਜ਼ ਸਜਾਇਆ। ਸੰਗਤ ਨੂੰ ਹੁਕਮ ਕੀਤਾ ਘੋੜੇ ਸ਼ਸਤਰ ਜਵਾਨੀਆਂ ਭੇਟ ਕਰੋ।
ਦਲ ਭੰਜਨ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ॥
( ਵਾਰ ਭਾਈ ਗੁਰਦਾਸ ਜੀ ਚੋ )
ਦਲ ਭੰਜਨ ਸੱਚੇ ਪਾਤਸ਼ਾਹ ਜੀ ਢਾਡੀਆਂ ਦੇ ਵੀ ਜਨਮਦਾਤੇ ਆ , ਪਹਿਲੀ ਵਾਰ ਬਾਬਾ ਨੱਥਾ ਤੇ ਅਬਦੁੱਲਾ ਜੀ ਨੇ ਗੁਰੂ ਹਜੂਰ ਢਾਡੀ ਵਾਰ ਗਾਈ। ਪਹਿਲੇ ਛੰਦ ਚ ਸੱਚੇ ਪਾਤਸ਼ਾਹ ਦੀ ਦਸਤਾਰ ਦੇ ਸਾਮਣੇ ਬਾਦਸ਼ਾਹ ਜਹਾਂਗੀਰ ਦੀ ਪੱਗ ਨੂੰ ਹੋਸ਼ੀ ਜਹੀ ਬਿਆਨਿਆ।
ਵਾਰ ਦੇ ਆਖਰੀ ਬੋਲ ਸੀ
ਪੱਗ ਤੇਰੀ ਕੀ ਜਹਾਂਗੀਰ ਦੀ…
ਸੱਚੇ ਪਾਤਸ਼ਾਹ ਤੁਹਾਡੀ ਦਸਤਾਰ ਦੇ ਸਾਹਮਣੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਪੱਗ ਵੀ ਕੀ ਆ…. ਮਤਲਬ ਕੁਝ ਵੀ ਨਹੀ…
ਏ ਆ ਢਾਡੀ ਕਲਾ ਸਿੱਧਾ ਹਕੂਮਤ ਨੂੰ ਵੰਗਾਰਣਾ। ਤਰੀਕਾ ਵੀ ਐਹੋ ਜਿਆ ਕੇ ਠੰਡਾ ਖੂਨ ਉਬਾਲੇ ਮਾਰਣ ਲੱਗਜੇ। ਇਤਿਹਾਸ ਆ ਕੇ ਬਾਬਾ ਨੱਥਾ ਤੇ ਅਬਦੁਲਾ ਜੀ ਤੋ ਢਾਡੀ ਵਾਰਾਂ ਸੁਣ ਕਾਇਰ ਵੀ ਧਰਮ ਯੁਧ ਲਈ ਆਪਾ ਵਾਰਨ ਨੂੰ...

ਤਿਆਰ ਹੋਣ। ਗੁਰੂ ਚਰਣੀ ਸਿਰ ਭੇਟ ਕਰਦੇ ਛੇਵੇਂ ਪਾਤਸ਼ਾਹ ਦੀ ਛਤਰ ਛਾਇਆ ਥੱਲੇ ਚਲਦਿਆਂ ਹਕੂਮਤ ਦੇ ਨਸ਼ੇ ਚ ਅੰਨੀ ਸ਼ਾਹਜਹਾਨ ਦੀ ਫੌਜੀ ਨੂੰ ਸਣੇ ਜਰਨੈਲਾਂ ਦੇ ਚਾਰ ਵਾਰ ਮਿੱਟੀ ਚ ਰੋਲਿਆ। ਉਵੀ ਬਿਨਾਂ ਕਿਲ੍ਹਿਆ ਦੇ ਬਿਨਾਂ ਕਿਸੇ ਵੱਡੇ ਅਸਲੇ ਤੇ ਤੋਪਖਾਨੇ ਤੋ ਇਨ੍ਹਾਂ ਯੁੱਧਾਂ ਚ ਢਾਡੀ ਦਾ ਅਹਿਮ ਰੋਲ ਸੀ।
ਅੱਜ ਸਿਖੀ ਦੇ ਮੂਲ ਕਰਮ ਅੰਮ੍ਰਿਤ ਛੱਕਣ ਤੇ ਸਿਰ ਗੁਰੂ ਚਰਣੀ ਭੇਟ ਕਰਨ ਦੀ ਪ੍ਰੇਰਣਾ ਕਰਦੇ ਨੌਜਵਾਨ ਨੂੰ ਢਾਡੀ ਜਸਵੀਰ ਸਿੰਘ ਮਾਨ ਅਰਗੇ ਉੱਠਕੇ ਫੇਸਬੁਕ ਤੇ ਵੀਡੀਉ ਪਾ ਮੱਤਾੰ ਦੇਦੇ ਫਿਰਦੇ ਕੇ ਗਰਮ ਪ੍ਰਚਾਰ ਨਾ ਕਰੋ , ਅੱਗ ਨ ਲਾਉ , ਹੱਦ ਆ ਯਾਰ ਤੁਹੀ ਗੁਰੂ ਕੇ ਢਾਡੀ ਹੋ ਕੇ ਮਸੰਦ…
ਹੁਣ ਦੋ ਹੀ ਗੱਲਾਂ ਸਮਝ ਅਉਦੀਆ ਜਾਂ ਤੇ ਏ ਗੁਰੂ ਦਾ ਢਾਡੀ ਨਹੀਂ ਤੇ ਜਾਂ ਫਿਰ ਏਨੂ ਢਾਡੀ ਕਲਾ ਦੀ ਮਹਿਮਾਂ ਬਾਰੇ ਸਮਝ ਨੀ , ਬਸ ਰੋਜੀ ਰੋਟੀ ਦਾ ਸਾਧਨ ਆ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਮੱਤ ਬਖ਼ਸ਼ਣ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)