More Gurudwara Wiki  Posts
ਇਤਿਹਾਸ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ – ਦਿੱਲੀ


ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ – ਦਿੱਲੀ
ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਦਾ ਸੰਸਕਾਰ ਹੋਇਆ ਸੀ , ਇਸ ਤੋਂ ਪਹਿਲਾਂ ਇਹ ਅਸਥਾਨ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ ,
ਜਦ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁ: ਸੀਸ ਗੰਜ ਚਾਂਦਨੀ ਚੋਂਕ ਵਾਲੇ ਅਸਥਾਨ ਤੇ 11 ਨਵੰਬਰ 1675 ਈ: ਨੂੰ ਸ਼ਹੀਦ ਕੀਤੇ ਗਏ ਤਾਂ ਸਤਿਗੁਰਾਂ ਦਾ ਪਵਿੱਤਰ ਸੀਸ ਉਥੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਜਾਇਆ ਗਿਆ ਅਤੇ ਉਹਨਾਂ ਦੇ ਪਵਿੱਤਰ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਇਸ ਥਾਂ ਆਪਣੇ ਘਰ ਲੈ ਆਇਆ , ਇਥੇ ਉਸ ਨੇ ਚਿਖਾ ਰਚ ਘਰ ਨੂੰ ਅਗਨੀ ਭੇਂਟ ਕਰ ਰਾਤ ਵੇਲੇ ਧੜ ਦਾ ਅੰਤਿਮ ਸੰਸਕਾਰ ਕਰ ਦਿੱਤਾ। ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਅੰਗੀਠੇ ਵਾਲੀ ਥਾਂ ਧਰਤੀ ਹੇਠ ਟਿਕਾ ਦਿੱਤਾ। ਇਸ ਘਟਨਾ ਤੋਂ ਬਾਅਦ ਸਿੱਖ ਮਿਸਲਾਂ ਦੇ ਜ਼ਮਾਨੇ ਵਿੱਚ ਜਦ ਕਰੋੜ ਸਿੰਘੀਆ ਮਿਸਲ ਦੇ ਜਥੇਦਾਰ ਸ. ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ, ਤਾਂ ਉਹਨਾਂ ਨੇ ਇਸ ਪਵਿੱਤਰ ਅਸਥਾਨ ਉੱਤੇ ਗੁਰੂ ਜੀ ਦੀ ਯਾਦਗਾਰ ਕਾਇਮ ਕੀਤੀ। 1857 ਦੇ ਗਦਰ ਤੋਂ ਬਾਅਦ ਸਿੱਖ ਰਿਆਸਤਾਂ ਦੇ ਉੱਦਮ ਤੋਂ ਨਾਲ ਇਸ ਗੁਰਦੁਆਰੇ ਦੇ ਚਾਰੇ ਪਾਸੇ ਪੱਕੀ ਪੱਥਰ ਦੀ ਦੀਵਾਰ ਉਸਾਰ ਦਿੱਤੀ ਗਈ। 1914 ਈ: ਵਿੱਚ ਜਦ ਅੰਗਰੇਜ਼ ਸਰਕਾਰ ਨੇ ਇਸ ਚਾਰ ਦੀਵਾਰੀ ਨੂੰ ਢਾਹ ਦਿੱਤਾ ਤਾਂ ਪੰਥ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਕਾਫੀ ਯਤਨ ਮਗਰੋਂ ਅੰਗਰੇਜ਼ ਸਰਕਾਰ ਨੂੰ ਮਜਬੂਰ ਹੋ ਕੇ ਢਾਹੀ ਹੋਈ ਦੀਵਾਰ ਨੂੰ ਮੁੜ ਖੜਾ ਕਰਨਾ ਪਿਆ। ਭਾਈ ਲੱਖੀ ਸ਼ਾਹ ਵਣਜਾਰੇ ਦੇ ਵਕਤ ਇਥੇ ਰਕਾਬ ਗੰਜ ਨਾਮ ਦਾ ਇੱਕ ਛੋਟਾ ਜਿਹਾ ਪਿੰਡ ਸੀ, ਜੋ ਮਗਰੋਂ ਉਜੜ ਗਿਆ। ਇਸ ਪਵਿੱਤਰ ਅਸਥਾਨ ਦਾ ਨਾਮ ਉਸੇ ਪਿੰਡ ਦੇ ਨਾਮ ਤੇ ਹੀ ਰਕਾਬ ਗੰਜ ਕਰਕੇ ਪ੍ਰਸਿੱਧ...

ਹੋਇਆ।

Gurdwara Rakab Ganj Sahib – Delhi
The Gurdwara marks the site, where Lakhi Shah Banjara and his son Bhai Naghaiya burnt their own house to cremate the headless body of the Sikh Guru Guru Tegh Bahadur sahib who, on 11 November 1675, was martyred by beheading at Chandni Chowk on the orders of the Mughal emperor Aurangzeb for refusing to convert to Islam and buried the ashes in the house itself. In 1707 when Guru Gobind Singh tenth Sikh guru come to Delhi to meet prince Muzaum later Mughal king Bahadur Shah I , he located the place of cremation with help of local Sikhs and built a simple Memorial there. Later a mosque came to be built at site which s. Baghel Singh had to demolish in 1783 to raise gurdwara at the place. Muslims again built a mosque at site during mutiny of 1857. Sikhs took the matter to court which decided in favour of Sikhs and they quickly rebuilt the Gurdwara.Another dispute arose when during 1914 a portion of boundary wall was demolished by British Goveronment to straighten a passage to viceregal building.On a protest and agitation raised by Sikhs Goveronment yielded as soon as World War I came to end in 1918, and boundary wall was rebuilt at public expense. Construction of present building was started in 1960 and was completed in 1967–68.

...
...



Related Posts

Leave a Reply

Your email address will not be published. Required fields are marked *

One Comment on “ਇਤਿਹਾਸ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ – ਦਿੱਲੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)