ਸੰਤਾਂ ਦਾ ਕਿਰਦਾਰ (ਭਾਗ 1)
ਗੱਲਬਾਤ ਕਰਦਿਆਂ ਮੈਂ ਕਿਹਾ ਤੁਹਾਡੀ ਵਿਰੋਧੀ ਸੰਪਰਦਾ ਨਿਰੰਕਾਰੀਆਂ ਦੇ ਮੁਖੀ ਜਿਸ ਦਾ ਅੰਗ ਅੰਗ ਸ਼ੀਸ਼ੇ ਵਾਂਗ ਚਮਕਦਾ ਹੈ , ਉਸ ਨੂੰ ਮੱਥਾ ਟੇਕਣ ਵਾਲਿਆਂ ਦੀ ਲੰਬੀ ਕਤਾਰ ਲੱਗੀ ਸੀ। ਉਸ ਕਤਾਰ ਦੇ ਵਿੱਚ ਇੱਕ ਖ਼ੂਬਸੂਰਤ ਨੌਜਵਾਨ ਕੁੜੀ ਨੇ ਸਾਡੇ ਦੇਖਦਿਆਂ ਹੋਇਆਂ ਉਸ ਦੇ ਪੈਰ ਦਾ ਅੰਗੂਠਾ ਚੁੰਮਿਆ ਉਹ ਲੋਕ ਤਾਂ ਇਸ ਕਿਸਮ ਦੇ ਵਰਤਾਰਿਆਂ ਦੇ ਆਦੀ ਨੇ।
ਮੈਂ ਸੋਚਦਾਂ ਇਹ ਉੱਭਰਦਾ ਨੌਜਵਾਨ ਸਿੱਖ ਨਾਇਕ ਪਤਲਾ ਜਿਹਾ , ਛੇ ਫੁੱਟਾ ਸਰੀਰ 31 ਸਾਲਾਂ ਦੀ ਉਮਰ ਕਾਲਾ ਰੰਗ ਜੱਟ ਬਰਾਡ਼ ਦਾ ਜੇ ਪੈਰ ਐਸੀ ਕਿਸੇ ਕੁੜੀ ਨੇ ਚੁੰਮ ਲਿਆ ਤਾਂ ਕੀ ਬਣੂ ??
ਮੇਰੀ ਗੱਲ ਸੁਣ ਕੇ ਸੰਤ ਜੀ ਪੂਰੇ ਜ਼ੋਰ ਨਾਲ ਹੱਸੇ। ਮੈਨੂੰ ਘੁੱਟ ਕੇ ਗਲਵੱਕੜੀ ਵਿੱਚ ਲਿਆ ਫਿਰ ਹੱਸਦਿਆਂ ਹੋਇਆਂ ਧਰਤੀ ਤੇ ਵਿਛੀ ਦਰੀ ਉੱਪਰ ਲੋਟ ਪੋਟ ਹੋ ਗਏ।...
ਕੁਝ ਮਿੰਟਾਂ ਬਾਅਦ ਥੋੜ੍ਹਾ ਠਰੰਮੇ ਚ ਹੋਏ ਗੰਭੀਰ ਹੋ ਕੇ ਬੋਲੇ ਲੈ ਫਿਰ ਦਲਬੀਰ ਸਿੰਹਾਂ ਇਹ ਸਮਾਂ ਕਦੇ ਨਾ ਆਇਆ …….
ਵਾਕਿਆ ਈ ਬਾਅਦ ਦੇ ਲੰਬੇ ਘਟਨਾਕ੍ਰਮ ਚ ਕਈ ਕੁਝ ਵਾਪਰਿਆ ਪਰ ਮੇਰੀ ਜਾਣਕਾਰੀ ਅਨੁਸਾਰ ਏਦਾਂ ਦਾ ਕੁਝ ਵੀ ਨਹੀਂ ਹੋਇਆ।
ਸਰੋਤ ਨੇੜਿਓ ਡਿੱਠੇ ਸੰਤ ਭਿੰਡਰਾਂਵਾਲੇ
ਵਿਕਾਰਾਂ ਨੂੰ ਜਿਤਣ ਵਾਲੇ ਨੂੰ ਹੀ ਗੁਰਬਾਣੀ ਚ ਮਹਾਂਬਲੀ ਸੂਰਮਾ ਕਿਹਾ ਹੈ।
ਜਿਨਿ ਮਿਲਿ ਮਾਰੇ ਪੰਚ ਸੂਰਬੀਰ
ਐਸੋ ਕਉਨੁ ਬਲੀ ਰੇ ॥ (ਅੰਗ 404)
ਨੋਟ ਕੁਝ ਚ ਪੋਸਟ ਅਉਣ ਵਾਲੇ ਦਿਨਾਂ ਚ ਸਿਰਫ ਸੰਤ ਜੀ ਨਾਲ ਸਬੰਧ ਹੋਣ ਗੀਅਾਂ ਏ ਪਹਿਲੀ ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ