ਅੱਜ ਦਾ ਰੋਮਿਓ

12

ਇਹ ਕਹਾਣੀ ਇੱਕ ਮੁੰਡੇ -ਕੁੜੀ ਦੀ ਹੈ।ਜੋ ਕੇ ਹਜੇ 19 -20 ਸਾਲ ਦੇ ਸਨ । ਥੋੜਾ ਬਚਪਨ ਸੀ। ਮੁੰਡਾ-ਕੁੜੀ ਜੋ ਕੇ ,ਇੱਕ ਪਰਿਵਾਰਕ ਉਤਸਵ ਤੇ ਮਿਲੇ ਥੋੜੀ ਬੋਲਚਾਲ ਹੋਈ ਤੇ ਪਤਾ ਲੱਗਿਆ ਦੋਵਾ ਦੀ ਦੂਰ -ਨੇੜੇ ਦੀ ਰਿਸ਼ਤੇਦਾਰੀ ਆ ਪਰ ਆਉਦੇ ਜਾਂਦੇ ਪਰਿਵਾਰਕ ਉਤਸਵਾ ਤੇ ਹੀ ਆ। ਮੁੰਡੇ ਨੇ ਕਿਸੇ ਤਰ੍ਹਾਂ ਕੁੜੀ ਦੀ ਫੇਸਬੁੱਕ ਆੲੀ ਡੀ ਲੱਬੀ।ਦੋਨੋ ਸੰਪਰਕ ਵਿੱਚ ਆਏ ਇੱਕ ਦੂਜੇ ਨਾਲ ਜਾਣ ਪਹਿਚਾਣ ਵੱਧੀ। ਚੰਗੇ ਦੋਸਤ ਬਣ ਗਏ ਦੋਵੇਂ।ਫੋਨ ਨੰਬਰ ਬਦਲ ਲਏ ਵਟਸ ਐਪ ਤੇ ਗੱਲਾਂ ਹੋਣ ਲਗੀਆ।ਦੋਵੇ ਜਣੇ ਬਹੁਤ ਬਹੁਤ ਟਾਈਮ ਇੱਕ ਦੂਜੇ ਨੂੰ ਮੈਸਿਜ ਕਰਦੇ ਰਹਿੰਦੇ। ਬਾਦ ਮੁੰਡੇ ਨੇ ਕੁੜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਵੀ ਉਹ ਉਸਨੂੰ ਪਸੰਦ ਕਰਦਾ।ਕੁੜੀ ਮੁੰਡੇ ਨੂੰ ਆਵਦਾ ਵਧੀਆ ਦੋਸਤ ਸਮਝਦੀ ਸੀ ।ਮੁੰਡੇ ਨੇ ਕਾਰਨ ਪੁਛਿਆ ਤਾਂ ਕੁੜੀ ਨੇ ਕਿਹਾ ਆਪਣੇ ਦੋਵਾਂ ਪਰਿਵਾਰਾਂ ਦਾ ਵਧੀਆ ਪਿਆਰ ਹੈ, ਜੇ ਆਪਾਂ ਏਦਾ ਰਿਸ਼ਤਾ ਬਣਾਇਆ ਤਾਂ ਉਹ ਟੁਟ ਜਾਊ।ਪੂਰੇ ਤਿੰਨ ਸਾਲ ਮੁੰਡੇ ਨੇ ਕੁੜੀ ਦੀਆ ਮਿੰਨਤਾਂ ਕੀਤੀਆ।ਆਖਰ ਕਾਰ ਕੁੜੀ ਮਨ ਗਈ ।ਦੋਵੇਂ ਲੜਦੇ ਪਰ ਹਮੇਸ਼ਾ ਇੱਕਠੇ । ਕਦੇ ਮਿਲੇ ਨਹੀ ਪਰ ਫਿਰ ਵੀ ਪਿਆਰ ਬਹੁਤ ਸੀ। ਸੰਜੀਵਨੀ ਬੂਟੀ ਵਰਗਾ ਸੀ ਮੁੰਡਾ ਆਵਦੀਆ ਮਿੱਠੀਆ ਮਿੱਠੀਆ ਗੱਲਾਂ ਨਾਲ ਦਿੱਲ ਜਿੱਤਦਾ ਰਹਿੰਦਾ। ਕੁੜੀ ਬਹੁਤ ਸੂਝਵਾਨ ਸੀ ਤੇ ਮੁੰਡਾ ਝੱਲਾ , ਮਾਪਿਆਂ ਤੇ ਵੱਡਿਆ ਦਾ ਬਹੁਤ ਸਤਿਕਾਰ ਕਰਦਾ ਸੀ। ਕੁੜੀ ਹਜੇ ਵੀ ਕਹਿੰਦੀ ਰਹਿੰਦੀ ਕੇ ਰਿਸ਼ਤੇਦਾਰੀ ਕਾਰਨ ਘਰਦਿਆਂ ਨੇ ਵਿਆਹ ਲੲੀ ਕਦੇ ਨਹੀਂ ਮੰਨਣਾ ਸੋਚ ਲੇ ਇਕ ਵਾਰ
ਪਰ ਮੁੰਡਾ ਕਹਿੰਦਾ ਇਹ ਮੇਰੀ ਜਿੰਮੇਵਾਰੀ ਆ ਘਰਦੇ ਮਣੋਨੇ
ਸਮਾਂ ਲੰਘਦਾ ਗਿਆ “”””””””””,,,,,,,,,,,,,,,,,
ਇੱਕ ਦਿਨ ਮੁੰਡੇ ਨੇ ਕੁੜੀ ਨੂੰ ਮੈਸਿਜ ਕੀਤਾਂ. . . . ਮੈਨੂੰ ਮਾਫ ਕਰੀ ਆਪਾ ਵਿਆਹ ਨੀ ਕਰਾ ਸਕਦੇ, ਪਰ ਆਪਾ ਹਮੇਸ਼ਾ ਏਦਾਂ ਈ ਦੋਸਤ ਰਹਾਂਗੇ। “ਮੈਂ ਆਨੇ ਬਹਾਨੇ ਘਰ ਗੱਲ ਕੀਤੀ, ਉਹ ਕਹਿੰਦੇ ਏਦਾ ਰਿਸ਼ਤੇਦਾਰੀ ਵਿੱਚ ਵਿਆਹ ਨਹੀਂ ਹੋ ਸਕਦਾ “।
ਮੁੰਡਾ ਕਹਿੰਦਾ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ, ਮੇਰੇ ਤੇ ਤੇਰੇ ਘਰਦੇ ਆਪਣੇ ਇਸ ਰਿਸ਼ਤੇ ਲਈ ਕਦੇ ਵੀ ਰਾਜੀ ਨਹੀਂ ਹੋਣਗੇ।ਮੈਂਨੂੰ ਬਸ ਮਾਫ ਕਰਦੇ,...

ਪਹਿਲਾਂ ਮੈਂ ਆਪ ਹੀ ਤੇਰੇ ਪਿੱਛੇ ਪਿਆ ਰਿਹਾ ਤੂੰ ਵੀ ਮੈਨੂੰ ਕਿੰਨਾ ਸਮਝਾਇਆ ਪਰ ਮੈਂ ਆਵਦੀ ਜਿੱਦ ਨਹੀਂ ਛੱਡੀ ।
ਮੁੰਡੇ ਦੀ ਗੱਲ ਸੁਣ ਕੇ ਕੁੜੀ ਨੂੰ ਕੁਝ ਸਮਝ ਨਹੀਂ ਆਇਆ ਕੇ ਉਹ ਉਸਨੂੰ ਕੀ ਜਵਾਬ ਦਵੇ….. ਅੰਦਰ ਅੰਦਰੀ ਮਨ ਬਹੁਤ ਕੁੱਝ ਕਹਿਣਾ ਚਾਹੁੰਦਾ ਸੀ ਪਰ ਜਵਾਨ ਸਿਰਫ ਏਨਾ ਦਿਓ ਗਿਆ ਕਿ ਜਿਵੇ ਤੂੰ ਕਹਿਤਾ ਠੀਕ ਹੈ਼ ਦੋਨੋ ਸਾਰਾ ਸਾਰਾ ਦਿਨ ਰੋਂਦੇ ਰਹਿੰਦੇ। ਪਰ ਕੁੜੀ ਨੂੰ ਲੱਗਦਾ ਸੀ ਮੁੰਡੇ ਨੂੰ ਕੋਈ ਫਰਕ ਨੀ ਪਿਆ, ਉਹਨੇ ਮੁੰਡੇ ਨੂੰ ਬੁਲਾਉਣਾ ਛੱਡਤਾਂ….. ਮੁੰਡਾ ਵਾਰ ਵਾਰ ਉਸਨੂੰ ਮੈਸਿਜ ਕਰਦਾ ।ਕੁੜੀ ਉਸਨੂੰ ਤਾਹਨੇ ਮਿਹਣੇ ਮਾਰਦੀ ਰਹਿੰਦੀ, ਮੁੰਡਾ ਫਿਰ ਵੀ ਉਹਦਾ ਜਵਾਬ ਹੱਸ ਕੇ ਦਿੰਦਾ, ਤੇ ਅੰਦਰੋਂ ਅੰਦਰੀ ਦੁਖੀ ਹੁੰਦਾ ਰਹਿੰਦਾ ਪਰ ਕਦੇ ਵੀ ਕੁੜੀ ਸਾਹਮਣੇ ਆਵਦਾ ਦੁੱਖ ਪ੍ਰਗਟ ਨਾ ਕਰਦਾ।
ਦੋਵੇ ਪਿਆਰ ਤਾਂ ਬਹੁਤ ਕਰਦੇ ਸੀ, ਪਰ ਜਤਾਉਣਾ ਛੱਡ ਦਿੱਤਾ।ਫਿਰ ਵੀ ਦੋਵੇ ਰੱਬ ਅੱਗੇ ਇੱਕ ਦੂਜੇ ਲਈ ਅਰਦਾਸਾਂ ਕਰਦੇ।
ਏਦਾ ਕਰਦੇ ਕਰਦੇ 4 ਮਹੀਨੇ ਲੰਘ ਜਾਂਦੇ । ਇੱਕ ਦਿਨ ਕੁੜੀ ਮੁੰਡੇ ਨੂੰ ਇਕ ਮੈਸਿਜ ਕਰਦੀ, ਉਹਨੇ ਲਿਖਿਆ ਕਿ “ਉਹ ਪਿਆਰ ਹੀ ਕਾਹਦਾ, ਜੋ ਇਮਤਿਹਾਨ ਤੋ ਪਹਿਲਾਂ ਹੀ ਆਵਦਾ ਰਾਹ ਬਦਲ ਲਵੇ। ਕਿਸੇ ਵੀ ਚੀਜ਼ ਨੂੰ ਪਾਉਣ ਲਈ ਅੜ ਕੇ ਖੜਨਾ ਪੈਂਦਾ਼ ਆਵਦਾ ਧਿਆਨ ਰੱਖੀ” ਏਨਾ ਕਹਿ ਕੇ ਕੁੜੀ ਮੁੰਡੇ ਨੂੰ ਸਾਰੇ ਅਕਾਊਂਟਸ ਤੋ ਬਲੋਕ ਕਰ ਦਿੰਦੀ। ਮੁੰਡਾ ਬਹੁਤ ਕੋਸ਼ਿਸ਼ ਕਰਦਾ ਉਹਦੇ ਨਾਲ ਗੱਲ ਕਰਨ ਲਈ ਪਰ ਸਭ ਵਿਅਰਥ।
ਦੂਜੇ ਦਿਨ ਊਹਨੂੰ ਕੁੜੀ ਦੀ ਮੌਤ ਦੀ ਖਬਰ ਮਿਲਦੀ ।ਉਹ ਜਹਿਰ ਖਾ ਕੇ ਖੁਦਕੁਸ਼ੀ ਕਰ ਲੈਂਦੀ। ਇਹ ਸੁਣ ਕੇ ਮੁੰਡਾ ਇਕ ਦਮ ਸੁੰਨ ਹੋ ਜਾਂਦਾ, ਅੱਖਾਂ ਅੱਗੇ ਹਨੇਰਾ ਛਾਅ ਜਾਂਦਾ। ਉਹ ਭੁੱਬਾਂ ਮਾਰ ਕੇ ਰੋਣ ਜਾਂਦਾ ਤੇ ਚੀਕ ਚੀਕ ਕੇ ਕਹਿੰਦਾ ਕਮਲੀਏ ਆ ਕੀ ਕਰ ਲਿਆ ਤੂੰ ਆ ਕਿਵੇ ਸੋਚ ਲਿਆ ਤੇਰੇ ਬਿਨਾਂ ਮੈਂ ਖੁਸ਼ ਰਹਿਲੂ।

“”ਕਹਿੰਦੇ ਨੇ ਇਸ਼ਕ ਰੱਬ ਨਾਲ ਮਿਲਾਉਣ ਦਾ ਇੱਕ ਜਰੀਆ ਏ,ਤੇ ਏਸ ਇਸ਼ਕ ਨੇ ਇਕ ਨੂੰ ਰੱਬ ਕੋਲ ਪਹੁੰਚਾ ਤਾਂ ••• ਤੇ ਦੂਜੇ ਦਾ ਰੱਬ ਤੋਂ ਯਕੀਨ ਉਠਾਤਾਂ।।।।।

Submitted By:- Pavneet Kaur

Leave A Comment!

(required)

(required)


Comment moderation is enabled. Your comment may take some time to appear.

Like us!