ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਫਿਰੋਜ਼ਪੁਰ ਦੇ ਪਿੰਡ ਸਾਂਗਾ ਖੁਰਦ ਨਿਵਾਸੀ ਜਸਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਹੈ। ਜਸਵਿੰਦਰ ਕੁਝ ਦਿਨਾਂ ਤੋਂ ਲਾਪਤਾ ਸੀ ਹੁਣ ਉਸ ਦੀ ਲਾਸ਼ ਮਿਲੀ ਹੈ। ਮੁਲਜ਼ਮਾਂ ਨੇ ਚਿਹਰੇ ਨੂੰ ਵਿਗਾੜ ਦਿੱਤਾ ਹੈ। ਜਸਵਿੰਦਰ ਦੀ ਹੱਤਿਆ ਦੀ ਖ਼ਬਰ ਮਿਲਦੇ ਹੀ ਮਾਂ ਅਤੇ ਪਤਨੀ ਦਾ ਰੋਅ ਰੋਅ ਕੇ ਬੁਰਾ ਹਾਲ ਹੈ। ਮਾਂ ਦਲੀਪ ਕੌਰ ਨਿਵਾਸੀ ਸਾਂਗਾ ਖੁਰਦ ਨੇ ਦੱਸਿਆ ਕਿ ਉਸ ਦਾ ਬੇਟਾ ਜਸਵਿੰਦਰ ਸਿੰਘ ਰੋਜ਼ਗਾਰ ਦੀ ਭਾਲ ਵਿਚ ਮਨੀਲਾ...
ਗਿਆ ਸੀ। ਉਹ ਉਥੇ ਹੀ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਜਸਵਿੰਦਰ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਹੁਣ ਉਸ ਦੀ ਲਾਸ਼ ਮਿਲੀ ਹੈ। ਜਸਵਿੰਦਰ ਨੂੰ ਮੁਲਜ਼ਮਾਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਸ ਦਾ ਚਿਹਰਾ ਪਛਾਣ ਵਿਚ ਨਹੀਂ ਆ ਰਿਹਾ।