ਫਿਲੀਪੀਨਜ਼ ਦੇ ਦੱਖਣੀ ਸੂਬੇ ਮੰਗਿਦਾਨਾਓ ‘ਚ ਸੋਮਵਾਰ ਨੂੰ ਇਕ ਪੋਲਿੰਗ ਸਟੇਸ਼ਨ ਨੇੜੇ ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
ਫੌਜ ਨੇ ਦੱਸਿਆ ਕਿ ਦੋ ਵੈਨਾਂ ‘ਚ ਸਵਾਰ ਹਮਲਾਵਰਾਂ ਨੇ ਸਵੇਰੇ 7:25 ਵਜੇ ਦੇ ਕਰੀਬ ਬੁਲੁਆਨ ਸ਼ਹਿਰ ‘ਚ ਵੋਟਿੰਗ ਪ੍ਰਕਿਰਿਆ ‘ਚ ਮਦਦ ਕਰ ਰਹੇ ਸ਼ਾਂਤੀ ਰੱਖਿਅਕਾਂ ‘ਤੇ ਗੋਲੀਬਾਰੀ ਕੀਤੀ। ਫੌਜ ਦੇ ਅਨੁਸਾਰ, ਪੀੜਤ ਸ਼ਹਿਰ ਵਿੱਚ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਇੱਕ ਸਥਾਨਕ ਰਾਜਨੇਤਾ ਦੇ ਸਮਰਥਕ ਸਨ।
ਚੋਣ ਕਮਿਸ਼ਨ ਨੇ ਸੋਮਵਾਰ ਸਵੇਰੇ ਦੱਖਣੀ ਫਿਲੀਪੀਨਜ਼ ਦੇ ਬਾਸੀਲਾਨ ਸੂਬੇ ਦੇ ਸੁਮਿਸਿਪ ਸ਼ਹਿਰ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਦੀ ਸੂਚਨਾ ਦਿੱਤੀ। ਕਮਿਸ਼ਨ ਨੇ ਕਿਹਾ ਕਿ...
ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ, ਪੁਲਿਸ ਨੇ ਕਿਹਾ ਕਿ ਵੋਟਿੰਗ ਦੀ ਪੂਰਵ ਸੰਧਿਆ ‘ਤੇ ਐਤਵਾਰ ਰਾਤ ਨੂੰ ਮੰਗਿਦਾਨਾਓ ਸੂਬੇ ਵਿਚ ਇਕ ਗ੍ਰਨੇਡ ਧਮਾਕੇ ਵਿਚ ਘੱਟੋ-ਘੱਟ ਅੱਠ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਧਮਾਕਾ ਦਾਤੂ ਅਨਸੇ ਕਸਬੇ ਵਿੱਚ ਹੋਇਆ, ਜਦਕਿ ਦੂਜਾ ਧਮਾਕਾ ਸ਼ਰੀਫ਼ ਅਗੁਆਕ ਕਸਬੇ ਕੋਲ ਹੋਇਆ। ਕਿਸੇ ਵੀ ਸਮੂਹ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।