ਕੌਣ ਹੈ ਬੋਂਗ ਬੋਂਗ ਮਾਰਕੋਸ ਜੂਨੀਅਰ? ਜਿਸਦੇ ਪਿਤਾ ਨੇ 3257 ਕਤਲ, 35000 ਟਾਰਚਰ ਅਤੇ 70 ਹਜ਼ਾਰ ਲੋਕਾਂ ਨੂੰ ਕੀਤਾ ਸੀ ਕੈਦ


ਫਿਲੀਪੀਨਜ਼ ਦੇ ਇਤਿਹਾਸ ਵਿੱਚ, ਫਰਡੀਨੈਂਡ ਮਾਰਕੋਸ ਸੀਨੀਅਰ ਨੂੰ ਇੱਕ ਜ਼ਾਲਮ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ। ਦਰਅਸਲ, ਕਾਰਨ ਇਹ ਹੈ ਕਿ 1965 ਤੋਂ 1986 ਤੱਕ, ਫਰਡੀਨੈਂਡ ਮਾਰਕੋਸ ਨੇ ਫਿਲੀਪੀਨਜ਼ ਵਿੱਚ ਇੱਕ ਤਾਨਾਸ਼ਾਹ ਦੇ ਤੌਰ ਤੇ ਸ਼ਾਸ਼ਨ ਕੀਤਾ। 1972 ਵਿੱਚ, ਮਾਰਕੋਸ ਨੇ ਦੇਸ਼ ਵਿੱਚ ਮਾਰਸ਼ਲ ਲਾਅ ਲਗਾਇਆ ਅਤੇ ਫਿਰ 1986 ਤੱਕ ਇੱਕ ਬੇਰਹਿਮ ਤਾਨਾਸ਼ਾਹ ਵਜੋਂ ਸਰਕਾਰ ਚਲਾਈ ਜਦੋਂ ਉਸਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਐਮਨੈਸਟੀ ਇੰਟਰਨੈਸ਼ਨਲ, ਟਾਸਕ ਫੋਰਸ ਆਫ ਡਿਗੇਨ ਦੇ ਫਿਲੀਪੀਨਜ਼ ਅਤੇ ਇਸੇ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਨਿਗਰਾਨ ਦੇ ਦਸਤਾਵੇਜ਼ ਦਰਸਾਉਂਦੇ ਹਨ ਕਿ ਮਾਰਕੋਸ ਦੇ ਰਾਜ ਦੌਰਾਨ ਪੁਲਿਸ ਹਿਰਾਸਤ ਵਿੱਚ 3257 ਕਤਲ ਹੋਏ ਸਨ। 35000 ਤੋਂ ਵੱਧ ਲੋਕਾਂ ਨੂੰ ਤਸੀਹੇ ਦਿੱਤੇ ਗਏ ਅਤੇ 70 ਹਜ਼ਾਰ ਲੋਕਾਂ ਨੂੰ ਕੈਦ ਕੀਤਾ ਗਿਆ।

ਇਸ ਦੇ ਨਾਲ ਹੀ ਫਿਲੀਪੀਨਜ਼ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਫਰਡੀਨੈਂਡ ਮਾਰਕੋਸ ਦੇ ਬੇਟੇ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਜਿੱਤ ਹਾਸਲ ਕੀਤੀ। ਵੀਰਵਾਰ ਨੂੰ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਮਨੀਲਾ ਵਿੱਚ ਅਹੁਦੇ ਦੀ ਸਹੁੰ ਚੁੱਕੀ। ਇਸ ਤਰ੍ਹਾਂ 1986 ਵਿਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਿਆਸੀ ਗਲਿਆਰਿਆਂ ਤੋਂ ਗਾਇਬ ਹੋ ਗਿਆ ਮਾਰਕੋਸ ਪਰਿਵਾਰ ਇਕ ਵਾਰ ਫਿਰ ਫਿਲੀਪੀਨਜ਼ ਦੇ ਉੱਚ ਅਹੁਦੇ ‘ਤੇ ਪਹੁੰਚ ਗਿਆ ਹੈ। ਫਰਡੀਨੈਂਡ ਮਾਰਕੋਸ ਜੂਨੀਅਰ ਤੋਂ ਫਿਲੀਪੀਨਜ਼ ਵਿੱਚ ‘ਬੋਂਗਬੋਂਗ’ ਵਜੋ ਜਣਿਆ ਜਾਂਦਾ. ਦੂਜੇ ਪਾਸੇ ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਦੀ ਬੇਟੀ ਸਾਰਾਹ ਦੁਤੇਰਤੇ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਰੋਡਰੀਗੋ ਦੁਤਰਤੇ ਦੇ ਸ਼ਾਸਨ ਦੌਰਾਨ ਹਜ਼ਾਰਾਂ ਸ਼ੱਕੀ ਨਸ਼ਾ ਤਸਕਰਾਂ ਨੂੰ ਮਾਰ ਦਿੱਤਾ ਗਿਆ ਸੀ। ਇਸ ਲਈ ਉਸ ਦੀ ਪੂਰੀ ਦੁਨੀਆ ਵਿੱਚ ਆਲੋਚਨਾ ਹੋਈ।

ਕੌਣ ਹੈ ਬੋਂਗ ਬੋਂਗ ਮਾਰਕੋਸ ਜੂਨੀਅਰ?
ਮਾਰਕੋਸ ਜੂਨੀਅਰ ਦੇ ਪਿਤਾ ਦੇ ਤਾਨਾਸ਼ਾਹੀ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਦੀ ਬਹੁਤ ਉਲੰਘਣਾ ਕੀਤੀ ਗਈ ਸੀ। ਪਰ ਅੱਜ ਤੱਕ...

ਮਾਰਕੋਸ ਜੂਨੀਅਰ ਨੇ ਆਪਣੇ ਪਿਤਾ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਮਾਰਕੋਸ ਦਾ ਜਨਮ 13 ਸਤੰਬਰ 1957 ਨੂੰ ਰਾਜਧਾਨੀ ਮਨੀਲਾ ਵਿੱਚ ਹੋਇਆ ਸੀ। 1980 ਵਿੱਚ, 23 ਸਾਲ ਦੀ ਉਮਰ ਵਿੱਚ, ਮਾਰਕੋਸ ਜੂਨੀਅਰ ਨੂੰ ਦੇਸ਼ ਦੇ ਉੱਤਰੀ ਸੂਬੇ ਇਲੋਕੋਸ ਨੌਰਤੇ ਦਾ ਗਵਰਨਰ ਬਣਾਇਆ ਗਿਆ ਸੀ। ਹਾਲਾਂਕਿ, ਛੇ ਸਾਲ ਬਾਅਦ 1986 ਵਿੱਚ, ਉਸਦੇ ਪਿਤਾ ਦੀ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕਿਆ ਅਤੇ ਫਿਰ ਪਰਿਵਾਰ ਨੂੰ ਦੇਸ਼ ਛੱਡ ਕੇ ਹਵਾਈ ਭੱਜਣਾ ਪਿਆ। ਮਾਰਕੋਸ ਸੀਨੀਅਰ ਦੀ ਜਲਾਵਤਨੀ ਵਿੱਚ ਰਹਿਣ ਤੋਂ ਸਿਰਫ਼ ਤਿੰਨ ਸਾਲ ਬਾਅਦ ਮੌਤ ਹੋ ਗਈ। ਇਸ ਤੋਂ ਬਾਅਦ ਇਹ ਪਰਿਵਾਰ 1991 ਵਿੱਚ ਫਿਲੀਪੀਨਜ਼ ਵਾਪਸ ਆ ਗਿਆ। ਮਾਰਕੋਸ ਪਰਿਵਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਅਤੇ ਪਰਿਵਾਰ ਦੇ ਮੈਂਬਰਾਂ ਦਾ ਇਲੋਕੋਸ ਨੌਰਟੇ ਸੂਬੇ ਦੀ ਰਾਜਨੀਤੀ ਵਿੱਚ ਵੀ ਦਬਦਬਾ ਸੀ।
ਫਿਲੀਪੀਨਜ਼ ਵਾਪਸ ਆਉਣ ‘ਤੇ, ਮਾਰਕੋਸ ਜੂਨੀਅਰ ਆਪਣੇ ਗ੍ਰਹਿ ਸੂਬੇ ਵਿੱਚ ਇੱਕ ਕਾਂਗਰਸ ਪ੍ਰਤੀਨਿਧੀ ਬਣ ਗਿਆ। ਪ੍ਰਤੀਨਿਧੀ ਦੇ ਤੌਰ ‘ਤੇ ਇਕ ਹੋਰ ਕਾਰਜਕਾਲ ਦੀ ਸੇਵਾ ਕਰਨ ਤੋਂ ਪਹਿਲਾਂ ਉਹ ਇਲੋਕੋਸ ਨੌਰਟੇ ਦਾ ਦੁਬਾਰਾ ਗਵਰਨਰ ਚੁਣਿਆ ਗਿਆ ਸੀ। ਮਾਰਕੋਸ ਜੂਨੀਅਰ 2010 ਵਿੱਚ ਸਾਂਸਦ ਬਣੇ ਸਨ। 2016 ਵਿੱਚ ਉਹ ਦੇਸ਼ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਸਨ। ਪਰ ਉਸ ਨੂੰ ਮਨੁੱਖੀ ਅਧਿਕਾਰਾਂ ਦੀ ਸਾਬਕਾ ਵਕੀਲ ਅਤੇ ਉਸ ਦੀ ਵਿਰੋਧੀ ਲੈਨੀ ਰੋਬਰੇਡੋ ਨੇ ਹਰਾਇਆ। ਮਾਰਕੋਸ ਦੀ ਭੈਣ ਐਮਪੀ ਹੈ ਅਤੇ ਮਾਂ ਇਮੇਲਡਾ ਵੀ ਚਾਰ ਵਾਰ ਐਮਪੀ ਰਹਿ ਚੁੱਕੀ ਹੈ। ਉਨ੍ਹਾਂ ਦਾ ਪੁੱਤਰ ਸਦਰੋਨ 2022 ਵਿੱਚ ਕਾਂਗਰਸ ਦਾ ਪ੍ਰਤੀਨਿਧੀ ਚੁਣਿਆ ਗਿਆ ਸੀ। ਮਾਰਕੋਸ ਦੇ ਪਰਿਵਾਰ ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਫਿਲੀਪੀਨਜ਼ ਤੋਂ ਅਰਬਾਂ ਡਾਲਰਾਂ ਦਾ ਗਬਨ ਕੀਤਾ ਅਤੇ ਇਸ ਕਾਰਨ ਉਨ੍ਹਾਂ ਦਾ ਪਰਿਵਾਰ ਇੰਨਾ ਅਮੀਰ ਹੋ ਗਿਆ ਹੈ।

Leave A Comment!

(required)

(required)


Comment moderation is enabled. Your comment may take some time to appear.

Like us!