More Punjab News  Posts
ਟਰੱਕ ਚ ਲੁੱਕ ਕੇ ਅਮਰੀਕਾ ਜਾਣ ਵਾਲੇ ਮੁੰਡੇ ਕੁੜੀਆਂ ਨਾਲ ਹੋਈ ਮਾੜੀ ਹੁਣ ਤਾਂ ਰੱਬ ਹੀ ਰਾਖਾ


ਅਮਰੀਕਾ ਅਤੇ ਕੈਨੇਡਾ ਜਾਣ ਲਈ ਹਰ ਕੋਈ ਤਰਲੋ ਮੱਛੀ ਹੋ ਰਿਹਾ ਹੈ। ਜ਼ਿਆਦਾ ਲੋਕਾਂ ਦਾ ਇਕ ਹੀ ਉਦੇਸ਼ ਹੈ ਕਿ ਕਿਸੇ ਤਰ੍ਹਾਂ ਅਮਰੀਕਾ ਜਾਂ ਕੈਨੇਡਾ ਦੀ ਪੀ.ਆਰ. ਮਿਲ ਜਾਵੇ। ਇਨ੍ਹਾ ਮੁਲਕਾਂ ਵਿੱਚ ਪਹੁੰਚਣ ਲਈ ਲੋਕ ਬਹੁਤ ਪਾਪੜ ਵੇਲਦੇ ਹਨ। ਅਮਰੀਕਾ ਵਿੱਚ ਦਾਖ਼ਲ ਹੋਣ ਲਈ ਲੋਕ ਮੈਕਸੀਕੋ ਦੀ ਸਰਹੱਦ ਦੀ ਵਰਤੋਂ ਕਰਦੇ ਹਨ। ਭੁੱਖੇ ਪਿਆਸੇ ਰਹਿ ਕੇ ਜੰਗਲਾਂ ਦਾ ਸਫਰ ਤੈਅ ਕਰਕੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਉਹ ਸਰਹੱਦ ਤੇ ਪਹੁੰਚਦੇ ਹਨ। ਕਈ ਵਾਰ ਸਰਹੱਦ ਪਾਰ ਕਰਦੇ ਸਮੇਂ ਉਹ ਫੜੇ ਜਾਂਦੇ ਹਨ। ਕਿਉਂਕਿ ਅਮਰੀਕੀ ਸਰਕਾਰ ਨੇ ਬਹੁਤ ਸਖਤਾਈ ਕੀਤੀ ਹੋਈ ਹੈ।

ਹੁਣ 11 ਚੀਨੀਆਂ ਨੂੰ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਤੇ ਕਾਬੂ ਕੀਤਾ ਗਿਆ ਹੈ। ਇਹ ਇੱਕ ਟਰੱਕ ਵਿੱਚ ਸਵਾਰ ਹੋ ਕੇ ਲੁਕ ਕੇ ਜਾ ਰਹੇ ਸਨ। ਇਨ੍ਹਾਂ ਵਿੱਚੋਂ ਕੋਈ ਫਰਨੀਚਰ ਵਿੱਚ ਲੁਕਿਆ ਹੋਇਆ ਸੀ ਅਤੇ ਕੋਈ ਵਾਸ਼ਿੰਗ ਮਸ਼ੀਨ ਵਿੱਚ ਲੁਕਿਆ ਬੈਠਾ ਸੀ। ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਅਮਰੀਕਾ ਦੁਆਰਾ ਚੀਨ ਦੇ ਨਾਗਰਿਕਾਂ ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਡਕਸ਼ਨ ਦੁਆਰਾ ਦਿੱਤੀ ਗਈ ਹੈ।

ਪਤਾ ਲੱਗਾ ਹੈ ਇਸ...

ਟਰੱਕ ਨੂੰ ਅਮਰੀਕੀ ਡਰਾਈਵਰ ਚਲਾ ਰਿਹਾ ਸੀ। ਅਮਰੀਕਾ ਅਤੇ ਚੀਨ ਵਿਚ ਚੱਲ ਰਹੀ ਟਰੇਡ ਵਾਰ ਕਾਰਨ ਚੀਨੀ ਨਾਗਰਿਕਾਂ ਨੂੰ ਅਮਰੀਕਾ ਦਾ ਵੀਜ਼ਾ ਸੌਖ ਨਾਲ ਨਹੀਂ ਮਿਲਦਾ। ਅਮਰੀਕਾ ਕਈ ਵਾਰ ਚੀਨ ਦੇ ਸੂਬੇ ਸ਼ੀਜਿਆਂਗ ਵਿੱਚ ਮੁਸਲਮਾਨਾਂ ਨੂੰ ਕੈ ਦ ਕਰਕੇ ਰੱਖਣ ਦਾ ਮਾਮਲਾ ਉਠਾ ਚੁੱਕਾ ਹੈ। ਗੈਰ-ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਪ੍ਰਤੀ ਅਮਰੀਕਾ ਦੀ ਸਰਕਾਰ ਸਖ਼ਤ ਰੁੱਖ ਅਖ਼ਤਿਆਰ ਕਰ ਰਹੀ ਹੈ।

ਪਹਿਲਾਂ ਇੱਕ ਜਹਾਜ਼ ਵਿੱਚ ਕਿੰਨੇ ਹੀ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਨਵੰਬਰ ਮਹੀਨੇ ਵਿੱਚ ਮੈਕਸੀਕੋ ਦੀ ਸਰਹੱਦ ਤੋਂ ਪੰਜ ਭਾਰਤੀਆਂ ਨੂੰ ਵੀ ਅਮਰੀਕਾ ਵੱਲੋਂ ਕਾਬੂ ਕੀਤਾ ਗਿਆ ਸੀ। ਇਹ ਭਾਰਤੀ ਇਕ ਟਰੱਕ ਵਿੱਚ ਸਵਾਰ ਸਨ ਅਤੇ ਇਸ ਟਰੱਕ ਨੂੰ ਇੱਕ ਅਮਰੀਕੀ ਡਰਾਈਵਰ ਹੀ ਚਲਾ ਰਿਹਾ ਸੀ। ਅਮਰੀਕਾ ਵਿੱਚ ਦਾਖ਼ਲ ਹੋਣ ਲਈ ਪ੍ਰਵਾਸੀ ਲੋਕ ਹਰ ਜਾਇਜ਼ ਨਾਜਾਇਜ਼ ਤਰੀਕਾ ਵਰਤ ਰਹੇ ਹਨ। ਪਰ ਅਮਰੀਕਾ ਦੀ ਸਰਕਾਰ ਵੀ ਇਸ ਤੇ ਸਖਤ ਨਜ਼ਰ ਰੱਖ ਰਹੀ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)