More Punjabi Kahaniya  Posts
ਓ ਪਈ ਸਲਫਾਸ


ਮਾਪਿਆਂ ਬਿਨਾ ਦੁਨੀਆਂ ਤੇ ਕੋਈ ਸਹਾਰਾ ਨਹੀਂ ਦਿੰਦਾ। ਅੱਜ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ। ਇਹ ਘਟਨਾ ਮੇਰੇ ਜਿਲੇ ਦੀ ਹੈ। ਇੱਕ ਦਿਨ ਮਾਂ ਪੁੱਤ ਦਾ ਝਗੜਾ ਹੋ ਗਿਆ। ਪੁੱਤ ਆਪਣੇ ਹੰਕਾਰ ਚ’ ਰਿਹਾ ਤੇ ਆਪਣੀ ਮਾਂ ਨੂੰ ਬੁਲਾਇਆ ਤੱਕ ਨਹੀਂ।।ਥੋੜੇ ਦਿਨ ਬੀਤੇ ਛੋਟੇ ਪੁੱਤ ਨਾਲ ਝਗੜਾ ਹੋ ਗਿਆ ! ਸਿਰਫ ਇਸੇ ਗੱਲ ਤੋਂ ਕਿ ਪੈਨਸ਼ਨ ਤੁੰ ਵੱਡੇ ਲੜਕੇ ਨੂੰ ਦਿੰਦੀ ਤੇ ਰੋਟੀ ਏਥੋਂ ਖਾਣ ਆ ਜਾਂਦੀ। ਮਾਂ ਨੇ ਕਿਹਾ ਚੱਲ ਕੋਈ ਨਾ ਪੁੱਤ ਉਸਦੀ ਹਾਲਤ ਮਾੜੀ ਏ ਵੈਸੇ ਵੀ ਦੋ ਲੜਕੀਆਂ ਉਸਦੀਆਂ ਖਰਚਾ ਬਹੁਤ ਏ ਇਸ ਲਈ ਤੇਰੇ ਵੱਲ ਆ ਗਈ ਹਾਂ। ਮਾਂ ਦੀ ਛੋਟੀ ਨੂੰਹ ਬੋਲ ਪਈ!! ਬੀਬੀ ਸਾਡੇ ਕਿਹੜੇ ਨੋਟ ਲੱਗੇ ਨੇ। ਵੱਡੇ ਵੱਲ ਹੀ ਰਿਹਾ ਕਰ ਮੇਰੇ ਤੋਂ ਨਹੀਂ ਸਿਆਪਾ ਹੁੰਦਾ ਆ ਤੇਰੇ ਕਪੜੇ ਧੋਣ ਦਾ ਰੋਟੀ ਪਕਾਉਣ ਦਾ।
ਪਰ ਧੀਏ ਮੈਂ ਕਦੇ ਕਿਹਾ ਹੀ ਨਹੀਂ ਮੇਰਾ ਇਹ ਕੰਮ ਕਰੋ ਮੈਂ ਕਰ ਲਵਾਂਗੀ ਅਉਖੇ ਸੌਖੇ। ਮਾਂ ਫਿਰ 10 ਕੁ ਦਿਨ ਰਹੀ ਘਰ ਚ। ਇੱਕ ਦਿਨ ਮਾਂ ਨਾਲ ਛੋਟੇ ਪੁੱਤ ਦਾ ਝਗੜਾ ਹੋ ਗਿਆ ਗਲ ਬਹੁਤ ਵੱਧ ਗਈ। ਨੂੰਹ ਨੇ ਬਹੁਤ ਵਾਰ ਕਿਹਾ ਚਲੋ ਕੋਈ ਨੀ ਮਾਂ ਬਜ਼ੁਰਗ ਆ ਛੱਡੋ ਗਲ ਨੂੰ ਹੁਣ। ਪਰ ਉਸਨੇ ਇੱਕ ਨਾ ਮੰਨੀ। ਝਗੜਾ ਬਹੁਤ ਵੱਧ ਗਿਆ ਪੁੱਤ ਕਹਿੰਦਾ ! ਜਾ ਮਰ ਜਾ ਕਿ ਓ ਪਈ ਸਲਫਾਸ !! ਸਾਨੂੰ ਸੁੱਖ ਦਾ ਸਾਹ ਆਵੇ !! ਏਨੀ ਗੱਲ ਬੋਲ ਪੁੱਤ ਕੰਮ ਤੇ ਚੱਲ ਗਿਆ ਤੇ ਨੂੰਹ ਆਪਣੇ ਕੰਮ ਤੇ ਚਲ ਗਈ! ਸ਼ਾਮ ਨੂੰ ਜਦੋਂ ਘਰ ਆਏ ਤਾਂ ਮਾਂ ਕਿਧਰੇ...

ਨਜਰ ਨਾ ਆਈ ਪਿਛਲੇ ਕਮਰੇ ਚ ਵੇਖਿਆ ਤਾਂ ਉਸਦੀ 5 ਸਾਲ ਦੀ ਪੋਤੀ ਉਸਨੂੰ ਉਠਾ ਰਹੀ ਸੀ ” ਬੀਬੀ ਉਠ ਵੀ ਮੈਨੂੰ ਭੁੱਖ ਲਗੀ ਕੁੱਝ ਖਾਣ ਨੂੰ ਦੇ” ਉਸਦੀ ਪੋਤੀ ਨੇ ਇੱਕ ਕਾਗਜ ਆਪਣੇ ਪਿਓ ਆਉਂਦਿਆਂ ਹੀ ਫੜਾਇਆ ਜਿਸ ਤੇ ਲਿਖਿਆ ਸੀ।
” ਪੁੱਤ ਰੋਜ ਦੇ ਝਗੜੇ ਤੋਂ ਮੈਂ ਤੰਗ ਆ ਗਈ ਸੀ ਤੇਰੀ ਕੋਈ ਖੁਆਇਸ ਨਹੀਂ ਜਿਹੜੀ ਮੈਂ ਪੂਰੀ ਨਾ ਕੀਤੀ ਹੋਵੇ ” ਤੂੰ ਕਿਹਾ ਸੀ ਨਾ ਜਾ ਮਰ ਜਾ ਕੇ ਸਾਨੂੰ ਸੁੱਖ ਦਾ ਸਾਹ ਆਵੇ ” ਇਸ ਲਈ ਅੱਜ ਇਹ ਕਦਮ ਚੁਕਿਆ ਰੋਜ ਦੇ ਝਗੜੇ ਤੋਂ ਦੁਖੀ ਹੋ ਕਿ । ਮੈਨੂੰ ਉਮੀਦ ਏ ਤੁਸੀਂ ਹੁਣ ਅਰਾਮ ਨਾਲ ਰਹਿ ਸਕੋਗੇ ਸੁੱਖ ਦੇ ਸਾਹ ਲੈ ਸਕੋਗੇ।
ਪੁੱਤ ਦੇ ਹੱਥੋਂ ਕਾਗਜ ਦਾ ਟੁਕੜਾ ਡਿੱਗ ਗਿਆ ਅੱਖਾਂ ਚ ਅੱਥਰੂ ਸਨ ਰੋਂਦੇ ਹੋਏ ਨੇ ਆਪਣੀ ਧੀ ਨੂੰ ਗਲ ਨਾਲ ਲਗਾਇਆ ਤੇ, ਮਾਂ ਦੇ ਹੱਥਾਂ ਕੋਲ ਪਈ *ਸਲਫਾਸ* ਦੀ ਵੱਲ ਵੇਖਣ ਲਗ ਪਿਆ ਜਿਹੜੀ ਉਸਦੀ ਮਾਂ ਨੇ ਖਾਦੀ ਸੀ। ਉਸਦੇ ਕੰਨਾਂ ਚ ਅਜੇ ਤੱਕ ਓਹੀ ਬੋਲ ਗੂੰਜ ਰਹੇ ਸਨ “” *ਓ ਪਈ ਸਲਫਾਸ*””
😢😢😢😢😢😢😢😢
*ਦੋਸਤੋ ਕਦੇ ਕਦੇ ਨਿੱਕੇ ਜਿਹੇ ਗੁੱਸੇ ਚ ਬੋਲੇ ਬੋਲ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਹਨ*
ਨਵਨੀਤ ਸਿੰਘ ਜਿਲਾ ਗੁਰਦਸਪੁਰ 9646865500

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)