ਅੰਦਰੂਨੀ ਜੰਗ

3

ਇਸ ਸਮੇਂ ਸੋਸ਼ਲ ਮੀਡੀਆ ਦਾ ਚਲਨ ਹੋਣ ਕਾਰਣ ਕੋਈ ਵੀ ਕਿੱਥੇ ਬੈਠੇ ਹੋਏ ਵੀ ਟੀਕਾ ਟਿੱਪਣੀ ਕਰਨ ਲਈ ਤਿਆਰ ਹੈ।
ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਇੱਕ ਵਾਕਿਆ ਹੋਇਆ ਜਿਸਨੇ ਮੈਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਅੱਜ ਸਾਡੀ ਕੌਮ ਐਸੀ ਜਗ੍ਹਾ ਤੇ ਖੜ੍ਹੀ ਹੈ ਜਿੱਥੇ ਅਸੀ ਆਪ ਨਾਲ ਆਪ ਲੜਦੇ ਪਏ ਹਾਂ।
ਗਲ ਇਸ ਤਰ੍ਹਾਂ ਹੋਈ ਕਿ ਭਰਾ ਦੇ ਇੱਕ ਫੇਸਬੁੱਕ ਮਿੱਤਰ ਨੇ ਪਟਿਆਲਾ ਵਿਖੇ ਹੋਏ ਨਿਹੰਗ ਸਿੰਘਾਂ ਦੇ ਮਾਮਲੇ ਤੇ ਕਮੈਂਟ ਕਰਦੇ ਹੋਏ ਲਿਖਿਆ ਕਿ ਸਿੱਖ ਧਰਮ ਸਾਡੇ ਦੇਸ਼ ਦਾ ਦੁਸ਼ਮਣ ਹੈ ਅਤੇ ਇਨ੍ਹਾਂ ਦੇ ਗੁਰੂਦਵਾਰੇ ਹਥਿਆਰਾਂ ਦੇ ਸਪਲਾਅਰ ਹਨ ਇਨ੍ਹਾਂ ਨੂੰ ਦੇਸ਼ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ। ਵੀਰ ਜੀ ਵੀ ਉੱਚੀ ਸੋਚ ਰੱਖਦੇ ਹਨ, ਉਨ੍ਹਾਂ ਉਸ ਮਿੱਤਰ ਨੂੰ ਸਮਝਾਇਆ ਕਿ ਬਿਨਾ ਪੂਰੀ ਗੱਲ ਬਾਤ ਜਾਣੇ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਅਤੇ ਸਿੱਖ ਧਰਮ ਤੇ ਬਣਿਆ ਹੀ ਮਨੁੱਖਤਾ ਦੀ ਭਲਾਈ ਲਈ ਹੈ।ਇਨ੍ਹਾਂ ਦੇ ਗੁਰੂਦੁਆਰਿਆ ਵਿਚ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਜਾਉਂਦਾ ਹੈ ਤੇ ਪ੍ਰੇਮ ਪਿਆਰ ਨਾਲ ਲੰਗਰ ਅਤੇ ਭਾਈਚਾਰੇ ਦਾ ਨਾ ਖਤਮ ਹੋਣ ਵਾਲਾ ਪ੍ਰਵਾਹ ਚਲਦਾ ਹੈ।ਵੀਰੇ ਨੇ ਪਿਆਰ ਨਾਲ ਉਸਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿਤੀ ਕਿ ਸਿੱਖ ਧਰਮ ਅਤੇ ਇਸਦੇ...

ਯੋਧਾ ਸਿੰਘਾਂ ਨੇ ਹਮੇਸ਼ਾ ਮਜਲੂਮਾਂ ਦੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੀ ਕਿਉਂ ਨਾ ਹੋਵੇ ਸਦਾ ਆਪਣੀ ਜਾਨ ਤੇ ਖੇਡ ਕੇ ਯਾ ਜਾਨ ਦੇ ਕੇ ਰਾਖੀ ਕੀਤੀ ਹੈ। ਗੁਰੂ ਇਤਿਹਾਸ ਜਾਨ ਕੇ ਉਸ ਮਿੱਤਰ ਨੇ ਮਾਫ਼ੀ ਮੰਗੀ ਅਤੇ ਆਪਣੀ ਪੋਸਟ ਡਿਲੀਟ ਵੀ ਕੀਤੀ।
ਦੂਜੇ ਪਾਸੇ ਪਤੀ ਨਾਲ ਵੀ ਇੱਕ ਵ੍ਹਟਸਐਪ ਗਰੁੱਪ ਜਿਸ ਵਿਚ ਇਕ ਸਿੱਖ ਭਰਾ ਦੇ ਦਸ਼ਮ ਪਿਤਾ ਦੀ ਬਾਣੀ ਦੇ ਵਿਰੋਧ ਚ ਕੀਤੀ ਲੰਬੀ ਬਹਿਸ ਜਿਸ ਵਿਚ ਉਹ ਕਿਸੇ ਵੀ ਹਦ ਤਕ ਜਾਉਣ ਲਈ ਤਿਆਰ ਹੋ ਗਏ ਨੇ ਮੈਨੂੰ ਹੁਣ ਪਾ ਦਿੱਤਾ ਕਿ ਅਸੀ ਬਾਹਰ ਹੋ ਰਹੀ ਜੰਗ ਤੋਂ ਤਾਂ ਜੀਤ ਜਾਵਾਂਗੇ,ਦੂਜੇ ਲੋਕਾਂ ਨੂੰ ਆਪਣੇ ਧਰਮ ਦੇ ਪ੍ਰਤੀ ਜਾਣਕਾਰੀ ਦੇ ਕੇ ਸ਼ਰਧਾਲੂ ਬਣਾ ਲਵਾਂਗੇ ਪਰ ਧਰਮ ਅੰਦਰ ਚਲਦੇ ਵਿਚਾਰਾਂ ਦੇ ਮਤਭੇਦ ਨੂੰ ਕਿਵੇਂ ਖਤਮ ਕੀਤਾ ਜਾਵੇ ਕੇ ਆਪਣੇ ਭੈਣ ਭਰਾ ਇਕੋ ਛੱਤ ਹੇਠਾਂ ਕਠੇ ਹੋ ਕੇ ਧਰਮ ਨੂੰ ਅੱਗੇ ਵਧਾ ਸਕੀਏ। ਜੋ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਸੀ ਮਤਭੇਦ ਖਤਮ ਕਰਕੇ ਆਪਣੇ ਗੁਰੂਆਂ ਦੀ ਬਾਣੀ ਦਾ ਸੱਚਾ ਸੰਦੇਸ਼ ਸਾਰੀ ਲੁਕਾਈ ਨੂੰ ਪਹੁੰਚਾ ਕੇ ਆਪਣੇ ਧਰਮ ਤੇ ਉਠਦੇ ਸਵਾਲਾਂ ਅਤੇ ਵਿਰੋਧ ਨੂੰ ਖਤਮ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਹੋਵੀਏ।

Submitted By:- ਸਤਨਾਮ ਕੌਰ

Leave A Comment!

(required)

(required)


Comment moderation is enabled. Your comment may take some time to appear.

Comments

5 Responses

 1. Ravi Dubb

  nice ji

 2. Rajveer Dhaliwal

  🙏🏻🙏🏻🙏🏻🙏🏻Nice

 3. Gurpreet Singh

  ਬਹੁਤ ਵਧੀਆ ਜੀ।।

 4. Happy Punjab खुश रहे भारत

  #HappyPunjab YouTube channel

 5. Happy Punjab खुश रहे भारत

  Wonderful 👍🏻👍🏻👍🏻👌🏻👌🏻👌🏻

Like us!