ਆਪਣਾ ਘਰ
ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ
ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ‘ਚੰਗਾ ਨਹੀਂ ਹੁੰਦਾ’
ਉਹ ਓਵੇਂ ਹੀ ਉੱਠ ਕੇ ਅਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਰ ਜਾਣ ਵਾਲੀ ਮਾਂ ਸੀ ਓਦੀ। ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ,ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਅਪਣੇ ਕਿੱਥੇ ਲੰਘਣੀ ਸੀ ਓਦੇ ਬੁਰਕੀ ਅੰਦਰ…ਓਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾ ਨਿਕਲ ਗਈਆ।
ਅਚਾਨਕ ਪਤੀ ਦੀ ਗੱਲ ਨੇ ਸੁੰਨ ਕਰਤਾ ….’ਅਖੇ ਹੁਣ ਮੇਰੇ ਘਰ ਨਾਂ ਵਾਧੂ ਦਾ...
ਮਾਤਮ ਪਾ ਇਹ ਰੋਣਾ- ਧੋਣਾ ਅਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ…..’ ਹੁਣ ਕਦੇ ਓਦੇ ਕੰਨਾ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ‘ਵਿਆਹੀਆਂ ਕੁੜੀਆਂ ਅਪਣੇ ਘਰ ਜਾਓ’ ਤੇ ਕਦੇ ਪਤੀ ਦੇ ਬੋਲ ਕਿ ‘ਅਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ-ਧੋਣਾ ਕਰਨਾ ਸੀ।’ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ (ਜੀਨੂੰ ਹੁਣ ਤਕ ਉਹ ਅਪਣਾ ਹੀ ਸਮਝਦੀ ਰਹੀ ਸੀ) ਪਰ ਉਹਦਾ ਅਪਣਾ ਘਰ ਕਿਹੜਾ….. ਜਿੱਥੇ ਹੋਰ ਕੁੱਝ ਨਹੀਂ ਕਮ ਸੇ ਕਮ ਉਹ ਅਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੇ… !
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕੋਈ ਵਕਤ ਹੁੰਦਾ ਸੀ, ਬਰਸਾਤਾਂ ਦੌਰਾਨ ਪਰਨਾਲਿਆਂ ਥੱਲੇ ਖੜ੍ਹੇ ਹੋ ਕੇ ਮੀਂਹ ਦੇ ਪਾਣੀ ਨਾਲ ਨਹਾਉਣਾ। ਤੇਜ਼ ਪਾਣੀ ਦੀ ਉਹ ਸੱਟ ਕਦੀ ਸਿਰ ਦੁਖਣਾ ਨਹੀਂ ਸੀ ਲਾਉਂਦੀ ਹੁੰਦੀ। ਉਹ ਨਹਾਉਣਾ ਦੁਨੀਆ ਦਾ ਸਭ ਤੋਂ ਮੌਜ ਵਾਲਾ ਕੰਮ ਹੁੰਦਾ ਸੀ। ਅੱਜ ਦੇ ਆਲੀਸ਼ਾਨ ਬਾਥਰੂਮ ਦੇ ਫੁਆਰੇ ਥੱਲੇ ਤਾਂ ਖੜ੍ਹੇ ਹੋ ਕੇ Continue Reading »
ਬਾਬੇ ਦੀ ਲੂਨਾਂ ਸਕੂਟਰੀ…….!! ਗੱਲ ਬਾਹਵਾ ਪੁਰਾਣੀ ਆ। ਸਾਡਾ ਦਾਦਾ ਗੰਢਾ ਸਿੰਘ ਜਿਸਨੂੰ ਅਸੀਂ ਸਾਰੇ ਛੋਟਾ ਬਾਬਾ ਆਖਕੇ ਬੁਲਾਉਂਦੇ ਹੁੰਦੇ ਸੀ, ਉਹ ਸਾਇਕਲ ਚਲਾਉਣ ਦੇ ਤੇ ਸਾਇਕਲ ਨੂੰ ਸਾਂਭ ਕੇ ਰੱਖਣ ਦੇ ਬਹੁਤ ਸ਼ੌਕੀਨ ਸਨ। ਬਾਬਾ ਜੀ ਲੱਗਭਗ ਹਰ ਰੋਜ ਆਪਣੇ ਸਾਇਕਲ ਤੇ ਸ਼ੇਰਪੁਰ ਸਾਡੇ ਕਾਰਖ਼ਾਨੇ ਜਾਂਦੇ ਹੁੰਦੇ ਸੀ ਤੇ Continue Reading »
“ਬੀਬੀ ਨਜ਼ੀਰਾ ਇੱਕ ਘਰੋਂ ਕੰਮ ਕਰਕੇ ਨਿਕਲਦੀ ਦੂਜੇ ਘਰ ਚਲੀ ਜਾਂਦੀ,ਬੜੀ ਗਰੀਬੀ ਦੇਖੀ ਬੀਬੀ ਨਜ਼ੀਰਾ ਨੇ ਪਰ ਕਦੇ ਮੰਗ ਕੇ ਨਾ ਖਾਧਾ, ਮੇਹਨਤ ਕਰਦੇ ਦੋਵੇ ਜੀਂ ਨਾਲ ਉਹਨਾਂ ਦੀ ਧੀ ਵੀ, ਇਕ ਹੀ ਧੀ ਸੀ ਮਾਈ ਨਜ਼ੀਰਾ ਦੇ,ਬਸ ਮੇਹਨਤ ਕਰਦੀ ਕੰਮ ਚ ਕਾਹਦੀ ਸ਼ਰਮ ਪਿੰਡ ਵਿੱਚ ਲਾਗ ਪੁਣੇ ਦਾ ਕੰਮ Continue Reading »
ਗੁਰਲੀਨ ਭਾਗ ਦੁਜਾ.. ਉਹ ਦਿਨ ਆ ਗਿਆ… ਮਤਲਬ ਅਗਲਾ ਐਤਵਾਰ.. ਗੁਰਲੀਨ ਦਿੱਲੀ ਸੀ.. ਆਪਣੇ ਇਕ ਰਿਸ਼ਤੇਦਾਰਾ ਦੇ ਘਰ ਸਵੇਰੇ ਹੀ ਪਹੁੰਚੇ ਸਨ.. ਮੇਲ ਮਿਲਾਪ ਕੀਤਾ… ਨਾਸ਼ਤਾ ਪਾਣੀ ਕੀਤਾ ਤੇ ਸਫ਼ਰ ਦੀ ਥਕਾਵਟ ਉਤਾਰਣ ਲਈ ਦੋਵੇਂ ਪਿਉ ਧੀ ਕਮਰੇ ਵਿਚ ਲੰਮੇ ਪੈ ਗਏ.. ਅਜੀਤ ਤਾਂ ਫ਼ਟ ਸੌਂ ਗਿਆ ਪਰ ਗੁਰਲੀਨ ਦੀਆਂ Continue Reading »
ਹੀਰ ਦੀਆਂ ਮੱਝਾਂ ਮਾਸਟਰ ਜੀਤ ਸਿੰਘ ਅੰਗਰੇਜੀ ਦੇ ਅਧਿਆਪਕ ਸਨ ।ਉਨਾ ਦਾ ਬੇਟਾ ਜੱਸੀ ਵੀ ਸਾਡੇ ਨਾਲ ਈ ਪੜਦਾ ਸੀ । ਕੇਰਾ ਮਾਸਟਰ ਜੀ ਕਹਿਣ ਲਗੇ, ” ਜੱਸੀ ਪੁਤ ਝੋਨੇ ਦੇ ਢੇਰ ਖੇਤ ਚ ਸੁਨੇ ਪਏ ਆ ,ਮੈ ਥੋੜਾ ਵਲ ਜਿਹਾ ਨੀ ਅਜ ,ਤੂੰ ਭਈਏ ਨਾਲ ਰਾਤ ਉਥੇ ਈ ਜਾ Continue Reading »
ਤਕਰੀਬਨ 20 ਵਰੇ੍ ਪਹਿਲਾਂ ਗੋਦੀ ਵਿਚ ਛੋਟਾ ਬਾਲ ਅਤੇ ਬੇਟੀ ਦੀ ਉਂਗਲ ਫੜੀ ਮੈਂ ਉਸ ਰੱਬ ਦੇ ਦੁਆਰ ਤੇ ਬਣੀਆਂ ਪਹਾੜੀ ਨੁਮਾ ਵਿਸ਼ਾਲ ਪੌੜੀਆਂ ਉਤੇ ਕਿੰਨਾ ਚਿਰ ਬੈਠ ਕੇ ਹੀ ਵਾਪਸ ਆ ਗਈ, ਮਨ ਵਿਚ ਇਕ ਰੀਝ ਰਹੀ ਕਿ ਕਾਸ਼ ਸਾਨੂੰ ਅੰਦਰ ਜਾਣ ਦੇਂਦੇ ਅਸੀਂ ਬੜੀ ਦੂਰੋਂ ਚਲ ਕੇ Continue Reading »
ਡੱਬਵਾਲੀ ਤੋਂ ਵਿਧਾਇਕ ਰਹੇ ਸ੍ਰੀ ਗੋਵਰਧਨ ਦਾਸ ਚੌਹਾਨ ਸਰਕਾਰ ਵਿੱਚ ਸਿਹਤ ਮੰਤਰੀ ਸਨ ਅਤੇ ਓਹਨਾ ਦੀ ਰਿਹਾਇਸ਼ ਹਿਸਾਰ ਸੀ। ਉਹ ਬਹੁਤਾ ਹਿਸਾਰ ਹੀ ਰਹਿੰਦੇ। ਇੱਕ ਵਾਰੀ ਓਹਨਾ ਘਰ ਕੋਈ ਸ਼ਾਦੀ ਸੀ। ਪਰ ਅਚਾਨਕ ਉਹਨਾਂ ਦੀ ਤਬੀਅਤ ਨਾਸਾਜ਼ ਹੋ ਗਈ। ਬਲੱਡ ਪ੍ਰੇਸ਼ਰ ਅਤੇ ਕੁਝ ਹੋਰ ਤਕਲੀਫ ਹੋ ਗਈ। ਜਿਸ ਦੀ ਵਜ੍ਹਾ Continue Reading »
ਇਹ ਮੇਰੇ ਕਹਾਣੀ ਦਾ ਦੂਜਾ part ਆ 2013 ਤੋਂ 2016 ਦੇ ਵਿਚ ਵਿੱਚ ਕਿ ਕੁਝ ਹੋਇਆ ਮੈ ਕਿਮੇ time ਕਢਿਆ ਓਹਦੇ ਬਿਨਾ ਇਹ ਗੱਲ ਇਦਾ ਸੀ ਓਹਦੇ ਪਿੰਡ ਦਾ ਇਕ ਮੁੰਡਾ ਇਹਨੂੰ ਪਸੰਦ ਕਰਦਾ ਸੀ ਓਹਨੇ ਕਾਫੀ ਮੁੰਡਿਆ ਅਗੇ ਪਰਪੋਸ ਕੀਤਾ ਪਰ ਮਨਪ੍ਰੀਤ ਨੇ ਉਹਨੂੰ ਨਾਹ ਕਰ ਦਿੱਤੀ ਉਹ ਮੁੰਡਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
GUNDEEP SINGH JOHAL
ਬਹੁਤ ਹੀ ਵਧੀਆ ਦਿਲ ਨੂੰ ਛੂ ਲੈਣ ਵਾਲੀ ਕਹਾਣੀ, ਪਰ ਤੁਸੀਂ ਆਪਣਾ ਨਾਮ ਪਤਾ ਜਰੂਰ ਲਿਖਿਆ ਕਰੋ
Seema Goyal
It’s a beautiful and touching story. Girls be brave. 💪💪💪🤗🤗17.06.2020