ਆਪਣਾ ਘਰ
ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ
ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ‘ਚੰਗਾ ਨਹੀਂ ਹੁੰਦਾ’
ਉਹ ਓਵੇਂ ਹੀ ਉੱਠ ਕੇ ਅਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਰ ਜਾਣ ਵਾਲੀ ਮਾਂ ਸੀ ਓਦੀ। ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ,ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਅਪਣੇ ਕਿੱਥੇ ਲੰਘਣੀ ਸੀ ਓਦੇ ਬੁਰਕੀ ਅੰਦਰ…ਓਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾ ਨਿਕਲ ਗਈਆ।
ਅਚਾਨਕ ਪਤੀ ਦੀ ਗੱਲ ਨੇ ਸੁੰਨ ਕਰਤਾ ….’ਅਖੇ ਹੁਣ ਮੇਰੇ ਘਰ ਨਾਂ ਵਾਧੂ ਦਾ...
ਮਾਤਮ ਪਾ ਇਹ ਰੋਣਾ- ਧੋਣਾ ਅਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ…..’ ਹੁਣ ਕਦੇ ਓਦੇ ਕੰਨਾ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ‘ਵਿਆਹੀਆਂ ਕੁੜੀਆਂ ਅਪਣੇ ਘਰ ਜਾਓ’ ਤੇ ਕਦੇ ਪਤੀ ਦੇ ਬੋਲ ਕਿ ‘ਅਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ-ਧੋਣਾ ਕਰਨਾ ਸੀ।’ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ (ਜੀਨੂੰ ਹੁਣ ਤਕ ਉਹ ਅਪਣਾ ਹੀ ਸਮਝਦੀ ਰਹੀ ਸੀ) ਪਰ ਉਹਦਾ ਅਪਣਾ ਘਰ ਕਿਹੜਾ….. ਜਿੱਥੇ ਹੋਰ ਕੁੱਝ ਨਹੀਂ ਕਮ ਸੇ ਕਮ ਉਹ ਅਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੇ… !
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕੰਮ ਤੇ ਕਲੀਨ ਸ਼ੇਵ ਰਹਿਣਾ ਪੱਕਾ ਅਸੂਲ ਸੀ ਪਰ ਮੈਂ ਮਾਲਕਾਂ ਕੋਲੋਂ ਇਜਾਜ਼ਤ ਲੈਕੇ ਦਾੜ੍ਹਾ ਵੀ ਰਖਿਆ ਹੋਇਆ ਸੀ ਤੇ ਦੁਮਾਲਾ ਵੀ ਬੰਨਿਆ ਕਰਦਾ ਸੀ। ਆਏ ਮਹੀਨੇ ਕੰਪਨੀ ਦੇ ਸੁਪਰਵਾਈਜ਼ਰ ਮੈਨੇਜਰ ਬਦਲਦੇ ਰਹਿੰਦੇ ਸੀ।ਜਦ ਵੀ ਨਵਾਂ ਸੁਪਰਵਾਈਜ਼ਰ ਜਾਂ ਮੈਨੇਜਰ ਆਉਂਦਾ ਤਾਂ ਮੇਰੇ ਪਹਿਰਾਵੇ ਬਾਰੇ ਜਰੂਰ ਪੁੱਛਿਆ ਕਰਦਾ ਸੀ। ਇੱਕ ਦਿਨ Continue Reading »
ਰਿਆੜਕੀ ਕਾਲਜ ਤੁਗਲਵਾਲ ਅਜੇ ਹਾਇਰ-ਸਕੈਂਡਰੀ ਵਿਚ ਦਾਖਲਾ ਲਿਆ ਹੀ ਸੀ..ਕੇ ਮਾਮੇ ਹੁਰਾਂ ਨਵੀਂ ਮਿੰਨੀ ਬੱਸ ਵੀ ਓਸੇ ਰੂਟ ਤੇ ਪਾ ਲਈ..! ਮਾਮਾ ਆਪ ਟਿਕਟਾਂ ਕਟਿਆ ਕਰਦਾ ਤੇ “ਤਾਰੀ ਵੀਰ” ਬੱਸ ਚਲਾਇਆ ਕਰਦਾ..! ਓਹਨੀ ਦਿੰਨੀ ਜਿਆਦਾਤਰ ਟਾਂਗੇ ਤੇ ਸਾਈਕਲ ਹੀ ਹੋਇਆ ਕਰਦੇ ਸਨ..! ਸਾਡਾ ਘਰ ਸੜਕ ਤੋਂ ਚਾਰ-ਪੰਜ ਕਿੱਲੇ ਹਟਵਾਂ ਸੀ..ਨਾਨਕਿਆਂ Continue Reading »
ਇਹ ਗੱਲ ਥੋੜੇ ਦਿਨ ਪਹਿਲਾਂ ਦੀ ਹੈ।ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤਾਂ ਦਿਹਾੜੀ ਤੇ ਇੱਕ ਮੁੰਡਾ ਆਇਆ,ਉਸ ਤੋਂ ਪੁਰਾ ਕੰਮ ਨਾ ਹੋਵੇ,ਇਕ ਤਸਲਾ ਚੱਕੇ ਤੇ ਥੱਕ ਕੇ ਬਹਿ ਜਾਵੇ।ਮੇਰੇ ਭਰਾ ਦੀ ਉਸ ਨਾਲ ਗੱਲ ਹੋਈ ਤਾਂ ਗੱਲਾਂ ਵਿੱਚ ਪਤਾ ਲਗਿਆ ਵੀ ਉਹ ਕਿਸੇ ਟਾਇਮ ਕਰੋੜਪਤੀ ਰਹਿ ਚੁਕਿਆ।ਜਵਾਨ ਹੋਇਆ Continue Reading »
ਫ਼ਲ ਵੇਚਣ ਵਾਲਾ ਇੱਕ ਵਪਾਰੀ ਅਤੇ ਕਿਸਾਨ ਅਨਾਜ ਮੰਡੀ ਚ ਅਕਸਰ ਮਿਲਣ ਕਰਕੇ ਆਪਸ ਵਿੱਚ ਮਿੱਤਰ ਬਣ ਗਏ ਸਨ,ਦੋਨਾਂ ਨੇ ਇੱਕ ਰੁਟੀਨ ਜਾ ਬਣਾ ਰੱਖਿਆ ਸੀ,ਵਪਾਰੀ ਹਰ ਦੂਜੇ- ਤੀਜੇ ਦਿਨ ਕਿਸਾਨ ਦੇ ਘਰ ਅਪਣੇ ਨੌਕਰ ਦੇ ਹੱਥ ਦੋ ਕਿੱਲੋ ਸਬਜ਼ੀ ਜਾਂ ਫ਼ਲ ਭੇਜ ਦਿੰਦਾ,ਅਤੇ ਬਦਲੇ ਚ ਕਿਸਾਨ ਉਸੇ ਨੌਕਰ ਦੇ Continue Reading »
ਮੈਂ ਪਹਿਲੀ ਵਾਰ ਲਿਖ਼ਣ ਲੱਗੀ ਆ । ਜੇ ਕੋਈ ਗਲਤੀ ਹੋਈ ਮੁਆਫ਼ ਕਰਨਾ। ਜ਼ਿੰਦਗੀ ਦੀ ਕਹਾਣੀ ਐਂਵੇ ਹੈ। ਮੈਂ ਅਤੇ ਮੇਰੀ ਮਾਂ ਸਵੇਰੇ ਹਰ ਰੋਜ਼ ਰਲ਼ ਮਿਲ਼ ਕੇ ਘਰ ਦਾ ਕੰਮ ਕਰਦੀਆਂ। ਹਰ ਰੋਜ਼ ਅਸੀਂ ਗੱਲਾ ਕਰਦੀਆਂ ।ਪਰ ਚਾਰ ਪੰਜ ਦਿਨਾਂ ਤੋਂ ਜੋਦ ਵੀ ਮੈਂ ਮਾਂ ਨਾਲ ਕੋਈ ਵੀ ਗੱਲ Continue Reading »
ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ। ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ। ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ Continue Reading »
ਝੇਨ ਫਕੀਰ ਲਿੰਚੀ ਨੂੰ ਗੁੱਸਾ ਨਹੀਂ ਸੀ ਆਉਂਦਾ । ਆਪਣਾ ਅਪਮਾਨ ਕਰਨ ਵਾਲੇ ਵੱਲ ਲਿੰਚੀ ਗੌਰ ਨਾਲ ਦੇਖਦਾ ਅਤੇ ਮੁਸਕਰਾ ਕੇ ਆਖ ਦਿੰਦਾ ਕਿ ਇਹ ਕਿਸ਼ਤੀ ਵੀ ਖਾਲੀ ਹੈ। ਉਸਦੇ ਚੇਲੇ ਉਸਦੀ ਇਹ ਅਵਸਥਾ ਦੇਖ ਕੇ ਹੈਰਾਨ ਹੋ ਜਾਂਦੇ । ਚੇਲਿਆਂ ਦੇ ਵਾਰ ਵਾਰ ਪੁੱਛਣ ਤੇ ਲਿੰਚੀ ਨੇ ਜਵਾਨੀ ਦੇ Continue Reading »
ਛੇਵੀਂ ਜਮਾਤ ਦੀ ਗੱਲ ਹੈ 1972 ਦੀ ਦਿਸੰਬਰ ਦਾ ਮਹੀਨਾ। ਸਾਡੀ ਸਾਰੀ ਜਮਾਤ ਨੂੰ ਪਸੀਨਾ ਆ ਰਿਹਾ ਸੀ। ਕਿਉਂਕਿ ਮਾਸਟਰ ਜ਼ੋਰਾ ਸਿੰਘ ਨੇ ਕੱਲ੍ਹ ਸਾਰੀਆਂ ਫਾਰਮਾਂ ਯਾਦ ਕਰਨ ਦਾ ਕਿਹਾ ਸੀ। ਠੀਕ ਨੋ ਵਜੇ ਦੋਨੇ ਭਰਾ ਮਾਸਟਰ ਜ਼ੋਰਾ ਸਿੰਘ ਤੇ ਗੁਰਲਾਭ ਸਿੰਘ ਭੀਟੀਵਾਲਾ ਲੋਈਂ ਦੀਆਂ ਬੁੱਕਲਾਂ ਮਾਰੀ ਦੁਗ ਦੁਗ ਕਰਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
GUNDEEP SINGH JOHAL
ਬਹੁਤ ਹੀ ਵਧੀਆ ਦਿਲ ਨੂੰ ਛੂ ਲੈਣ ਵਾਲੀ ਕਹਾਣੀ, ਪਰ ਤੁਸੀਂ ਆਪਣਾ ਨਾਮ ਪਤਾ ਜਰੂਰ ਲਿਖਿਆ ਕਰੋ
Seema Goyal
It’s a beautiful and touching story. Girls be brave. 💪💪💪🤗🤗17.06.2020