More Punjabi Kahaniya  Posts
ਬਾਪੂ ਦੀਆਂ ਮੱਤਾਂ


ਪਾਲਾ ਮੂੰਹ ਹਨੇਰੇ ਘਰੋਂ ਬਾਹਰ ਕੰਮ ਤੇ ਜਾਣ ਲੱਗਿਆ ਤਾਂ ਉਸਦੇ ਬਾਪੂ ਨੇ ਵਾਜ ਮਾਰ ਕੇ ਆਖਿਆ,” ਪੁੱਤ, ਬਾਹਰ ਜਾਣ ਲੱਗਿਆ ਨਾਲ ਸੋਟੀ ਜਾਂ ਡੰਡਾ ਲੈ ਕੇ ਜਾਈਦਾ ਹੈ।” ਇੱਕ ਗੱਲ ਹੋਰ ਸੁਣ ਲੈ ਬੈਟਰੀ ਵੀ ਚਾਨਣ ਵਾਸਤੇ ਕੋਲ ਰੱਖੀਦੀ ਹੈ। ਆਪਣਾ ਫੋਨ ਨਾ ਘਰੇ ਭੁੱਲ ਜਾਵੀਂ। ਵੇਲੇ-ਕੁਵੇਲੇ ਫੋਨ ਲਾ ਕੇ ਪਤਾ ਲੱਗ ਜਾਂਦਾ ਹੈ,ਕਦੋਂ ਆਉਣਾ ਹੈ ਤੇ ਨਾਲੇ ਫੋਨ ਬੈਟਰੀ ਦਾ ਵੀ ਕੰਮ ਕਰਦਾ ਹੈ। ਬਾਪੂ ਦੀਆਂ ਸਿਆਣਪ ਦੀਆਂ ਗੱਲਾਂ ਸੁਣ ਕੇ ਪਾਲਾ ਅਕਸਰ ਚਿੜ ਜਾਂਦਾ ਤੇ ਬੁੜ ਬੁੜ ਕਰਦਾ ਖਾਲੀ ਹੱਥ ਤੁਰ ਗਿਆ। ਉਹ ਬਾਪੂ ਨੂੰ ਪੁਰਾਣੇ ਜਮਾਨੇ ਦੇ ਸਮਝ ਕੇ ਬਹੁਤੀ ਵਾਰੀ ਅਣਗੌਲਿਆਂ ਕਰ ਦਿੰਦਾ ਤੇ ਮੁਫਤ ਦੀ ਸਲਾਹ ਨੂੰ ਫਜ਼ੂਲ ਸਮਝਦਾ ਸੀ। ਉਹ ਜਦੋਂ ਥੋੜੀ ਦੂਰ ਗਿਆ ਤਾਂ ਹਨੇਰਾ ਹੋ ਚੁੱਕਾ ਸੀ ਤੇ ਗਲੀ ਦੇ ਮੋੜ ਤੇ ਇੱਕ ਕੁੱਤਾ ਉਸਨੂੰ ਵੇਖ ਕੇ ਭੌਂਕ ਰਿਹਾ ਸੀ ਅਤੇ ਉਸਤੋਂ ਡਰ ਨਹੀਂ...

ਰਿਹਾ ਸੀ। ਉਸਨੇ ਪਿੱਛੇ ਮੁੜਨਾ ਮੁਨਾਸਿਬ ਸਮਝਿਆ ਤੇ ਹੋਰ ਗਲੀ ਵੱਲ ਦੀ ਚਾਲੇ ਪਾ ਲਏ। ਅੱਗੇ ਗਲੀ ਦੇ ਅੱਧ ਵਿਚਕਾਰ ਚਿੱਕੜ ਸੀ ਤੇ ਹਨੇਰਾ ਵੀ ਕਾਫੀ ਸੀ। ਉਸਨੇ ਫੋਨ ਕੱਢ ਕੇ ਟਾਰਚ ਜਗਾਈ ਤਾਂ ਮੋਬਾਇਲ ਦੀ ਬੈਟਰੀ ਘੱਟ ਹੋਣ ਕਾਰਨ ਫੋਨ ਬੰਦ ਹੋ ਗਿਆ। ਉਸਨੂੰ ਓਸੇ ਤਰਾਂ ਚਿੱਕੜ ਵਿੱਚੋਂ ਲੰਘਣਾ ਪਿਆ ਤੇ ਕੱਪੜੇ ਗੰਦੇ ਹੋਣ ਕਾਰਨ ਵਾਪਸ ਆਉਣਾ ਪਿਆ। ਵਾਪਸੀ ਸਮੇਂ ਉਸਨੂੰ ਬਾਪੂ ਦੀਆਂ ਮੱਤਾਂ ਵਾਰ-ਵਾਰ ਯਾਦ ਆ ਰਹੀਆਂ ਸਨ ਤੇ ਉਹ ਸੋਚ ਰਿਹਾ ਸੀ ਕਿ ਸਿਆਣਿਆਂ ਦੀਆਂ ਗੱਲਾਂ ਹਮੇਸ਼ਾ ਪੱਥਰ ਤੇ ਲਕੀਰ ਹੁੰਦੀਆਂ ਹਨ ,ਜਿੰਨਾਂ ਤੋਂ ਮੁਨਕਰ ਹੋਣਾ ਆਪਣੇ ਪੈਰੀਂ ਆਪ ਕੁਹਾੜੀ ਮਾਰਨੀ ਹੈ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)