More Punjabi Kahaniya  Posts
ਭਗਤ ਸਿੰਘ ਦੀ ਫੋਟੋ


ਕੋਲ ਦੀ ਲੰਘੀ ਇੱਕ ਤੇਜ ਤਰਾਰ ਗੱਡੀ ਦੇ ਪਿੱਛੇ ਲੱਗੀ ਭਗਤ ਸਿੰਘ ਦੀ ਫੋਟੋ ਦੇਖ ਕੇ ਮਨ ਵਿੱਚ ਕੁਝ ਕੁ ਵਿਚਾਰ ਆਏ ਕਿ ਕਿੰਨੀ ਚੰਗੀ ਗੱਲ ਆ ਵੀ ਅਸੀਂ ਭਗਤ ਸਿੰਘ ਨੂੰ ਯਾਦ ਰੱਖਦੇ ਆ ਪਰ ਅਫਸੋਸ ਅਸੀਂ ਉਸਨੂੰ ਸਿਰਫ ਇੱਕ ਫੋਟੋ ਤੱਕ ਸੀਮਤ ਰੱਖ ਬੈਠੇ ਆਂ ਉਸਤੋਂ ਉੱਪਰ ਕੁਝ ਨਹੀੰ। ਗੁਲਾਮੀ ਦੀਆਂ ਬੇੜੀਆਂ ਤੇ ਖੁਦ ਹਥੌੜਾ ਬਣ ਵੱਜਣ ਵਾਲੇ ਭਗਤ ਸਿੰਘ ਨੇਂ ਕਦੇ ਨਈਂ ਸੋਚਿਆ ਹੋਣਾ ਕਿ ਜਿਸ ਦੇਸ ਨੂੰ ਉਹ ਆਜਾਦ ਕਰਵਾਉਣ ਲਈ ਜਾਨ ਦੇ ਰਿਹਾ ਉਹ ਦੇਸ ਅੱਗੇ ਆ ਕੇ ਏਸਤੋਂ ਵੀ ਭੈੜੀ ਗੁਲਾਮੀ ਦਾ ਸਿਕਾਰ ਹੋਣ ਜਾ ਰਿਹਾ। ਭਗਤ ਸਿਘ ਨੇਂ ਕਦੇ ਨਹੀਂ ਸੋਚਿਆ ਹੋਣਾ ਕਿ ਜਿਸ ਉਮਰ ਵਿੱਚ ਉਹ ਤੇ ਸੁਖਦੇਵ ਵਿਚਲੀ ਬਹਿਸ ਦਾ ਮੁੱਦਾ ਲਾਂਤਨਿਕ ਅਤੇ ਗਾਵੇਨ ਆਦਿ ਰਹੇ ਅੱਗੇ ਜਾ ਕਿ ਉਸਦੇ ਹਮਸਫਰ ਸਿਰਫ ਸਿੰਗਰਾਂ ਦੀਆਂ ਬਹਿਸਾਂ ਤੱਕ ਸੀਮਤ ਰਹਿ ਜਾਣਗੇ । ਭਗਤ ਸਿੰਘ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਸ ਸਮੇਂ ਚੀਨ ਵਿੱਚ ਅਫੀਮ ਵਾਰ * ਦੀ ਤਰਾਂ ਉਸਦੇ ਆਪਣੇ ਪੰਜਾਬ ਵਿੱਚ ਅੱਗੇ ਜਾ ਕੇ ਚਿੱਟਾ ਵਾਰ ਦੀ ਸੁਰੂਆਤ ਹੋਵੇਗੀ। ਭਗਤ ਸਿੰਘ ਨੇਂ ਕਦੇ ਨਹੀੰ ਸੋਚਿਆ ਹੋਣਾ ਕਿ ਜਿੰਨਾਂ ਕਿਤਾਬਾਂ ਨੂੰ ਪੜ ਕੇ ਉਸਨੇ ਇਨਕਲਾਬ ਅਪਣਾਇਆ ਉਸਦੇ ਪੰਜਾਬੀਆਂ ਨੂੰ ਕਿਤਾਬਾਂ ਪੜਣ ਦਾ ਕੋਈ ਸ਼ੌਂਕ ਨਹੀਂ ਰਹੇਗਾ ।ਅਸੀਂ ਭਗਤ ਸਿੰਘ ਨੂੰ ਆਪਣਾ ਆਦਾਰਸ਼ ਤਾਂ ਮੰਨਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਕਿ ਅਸੀਂ ਉਹਦੇ ਨਾਲ ਦੀਆਂ ਆਦਤਾਂ ਅਪਣਾਈਏ । ਕੀ ਅਸੀਂ ਕਦੇ ਸੋਚਿਆ ਕਿ ਜੇਕਰ ਭਗਤ ਸਿੰਘ ਇੱਕ ਬੇਗਾਨੀ ਸਰਕਾਰ ਨੂੰ ਇੱਕ ਬੇਗਾਨੀ ਭਾਸਾ ਵਿੱਚ ਸਵਾਲ ਖੜੇ ਕਰ ਸਕਦਾ ਤੇ ਆਪਾਂ ਆਪਣੀ ਭਾਸਾ ਵਾਲੀਆਂ ਸਰਕਾਰਾਂ ਅੱਗੇ ਸਵਾਲ ਉਠਾਉਣ ਦੀ ਬਜਾਏ ਮੂਹਰੇ ਹੋ ਹੋ ਖੜਦੇ ਆਂ ਛਿੱਤਰ ਖਾਣ ਲਈ ਬੇਸੱਕ ਉਹ ਟੋਲ ਪਲਾਜਾ ਦੀ ਕਤਾਰ ਹੋਵੇ ਜਾਂ ਆਪਦੇ ਪੈਸੇ ਸਬਸਿਡੀ ਨਾਂ ਦੇ ਮਿੱਠੇ ਲਾਲਚ ਦੀ ਕਤਾਰ ਜਾਂ ਫਿਰ ਸਿਰਫ ਆਮ ਲੋਕਾਂ ਲਈ ਹੋਈ ਨੋਟਬੰਦੀ ਦੀਆਂ ਕਤਾਰਾਂ ਹੋਣ । ਭਗਤ ਸਿੰਘ ਨੇ ਖੁਦ ਆਪਣੀ ਕਿਤਾਬ ਵਿੱਚ ਲਿਖਿਆ ਕਿ ਉਹ ਗੋਰਿਆਂ ਤੋਂ...

ਤਾਂ ਆਪਣੇ ਮੁਲਕ ਨੂੰ ਆਜਾਦ ਕਰਵਾ ਲੈਣਗੇ ਪਰ ਆਪਣੇ ਮੁਲਕ ਦੇ ਗੋਰਿਆਂ ਤੋਂ ਭੈੜੇ ਲੀਡਰਾਂ ਤੋਂ ਕੌਣ ਆਜਾਦ ਕਰਵਾਏਗਾ । ਸਾਨੂੰ ਏਹ ਤਾਂ ਪਤਾ ਕਿ ਉਸਨੇ ਆਪਣੀ ਦਲੇਰੀ ਦੀ ਪ੍ਰੀਖਿਆ ਖੁਦ ਗਿਰਫਤਾਰ ਹੋ ਕੇ ਫਾਂਸੀ ਤੱਕ ਦੇ ਦਿੱਤੀ ਪਰ ਉਸਦਾ ਅਸਲੀ ਮਕਸਦ ਨਾਮ ਅੱਗੇ ਸਿਰਫ ਸਹੀਦ ਲਗਾਉਣਾ ਹੀ ਨਹੀਂ ਸਗੋਂ ਸਰਵਉੱਚ ਅਦਾਲਤ ਦੇ ਮਾਧਿਅਮ ਰਾਹੀਂ ਨੌਜਵਾਨਾਂ ਤੱਕ ਇਨਕਲਾਬ ਦੀ ਪ੍ਰਿਭਾਸਾ ਦੇਣਾ ਅਤੇ ਸਮੂਹ ਦੇਸ ਭਰ ਦੇ ਨੌਜਵਾਨਾਂ ਨੂੰ ਆਪਣੀ ਸੋਚ ਅਨੁਸਾਰ ਜਾਗਰੂਕ ਕਰਨਾਂ ਸੀ ਪਰ ਅੱਜ ਅਸੀਂ ਕਿੰਨੇਂ ਕੁ ਜਾਗਰੂਕ ਹਾਂ ਅਸੀਂ ਖੁਦ ਅੰਦਾਜਾ ਲਗਾ ਸਕਦੇ ਹਾਂ । ਜਿਸ ਤਰਾਂ ਉਸਨੇ ਸਾਂਡਰਸ ਨੂੰ ਬਦਲੇ ਲਈ ਮਾਰਨ ਬਾਅਦ ਆਪਣੀ ਸਮਾਜਬਾਦੀ ਸੋਚ ਅਨੁਸਾਰ ਲਿਖਿਆ ਕਿ ਬੇਸੱਕ ਇਹ ਬਦਲਾ ਸਮੇਂ ਦੀ ਲੋੜ ਸੀ ਪਰ ਉਹ ਜਿੰਦਗੀ ਦਾ ਸਨਮਾਣ ਕਰਦੇ ਹਨ ਅਤੇ ਕਿਸੇ ਦਾ ਕਤਲ ਕਰ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ ਪਰ ਸ਼ਾਇਦ ਭਗਤ ਸਿੰਘ ਨੇਂ ਕਦੇ ਨਹੀਂ ਸੋਚਿਆ ਹੋਣਾ ਕਿ ਉਸਦੇ ਵਾਰਿਸ ਆਜਾਦੀ ਮਾਨਣ ਦੀ ਬਜਾਏ ਡੀ.ਜੇ. ਤੇ ਚੱਲ ਰਹੇ ਗਾਣਿਆਂ ਦੀ ਬਹਿਜਬਾਜੀ ਵਿੱਚ ਹੀ ਕਤਲਾਂ ਤੱਕ ਪਹੁੰਚ ਜਾਇਆ ਕਰਨਗੇ । ਸ਼ਾਇਦ ਭਗਤ ਸਿੰਘ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਥੇ ਦੇਸਭਗਤਾਂ ਦੀ ਸੂਚੀ ਤੋਂ ਲੰਬੀ ਸੂਚੀ ਬਾਲਾਤਕਾਰੀਆਂ ਦੀ ਹੋ ਜਾਵੇਗੀ ।ਸ਼ਾਇਦ ਭਗਤ ਸਿੰਘ ਨੇ ਇਹ ਨਹੀਂ ਸੋਚਿਆ ਹੋਣਾ ਕਿ ਉਸਦਾ ਪੰਜਾਬ ਫੁਕਰਪੁਣੇ ਅਤੇ ਸੋਸੇਬਾਜੀ ਦੀ ਮਿਸਾਲ ਵਜੋਂ ਪੇਸ਼ ਹੋਵੇਗਾ ਸੋ ਆਉ ਵੀਰੋ ਆਪਣੀ ਸੋਚ ਨੂੰ ਭਗਤ ਸਿੰਘ ਦੀ ਸੋਚ ਨਾਲ ਰਲਾਈਏ ਅਤੇ ਸਮਾਜਬਾਦ ਦੀ ਸੋਚ ਤੇ ਪਹਿਰਾ ਦੇਈਏ ਅਤੇ ਉਸ ਵਾਂਗ ਪੜਣ ਲਿਖਣ ਦੀ ਆਦਤ ਪਾਈਏ

**ਅਫੀਮ ਵਾਰ(opium war) ਚੀਨ ਦੇ ਲੋਕਾਂ ਦੁਆਰਾ ਬਿ੍ਰਟੇਨ ਵਿਰੁੱਧ ਵਿੱਢੀ ਇੱਕ ਲੜਾਈ ਸੀ ਜਦੋਂ ਬਿ੍ਰਟੇਨ ਦੁਆਰਾ ਚੀਨੀ ਲੋਕਾਂ ਨੂੰ ਅਫੀਮ ਦੇ ਆਦੀ ਕਰ ਲਿਆ ਗਿਆ ਸੀ

Jaspreet singh Dhaliwal
Whatsapp 9814401141

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)