ਜਦੋ ਵੀ ਫੌਜ ਚੋਂ ਛੁੱਟੀ ਆਉਂਦੇ ਸੀ ਪਿਤਾ ਜੀ ਭੂਆ ਦੇ ਪਿੰਡ ਜਰੂਰ ਲਿਜਾਂਦੇ ਸੀ ।ਸ਼ਾਇਦ ਇਸ ਲਈ ਕਿਉਂਕਿ ਭੂਆ ਜੀ ਦੇ ਕੋਈ ਬੱਚਾ ਨਹੀਂ ਸੀ ।ਪਰ ਸਾਡਾ ਦਿਲ ਭੂਆ ਕੋਲ ਬਹੁਤ ਲਗਦਾ ਸੀ ।ਫੁਫੜ ਜੀ ਖੇਤੀ ਕਰਦੇ ਸਨਉਹਨਾਂ ਦੇ ਇੱਕ ਸਾਂਝੀਂ ਹੁੰਦਾ ਸੀ ਉਸ ਦਾ ਨਾਂ ਭੋਲਾ ਸੀ ਅਸੀਂ ਉਸ ਦੇ ਨਾਲ ਖੇਲਦੇ ਰਹਿੰਦੇ ਅਤੇ ਉਸ ਦੇ ਕੰਮ ਵਿੱਚ ਮੱਦਦ ਵੀ ਕਰ ਦਿੰਦੇ ਸੀ ।ਇਕ ਦਿਨ ਕੀ ਹੋਇਆ ਅਸੀਂ ਸਾਰਿਆਂ ਨੇ ਸਲਾਹ ਬਣਾਈ ਕਿ ਅੱਜ ਮੰਗਫ਼ਲੀ ਭੁੰਨੀ ਜਾਵੇ ਭੂਆ ਜਿਸ ਤਰਾਂ ਹੀ ਘਰੋਂ ਬਾਹਰ ਕਿਸੇ ਕੰਮ ਲਈ ਗਏ ਅਸੀਂ ਲੋਹੇ ਦੀ ਕੜਾਹੀ ਚੂਲੇ ਤੇ ਰੱਖ ਲਈ ਅਤੇ ਮੰਗਫ਼ਲੀ ਭੁੰਨਣੀ ਸ਼ੁਰੂ ਕਰ ਦਿੱਤੀ ਅੱਗ ਬਹੁਤ ਤੇਜ ਸੀ ਖੁਰਚਣਾ ਕੜਾਹੀ ਵਿੱਚੋ ਨਿੱਕਲ ਗਿਆ ਅਸੀਂ ਸਾਰੇ ਡਰ ਗਏ ਜਲਦੀ ਜਲਦੀ ਕੜਾਹੀ ਚੂਲੇ ਤੋਂ ਲਾਹੀ ਅਤੇ ਲਕੋ ਦਿੱਤੀ ਅਤੇ ਦੂਸਰੀ ਵਿੱਚ ਮੰਗਫ਼ਲੀ ਪਾਈ ਅਤੇ ਭੁੰਨਣੀ ਸ਼ੁਰੂ ਕਰ ਦਿਤੀ ।ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਇਸ ਵਿੱਚੋ...
ਵੀ ਖੁਰਚਨਾ ਨਿਕਲ ਗਿਆ ਪਰ ਇਸ ਵਾਰੀ ਬਿਲਕੁਲ ਜਰਾ ਜਿਹਾ ਪਰ ਮੰਗਫ਼ਲੀ ਭੁੰਨ ਗਈ ਸੀ ਸਭ ਨੇ ਬੈਠ ਕੇ ਖਾਧੀ ਅਤੇ ਗੱਲਾਂ ਵੀ ਮਾਰੀਆਂ
ਕੁਝ ਦਿਨਾਂ ਬਾਅਦ ਦਸਮੀ ਕਰਨੀ ਸੀ ਪ੍ਰਸਾਦ ਬਨਾਉਣ ਵਾਸਤੇ ਜਦੋ ਭੂਆ ਨੇ ਕੜਾਹੀ ਚੱਕੀ ਤਾਂ ਹੈਰਾਨ ਹੋ ਗਈ ਪਰ ਉਹ ਕੁਝ ਨਹੀਂ ਬੋਲੀ ਅਤੇ ਅੰਦਰੋ ਦੂਸਰੀ ਲੈਣ ਚਲੀ ਗਈ ਦੂਸਰੀ ਵਿੱਚ ਮੋਰੀ ਘਟ ਸੀ ਉਹਨਾਂ ਨੂੰ ਦਿਖਾਈ ਨਹੀਂ ਦਿੱਤੀ ਅਤੇ ਉਹਨਾਂ ਨੇ ਘਿਓ ਪਾ ਦਿੱਤਾ ਬਸ ਫਿਰ ਕੀ ਹੋਣਾ ਸੀ
ਗਾਲਾਂ ਘਿਓ ਦੀਆਂ ਲਾਲਾ
ਅੱਜ ਵੀ ਉਹ ਦਿਨ ਨਹੀਂ ਭੁੱਲਦਾ
ਅੱਜ ਵੀ ਜਦੋ ਭੂਆ ਦੀ ਯਾਦ ਆਉਦੀ ਹੈ ਤਾਂ ਇਹ ਵਾਕਿਆ ਯਾਦ ਆ ਜਾਂਦਾ ਹੈ
ਤੁਸੀਂ ਮੇਰੇ ਬਾਪ ਦੀ ਵਾੜੀ ਹੋ ਤੁਹਾਨੂੰ ਪਿਆਰ ਨਹੀਂ ਕਰੂੰਗੀ ਤਾਂ ਕਿਸ ਨੂੰ ਕਰੂੰਗੀ ।