ਚੰਗੇ ਦੋਸਤ

4

ਤਕਰੀਬਨ ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈਂ….ਜਦੋ ਮੈਂ ਸਕੂਲ ਤੇ ਕਾਲਜ਼ ਦੀ ਪੜ੍ਹਾਈ ਪੂਰੀ ਕਰ ਸਰਕਾਰੀ ਨੋਕਰੀ ਦੀ ਤਿਆਰੀ ਲਈ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ….ਵੱਖੋ ਵੱਖਰੇ ਲੋਕਾਂ ਵੱਲੋ ਅੱਡੋ ਅੱਡ ਸਲਾਹਾਂ…ਕਿਸੇ ਮੈਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਖਿਆ,ਕਿਸੇ ਸਟੈਨੋ ਦੀ ਤਿਆਰੀ ਲਈ ਮੱਤ ਦਿੱਤੀ….ਸੱਭਦੇ ਆਪੋ ਆਪਣੇ ਵਿਚਾਰ ਸਨ…ਖ਼ੈਰ ਮੈਂ ਸੱਭਦੀ ਸੁਣੀ ਤੇ ਫ਼ੇਰ ਆਪ ਫ਼ੈਸਲਾ ਲੈਂਦੇ ਹੋਏ ਸਟੈਨੋ ਦੀ ਤਿਆਰੀ ਦਾ ਫ਼ੈਸਲਾ ਲਿਆ ਤੇ ਸ਼ਹਿਰ ਜਾ ਕੇ ਦਾਖਲਾ ਲੈ ਲਿਆ….ਇੱਥੇ ਹੀ ਜਿਸ ਦਿਨ ਮੈਂ ਦਾਖਲਾ ਲਿਆ ਸੀ ਉਸ ਦਿਨ ਹੀ ਮੇਰੇ ਨਾਲ ਇੱਕ ਮੁੰਡੇ ਨੇ ਵੀ ਦਾਖਲਾ ਲਿਆ ਸੀ….ਜੱਸ….ਸਾਨੂੰ ਦੋਵਾਂ ਨੂੰ ਇੱਕਠੇ ਹੀ ਦਾਖਲਾ ਮਿਲ ਗਿਆ…ਸ਼ੁਰੂ ਤੋ ਹੀ ਮੇਰੀ ਰੁਚੀ ਸੀ ਡੀ.ਸੀ ਆਫਿ਼ਸ ਵਿੱਚ ਕੰਮ ਕਰਨ ਦੀ…..ਸੋ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀ ਸੀ….ਅਗਲੇ ਦਿਨ ਤੋ ਕਲਾਸਾਂ ਸ਼ੁਰੂ ਹੋ ਜਾਂਦੀਆ ਨੇ ਤੇ ਉਸੇ ਮੁੰਡੇ ਨਾਲ ਹੀ ਮੇਰਾ ਰੋਲ ਨੰਬਰ ਸੀ…ਸੋ ਅਸੀਂ ਦੋਵੇਂ ਇੱਕੋ ਸੀਟ ਤੇ ਬੈਠਦੇ ਸੀ…..ਪਰ ਅਸੀਂ ਕਦੀ ਆਪਸ ਵਿੱਚ ਗੱਲ ਨਹੀ ਕੀਤੀ ਤੇ ਨਾ ਹੀ ਗੱਲ ਕਰਨ ਦੀ ਕੋਸ਼ਸ਼ ਕੀਤੀ…..ਜੱਸ ਨਾਲ ਗੱਲ ਕਰਨ ਦਾ ਸਬੱਬ ਪਹਿਲੀ ਵਾਰ ਐਵੇ ਬਣਿਆ…ਮੈਂ ਇੱਕ ਦਿਨ ਬਹੁਤ ਕਾਹਲੀ ਵਿੱਚ ਸੀ…ਇਸ ਕਰਕੇ ਮੈਂ ਛੁੱਟੀ ਹੁੰਦੀਆਂ ਹੀ ਫਟਾਫਟ ਆਪਣਾ ਸਮਾਨ ਇੱਕਠਾ ਕੀਤਾ ਤੇ ਬੈੱਗ ਚ ਪਾ ਕੇ ਘਰ ਆ ਗਈ….ਸ਼ਾਮੀਂ ਜਦੋ ਮੈਂ ਪੜ੍ਹਨ ਲਈ ਬੈੱਗ ਖੋਲਿਆ ਤਾਂ ਦੇਖਿਆ ਕਿ ਗਲਤੀ ਨਾਲ ਮੇਰੇ ਕੋਲ਼ ਜੱਸ ਦੀ ਕਿਤਾਬ ਆ ਗਈ ਏ ਤੇ ਮੈਂ ਆਪਣੀ ਕਿਤਾਬ ਸ਼ਾਇਦ ਸੈਂਟਰ ਤੇ ਭੁੱਲ ਆਈ ਸੀ…ਮੈਂ ਕਿਤਾਬ ਉੱਤੇ ਜੱਸ ਦਾ ਨੰਬਰ ਦੇਖਿਆ ਤੇ ਉਸਨੂੰ ਫੋਨ ਕੀਤਾ ਤੇ ਫੋਨ ਕਰਕੇ ਉਸਨੂੰ ਦੱਸਿਆ ਕਿ ਉਸਦੀ ਕਿਤਾਬ ਮੇਰੇ ਕੋਲ਼ ਹੈਂ….ਗਲਤੀ ਨਾਲ ਆ ਗਈ ਮੇਰੇ ਕੋਲ਼…ਮੈਂ ਕੱਲ ਵਾਪਿਸ ਕਰ ਦਵਾਂਗੀ….ਜੱਸ ਨੇ ਉਕੇ ਕਹਿ ਜਿਆਦਾ ਗੱਲਬਾਤ ਨਹੀ ਕੀਤੀ.ਸੋ ਇਸੇ ਤਰ੍ਹਾਂ ਇੱਕ ਕਿਤਾਬ ਦੇ ਜ਼ਰੀਏ ਸਾਡੀ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਏ ਤੇ ਅਸੀਂ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਹਾਂ ਤੇ ਹੌਲੀ ਹੌਲੀ ਅਸੀ ਇੱਕ ਦੂਜੇ ਦੇ ਦੋਸਤ ਬਣ ਗਏ…ਜੱਸ ਮੇਰੀ ਬਹੁਤ ਸਹਾਇਤਾ ਕਰਦਾ ਸੀ ਤੇ ਮੇਰਾ ਬਹੁਤ ਖਿਆਲ ਰੱਖਣ ਲੱਗਾ….ਇੱਕ ਵਾਰ ਮੈਂ ਉਸਨੂੰ ਕਿਹਾ ਕਿ ਮੈਂ ਕਲਾਸ ਚ ਕੁੱਝ ਮੁੰਡਿਆਂ ਨੂੰ ਮੈਂ ਵੀਰਾ ਕਹਿੰਦੀ ਹਾਂ ਤੇ ਉਨ੍ਹਾਂ ਦੇ ਰੱਖੜੀ ਬੰਨਨੀ ਚਾਹੁੰਦੀ ਹਾਂ….ਤੂੰ ਉਨ੍ਹਾਂ ਕੋਲੋ ਪੁੱਛਦੇ ਵੀ ਉਨ੍ਹਾਂ ਨੂੰ ਕੋਈ ਏਤਰਾਜ਼ ਤਾਂ ਨਹੀ…ਜੱਸ ਨੇ ਪਹਿਲਾਂ ਮਜ਼ਾਕ ਚ ਕਿਹਾ ਕਿ ਤੂੰ ਆਪ ਈ ਪੁੱਛ ਲੈ…ਪਰ ਫੇਰ ਮੇਰੇ ਉਦਾਸ ਚੇਹਰੇ ਵੱਲ ਦੇਖ ਕੇ ਕਹਿੰਦਾ,ਚੱਲ ਚੰਗਾ ਮੈਂ ਪੁੱਛ ਦਵਾਂਗਾ ਤੇ ਫੇਰ ਜਾ ਕੇ ਉਹ ਉਨ੍ਹਾਂ ਮੁੰਡਿਆਂ ਤੋਂ ਪੁੱਛਦਾ ਕਿ ਲਵਲੀਨ ਤੁਹਾਡੇ ਰੱਖੜੀ ਬੰਨਣੀ ਚਾਹੁੰਦੀ ਏ….ਤਾਂ ਉਹ ਮੁੰਡੇ ਕਹਿੰਦੇ ਕਿ ਬੰਨ ਦੇਵੇਂ…ਫੇਰ ਕਿ ਏ,ਸਾਨੂੰ ਕੋਈ ਪਰੋਬਲਮ ਨਹੀ ਏ….ਲਵਲੀਨ ਵਧੀਆ ਕੁੜੀ ਏ..ਸਾਡੀ ਭੈਣਾਂ ਵਰਗੀ ਈ ਏ ਤੇ ਇਸ ਤਰ੍ਹਾਂ ਜੱਸ ਦੇ ਕਹਿਣ ਤੇ ਉਹ ਰੱਖੜੀ ਬਣਾਉਣ ਲਈ ਤਿਆਰ ਹੋ ਜਾਂਦੇ ਨੇ…ਮੈਨੂੰ ਸੱਚੀ ਬਹੁਤ ਖੁਸ਼ੀ ਹੋਈ….ਇਸ ਤਰ੍ਹਾਂ ਮੇਰੀ ਜੱਸ ਨਾਲ ਦੋਸਤੀ ਹੋਰ ਗਹਿਰੀ ਹੁੰਦੀ ਗਈ….ਸੱਭ ਤੋਂ ਜਿਆਦਾ ਜੋ ਮੈਂਨੂੰ ਜੱਸ ਚ ਪਸੰਦ ਸੀ ਕਿ ਉਹ ਮੇਰੀ ਹਰ ਗੱਲ ਮੰਨਦਾ ਸੀ ਤੇ ਮੇਰਾ ਬਹੁਤ ਖਿਆਲ ਵੀ ਰੱਖਦਾ ਸੀ….ਹੌਲੀ ਹੌਲੀ ਸਾਡੀ ਦੋਵਾਂ ਦੀ ਗੱਲ ਫੋਨ ਤੇ ਹੋਣ ਲੱਗੀ…ਅਸੀਂ ਕਲਾਸ ਤੋਂ ਬਾਅਦ ਘਰ ਆ ਜੇ ਰੋਜ਼ ਗੱਲ ਕਰਨ ਲੱਗੇ ਤੇ ਇਹ ਸਾਡਾ ਰੋਜ਼ ਦਾ ਰੁਟੀਨ ਬਣ ਗਿਆ ਸੀ…ਜੇ ਅਸੀਂ ਕਿਸੀ ਦਿਨ ਆਪਸ ਚ ਗੱਲ ਨਾ ਕਰਦੇਂ ਤਾਂ ਸਾਡਾ ਦਿਲ ਨਾ ਲੱਗਦਾ….ਮੇਰੇ ਦਿਨ ਦੀ ਸ਼ੁਰੂਆਤ ਜੱਸ ਦੇ ਮੈਸੇਜ਼ਾ ਤੋ ਸ਼ੁਰੂ ਹੁੰਦੀ ਤੇ ਰਾਤ ਉਸਦੇ ਨਾਲ ਗੱਲ ਕਰਦਿਆ ਖ਼ਤਮ ਹੁੰਦੀ….ਇਸ ਤਰ੍ਹਾਂ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੋ ਗਿਆ ਸੀ….ਇੱਕ ਦਿਨ ਅਸੀਂ ਕਲਾਸ ਚ ਬੈਠੇ ਸੀ ਤਾਂ ਮੇਰਾ ਸਿਰ ਅਚਾਨਕ ਬਹੁਤ ਦੁੱਖਣ ਲੱਗ ਗਿਆ ਤਾਂ ਮੈਂ ਰੋਣ ਲੱਗੀ….ਜਦੋ ਜੱਸ ਨੇ ਦੇਖਿਆ ਤਾਂ ਉਸਨੂੰ ਬਹੁਤ ਦੁੱਖ ਹੋਇਆ….ਉਸਨੇ ਪਹਿਲਾਂ ਤਾਂ ਮੈਨੂੰ ਪਾਣੀ ਪਿਆਇਆ ਫੇਰ ਆਪਣੇ ਬੈੱਗ ਚੋ ਕੱਡ ਕੇ ਦਵਾਈ ਦਿੱਤੀ….ਮੈਂ ਦਵਾਈ ਖਾ ਕੇ ਕੁੱਛ ਦੇਰ ਆਰਾਮ ਕੀਤਾ…..ਤੇ ਜਦੋ ਤੱਕ ਮੈਂ ਠੀਕ ਨਾ ਹੋਈ ਜੱਸ ਮੇਰਾ ਹਾਲ ਪੁੱਛਦਾ ਰਿਹਾ…..ਮੈਂਨੂੰ ਉਸ ਦੀ ਦੋਸਤੀ ਦੀ ਸੱਭ ਤੋਂ ਖ਼ਾਸ ਗੱਲ ਇਹੀ ਲੱਗਦੀ ਸੀ ਕਿ ਉਹ ਮੇਰਾ ਖਿਆਲ ਬਹੁਤ ਰੱਖਦਾ ਸੀ….ਅਸੀਂ ਦੋਵਾਂ ਆਪਸ ਚ ਮਿਲ ਕੇ ਪੜ੍ਹਨਾ ਵੀ ਤੇ ਮਸਤੀ ਵੀ ਕਰਨੀ….ਸਾਰੀ ਕਲਾਸ ਚ ਸਾਡੇ ਦੋਵਾਂ ਦੀ ਦੋਸਤੀ ਦੇ ਖ਼ੂਬ ਚਰਚੇ ਸਨ….ਇੱਕ ਦਿਨ ਜੱਸ ਸੈਂਟਰ ਨੀ ਆਇਆ ਤੇ ਨਾ ਹੀ ਉਹਨੇ ਮੈਂਨੂੰ ਦੱਸਿਆ ਕੁੱਛ ਛੁੱਟੀ ਮਾਰਨ ਬਾਰੇ…ਮੈਂਨੂੰ ਬਹੁਤ ਗੁੱਸਾ ਚੜਿਆ ਉਸ ਤੇ ਕਿ ਇਹ ਕਿ ਗੱਲ ਹੋਈ….ਬਿਨ੍ਹਾਂ ਦੱਸੇ ਛੁੱਟੀ ਕਰ ਲਈ…ਤੇ ਨਾ ਈ ਕੱਲ ਉਹਨੇ ਫੋਨ ਕੀਤਾ ਤੇ ਮੈਂ ਜਦੋ ਫੋਨ ਕੀਤਾ ਤਾਂ ਜਿਆਦਾ ਗੱਲ ਬਾਤ ਨੀ ਕੀਤੀ…..ਪੂਰਾ ਦਿਨ ਮੇਰਾ ਬੇਚੈੱਨੀ ਵਿੱਚ ਲੰਘਾ…ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਉਹਨੇ ਐਂਵੇ ਕਿਉ ਕੀਤਾ….ਮੈਂਨੂੰ ਕਲਾਸ ਚ ਕੁੱਝ ਵੀ ਚੰਗਾ ਨੀ ਸੀ ਲੱਗ ਰਿਹਾ ਤੇ ਟਾਈਪ ਕਰਦਿਆਂ ਕਰਦਿਆਂ ਧਿਆਨ ਵਾਰ ਵਾਰ ਜੱਸ ਕਿੰਨੀ ਜਾਈਂ ਜਾਵੇਂ…ਪਤਾ ਨੀ ਕਿਉ….ਤੇ ਇਸੇ ਚੱਕਰ ਚ ਮੇਰੇ ਤੋ ਕਈ ਵਾਰ ਸ਼ਬਦ ਗਲਤ ਟਾਈਪ ਹੋ ਗਏ ਤੇ ਜਿਸ ਕਰਕੇ ਮੇਰੇ ਸਰ ਤੋ ਡਾਂਟ ਪਈ…ਖ਼ੈਰ ਜਿਵੇ ਕਿਵੇ ਮੈਂ ਕਲਾਸ ਚ ਸਮਾਂ ਲੰਘਾਇਆ ਤੇ ਕਲਾਸ ਖ਼ਤਮ ਹੋਣ ਤੇ ਮੈਂ ਤੁਰੰਤ ਜੱਸ ਨੂੰ ਫੋਨ ਕੀਤਾ ਪਰ ਉਸਨੇ ਫ਼ੋਨ ਨਾ ਚੁੱਕਿਆ…ਫੇਰ ਮੇਰੀ ਕਲਾਸ ਦੇ ਮੁੰਡੇ ਜੋ ਮੇਰੇ ਵੀਰ ਬਣੇ ਹੋਏ ਸੀ(ਗੁਰੀ ਤੇ ਹਰਜੋਤ) ਮੇਰੇ ਕੋਲ਼ ਆਏ ਤੇ ਆ ਕੇ ਮੈਨੂੰ ਹਾਲ ਚਾਲ ਪੁੱਛਣ ਲੱਗੇ ਤੇ ਫੇਰ ਮੈਂ ਉਨ੍ਹਾਂ ਤੋ ਜੱਸ ਬਾਰੇ ਪੁੱਛਿਆ…ਪਹਿਲਾਂ ਤਾਂ ਉਨ੍ਹਾਂ ਮੈਂਨੂੰ ਕੁੱਛ ਨਾ...

ਦੱਸਿਆ…ਸ਼ਾਇਦ ਜੱਸ ਨੇ ਮਨ੍ਹਾਂ ਕੀਤਾ ਹੋਇਆ ਸੀ…ਪਰ ਫੇਰ ਮੇਰੇ ਜ਼ੋਰ ਪਾਉਣ ਤੇ ਦੱਸਿਆ ਕਿ ਕੱਲ ਘਰੇ ਜਾਂਦਿਆ ਜੱਸ ਦਾ ਐਕਸੀਡੈਂਟ ਹੋ ਗਿਆ ਸੀ…ਸੁਣਦੇ ਹੀ ਮੇਰੇ ਪੈਰੋ ਜਮੀਨ ਖਿਸਕ ਗਈ…ਮੈਂਨੂੰ ਉਸਦੇ ਐਕਸੀਡੈਂਟ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ…..ਤੇ ਬਹੁਤ ਰੋਣਾ ਵੀ ਆਇਆ,ਘਰ ਆ ਕੇ ਵੀ ਮੈਂ ਬਸ ਜੱਸ ਬਾਰੇ ਹੀ ਸੋਚਦੀ ਰਹੀ…..ਮੈਂ ਪੂਰਾ ਦਿਨ ਕੁੱਝ ਨਾ ਖਾਂਦਾ ਤੇ ਬਸ ਵਾਰ ਵਾਰ ਰੱਬ ਅੱਗੇ ਅਰਦਾਸ ਕਰਦੀ ਰਹੀ ਕਿ ਬਸ ਜੱਸ ਠੀਕ ਹੋਵੇ ਤੇ ਫੇਰ ਸ਼ਾਮ ਨੂੰ ਮੈਂਨੂੰ ਜੱਸ ਦਾ ਫ਼ੋਨ ਆਇਆ…ਮੈਂ ਉਸਨੂੰ ਬਹੁਤ ਆਖਿਆ ਕਿ ਉਸਨੇ ਮੈਂਨੂੰ ਕਿਉ ਨਹੀ ਦੱਸਿਆ ਇਸ ਬਾਰੇ….ਕਿ ਮੈਂ ਇੰਨੀ ਬੇਗਾਨੀ ਜੋ ਤੁਸੀ ਮੈਂਨੂੰ ਆਪਣੇ ਬਾਰੇ ਦੱਸਣਾ ਵੀ ਜਰੂਰੀ ਨੀ ਸਮਝਿਆ…ਪਰ ਜੱਸ ਨੇ ਮੁਸਕਰਾ ਕੇ ਬਸ ਇੰਨਾ ਈ ਕਿਹਾ ਕਿ ਮੈਨੂੰ ਕੀ ਤੈਨੂੰ ਦੱਸ ਕੇ ਕਿਹੜਾ ਐਕਸੀਡੈਂਟ ਮੁੜ ਜਾਣਾ ਸੀ….ਵੈਸੇ ਵੀ ਮੈਂ ਠੀਕ ਆ….ਜਿਆਦਾ ਸੱਟਾਂ ਨਹੀ ਲੱਗਿਆ..ਬਸ ਬਚਾਅ ਹੋ ਗਿਆ…ਪਰ ਮੈਂਨੂੰ ਚੈੱਨ ਕਿੱਥੇ…….ਪਰ ਮੇਰੇ ਕਹਿਣ ਤੇ ਉਸਨੇ ਵੀਡਿਉ ਕਾੱਲ ਕੀਤੀ ਤਾਂ ਮੈਂਨੂੰ ਥੋੜੀ ਰਾਹਤ ਮਿਲੀ…..ਅਗਲੇ ਦਿਨ ਉਹ ਸੈਂਟਰ ਆਇਆ ਤਾਂ ਮੈਂ ਆਪਣੇ ਅੱਖੀ ਦੇਖਿਆ ਤਾਂ ਸਾਹ ਚ ਸਾਹ ਆਇਆ….ਮੈਂ ਜਿੰਨਾ ਚਿਰ ਉਸਨੂੰ ਆਪਣੇ ਅੱਖੀ ਨਾ ਦੇਖਿਆ,ਉਨ੍ਹਾਂ ਚਿਰ ਕੁੱਝ ਨਹੀ ਸੀ ਖਾਂਦਾ…..ਇਸ ਘਟਨਾ ਤੋ ਬਾਅਦ ਮੈਂ ਵੀ ਉਸਦੀ ਬਹੁਤ ਫ਼ਿਕਰ ਕਰਨ ਲੱਗੀ….ਤੇ ਅਸੀਂ ਹੁਣ ਹਰ ਰੋਜ਼ ਵੀਡਿਉ ਕਾੱਲ ਵੀ ਕਰਨ ਲੱਗ ਗਏ….ਕਲਾਸ ਚ ਬਾਕੀ ਹੋਰ ਵੀ ਮੇਰੇ ਕਾਫ਼ੀ ਦੋਸਤ ਸਨ….ਇੱਕ ਵਾਰ ਅਸੀਂ ਕਲਾਸ ਚ ਬੈਠੇ ਸੀ ਤਾਂ ਇੱਕ ਭਰਿੰਡ ਪਤਾ ਨਹੀ ਕਿੱਧਰੋ ਉਡਦੀ ਉਡਦੀ ਆਈ ਤੇ ਆ ਕੇ ਮੇਰੇ ਹੱਥ ਤੇ ਲੜ ਗਈ…..ਮੈਂ ਇੱਕ ਦਮ ਚੀਕ ਮਾਰੀ….
ਜੱਸ ਨੇ ਦੇਖਿਆ ਤਾਂ ਪੂਰੀ ਕਲਾਸ ਵਿੱਚੋ ਭੱਜਿਆ ਆਇਆ ਤੇ ਮੈਂਨੂੰ ਪਾਣੀ ਪਿਲਾਇਆ ਤੇ ਫੇਰ ਦਰਦ ਦੀ ਦਵਾਈ ਦਿੱਤੀ…..ਸਾਰੀ ਕਲਾਸ ਸਾਨੂੰ ਦੇਖਣ ਲੱਗੀ….ਇਉ ਹੀ ਇੱਕ ਦਿਨ ਅਸੀਂ ਆਪਸ ਚ ਬੈਠੇ ਚੈੱਟ ਕਰ ਕਰ ਰਹੇ ਸੀ ਤਾਂ ਜੱਸ ਦੇ ਵੀਰ ਨੇ ਸਾਡੀ ਚੈੱਟ ਪੜ੍ਹ ਲਈ..ਉਸ ਦਿਨ ਤੋਂ ਬਾਅਦ ਜੱਸ ਦਾ ਰਵੱਇਆ ਮੇਰੇ ਲਈ ਬਦਲ ਜਿਹਾ ਗਿਆ…..ਉਸਨੇ ਮੈਂਨੂੰ ਦੱਸਿਆ ਨਹੀ ਕਿ ਉਸਦੇ ਭਰਾ ਨੇ ਕੀ ਕਿਹਾ ਤੇ ਨਾ ਈ ਮੇਰੇ ਨਾਲ ਗੱਲ ਕੀਤੀ….ਉਹ ਹਰ ਵਕਤ ਮੇਰੇ ਤੋਂ ਦੂਰ ਦੂਰ ਜਿਹਾ ਰਹਿਣ ਲੱਗਾ….ਮੇਰੀ ਕਿਸੀ ਗੱਲ ਦਾ ਜਵਾਬ ਨਾ ਦੇਂਦਾ ਤੇ ਨਾ ਹੀ ਮੇਰੇ ਮੈਸੇਜ਼ ਸੀਨ ਕਰਦਾ…..ਇਸ ਤੋਂ ਇਲਾਵਾ ਨਾ ਹੀ ਉਹ ਮੈਂਨੂੰ ਆਪ ਕੋਈ ਮੈਸਜ਼ ਕਰਦਾ….ਮੈਂਨੂੰ ਸਮਝ ਨਹੀ ਸੀ ਆ ਰਿਹਾ ਕਿ ਇਹ ਸੱਭ ਕਿਉ ਕਰ ਰਿਹਾ ਉਹ…..ਮੈਂ ਹੀ ਉਸਨੂੰ ਹਰ ਵਾਰ ਫੋਨ ਕਰਦੀ ਤੇ ਉਹ ਘੱਟ ਹੀ ਗੱਲ ਕਰਦਾ….ਫੇਰ ਇੱਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ….ਤਾਂ ਪਹਿਲਾਂ ਤਾਂ ਨਾਂਹ ਨੁੱਕਰ ਜੀ ਕਰੀ ਗਿਆ ਤੇ ਫੇਰ ਆਖਣ ਲੱਗਾ ਕਿ ਲਵਲੀਨ ਯਾਰ…ਆਪਾਂ ਸਿਰਫ਼ ਦੋਸਤ ਹਾਂ…ਮੈਂ ਆਖਿਆ ਹਮਮ ਫੇਰ….ਤੇ ਆਪਣੀ ਗੱਲ ਪੂਰੀ ਕਰਦਾ ਜੱਸ ਆਖਣ ਲੱਗਾ ਕਿ ਸੈਂਟਰ ਤੇ ਸਾਰੇ ਆਪਣਿਆਂ ਗੱਲਾ ਕਰ ਰਹੇ ਕੀ ਆਪਣੇ ਦੋਹਾਂ ਦਾ ਚੱਕਰ ਚੱਲਦਾ….ਮੈਂ ਸੁਣ ਕੇ ਥੋੜਾ ਘਬਰਾ ਗਈ…ਤੇ ਉਹ ਆਪਣੀ ਗੱਲ ਜਾਰੀ ਕਰਦਾ ਆਖਣ ਲੱਗਾ ਕਿ ਮੈਂ ਨਹੀ ਚਾਹੁੰਦਾ ਕਿ ਆਪਾਂ ਨੂੰ ਕੋਈ ਵੀ ਗਲਤ ਸਮਝੇ…ਤੇ ਕੋਈ ਤੇਰੇ ਖਿਲਾਫ਼ ਗਲਤ ਬੋਲੇ…ਮੈਂਨੂੰ ਵਧੀਆ ਨਹੀ ਲੱਗਦਾ….ਤੂੰ ਮੇਰੀ ਵਧੀਆ ਦੋਸਤ ਹੈਂ….ਤੇ ਮੈਂ ਆਪਣੀ ਦੋਸਤ ਦੇ ਉੱਤੇ ਕੋਈ ਗਲਤ ਇਲਜ਼ਾਮ ਬਰਦਾਸਤ ਨਹੀ ਕਰ ਸਕਦਾ….ਸੋ ਆਪਾਂ ਹੁਣ ਘੱਟ ਹੀ ਗੱਲ ਕਰਿਆ ਕਰਾਂਗੇ…..ਜਦੋ ਉਹਨੇ ਬੋਲਣਾ ਬੰਦ ਕੀਤਾ ਤਾਂ ਮੈਂ ਇੱਕ ਲੰਮਾ ਸਾਹ ਲਿਆ ਤੇ ਫੇਰ ਬੋਲਣਾ ਸ਼ੁਰੂ ਕੀਤਾ ਕਿ ਸਿਰਫ਼ ਕੁੱਛ ਲੋਕਾਂ ਦੀ ਵਜਹਾਂ ਨਾਲ ਅਸੀਂ ਆਪਣੀ ਦੋਸਤੀ ਕਿਉ ਤੋੜਿਏ…ਜਦੋ ਕਿ ਉਹ ਲੋਕ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀ…ਹਾਂ ਪਰ ਜੇ ਤੁਹਾਡੇ ਭਰਾ ਨੇ ਜਾਂ ਘਰਦੇ ਹੋਰ ਕਿਸੇ ਮੈਂਬਰ ਨੇ ਤੁਹਾਨੂੰ ਕੁੱਛ ਕਿਹਾ ਤਾਂ ਦੱਸੋ?….ਜੱਸ ਨਹੀ ਮੇਰੇ ਘਰਦੇ ਕਿਉ ਕੁੱਛ ਕਹਿਣਗੇ…ਉਨ੍ਹਾਂ ਨੂੰ ਤਾਂ ਪਤਾ ਈ ਹੈਂ ਕਿ ਮੈਂ ਤੁਹਾਡੇ ਨਾਲ ਗੱਲ ਕਰਦਾ….ਮੈਂ ਕਿਹਾ,ਬਸ ਫੇਰ ਠੀਕ ਹੈਂ…ਮੇਰੇ ਘਰਦਿਆਂ ਨੂੰ ਵੀ ਤੇਰੇ ਵਾਰੇ ਸੱਭ ਪਤਾ….ਬਲਕਿ ਮੇਰਾ ਭਰਾ ਤਾਂ ਤੈਨੂੰ ਮਿਲਣਾ ਵੀ ਚਾਹੁੰਦਾ ਸੀ…ਕਈ ਦਿਨ ਹੋ ਗਏ ਉਸਨੂੰ ਕਹਿੰਦੇ ਨੂੰ….ਪਰ ਤੂੰ ਬਾਂਦਰ ਜਿਹਾ ਮੂੰਹ ਫੁਲਾਈ ਬੈਠਾ….ਤੇ ਉਹ ਖਿੱਝ ਕੇ ਤੈਨੂੰ ਹਜ਼ਾਰ ਵਾਰ ਆਖਿਆ ਮੈਨੂੰ ਬਾਂਦਰ ਨਾ ਆਖਿਆ ਕਰ….ਤੇ ਫੇਰ ਅਸੀਂ ਦੋਵੇਂ ਹੱਸ ਪਏ ਤੇ ਮੈਂ ਉਸਨੂੰ ਆਖਿਆ ਕਿ ਵਾਅਦਾ ਕਰ ਅੱਜ ਤੋਂ ਬਾਅਦ ਕਦੀ ਵੀ ਤੈਨੂੰ ਮੇਰੇ ਤੋਂ ਕੋਈ ਗੱਲ ਲੁਕਾਉਣ ਦੀ ਲੋੜ ਨਹੀ….ਨਾਲੇ ਲੋਕਾਂ ਦੀ ਗੱਲਾ ਚ ਆ ਕੇ ਮੇਰੇ ਨਾਲ ਗੱਲ ਬੰਦ ਕਰਨ ਦੀ ਕੋਈ ਲੋੜ ਨਹੀ….ਸਮਾਂ ਬੀਤਦਾ ਗਿਆ…ਜੱਸ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਨੋਕਰੀਆਂ ਲਈ ਨਿਕਲਣ ਵਾਲੇ ਮੇਰੇ ਸਾਰੇ ਫ਼ਾਰਮ ਉਹ ਆਪ ਭਰ ਦੇਂਦਾ ਤੇ ਹਰ ਨਵੀਂ ਨਿੱਕਲਣ ਵਾਲੀ ਪੋਸਟ ਬਾਰੇ ਦੱਸ ਵੀ ਦੇਂਦਾ…..ਤੇ ਅਗਲੇ ਸਾਲ ਦੇ ਅੰਤ ਤੱਕ ਉਸਦਾ ਟੈਸਟ ਕਲੀਅਰ ਹੋ ਗਿਆ ਤੇ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਕੁੱਛ ਮਹੀਨਿਆਂ ਬਾਅਦ ਮੇਰੀ ਵੀ ਨੌਕਰੀ ਲੱਗ ਗਈ….ਕੋਚਿੰਗ ਸੈਂਟਰ ਤੇ ਮਿਲਿਆ ਜੱਸ ਮੇਰਾ ਅੱਜ ਤੱਕ ਦਾ ਸੱਭ ਤੋ ਚੰਗਾ ਦੋਸਤ ਸੀ,ਹੈਂ ਤੇ ਰਹੇਗਾ….ਅੱਜ ਕੱਲ ਜਿੱਥੇ ਲੋਕਾਂ ਦੀ ਸੋਚ ਜਿਸਮਾਂ ਤੋ ਉੱਪਰ ਨਹੀ ਉੱਠਦੀ..ਦੇ ਸਮੇਂ ਚ ਵੀ ਉਸਨੇ ਕਦੀ ਮੈਂਨੂੰ ਕੁੱਛ ਗਲਤ ਨਹੀ ਆਖਿਆ ਤੇ ਮੇਰੇ ਹਰ ਦੁੱਖ ਸੁੱਖ ਚ ਸਾਥ ਦਿੱਤਾ…ਵਾਹਿਗੁਰੂ ਜੀ ਉਸ ਤੇ ਮੇਹਰ ਕਰਨ ਤੇ ਉਸਦੇ ਸਾਰੇ ਸੁਪਨੇ ਪੂਰੇ ਕਰਨ….

ਨੋਟ-ਇਸ ਕਹਾਣੀ ਦਾ ਮੇਰੇ ਨਿੱਜੀ ਜੀਵਨ ਨਾਲ ਕੋਈ ਸੰਬੰਧ ਨਹੀ ਹੈਂ….ਕਹਾਣੀ ਸਿਰਫ਼ ਕਲਪਨਾ ਤੇ ਹੀ ਆਧਾਰਿਤ ਸੀ🙂…ਪਰ ਇਹ ਸੱਭ ਕਿਤਾਬੀ ਗੱਲਾਂ ਹੀ ਹਨ,ਅਸਲ ਜ਼ਿੰਦਗੀ ਚ ਜੱਸ ਵਰਗੇ ਦੋਸਤ ਘੱਟ ਹੀ ਮਿਲਦੇ…ਕਹਾਣੀ ਬਾਰੇ ਆਪਣੇ ਵਿਚਾਰ ਕੰਮੈਂਟ ਬੋਕਸ ਚ ਜਰੂਰ ਲਿਖਣਾ..

ਪ੍ਰਵੀਨ ਕੌਰ

Leave A Comment!

(required)

(required)


Comment moderation is enabled. Your comment may take some time to appear.

Comments

14 Responses

 1. Dhillon

  Mam meri real ch eda da frnd aa puneet jo aaj v mere contact ch aa

 2. Pavneet Singh

  ਵਾਹ

 3. Dilpreet kaur

  ❤superb yrr boht nys a❤😍

 4. Mehak

  ਖੂਬਸੂਰਤ♥️

 5. Satnam singh Dhiman

  ਬਹੁਤ ਵਧੀਆ ਸਟੋਰੀ ਆ ਜੀ।

 6. Harpinder singh

  this story is very nice

 7. Honey Bhatia

  Main acter huda ta movie karda story tye ji 🎥🎥🎥👍👍👍

 8. Harpreet sandhu

  yrrr bhutttt ee sohni kahaniii te end ch bhuttt shi gl kahi eve de dost ghat e milde neee baki storyy bhutttt ee bakamal ,lazvabb,dil to best wishes nd well done

 9. Komaldeep kuar mundi

  Sachi bhut sohni story c ❤️

 10. amanpreet

  mam story bhut vdia,,, asi videos bnaune hune aa,, agar thuhade kol hor koi story hai ta plz ds deo 9988015381

 11. ranjeetsas

  true dost is very rare to find.

 12. Gurbinder singh

  sachi bahut changi kahani hai.. veryy nice

 13. kanwal

  no friends like jass do exsit i have one and i am really lukcy to have him..i feel like meri e story aa..thankyou

 14. prabhjot singh brar

  ghaint a story g sodi koi hor story mnu dso734096795 plz sms

Like us!