*ਮਿੰਨੀ ਕਹਾਣੀ*
*ਦਰਵਾਜੇ ਓਹਲੇ*
ਮੇਰੀ ਡਿਊਟੀ ਕੋਰੋਨਾ ਵਾਲੇ ਮਰੀਜਾਂ ਦੇ ਵਾਰਡ ਵਿੱਚ ਸੀ। ਮਰੀਜਾਂ ਨੂੰ ਖਾਣੇ ਤੋ ਇਲਾਵਾ ਦੇਖਭਾਲ ਹਰ ਉਹ ਚੀਜ਼ ਭੇਜਦਾਂ ਸੀ ਜੋ ਮਰੀਜ ਮੰਗਦਾ ਸੀ।
ਮਰੀਜ !! ਇਹ ਸਬਦ ਅੱਜ ਇੱਕ ਤੰਦਰੁਸਤ ਇਨਸਾਨ ਲਈ ਵੀ ਵਰਤਿਆ ਜਾਣ ਲੱਗਾ। ਹਸਪਤਾਲ ਚ ਕੋਰੋਨਾ ਦੇ ਮਰੀਜ਼ ਰੌਲਾ ਪਾ ਰਹੇ ਸਨ ਅਸੀਂ ਤੰਦਰੁਸਤ ਹਾਂ ਸਾਨੂੰ ਜਾਨ ਦਿਓ। ਮੈਂ ਮਜਬੂਰ ਸੀ ਸਰਕਾਰੀ ਹੁਕਮਾਂ ਚ ਬੱਝਾ ਸੀ। o p D ਦੇ ਨਾਲ ਵਾਲੇ ਕਮਰੇ ਵਿਚੋਂ ਰੋਜ਼ਾਨਾ ਇੱਕ ਔਰਤ ਰੋਂਦੀ ਸੀ ਬੜੀ ਬੜੀ ਉਚੀ !! ਉਸਦੀਆ ਅਵਾਜ਼ਾਂ ਮੈਨੂੰ ਬਹੁਤ ਭੈੜੀਆਂ ਲੱਗਦੀਆਂ ਕਿ ਐਵੇਂ ਰੋਣਾ ਧੋਣਾ ਪਇਆ ਏਨੇ ਜਿਸ ਦਿਨ ਦੀ ਆਈ ਦਿੰਦ ਰਾਤ ਰੋ ਰਹੀ। ਮੈਂ ਕਦੇ ਬਹੁਤ ਧਿਆਨ ਵੀ ਨਹੀਂ ਦਿੱਤਾ ਨਾ ਪੁੱਛਿਆ ਰੋਂਦੀ ਕਿਉਂ ਆ । ਇਹੋ ਸੋਚਦਾ ਰਿਹਾ ਕੋਰੋਨਾ ਕਰਕੇ ਰੋਂਦੀ ਆ!
ਠੀਕ 4 ਦਿਨ ਬਾਅਦ ਇੱਕ ਪਰਿਵਾਰ ਮੇਰੇ ਕੋਲ ਆਇਆ । ਕਹਿੰਦਾ ਡਾਕਟਰ ਸਾਬ!!!
ਇਹ ਬੱਚਾ ਇਸਦੀ ਉਮਰ 4 ਸਾਲ ਹੈ ਜਿਸਦਾ ਰੋ ਰੋ ਬੁਰਾ ਹਾਲ ਹੈ ਚੁੱਪ ਵੀ ਨਹੀਂ ਕਰਦਾ ! ਪਰਿਵਾਰ ਵਾਲੇ...
ਕਹਿੰਦੇ 4 ਦਿਨ ਹੋ ਗਏ ਇਸਨੇ ਰੋਟੀ ਨਹੀਂ ਖਾਧੀ ,ਦੁੱਧ ਨਹੀਂ ਪੀਤਾ ਰੋ ਰੋ ਬੁਰਾ ਹਾਲ ਹੈ ਚੁੱਪ ਕਰਵਾਉਣ ਦੀ ਕੋਸਿਸ ਕਰਦੇ ਹਾਂ ਚੁੱਪ ਨਹੀਂ ਕਰਦਾ।
ਕਿਉ ਕੋਈ ਬਿਮਾਰੀ ਨਾਲ ਪੀੜਤ ਇਹ ਬੱਚਾ !!
ਨਹੀਂ ਡਾਕਟਰ ਸਾਬ ਕੋਈ ਬਿਮਾਰੀ ਨਹੀਂ !!!
ਮੈਂ ਕਿਹਾ !! ਫਿਰ ਤੁਸੀਂ ਏਨੂੰ ਏਦ੍ਹੀ ਮਾਂ ਕੋਲ ਛੱਡ ਆਓ ਕਿੱਥੇ ਰਹਿੰਦੀ ਏਦੀ ਮਾਂ!!
ਹਾਂ ਜੀ ਡਾਕਟਰ ਸਾਬ!! ਏਨੂੰ ਇਸਦੀ ਮਾਂ ਕੋਲ ਹੀ ਛੱਡਣ ਆਏ ਹਾਂ । ਉਹ ਜੋ ਔਰਤ *ਦਰਵਾਜੇ ਓਹਲੇ* ਚੀਕਾਂ ਮਾਰ ਮਾਰ ਬਾਹਾਂ ਫੈਲਾਅ ਫੈਲਾਅ ਰੋ ਰਹੀ ਉਹ ਕੋਈ ਹੋਰ ਨਹੀਂ ਇਸ ਬੱਚੇ ਦੀ ਮਾਂ ਹੈ !
ਮੈਂ ਸਰਮਿੰਦਾ ਸ਼ਰਮਸਾਰ ਕਦੇ ਉਸਦੀ ਮਾਂ ਵੱਲ ਵੇਖਦਾ !! ਕਦੇ ਉਸ ਬੱਚੇ ਵੱਲ ਜੋ ਆਪਣੀ ਮਾਂ ਨੂੰ ਦੂਰੋਂ ਵੇਖ ਬਹੁਤ ਖੁਸ਼ ਸੀ 💐
*** ਨਵਨੀਤ ਸਿੰਘ **
96468 65500
ਜਿਲ੍ਹਾ ਗੁਰਦਾਸਪੁਰ