More Punjabi Kahaniya  Posts
ਦਿੱਲੀ ਖਾ ਗਈ


ਇੱਕ ਭੈਣ ਦੀ ਲਿਖੀ ਕਹਾਣੀ ਪੜੀ..
ਨਿੱਕੇ ਵੀਰ ਨੂੰ ਕਬੂਤਰ ਪਾਲਣ ਦਾ ਸ਼ੌਕ..ਕਿੰਨੇ ਸਾਰੇ ਚੀਨੇ ਗੋਲੇ ਤਿੱਤਰੇ..ਮਿੱਤਰੇ..
ਸਕੂਲੋਂ ਆ ਬਸਤਾ ਸੁੱਟ ਪਹਿਲਾਂ ਓਹਨਾ ਨੂੰ ਦਾਣਾ ਪਾਉਣ ਜਾਂਦਾ..ਆਪ ਫੇਰ ਖਾਣੀ!
ਪਿੰਡੋ ਬਾਹਰ ਵਰ ਫਾਰਮ ਹਾਊਸ..ਓਹਨੀ ਦਿਨੀ ਦੇਰ ਸੁਵੇਰ ਸਿੰਘ ਰੋਟੀ ਖਾਣ ਆ ਹੀ ਜਾਂਦੇ..
ਇੱਕ ਦਿਨ ਘਰੋਂ ਗਾਇਬ ਹੋ ਗਿਆ!
ਰਿਸ਼ਤੇਦਾਰੀ ਆਂਢ-ਗਵਾਂਢ ਸਭ ਪਤਾ ਕੀਤਾ..ਕਿਧਰੇ ਨਾ ਲੱਭਿਆ..!
ਏਨੇ ਨੂੰ ਸੁਨੇਹਾ ਆ ਗਿਆ..ਜੀ ਤੁਹਾਡਾ ਮੁੰਡਾ ਸਾਡੇ ਕੋਲ ਏ..ਆਹਂਦਾ ਆਪਣੇ ਨਾਲ ਰਲਾ ਲਓ..ਪੰਥ ਦੀ ਸੇਵਾ ਕਰਨੀ..ਪਰ ਜਥੇਦਾਰ ਆਖਦਾ ਅਜੇ ਛੋਟਾ ਏ..ਇਸਨੂੰ ਇਸਦੇ ਘਰੇ ਛੱਡ ਆਓ..ਪਰ ਕਹਿੰਦਾ ਮੈਂ ਨੀ ਜਾਣਾ ਪਰਤ ਕੇ..ਆਹ ਪਿੰਡ ਤੇ ਘਰ ਦਾ ਪਤਾ..ਆ ਕੇ ਲੈ ਜਾਵੋ!
ਬਾਪੂ ਓਸੇ ਵੇਲੇ ਤੁਰ ਪਿਆ..
ਅਜੇ ਪਿੰਡ ਦੀ ਜੂਹ ਵਿਚ ਅੱਪੜਿਆਂ ਹੀ ਸੀ ਕੇ ਕਿਸੇ ਦੱਸ ਦਿੱਤਾ ਬੀ ਹੁਣੇ ਹੁਣੇ ਮੁਕਾਬਲਾ ਹੋ ਕੇ ਹਟਿਆ..ਪੰਜ ਲਾਸ਼ਾਂ ਗਈਆਂ..!
ਬਾਪੂ ਅੱਧਾ ਓਥੇ ਹੀ ਮੁੱਕ ਗਿਆ..ਮੇਰਾ ਵੀ ਜਰੂਰ ਵਿੱਚੇ ਹੀ ਹੋਣਾ..ਪਰ ਕਿਸੇ ਦੱਸਿਆ ਕੇ ਉਹ ਤਾਂ ਉਸਨੂੰ ਵਰਦੀ ਗੋਲੀ ਵਿਚ ਕਿਧਰੇ ਹੋਰ ਛੱਡ ਆਏ ਸਨ!
ਬਾਪੂ ਉਸਨੂੰ ਘਰੇ ਲੈ ਆਇਆ..
ਪਰ ਅਜੀਬ ਗੱਲ ਇਸ ਵਾਰ ਕਬੂਤਰਾਂ ਦੇ ਆਲੇ ਵੱਲ ਨੂੰ ਨਹੀਂ ਗਿਆ..
ਮੈਂ ਆਖਿਆ ਵੀਰੇ ਇੱਕ ਬੁਰੀ ਖਬਰ..ਰਾਤੀ ਆਲਾ ਖੁਲਾ ਰਹਿ ਗਿਆ..ਤੇ ਤੇਰੇ “ਪੰਜ” ਕਬੂਤਰ ਬਿੱਲੀ ਖਾ ਗਈ..ਅੱਗੋਂ ਬੱਸ ਏਹੀ ਆਖੀ ਜਾਵੇ ਭੈਣੇ ਬਿੱਲੀ ਨਹੀਂ ਦਿੱਲੀ ਖਾ ਗਈ ਏ!
ਦਿੱਲੀ ਮੋਰਚੇ ਵਿਚ ਇੱਕ ਗਿਆਰਾਂ ਬਾਰਾਂ ਸਾਲ ਦਾ ਸਿੰਘ..
ਪੁੱਛਿਆ ਘਰੇ ਦੱਸ ਕੇ ਆਇਆਂ?..ਕਹਿੰਦਾ ਨਹੀਂ..ਆਖਿਆ ਫੇਰ ਮਾਂ ਫਿਕਰ ਕਰਦੀ ਹੋਊ..!
ਆਖਣ ਲੱਗਾ..ਉਹ ਤਾਂ ਹੈ ਪਰ ਫੇਰ ਕੀਤਾ ਕੀ ਜਾਵੇ..!
ਪੁੱਛਿਆ ਕਿੰਨੀ ਪੈਲੀ..?
ਕਹਿਦਾਂ ਪਿਓ ਮਰਨ ਤੋਂ ਪਹਿਲਾਂ ਸਾਰੀ ਵੇਚ ਕੇ ਖਾ ਗਿਆ ਸੀ ਪਰ ਹੁਣ ਸਾਰਾ ਪੰਜਾਬ ਹੀ ਆਪਣਾ ਲੱਗਦਾ!
ਆਖਿਆ ਜੇ ਪਿਓ ਹੈਨੀ ਤਾਂ ਫੇਰ ਤੇਰੀ ਜੰਮਣ ਵਾਲੀ ਦਾ ਫਿਕਰ ਵੀ ਜਾਇਜ ਏ..!
ਫੇਰ ਚੇਤਾ ਆਇਆ..ਫਿਕਰ ਤੇ ਨਿੱਕੇ ਸਾਹਿਬਜਾਦਿਆਂ ਦੀ ਦਾਦੀ ਨੇ ਵੀ ਕੀਤਾ ਸੀ..
ਇਹ ਨਹੀਂ ਕੇ ਇਹਨਾਂ ਜਿਉਂਦੇ ਰਹਿਣਾ ਕੇ ਨਹੀਂ ਸਗੋਂ ਇਹ ਕੇ ਕਿਧਰੇ ਸਿਦਕ ਤੋਂ ਥਿੜਕ ਨਾ ਜਾਵਣ..!
ਠੰਡੇ ਬੁਰਜ ਵਿਚ ਬਾਪ ਦਾਦੇ ਦੇ ਹਵਾਲੇ ਦਿੰਦੀ ਰਹੀ..
ਫੇਰ ਪੱਕਿਆਂ ਕਰ ਕੇ ਤੋਰਿਆ..ਉਹ ਦਬਾਅ ਪਾਉਣਗੇ..ਲਾਲਚ ਦੇਣਗੇ..ਚਕਾਚੌਂਧ ਵੀ ਕਰਨਗੇ..ਪਰ ਡੋਲਣਾ ਨਹੀਂ!
ਵਾਕਿਆ ਹੀ ਅਖੀਰ ਤੱਕ ਨਹੀਂ ਡੋਲੇ..ਵੱਡਾ ਜ਼ੋਰਾਵਰ ਸਿੰਘ ਰੋ ਜਰੂਰ ਪਿਆ..ਅਖੇ ਫਤਹਿ ਸਿੰਹਾਂ ਨਿੱਕਾ ਹੋ ਕੇ ਸ਼ਹੀਦੀ ਪਹਿਲਾਂ ਪਾ ਚਲਿਆਂ..!
ਦਿੱਲੀਓਂ ਫੋਨ ਆਇਆ..ਅਖੇ ਉਹ ਚੋਰੀ ਚੋਰੀ ਸ਼ਰਾਬ ਵਰਤਾਅ ਰਹੇ ਨੇ..ਕੁਝ ਓਪਰੀਆਂ ਕੁੜੀਆਂ...

ਵੀ ਤੁਰੀਆਂ ਫਿਰਦੀਆਂ ਵੇਖੀਆਂ..!
ਆਖਿਆ ਭਰਾਵਾਂ ਇਹ ਦਿੱਲੀ ਦੀ ਪੂਰਾਣੀ ਆਦਤ ਏ..ਪਹਿਲਾਂ ਲਾਰੇ ਲਾ ਲਾ ਥਕਾਵੇਗੀ..
ਫੇਰ ਸਰੀਰਾਂ ਦੇ ਨਾਲ ਨਾਲ ਕਿਰਦਾਰਾਂ ਤੇ ਵਾਰ ਕਰੇਗੀ..ਠੀਕ ਓਸੇ ਤਰਾਂ ਜਿੱਦਾਂ ਤੀਹ ਸਾਲ ਪਹਿਲਾਂ ਕੀਤਾ ਸੀ..
ਸ੍ਰੀਹਰਗੋਬਿੰਦ ਪੁਰ ਵਾਲਾ ਜੁਗਰਾਜ ਸਿੰਘ..ਉਰਫ ਤੂਫ਼ਾਨ ਸਿੰਘ!
ਇੱਕ ਵਾਰ ਕਿਸੇ ਘਰੋਂ ਪੱਕੀ ਪਕਾਈ ਰੋਟੀ ਬਿਨਾ ਖਾਦੀ ਛੱਡ ਆਇਆ..ਅਖੇ ਬਾਪੂ ਅਸੀਂ ਕਿਧਰੋਂ ਹੋਰ ਥਾਓਂ ਖਾ ਲਵਾਂਗੇ..ਤੇਰੇ ਦੋ ਧੀਆਂ ਹੀ ਨੇ..ਪਤਾ ਲੱਗ ਗਿਆ ਤਾਂ ਪੁਲਸ ਤੰਗ ਕਰੂ!
ਕਿਸੇ ਮੁਖਬਰ ਨੇ ਮੂੰਹ ਮਾਰ ਦਿੱਤਾ..ਅਗਲੇ ਦਿਨ ਸਣੇ ਪਰਿਵਾਰ ਚੁੱਕ ਲਿਆਂਦਾ..ਅਖੇ ਤੂੰ ਰੋਟੀ ਖਵਾਈ!
ਆਹਂਦਾ ਜੀ ਬਣਾਈ ਜਰੂਰ ਸੀ ਪਰ ਓਹਨਾ ਖਾਦੀ ਨਹੀਂ!
ਅਸਲ ਗੱਲ ਪਤਾ ਲੱਗਣ ਤੇ ਦੱਖਣ ਵੱਲੋਂ ਆਇਆ ਇੱਕ ਪੁਲਸ ਅਫਸਰ ਆਖਣ ਲੱਗਾ ਓਏ ਮੂਰਖੋ ਜੇ ਇਹਨਾਂ ਨੂੰ ਮੁਕਾਉਣਾ ਏ ਤਾਂ ਸਰੀਰਾਂ ਦੇ ਨਾਲ ਨਾਲ ਇਹਨਾਂ ਦੇ ਕਿਰਦਾਰਾਂ ਨੂੰ ਵੀ ਨਿਸ਼ਾਨਾ ਬਣਾਓ..!
ਓਦੋਂ ਦੀ ਸ਼ੁਰੂ ਕੀਤੀ ਕਿਰਦਾਰਕੁਸ਼ੀ ਅਜੇ ਤੱਕ ਵੀ ਜਾਰੀ ਏ..”ਆਪਣਾ ਪੰਜਾਬ ਹੋਵੇ..ਘਰ ਦੀ ਸ਼ਰਾਬ ਹੋਵੇ” ਦੇ ਨਾਹਰੇ ਹੇਠ!
ਵੀਰੋ ਵੇਖਿਓ ਕਿਧਰੇ ਗਲਤੀ ਨਾ ਹੋ ਜਾਵੇ..
ਘੜੀ ਦੇ ਖੁੰਝੇ ਕੋਹਾਂ ਦੂਰ ਜਾ ਪਵਾਂਗੇ..ਜਿਥੇ ਨਾ ਪਾਣੀ ਤੇ ਨਾ ਛਾਂ..!
ਸ਼ਿਕਾਰੀਆਂ ਵਾਂਙ ਟੋਹ ਲੈਂਦਾ ਮੀਡੀਆਂ..ਅੱਡੀਆਂ ਨੂੰ ਥੁੱਕ ਲਾ ਕੇ ਬੈਠੇ..ਇਹ ਗਲਤੀ ਕਰਨ ਤੇ ਅਸੀ ਰੌਲਾ ਪਾਈਐ..!
ਬਾਕੀ ਬੋਲੀਵੁਡ ਅਤੇ ਨਿਊਜ਼ੀਲੈਂਡ ਦੀ ਬਹੁਤੀ ਪ੍ਰਵਾਹ ਕਰਨ ਦੀ ਲੋੜ ਨਹੀਂ..
ਨਜਰਅੰਦਾਜ ਕਰਨਾ ਹੀ ਓਹਨਾ ਦੀ ਮੌਤ ਏ..ਹਾਂ ਜੇ ਕੋਈ ਸਿੱਧਾ ਲੱਤਾਂ ਨੂੰ ਆਣ ਪਵੇ ਫੇਰ ਗੁਰੂ ਸਾਹਿਬ ਨੇ ਕਈ ਹੱਲ ਦੱਸੇ..!
ਸਮੁੰਦਰ ਇਹ ਪ੍ਰਵਾਹ ਕਰਨ ਲੱਗ ਜਾਵੇ ਕੇ ਕੰਢੇ ਤੋਂ ਕੌਣ ਕਿੰਨੀਆਂ ਸਿੱਪੀਆਂ ਚੁਣ ਕੇ ਲੈ ਗਿਆ..ਤਾਂ ਉਸਦਾ ਦਾਇਰਾ ਸੁੰਗੜ ਜਾਇਆ ਕਰਦਾ!
ਸੋ ਵੀਰੋ ਅਨੰਦਪੁਰ ਵੱਲੋਂ ਆਉਂਦੀਆਂ ਠੰਡੇ ਮਿੱਠੇ ਸੁਨੇਹਿਆਂ ਦੀਆਂ ਨਿਰਮਲ ਪੌਣਾ ਆਪਣੇ ਵਜੂਦ ਅੰਦਰ ਸਮੋ ਕੇ ਜੇਤੂ ਹੋ ਕੇ ਮੁੜਿਆ ਜੇ..ਤਾਂ ਕੇ ਅਸੀਂ ਵੀ ਬਾਕੀ ਦੁਨੀਆਂ ਨੂੰ ਏਨੀ ਗੱਲ ਆਖ ਸਕੀਏ..
“ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ..ਅੱਜ ਨਿੱਖਰ ਆਉਣਾ ਤਾਰਿਆਂ ਤੇ ਚੜਨਾ ਚੰਨ ਨਵਾਂ..ਹੁਣ ਸਭ ਤਰੇੜਾਂ ਲਿੱਪ ਕੇ ਤੇ ਟਿੱਬੇ ਦੇਣੇ ਵਾਹ..ਅੱਜ ਭਰੇ ਪੰਜਾਬ ਦੀ ਧਰਤੀਓਂ..ਹੈ ਉਠਿਆਂ ਆਪ ਖੁਦਾ..ਹੈ ਉਠਿਆਂ ਆਪ ਖੁਦਾ!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)