More Punjabi Kahaniya  Posts
ਫਰਕ


ਬਾਈਪਾਸ ਲੁਧਿਆਣਾ ਜਲੰਧਰ……ਬੱਸ ਗੋਬਿੰਦਗੜ੍ਹ ਅੱਡੇ ਤੇ ਆ ਕੇ ਰੁਕੀ ਤੇ ਕਿਰਨ ਬੱਸ ਵਿੱਚ ਬੈਠ ਗਿਆ ਅਤੇ ਉਸਦੇ ਨਾਲ ਹੀ ਇੱਕ ਬਹੁਤ ਹੀ ਪੜੀ ਲਿਖੀ ਲੱਗਦੀ ਕੁੜੀ ਆ ਕੇ ਬੈਠ ਗਈ ਜੋ ਕਿ ਬੱਸ ਦੇ ਆਉਣ ਤੋਂ ਪਹਿਲਾਂ ਕਿਰਨ ਦੇ ਸਾਹਮਣੇ ਖੜੀ ਬੱਸ ਦਾ ਹੀ ਇੰਤਜਾਰ ਕਰ ਰਹੀ ਸੀ।
ਬੱਸ ਵਿੱਚ ਬੈਠਦਿਆਂ ਹੀ ਕੁੜੀ ਨੇ ਅਪਣੇ ਬੈਗ ਵਿੱਚੋਂ ਇੱਕ ਰਸਾਲਾ ਕੱਢਿਆ ਤੇ ਪੜਨਾ ਸ਼ੁਰੂ ਕਰ ਦਿੱਤਾ। ਅਚਾਨਕ ਹੀ ਕਿਰਨ ਦੀ ਨਿਗ੍ਹਾ ਉਸ ਰਸਾਲੇ ਵਿੱਚ ਛਪੀ ਅਪਣੀ ਹੀ ਕਹਾਣੀ ਤੇ ਪਈ ਤੇ ਸੰਯੋਗ ਨਾਲ ਓਹ ਕੁੜੀ ਵੀ ਓਹੋ ਹੀ ਕਹਾਣੀ ਪੜ ਰਹੀ ਸੀ। ਇਹ ਦੇਖਕੇ ਕਿਰਨ ਨੂੰ ਬਹੁਤ ਖੁਸ਼ੀ ਹੋਈ ਕੇ ਕੁੜੀ ਉਸਦੀ ਲਿਖੀ ਕਹਾਣੀ ਪੜ ਰਹੀ ਹੈ ਤੇ ਨਾਲ ਹੀ ਓਹ ਸੋਚਣ ਲੱਗਾ ਕਿ ਕਾਸ਼ ਮੈਂ ਇਸਨੂੰ ਦੱਸ ਦੇਵਾਂ ਕੇ ਜੋ ਕਹਾਣੀ ਓਹ ਪੜ ਰਹੀ ਹੈ ਉਸਦਾ ਲੇਖਕ ਮੈਂ ਹਾਂ ਤਾਂ ਇਸਦੀ ਨਜਰ ਚ‘ ਮੇਰਾ ਆਹੁਦਾ ਕਿੰਨਾ ਊੱਚਾ ਹੋ ਜਾਏਗਾ। ਪਰ ਓਹ ਕਹਾਵਤ ਕੇਹੜਾ ਝੂਠੀ ਆ ਕਿ “ਮੇਰੇ ਮਨੁ ਕਛੁ ਔਰ, ਵਿਧਾਤਾ ਕੇ ਕਛੁ ਔਰ” ਉਸਨੂੰ ਸੋਚਦੇ ਹੋਏ ਪਤਾ ਹੀ ਨਾ ਲੱਗਾ ਕਿ ਕਦੋਂ ਉਸਦਾ ਪੈਰ ਉਸ ਕੁੜੀ ਦੇ ਪੈਰ ਨਾਲ ਟਕਰਾ ਕੇ ਪਿੱਛਾਂਹ ਹੱਟ ਗਿਆ ਤੇ ਕਿਰਨ ਦੇ ਬੋਲਣੋਂ ਪਹਿਲਾਂ ਹੀ ਕੁੜੀ ਨੇ ਲਾਲ ਪੀਲੀਆਂ ਜਿਹੀਆਂ ਅੱਖਾਂ ਦੀ ਘੂਰੀ ਵੱਟ ਕੇ ਉਸਨੂੰ ਨੀਵੀਂ ਪਾਉਣ...

ਲਈ ਮਜਬੂਰ ਕਰ ਦਿੱਤਾ।

ਨੀਵੀਂ ਪਾ ਕੇ ਕਿਰਨ ਸੋਚਣ ਲੱਗਾ ਕਿ ਸ਼ਾਇਦ ਓਹ ਕੁੜੀ ਉਸਨੂੰ ਇਹ ਕਹਿ ਰਹੀ ਸੀ ਕੇ ਇਸ ਕਹਾਣੀ ਦੇ ਲੇਖਕ ਦੇ ਵਿਚਾਰ ਤੇਰੀਆਂ ਹਰਕੱਤਾਂ ਨਾਲੋ ਕਿਤੇ ਜਿਆਦਾ ਵਧੀਆ ਨੇ ਤੇ ਤੂੰ ਤਾਂ ਓਹਦੇ ਪੈਰਾਂ ਵਰਗਾ ਵੀ ਨਹੀ? ਤੇਰਾ ਤੇ ਓਸਦਾ ਕਿੰਨਾ “ਫਰਕ” ਐ।

ਇਹ ਸੋਚਦੇ ਹੋਏ ਉਸਦੇ ਦਿਲ ਦੀ ਦਿਲ ਵਿੱਚ ਹੀ ਰਹਿ ਗਈ ਅਤੇ ਕੰਡੱਕਟਰ ਨੇ ਆ ਕੇ ਉਸਦੇ ਸੁਫਨਿਆਂ ਦੀ ਲੜੀ ਤੋੜ ਦਿੱਤੀ।

“ਹਾਂਜੀ ਬਾਈ ਜੀ, ਕਿੱਥੇ ਜਾਣੈਂ ?

ਕਿਰਨ ਨੇ ਹੱਥ ਵਿੱਚ ਫੜੇ ਚਾਰ ਰੁਪਏ ਉਸਨੂੰ ਫੜਾ ਦਿੱਤੇ ਬਾਹਰ ਵੱਲ ਨੂੰ ਝਾਕਿਆ, ਬੱਸ ਉਸਦੇ ਅੱਡੇ ਤੇ ਖੜੀ ਸੀ ਤੇ ਓਹ ਫਟਾਫਟ ਬੱਸ ਵਿੱਚੋਂ ਉੱਤਰਿਆ ਅਤੇ ਬੱਸ ਸਟੈਂਡ ਵਿੱਚੋਂ ਨਿੱਕਲਕੇ ਕਾਫੀ ਦੂਰ ਜਾਣ ਤੱਕ ਬੱਸ ਚ’ ਬੈਠੀ ਓਸ ਕੁੜੀ ਨੂੰ ਪਿਛਾਂਹ ਮੁੜ ਕੇ ਦੇਖਦਾ ਰਿਹਾ। ਬੱਸ ਸਟੈਂਡ ਓਹਲੇ ਹੋਣ ਮਗਰੋਂ ਉਸਨੂੰ ਇੰਝ ਲੱਗਾ ਜਿਵੇਂ ਕਾਲੇ ਬੱਦਲਾਂ ਨੇ ਆ ਕੇ ਚੰਨ ਨੂੰ ਲੁਕੋ ਲਿਆ ਹੋਵੇ। ਕੁੱਝ ਪਲਾਂ ਬਾਅਦ ਹੀ ਕਿਰਨ ਅਪਣੇ ਆਫਿੱਸ ਪੁੱਜ ਗਿਆ ਤੇ ਮੁੜ ਕਦੇ ਵੀ ਕਿਤੇ ਵੀ ਓਸ ਕੁੜੀ ਨੂੰ ਨਾ ਮਿਲ ਪਾਇਆ।

ਸੁੱਖਵਿੰਦਰ ਸਿੰਘ ਵਾਲੀਆ
+91-8699488504
ਵੱਟਸਐਪ ਨੰਬਰ

...
...



Related Posts

Leave a Reply

Your email address will not be published. Required fields are marked *

One Comment on “ਫਰਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)