More Punjabi Kahaniya  Posts
ਗੋਬਿੰਦ ਕੀ ਸਰਕਾਰ


ਚਾਚੇ ਤਾਏ ਸਾਰੇ ਅਫਸਰ..
ਅਫਸਰ ਤਾਂ ਮੇਰਾ ਪਿਤਾ ਜੀ ਵੀ ਸੀ ਪਰ ਓਨਾ ਵੱਡਾ ਨਹੀਂ..
ਇੱਕ ਅਜੀਬ ਆਦਤ ਸੀ ਉਸਦੀ..ਕਿਸੇ ਧੀ ਧਿਆਣੀ ਦਾ ਵਿਆਹ ਹੁੰਦਾ ਤਾਂ ਕਹੀ ਫੜ ਬਰਾਤ ਦੇ ਲੰਘਣ ਵਾਲੇ ਰਾਹ ਖਹਿੜੇ ਸਿਧੇ ਕਰਦੇ ਰਹਿਣਾ!
ਮਾਂ ਨੇ ਲੜਨਾ..ਆਖਣਾ ਬਾਕੀ ਦੇ ਪੋਚਵੀਆਂ ਪੱਗਾਂ ਬੰਨ ਕਦੇ ਦੇ ਤਿਆਰ ਸ਼ਿਆਰ ਹੋ ਕੇ ਟਹਿਲਣ ਮਿੱਟੀ ਹੋ ਰਹੇ ਤੇ ਤੁਸੀਂ ਅਜੇ ਤੱਕ ਨ੍ਹਾਤੇ ਵੀ ਨਹੀਂ!
ਅੱਗੋਂ ਹੱਸ ਕੇ ਆਖ ਦੇਣਾ..ਕੋਈ ਗੱਲ ਨੀ..ਵੱਧ ਤੋਂ ਵੱਧ ਕੋਈ ਸੀਰੀ ਹੀ ਸਮਝ ਲਊ..!
ਅੱਜ ਦਿੱਲੀ ਮੋਰਚੇ ਵਿਚ ਸੁਖਪ੍ਰੀਤ ਉਧੋਕੇ ਵੀਰ ਵੇਖਿਆ..
ਆਮ ਸੰਗਤ ਵਿਚ ਬੈਠ ਲੰਗਰ ਵਾਸਤੇ ਗੋਬੀ ਗੰਢੇ ਛਿੱਲ ਰਿਹਾ..!
ਮਨ ਵਿਚ ਆਇਆ ਭਾਈ ਏਡਾ ਵੱਡਾ ਸਹਿਤਕਾਰ ਖੋਜੀ ਬੁਲਾਰਾ..ਇਤਿਹਾਸਕਾਰ..!
ਗੰਢੇ ਛਿੱਲਣ ਲਈ ਹੋਰ ਮੰਡ੍ਹੀਰ ਬਥੇਰੀ..ਵਧੀਆ ਕੁੜਤਾ ਪਜਾਮਾ ਪਾਉਂਦਾ..ਫੇਰ ਵਧੀਆ ਜਿਹੇ ਚੈਨਲ ਦਾ ਮਾਈਕ ਲੱਭ ਕੋਈ ਮੌਕੇ ਤੇ ਢੁਕਦਾ ਹੋਇਆ ਲੈਕਚਰ ਦਿੰਦਾ..ਵਾਹ ਵਾਹ ਹੁੰਦੀ..ਚਾਰ ਚੰਨ ਲੱਗਦੇ..ਆਹ ਕੀ ਕੰਮ ਫੜਿਆ!
ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿਚ ਖਾਲਸੇ ਦੀ ਗੁਰੀਲਾ ਯੁੱਧ ਤਕਨੀਕ ਤੋਂ ਯਰਕੀ ਦਿਂਲ਼ੀ ਨੇ ਏਲਚੀ ਹੱਥ ਨਵਾਬੀ ਦੀ ਪੇਸ਼ਕਸ਼ ਘੱਲੀ..!
ਅੱਗਿਓਂ ਕੋਈ ਵੀ ਲੈਣ ਨੂੰ ਤਿਆਰ ਨਾ ਹੋਇਆ..ਏਲਚੀ ਇੱਕ ਵੱਲ ਜਾਵੇ..ਉਹ ਦੂਜੇ ਵੱਲ ਘੱਲ ਦਿਆ ਕਰੇ..ਦੂਜਾ ਕਿਸੇ ਹੋਰ ਵੱਲ..ਇੰਝ ਖੱਜਲ ਖਵਾਰ ਹੁੰਦੇ ਤੇ ਇਕ ਸਿੰਘ ਨੂੰ ਤਰਸ ਆ ਗਿਆ..ਆਹਂਦਾ ਅਹੁ ਵੇਖ ਸਿੰਘ ਘੋੜਿਆਂ ਦੀ ਲਿਧ ਹਟਾ ਰਿਹਾ ਉਸਨੂੰ ਪੁੱਛ ਕੇ ਵੇਖ ਲੈ..
ਉਸਦੇ ਕੋਲ ਗਿਆ..ਉਸਨੇ ਵੀ ਨਾਂਹ ਕਰ ਦਿੱਤੀ..ਅਖੀਰ ਜ਼ੋਰ ਪੈ ਗਿਆ ਤੇ ਲੈਣੀ ਪਈ..ਪਰ ਉਸਨੇ ਇੱਕ ਸ਼ਰਤ ਰੱਖ ਦਿੱਤੀ ਅਖ਼ੇ ਮੈਂਥੋਂ ਘੋੜਿਆਂ ਦੀ ਲਿੱਦ ਹਟਾਉਣ ਵਾਲੀ ਸੇਵਾ ਨਾ ਖੋਹੀ ਜਾਵੇ..
ਉਹ ਵੇਲਾ ਸੀ ਦਿੱਲੀ ਵੱਲੋਂ ਘੱਲੀਆਂ ਨਵਾਬੀਆਂ ਕੌਮ ਜੁੱਤੀ ਦੀ ਨੋਕ ਤੇ ਰੱਖਦੀ ਹੁੰਦੀ ਸੀ!
ਜਮਰੌਦ ਦਾ ਕਿਲੇ ਦਾ ਘਮਸਾਨ ਦਾ ਯੁਧ..
ਰਣਜੀਤ ਸਿੰਘ ਦੀ ਫੌਜ ਨੇ ਬਹੁਤ ਜ਼ੋਰ ਲਾ ਲਿਆ..
ਕਿਲੇ ਦੀ ਮੋਟੀ ਕੰਧ..ਪਾੜ ਨਾ ਪਵੇ..ਕਿਸੇ ਸਲਾਹ ਦਿੱਤੀ ਅਬਦਾਲੀ ਕੋਲੋਂ ਖੋਹੀ ਜ਼ਮਜ਼ਮਾ ਤੋਪ..
ਇਸ ਵੇਲੇ ਭੰਗੀ ਮਿਸਲ ਕੋਲ..ਉਹ ਵਰਤ ਕੇ ਵੇਖ ਲਵੋ..ਸ਼ਾਇਦ ਗੱਲ ਬਣ ਜਾਵੇ..!
ਪਰ ਪਹਿਲਾ ਗੋਲਾ ਚੱਲਦਿਆਂ ਹੀ ਪਹੀਆਂ ਟੁੱਟ ਗਿਆ..ਹੁਣ ਬਾਕੀ ਦੇ ਗੋਲੇ ਤਾਂ ਹੀ ਚੱਲ ਸਕਦੇ ਜੇ ਕੋਈ ਸਿੰਘ ਮੋਢਾ ਦਿੰਦਾ..
ਤੋਪਚੀ ਆਖਣ ਲੱਗਾ ਇੰਝ ਕਰਨ ਨਾਲ ਗੋਲਾ ਤੇ ਚੱਲ ਜਾਵੇਗਾ ਪਰ ਮੋਢਾ ਦੇਣ ਵਾਲਾ ਤੂੰਬਾ ਤੂੰਬਾ ਹੋ ਕੇ ਉੱਡ ਜਾਇਆ ਕਰੇਗਾ!
ਸਿੰਘਾਂ ਦੇ ਭੇਸ ਵਿਚ ਜੰਗ ਦੇ ਮੈਦਾਨ ਵਿਚ ਫਿਰਦਾ ਦਿੱਲੀ ਦਰਬਾਰ ਦਾ ਸੂਹੀਆ..
ਆਪਣੀ ਕਿਤਾਬ ਵਿਚ ਲਿਖਦਾ ਕੇ ਏਨੀ ਗੱਲ ਮਗਰੋਂ ਤੋਪ ਦੇ ਕੋਲ ਇੱਕਦਮ ਭੱਜਦੌੜ ਮੱਚ ਗਈ..
ਮੈਂ ਸੋਚਿਆ ਸ਼ਾਇਦ ਸਿੰਘ ਮੋਢਾ ਦੇਣ ਤੋਂ ਡਰ ਗਏ..ਪਰ ਓਥੇ ਗਿਆ ਤਾਂ ਕਹਾਣੀ ਹੀ ਕੋਈ ਹੋਰ ਨਿੱਕਲੀ..
ਆਪੋ ਧਾਪ ਮਚੀ ਹੋਈ ਸੀ..ਹਰ ਕੋਈ ਇੱਕ ਦੂਜੇ ਤੋਂ ਅੱਗੇ..ਅਖ਼ੇ ਪਹਿਲਾ ਮੋਢਾ ਮੈਂ ਦੇਣਾ..!
ਏਨੇ ਨੂੰ ਇੱਕ ਰੋਹਬਦਾਰ ਸਿੰਘ ਅੱਗੇ ਆਇਆ..ਉਸਨੇ ਸਾਰੇ ਪਾਸੇ ਕਰ ਦਿੱਤੇ..
ਆਖਣ...

ਲੱਗਾ ਤੁਹਾਡਾ ਜਥੇਦਾਰ ਕੌਣ?
ਆਖਣ ਲੱਗੇ ਖਾਲਸਾ ਜੀ ਤੁਸੀ..ਆਹਂਦਾ ਫੇਰ ਪਹਿਲਾ ਮੋਢਾ ਮੈਂ ਦੇਵਾਂਗਾ!
ਸੂਹੀਆ ਲਿਖਦਾ ਕੇ ਜਦੋਂ ਇੱਕ ਇੱਕ ਕਰਕੇ ਵੀਹ ਬਾਈ ਸਰੀਰ ਤੂੰਬਾ ਤੂੰਬਾ ਹੋ ਆਸਮਾਨ ਵਿਚ ਉੱਡਦੇ ਵੇਖੇ ਤਾਂ ਮੈਂ ਵੀ ਬੀਰ ਰਸ ਵਿਚ ਆ ਗਿਆ..
ਇੱਕ ਵੇਰ ਤਾਂ ਜੀ ਕੀਤਾ ਕੇ ਅਗਲਾ ਮੋਢਾ ਮੈਂ ਦੇ ਦਿਆ..ਪਰ ਫੇਰ ਖਿਆਲ ਆਇਆ ਕੇ ਮਿੱਤਰਾ ਜੇ ਤੂੰ ਖੁਦ ਹੀ ਨਾ ਰਿਹਾ ਤਾਂ ਸਿੰਘਾਂ ਦਾ ਇਹ ਵਿਲੱਖਣ ਵਰਤਾਰਾ ਦੁਨੀਆਂ ਤੱਕ ਕੌਣ ਪੁਚਾਊ!
ਅਜੇ ਲਿਖ ਹੀ ਰਿਹਾ ਸਾਂ ਕੇ ਦਰਬਾਰ ਸਾਹਿਬ ਕੰਪਲੈਕਸ ਦੀ ਫੋਟੋ ਆ ਗਈ..
ਆਪਣੇ ਦੋਵੇਂ ਬੁੱਲ ਅੰਦਰ ਨੂੰ ਟੇਢੇ ਜਿਹੇ ਕਰ ਦੰਦਾਂ ਹੇਠ ਦੇ ਕੇ ਮਾਈਕ ਕੌਮ ਦੇ ਕੁਰਬਾਨੀ ਦੀ ਮੁਜੱਸਮੇ ਅੱਗੇ ਕਰਦੀ ਹੋਈ ਜਗੀਰ ਕੌਰ ਵੇਖ ਲਈ..!
ਮਨ ਖੱਟਾ ਜਿਹਾ ਹੋ ਗਿਆ..ਫੇਰ ਸੋਚਿਆ “ਇਹ ਜੱਗ ਮਿੱਠਾ..ਅਗਲਾ ਕਿਸ ਡਿਠਾ” ਵਾਲੀ ਔਕਾਤ ਦੇ ਮਾਲਿਕ ਇਹ ਲੋਕ..
ਜੇ ਸਾਰਾ ਪੰਜਾਬ ਇਸ ਵੇਲੇ ਸਮੇ ਦੀ ਬੁੱਕਲ ਵਿਚੋਂ ਆਪਣੀ ਅਗਲੀ ਪੀੜੀ ਦਾ ਭਵਿੱਖ ਲੱਭਦਾ ਹੋਇਆ ਦਿੱਲੀ ਦੀਆਂ ਸੜਕਾਂ ਤੇ ਬੈਠਾ ਏ..ਤੇ ਇਹਨਾਂ ਦੇ ਵੀ ਤੇ ਬੱਚੇ ਨੇ..ਇਹਨਾਂ ਨੇ ਓਹਨਾ ਦਾ ਭਵਿੱਖ ਵੀ ਤੇ ਤਹਿ ਕਰਨਾ ਏ!
ਦੱਸਦੇ ਤਿੰਨ ਜੂਨ ਚੁਰਾਸੀ ਨੂੰ ਮੋਰਚਿਆਂ ਦੀ ਆਖਰੀ ਵਾਰ ਟੋਹ ਲੈਂਦਾ ਸੰਤ ਦਿਨ ਢਲੇ ਜਿਹੇ ਜਦੋਂ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਚੜਨ ਲੱਗਾ ਤਾਂ ਪੰਜ ਛੇ ਸਾਲ ਦੇ ਭੁੰਜੇ ਬੈਠੇ ਸਿੰਘ ਨੇ ਫਤਹਿ ਬੁਲਾ ਦਿੱਤੀ..
ਖੁਸ਼ ਹੁੰਦੇ ਨੇ ਬੋਝੇ ਵਿਚ ਹੱਥ ਪਾ ਕੇ ਕੁਝ ਕੱਢਿਆ ਤੇ ਆਖਣ ਲੱਗਾ ਭੁਚੰਗੀਆ ਜੇ ਹਾਲਾਤ ਠੀਕ ਹੁੰਦੇ ਤਾਂ ਤੈਨੂੰ ਕੁਝ ਨਾ ਕੁਝ ਜਰੂਰ ਦੇ ਕੇ ਜਾਂਦਾ ਪਰ ਹੁਣ ਇਸ ਸਾਧ ਕੋਲ ਆਹ ਭੁੱਜੇ ਛੋਲਿਆਂ ਦੀ ਇਕ ਮੁੱਠ ਤੋਂ ਇਲਾਵਾ ਹੋਰ ਕੁਝ ਨੀ..!
ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਇੱਕ ਜੋਦੜੀ..
“ਤੇਰੇ ਨਾ ਦੀਆਂ ਉੱਚੀਆਂ ਪਾਲਕੀਆਂ..ਤੇਰੀ ਸਦਾ ਸਦਾ ਜੈਕਾਰ ਹੋਵੇ..ਤੁਸੀਂ ਮਨ ਜੋੜੇ ਅਸੀਂ ਧੰਨ ਜੋੜੇ..ਤੈਥੋਂ ਟੁੱਟ ਕੇ ਅਸੀਂ ਖੁਵਾਰ ਹੋਵੇ”
ਵਾਕਿਆ ਹੀ ਖੁਵਾਰ ਹੋ ਰਹੇ ਹਾਂ..ਨਿੱਕੀਆਂ ਨਿੱਕੀਆਂ ਗਰਜਾਂ ਲੋੜਾਂ ਦੇ ਵੱਸ ਪੈ ਕੇ..!
ਖੈਰ ਇੱਕ ਨਾ ਇੱਕ ਦਿਨ ਤਾਂ ਅਨੰਦ ਪੁਰ ਸਾਬ ਵੱਲ ਨੂੰ ਮੁੜਨਾ ਹੀ ਪੈਣਾ..ਨੌਜੁਆਨੀ ਹੁਣ ਬੇਖੌਫ ਹੋ ਕੇ ਇਹ ਗਾਉਣ ਜੂ ਲੱਗ ਪਈ ਏ..
“ਭਟਕ ਗਏ ਨੇ ਭਾਵੇਂ ਗੱਭਰੂ..ਪਰ ਇੱਕ ਦਿਨ ਮੁੜ ਆਉਣਗੇ..ਮੁਖ ਹੋਣੇ ਨੰਦ ਪੁਰ ਵੱਲ ਨੂੰ..ਚੜ੍ਹਦੀ ਕਲਾ ਦੇ ਗੀਤ ਗਾਉਣਗੇ”
ਹੁਣ ਬਰਖਾ ਦੱਤ ਨੂੰ ਵੀ ਇੱਕ ਸੁਨੇਹਾ..
“ਥੋਡੇ ਭਾ ਦੀ ਹਿੰਸਾਂ ਹੋਣੀ..ਲਿਸ਼ਕੇਸਨ ਜੋ ਹਥਿਆਰ..ਪਰ ਆਪਣਾ ਫਰਜ ਨਿਭਾਅ ਗਈ ਗੋਬਿੰਦ ਕੀ ਸਰਕਾਰ..ਨੰਦਪੁਰ ਵੱਲੋਂ ਗੂੰਜਦੀ ਗੋਬਿੰਦ ਕੀ ਸਰਕਾਰ”
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਗੋਬਿੰਦ ਕੀ ਸਰਕਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)