ਗਰੀਬੀ

9

ਮੈਂ ਇੱਕ ਘਰ ਦੇ ਕਰੀਬ ਗੁਜਰ ਰਿਹਾ ਸੀ,ਅਚਾਨਕ ਉਸ ਘਰ ਚੋਂ ਇੱਕ ਰੋਂਦੇ ਹੋਏ ਬੱਚੇ ਦੀ ਅਵਾਜ ਆਈ।ਉਸ ਬੱਚੇ ਦੀ ਅਵਾਜ ਦੀ ਐਂਨਾਂ ਦਰਦ ਸੀ ਕਿ ਅੰਦਰ ਜਾ ਕੇ ਬੱਚਾ ਕਿਉਂ ਰੋ ਰਿਹਾ ਹੈ ਇਹ ਪਤਾ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਾ ਪਾਇਆ। ਅੰਦਰ ਜਾ ਕੇ ਮੈਂ ਦੇਖਿਆ ਕੇ ਇੱਕ ਮਾਂ ਆਪਣੇ ਦੱਸ ਸਾਲ ਦੇ ਬੱਚੇ ਨੂੰ ਕੁੱਟ ਰਹੀ ਸੀ ਤੇ ਆਪ ਵੀ ਰੋ ਰਹੀ ਸੀ।ਮੈਂ ਅੱਗੇ ਜਾ ਕੇ ਪੁੱਛਿਆ ਕੇ ਭੈਣ ਕੀ ਗੱਲ ਹੋ ਗਈ ਬੱਚੇ ਨੂੰ ਕੁੱਟ ਰਹੇ ਹੋ? ਤੇ ਆਪ ਵੀ ਰੋ ਰਹੇ ਹੋ। ਉਸ ਨੇ ਜਵਾਬ ਦਿੱਤਾ ਕੇ ਵੀਰ ਜੀ ਇਹਦੇ ਪਿਤਾ ਤਾਂ ਰੱਬ ਕੋਲ ਚਲੇ ਗਏ,ਅਸੀ ਬਹੁਤ ਗਰੀਬ ਹਾਂ,ਉਹਨਾਂ ਦੇ ਜਾਣ ਤੋਂ ਬਾਅਦ ਮੈਂ ਲੋਕਾਂ ਦੇ ਘਰ ਕੰਮ ਕਰਕੇ ਘਰ ਦਾ ਤੇ ਇਹਦੀ ਪੜਾਈ ਦਾ ਖਰਚਾ ਬਹੁਤ ਮੁਸਕਿਲ ਨਾਲ ਚੱਕਦੀਂ ਹਾਂ,ਤੇ ਇਹ ਕੰਜ਼ਰ ਰੋਜਾਨਾ ਸਕੂਲ ਲੇਟ ਜਾਂਦਾਂ ਹੈ,ਲੇਟ ਹੀ ਘਰ ਵੜਦਾ ਹੈ। ਰਾਸਤੇ ਚ ਹੀ ਖੇਡਣ ਲੱਗ ਜਾਂਦਾਂ ਹੈ ਤੇ ਪੜਾਈ ਚ ਬਿਲਕੁਲ ਵੀ ਧਿਆਨ ਨਹੀ ਦਿੰਦਾਂ,ਜਿਸ ਕਰਕੇ ਇਹ ਆਪਣੀ ਸਕੂਲ ਵਰਦੀ ਗੰਦੀਂ ਕਰਕੇ ਆਉਂਦਾਂ ਹੈ। ਮੈਂ ਬੱਚੇ ਦੀ ਮਾਂ ਨੂੰ ਥੋੜ੍ਹਾ ਬਹੁਤ ਸਮਝਾਇਆ ਤੇ ਉਥੋਂ ਚੱਲ ਪਿਆ। ਇਸ ਘਟਨਾ ਨੂੰ ਕੁਛ ਕ ਦਿਨ ਹੀ ਬੀਤੇ ਸੀ ਕਿ ਇੱਕ ਦਿਨ ਸੁਬਹਾ ਸੁਬਹਾ ਕੁਛ ਕੰਮ ਸੀ ਮੈਂ ਸਬਜੀ ਮੰਡੀ ਗਿਆ। ਅਚਾਨਕ ਮੇਰੀ ਨਜਰ ਓਸੇ ਹੀ ਦੱਸ ਸਾਲ ਦੇ ਬੱਚੇ ਤੇ ਪਈ ਜੋ ਹਰ ਰੋਜ ਘਰ ਤੋਂ ਮਾਰ ਖਾਂਦਾਂ ਸੀ।ਮੈਂ ਕੀ ਦੇਖਦਾਂ ਹਾਂ ਕੇ ਉਹ ਬੱਚਾ ਸਬਜੀ ਮੰਡੀ ਚ ਘੁੰਮ ਰਿਹਾ ਸੀ ਤੇ ਜੋ ਦੁਕਾਨਦਾਰ ਆਪਣੀ ਦੁਕਾਨ ਲਈ ਸਬਜੀ ਖਰੀਦ ਕੇ ਆਪਣੀ ਬੋਰੀਆਂ ਚ ਸਬਜੀ ਪਾਉਂਦੇਂ ਤੇ ਉਸ ਵਿੱਚੋਂ ਕੋਈ ਸਬਜੀ ਜਮੀਨ ਤੇ ਗਿਰ ਜਾਂਦੀ ਸੀ ਉਹ ਬੱਚਾ ਫਟਾਫਟ ਉਠਾ ਕੇ ਆਪਣੀ ਝੋਲੀ ਚ ਪਾ ਲੈਂਦਾਂ। ਮੈਂ ਇਹ ਸਭ ਨਜਾਰਾ ਦੇਖਿਆ ਤੇ ਸੋਚਿਆ ਕੇ ਅੱਛਾ ਇਹ ਗੱਲ ਹੈ,ਮੈਂ ਉਸ ਬੱਚੇ ਦਾ ਚੋਰੀ ਚੋਰੀ ਪਿੱਛਾ ਕੀਤਾ।ਜਦੋਂ ਉਸ ਬੱਚੇ ਦੀ ਝੋਲੀ ਸਬਜੀ ਨਾਲ ਭਰ ਗਈ ਤਾਂ ਉਹ ਇਕ ਸੜਕ ਕਿਨਾਰੇ ਬੈਠ ਗਿਆ ਤੇ ਉੱਚੀ ਉੱਚੀ ਅਵਾਜ ਚ ਸਬਜੀ ਵੇਚਣ ਲੱਗ ਗਿਆ। ਮੂੰਹ ਤੇ ਮਿੱਟੀ ਗੰਦੀਂ ਵਰਦੀ ਤੇ ਅੱਖਾ ਚ ਨਮੀ, ਅਜਿਹਾ ਮਹਿਸੂਸ ਹੋਇਆ ਕੇ ਅਜਿਹਾ ਦੁਕਾਨਦਾਰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ। ਅਚਾਨਕ ਇੱਕ ਬੰਦਾਂ ਆਪਣੀ ਤੋਂ ਉਠਿਆ, ਜਿਸਦੀ ਦੁਕਾਨ ਦੇ ਸਾਹਮਣੇ ਉਸ ਬੱਚੇ ਨੇ ਛੋਟੀ ਜਿਹੀ ਦੁਕਾਨ ਲਾਈ ਹੋਈ ਸੀ,ਉਸਨੇ ਆਉਂਦੇ ਹੀ ਇੱਕ ਜੋਰਦਾਰ ਲੱਤ ਮਾਰ ਕੇ ਉਸ ਛੋਟੀ ਜੀ ਦੁਕਾਨ ਨੂੰ ਇੱਕ ਹੀ ਝੱਟਕੇ ਚ ਰੋਡ ਤੇ ਖਿਲਾਰ ਦਿੱਤਾ ਤੇ ਬਾਹਾਂ ਤੋਂ ਫੜ ਕੇ ਉਸ ਬੱਚੇ ਨੂੰ ਵੀ ਧੱਕਾ ਦੇ ਦਿੱਤਾ। ਉਹ ਬੱਚਾ ਅੱਖਾ ਚ ਪਾਣੀ,ਚੁੱਪ ਚਾਪ ਦੁਬਾਰਾ ਆਪਣੀ ਸਬਜੀ ਨੂੰ ਇਕੱਠਾ ਕਰਨ ਲੱਗਾ ਤੇ ਥੋੜ੍ਹੀ ਦੇਰ ਬਾਅਦ ਆਪਣੀ ਸਬਜੀ ਇਕੱ ਦੂਸਰੀ ਦੁਕਾਨ ਦੇ ਸਾਹਮਣੇ ਡਰਦੇ ਡਰਦੇ ਲਗਾ ਦਿੱਤੀ।ਭਲਾ ਹੋਵੇ ਉਸ ਸਖਸ ਦਾ ਜਿਸ ਦੀ ਦੁਕਾਨ ਦੇ ਸਾਹਮਣੇ ਇਸ ਵਾਰ ਉਸਨੇ ਆਪਣੀ ਛੋਟੀ ਜਿਹੀ ਦੁਕਾਨ ਲਗਾਈ ਉਸ ਸਖਸ ਨੇ ਬੱਚੇ ਨੂੰ ਕੁਛ ਨਹੀ ਕਿਹਾ। ਥੋੜ੍ਹੀ ਜਿਹੀ ਸਬਜੀ ਸੀ ਤੇ ਉਤੋਂ ਦੂਸਰੀਆਂ ਦੁਕਾਨਾਂ ਤੋਂ ਰੇਟ ਵੀ ਘੱਟ।ਜਲਦੀ ਹੀ ਵਿਕਰੀ ਹੋ ਗਈ,ਉਹ ਬੱਚਾ ਉਠਿਆ ਤੇ ਬਜਾਰ ਚ ਇੱਕ ਕੱਪੜੇ ਵਾਲੀ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੂੰ ਉਹ ਪੈਸੇ ਦਿੱਤੇ,ਦੁਕਾਨ ਤੇ ਪਿਆ ਸਕੂਲ ਬੈਗ ਉਠਾਇਆ ਤੇ ਬਿਨਾ ਕੁਛ ਕਹੇ ਸਕੂਲ ਵੱਲ ਚੱਲ ਪਿਆ।ਮੈਂ ਵੀ ਉਸਦੇ ਪਿਛੇ ਪਿੱਛੇ ਜਾ ਰਿਹਾ ਸੀ। ਬੱਚੇ ਨੇ ਰਾਸਤੇ ਚ ਆਪਣਾ ਮੂੰਹ ਧੋਤਾ ਤੇ ਸਕੂਲ ਚ ਪਾਹੁੰਚ ਗਿਆ,ਮੈਂ ਵੀ ਪਿੱਛੇ ਪਿੱਛੇ ਸਕੂਲ ਪਾਹੁੰਚ ਗਿਆ।ਜਦੋਂ ਉਹ ਕਲਾਸ ਚ ਗਿਆ ਤਾਂ ਇੱਕ ਘੰਟਾਂ ਲੇਟ ਹੋ ਚੁੱਕਿਆ ਸੀ।ਮਾਸਟਰ ਨੇ ਉਸਨੂੰ ਡੰਡੇ ਨਾਲ ਬਹੁਤ ਮਾਰਿਆ।ਮੈਂ ਜਲਦੀ ਜਲਦੀ ਗਿਆ ਤੇ ਮਾਸਟਰ ਨੂੰ ਮਾਰਨ ਤੋਂ ਮਨਾ ਕੀਤਾ ਕਿ ਇਸ ਮਾਸੂਮ ਨੂੰ ਨਾ ਮਾਰੋ ਜੀ।ਮਾਸਟਰ ਜੀ ਬੋਲੇ ਕੇ ਇਹ ਹਰ ਰੋਜ ਲੇਟ ਆਉਂਦਾਂ ਹੈ ਤੇ ਹਰ ਰੋਜ ਮਾਰ ਖਾਂਦਾਂ ਹੈ,ਸੁਧਰਦਾ ਨਹੀ,ਕਈ ਵਾਰ ਇਸਦੇ ਘਰ ਵੀ ਖਬਰ ਭੇਜੀ ਹੈ। ਖੈਰ ਬੱਚਾ ਮਾਰ ਖਾ ਕੇ ਕਲਾਸ ਚ ਪੜਨ ਬੈਠ ਗਿਆ। ਮੈਂ ਉਸ ਟੀਚਰ ਦਾ ਮੋਬਾਇਲ ਨੰਬਰ ਲਿਆ...

ਤੇ ਘਰ ਦੀ ਤਰਫ ਚੱਲ ਪਿਆ।ਘਰ ਆ ਕੇ ਯਾਦ ਆਇਆ ਕੇ ਜਿਸ ਕੰਮ ਸਬਜੀ ਮੰਡੀ ਗਿਆ ਸੀ ਉਹ ਤਾ ਰਹਿ ਹੀ ਗਿਆ। ਘਰ ਆ ਕੇ ਮਾਸੂਮ ਬੱਚੇ ਨੇ ਫਿਰ ਤੋਂ ਮਾਰ ਖਾਦੀ। ਮੇਰਾ ਰਾਤ ਸਾਰੀ ਸੋਚਦੇ ਹੀ ਲੰਘ ਗਈ। ਸਵੇਰੇ ਉਠ ਕੇ ਮੈਂ ਬੱਚੇ ਦੇ ਟੀਟਰ ਨੂੰ ਹੁਣੇ ਹੀ ਹਰ ਹਾਲ ਸਬਜੀ ਮੰਡੀ ਆਉਣ ਲਈ ਕਿਹਾ।ਟੀਚਰ ਵੀ ਮੰਨ ਗਏ।ਬੱਚੇ ਦਾ ਸਕੂਲ ਟਾਇਮ ਹੋਇਆ,ਬੱਚਾ ਘਰ ਤੋਂ ਸਿੱਧਾ ਸਬਜੀ ਮੰਡੀ ਆਪਣੀ ਦੁਕਾਨ ਦਾ ਇੰਤਜਾਮ ਕਰਨ ਪਹੁੰਚਿਆ। ਮੈਂ ਬੱਚੇ ਦੇ ਘਰ ਗਿਆ ਤੇ ਉਹਦੀ ਮਾਂ ਨੂੰ ਕਿਹਾ ਕੇ ਆਊ ਭੈਣ ਮੈਂ ਦੱਸਦਾ ਕੇ ਤੁਹਾਡਾ ਬੱਚਾ ਕਿਉਂ ਲੇਟ ਜਾਂਦਾਂ ਹੈ ਸਕੂਲ ਮੇਰੇ ਨਾਲ ਆਉ। ਉਹ ਫੋਰਨ ਮੇਰੇ ਨਾਲ ਮੂੰਹ ਚ ਗੁੱਸੇ ਨਾਲ ਇਹ ਕਹਿੰਦੀਂ ਚੱਲ ਪਈ ਕੇ ਅੱਜ ਮੇਰੇ ਹੱਥੋਂ ਉਹਦੀ ਖੈਰ ਨਹੀ। ਮੰਡੀ ਚ ਟੀਚਰ ਵੀ ਆ ਚੁੱਕਿਆ ਸੀ।ਅਸੀ ਤਿੰਨਾਂ ਨੇ ਆਪਣੀ ਪੋਜੀਸਣ ਸੰਭਾਲ ਲਈ,ਤੇ ਉਹ ਬੱਚੇ ਨੂੰ ਲੁਕ ਕੇ ਦੇਖਣ ਲੱਗੇ।ਅੱਜ ਵੀ ਉਸਨੂੰ ਬਹੁਤ ਡਾਂਟ ਤੇ ਧੱਕੇ ਖਾਣੇ ਪਏ,ਆਖੀਰ ਸਬਜੀ ਵੀ ਵਿੱਕ ਗਈ,ਬੱਚਾ ਕੱਪੜੇ ਵਾਲੀ ਦੁਕਾਨ ਤੇ ਜਾ ਪਹੁੰਚਿਆ। ਅਚਾਨਕ ਮੇਰੀ ਨਜਰ ਉਸਦੀ ਮਾਂ ਤੇ ਗਈ,ਕੀ ਦੇਖਿਆ ਕੇ ਮਾਂ ਬਹੁਤ ਹੀ ਦਰਦ ਭਰੀ ਸਿਸਕਿਆਂ ਲੈ ਕੇ ਲਗਾਤਾਰ ਰੋ ਰਹੀ ਸੀ,ਤੇ ਮੈਂ ਫੋਰਨ ਮਾਸਟਰ ਜੀ ਵੱਲ ਦੇਖਿਆ ਤਾਂ ਉਹ ਹਲਕਾ ਹਲਕਾ ਰੋ ਰਹੇ ਸਨ।ਦੋਵਾਂ ਦੇ ਰੋਣ ਤੋਂ ਮੈਂਨੂੰ ਇੰਝ ਜਾਪਿਆ ਜਿਵੇਂ ਦੋਵਾਂ ਨੇ ਹੀ ਬੱਚੇ ਤੇ ਬਹੁਤ ਜੁਲਮ ਕੀਤੇ ਹੋਣ ਤੇ ਅੱਜ ਉਹਨਾ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਮਾਂ ਰੋਦੇਂ ਰੋਦੇਂ ਘਰ ਤੇ ਟੀਚਰ ਰੋਦੇਂ ਹੋਏ ਸਕੂਲ ਚਲੇ ਗਏ।ਬੱਚੇ ਨੇ ਦੁਕਾਨਦਾਰ ਨੂੰ ਪੈਸੇ ਦਿੱਤੇ ਤੇ ਦੁਕਾਨਦਾਰ ਇੱਕ ਲੇਡੀਜ ਸੂਟ ਦਿੰਦੇਂ ਹੋਏ ਬੋਲਿਆ ਕੇ ਬੇਟਾ ਅੱਜ ਸੂਟ ਦੇ ਸਾਰੇ ਪੈਸੇ ਪੂਰੇ ਹੋ ਗਏ।ਆਪਣਾ ਸੂਟ ਲੈ ਲਵੋ,ਬੱਚੇ ਨੇ ਸੂਟ ਫੜਿਆ ਤੇ ਆਪਣੇ ਸਕੂਲ ਬੈਗ ਪਾ ਲਿਆ,ਤੇ ਸਕੂਲ ਚਲਿਆ ਗਿਆ। ਅੱਜ ਵੀ ਉਹ ਇੱਕ ਘੰਟਾਂ ਲੇਟ ਸੀ,ਉਹ ਸਿੱਧਾ ਟੀਚਰ ਕੋਲ ਗਿਆ ਤੇ ਡੈਸਕ ਤੇ ਬੈਗ ਰੱਖਿਆ,ਆਪਣੇ ਹੱਥ ਅੱਗੇ ਕੀਤੇ ਮਾਰ ਖਾਣ ਲਈ,ਟੀਚਰ ਕੁਰਸੀ ਤੋਂ ਉਠਿਆ ਉਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ,ਤੇ ਉੱਚੀ ਉੱਚੀ ਰੋਣ ਲੱਗ ਪਿਆ,ਮੈਂ ਵੀ ਆਪਣੇ ਆਪ ਤੇ ਕਾਬੂ ਨਹੀ ਰੱਖ ਪਾਇਆ। ਮੈਂ ਆਪਣੇ ਆਪ ਸੰਭਾਲਿਆ ਤੇ ਅੱਗੇ ਆ ਕੇ ਟੀਚਰ ਨੂੰ ਚੁੱਪ ਕਰਾਇਆ ਤੇ ਬੱਚੇ ਨੂੰ ਪੁੱਛਿਆ ਕਿ ਜਿਹੜਾ ਤੇਰੇ ਬੈਗ ਚ ਸੂਟ ਆ ਉਹ ਕਿਸ ਲਈ ਆ।ਬੱਚੇ ਨੇ ਰੋਦੇਂ ਹੋਏ ਜਵਾਬ ਦਿੱਤਾ ਕਿ ਮੇਰੀ ਮਾਂ ਅਮੀਰ ਲੋਕਾਂ ਦੇ ਘਰ ਮਜਦੂਰੀ ਕਰਨ ਜਾਂਦੀ ਹੈ ਤੇ ਉਹਦੇ ਸਾਰੇ ਕੱਪੜੇ ਫਟੇ ਹੋਏ ਹੈ,ਜਿਸਮ ਨੂੰ ਕੋਈ ਵੀ ਸੂਟ ਪੂਰਾ ਨਹੀ ਢੱਕ ਪਾਉਂਦਾ ਤੇ ਮੇਰੀ ਮਾਂ ਕੋਲ ਪੈਸੇ ਵੀ ਨਹੀ ਹੁੰਦੇਂ ਇਸ ਲਈ ਮੈਂ ਇਹ ਸੂਟ ਮਾਂ ਲਈ ਖਰੀਦਿਆ ਹੈ ਇਹ ਸੂਟ ਆਪਣੀ ਮਾਂ ਨੂੰ ਦਵੇਗਾਂ ? ਮੈਂ ਬੱਚੇ ਨੂੰ ਸਵਾਲ ਕੀਤਾ।ਜਵਾਬ ਸੁਣ ਕੇ ਮੇਰੇ ਤੇ ਮਾਸਟਰ ਜੀ ਦੇ ਪੈਰਾਂ ਹੈਠੋਂ ਜਮੀਨ ਨਿੱਕਲ ਗਈ।ਬੱਚੇ ਨੇ ਜਵਾਬ ਦਿੱਤਾ ਕੇ ਨਹੀ ਅੰਕਲ ਛੁੱਟੀ ਤੋਂ ਬਾਅਦ ਮੈਂ ਸੂਟ ਨੂੰ ਦਰਜੀ ਕੋਲ ਸਿਲਾਈ ਲਈ ਦਵਾਂਗਾਂ।ਰੋਜਾਨਾਂ ਸਕੂਲ ਛੁੱਟੀ ਤੋਂ ਬਾਅਦ ਕੰਮ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਦਰਜੀ ਕੋਲ ਜਮ੍ਹਾ ਕਰਵਾਏ ਹਨ। ਟੀਚਰ ਤੇ ਮੈਂ ਰੋਂਦੇ ਰੋਂਦੇ ਸੋਚ ਰਹੇ ਸੀ ਕੇ ਆਖਿਰ ਕਦੋਂ ਤੱਕ ਸਾਡੇ ਸਮਾਜ ਚ ਗਰੀਬਾਂ ਨਾਲ ਅਸਿਹਾ ਹੁੰਦਾਂ ਰਹੇ ਗਾ? ਕੀ ਉਪਰ ਵਾਲੇ ਦੀਆਂ ਦਿੱਤੀਆਂ ਖੁਸੀਆਂ ਚ ਗਰੀਬ ਦਾ ਕੋਈ ਹੱਕ ਨਹੀ ਹੈ? ਕੀ ਅਸੀਂ ਆਪਣੀਆਂ ਖੁਸੀਆਂ ਦੇ ਮੌਕੇ ਤੇ ਥੋੜ੍ਹੇ ਬਹੁਤ ਪੈਸੇ ਕੱਢ ਕੇ ਆਪਣੇ ਸਮਾਜ ਦੇ ਗਰੀਬ ਤੇ ਬੇਸਹਾਰਿਆਂ ਦੀ ਮੱਦਦ ਨਹੀ ਕਰ ਸਕਦੇ ? ਤੁਸੀ ਵੀ ਠੰਢੇ ਦਿਮਾਗ ਨਾਲ ਜਰੂਰ ਸੋਚੋ ਜੀ।।।।। ਅਗਰ ਹੋ ਸਕੇ ਤਾਂ ਇਸ ਲੇਖ ਨੂੰ ਸਾਰੇ ਵਧੀਆ ਮੱਦਦਗਾਰਾ ਤੱਕ ਪਹੁੰਚਾਉਂ ਜੀ ਤਾਂ ਕੇ ਇਸ ਛੋਟੀ ਜਿਹੀ ਕੋਸਿਸ ਨਾਲ ਕਿਸੇ ਵੀਰ ਭਰਾ,ਭੈਣ ਦੇ ਦਿਲ ਚ ਗਰੀਬਾਂ ਪ੍ਰਤਿ ਹਮਦਰਦੀ ਦਾ ਜਜਬਾ ਹੀ ਜਾਗ ਜਾਵੇ,ਤੇ ਇਹੀ ਲੇਖ ਕਿਸੇ ਗਰੀਬ ਕੇ ਘਰ ਖੁਸੀਆਂ ਦੀ ਵਜਹਾ ਬਣ ਜਾਵੇ।।
✍️ਸੰਦੀਪ ਸਿੰਘ ਸੋਨੀ

Leave A Comment!

(required)

(required)


Comment moderation is enabled. Your comment may take some time to appear.

Comments

3 Responses

 1. sukhdeep sony

  very nice
  7508923097

 2. Loveneet singh

  kudrat de rng koi raja te koi bhikhari 😓

 3. ranjeetsas

  very touching

Like us!