ਇਕ ਆਸ ਦੁਬਾਰਾ ਮਿਲਣ ਦੀ

7

ਪਿੱਛਲੇ ਸਾਲ ਦੀ ਗੱਲ ਇਕ ਕੁੜੀ ਨਾਲ ਗੱਲ ਹੋਈ ਬਹੁਤ ਸਾਊ ਸੀ ਬਹੁਤ ਦੁੱਖੀ ਰਹਿੰਦੀ ਸੀ ਉਹ ਕਿਉਂਕਿ ਉਸਦੇ ਪਿਤਾ ਜੀ ਛੋਟੀ ਉਮਰੇ ਉਸਦਾ ਸਾਥ ਛੱਡ ਗਏ ਮੇਰੇ ਦਿਲ ਚ ਬਹੁਤ ਢੁਗੀ ਸੱਟ ਮਾਰਕੇ ਗਏ ਉਹਦੇ ਹੰਝੂ ਉਸਨੇ ਪਹਿਲੀ ਬਾਰ ਆਪਣੇ ਦਿਲ ਦੇ ਦਰਦਾ ਨੂੰ ਮੇਰੇ ਅੱਗੇ ਰਖਿਆ ਹੋਲੀ ਹੋਲੀ ਉਹ ਰੋਜ ਗੱਲ ਕਰਨ ਲੱਗੇ ਉਹ ਕੁੜੀ ਨੂੰ ਉਹਦੀਆਂ ਗੱਲ੍ਹਾਂ ਤੇ ਬਹੁਤ ਹਾਸਾ ਆਉਣਾ ਉਹਦੀ ਜਿੰਦਗੀ ਚ ਫਿਰ ਖੁਸ਼ੀਆ ਦੇ ਫੁੱਲ ਖਿੜਨ ਲੱਗੇ ਮੈ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ੍ਹਾ ਬਣਕੇ ਉਹਦਾ ਬਚਪਨਾ ਮੇਰੇ ਦਿਲ ਨੂੰ ਭਾਉਂਣ ਲੱਗਾਂ ਮੇਰੇ ਤੋਂ ਹੁਣ ਉਸ ਨਾਲ ਗੱਲ ਕਿਤੇ ਬਿਨਾਂ ਪਲ ਵੀ ਲਗਾਉਣਾ ਔਖਾ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ msg ਦੇਖਦੀ ਹੁੰਦੀ ਸਿਰ ਤੇ ਚੁੰਨੀ ਉਸਦੇ ਮੁੱਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੁੰਡੇ ਨੇ ਹਿੰਮਤ ਕਰਕੇ ਉਸਨੂੰ ਆਪਣੇ ਦਿਲ ਦੀ ਗੱਲ ਕਿਹ ਦਿਤੀ ਉਹ ਕੁੱਝ ਨਾ ਬੋਲੀ ਪਰ ਕੁੱਝ ਦੇਰ ਬਾਦ ਉਹਦਾ ਜਵਾਬ ਆਇਆ ਹਾਂ ਮੈਨੂੰ ਯਕੀਨ ਨੀ ਹੋਇਆ ਪਰ ਮੈ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਏ ਪਿਆਰ ਕਰਨਾ ਅੱਜਕੱਲ੍ਹ ਗੁਨਾਹ ਹੁੰਦਾ ਆਪਾਂ ਦੋਵੇ ਆਣਜਾਣ ਇਸ ਰਸਤੇ ਤੇ ਤੁਰ ਚੱਲੇ ਪਤਾ ਨੀ ਕਿੱਥੇ ਲੈਕੇ ਜਾਵੇਗਾ ਸਾਨੂੰ ਬਸ ਇਕ ਦੁਸਰੇ ਦਾ ਦਿਲੋ...

ਕਰਦੇ ਸੀ ਇਕ ਦਿਨ ਸਾਡੇ ਪਿਆਰ ਚ ਇਕ ਮੋੜ ਆਇਆ ਉਹਦੇ 12th ਦੇ ਪੇਪਰ ਆਉਣ ਵਾਲੇ ਸੀ ਉਸਨੇ ਕੁੱਝ ਮਹੀਨੇ ਗੱਲ ਨਾ ਕਰਨ ਤੋ ਮਨਾਂ ਕੀਤਾ ਮੈ ਉਹਦੀ ਮਜਬੂਰੀ ਸਮਝ ਉਸਨੂੰ ਜਾਣ ਦਿੱਤਾ ਕੁੱਝ ਦਿਨਾਂ ਬਾਅਦ ਉਹਦੀਆਂ ਯਾਦਾਂ ਮੈਨੂੰ ਰੋਜ ਤੰਗ ਕਰਨ ਲੱਗੀਆਂ ਆਖਰ ਨੂੰ ਬਹੁਤ ਟਾਈਮ ਨਿਕਲ ਗਿਆ 12th ਦੇ ਪੇਪਰ ਵੀ ਮੁੱਕ ਗਏ ਪਰ ਉਹਦਾ ਮੈਸਜ ਨਾ ਉਹ ਬਹੁਤ ਟੈਨਸ਼ਨ ਚ ਰਹਿੰਦਾ ਇਕ ਦਿਨ ਰੱਬ ਨੀ ਉਸਦੇ ਪਿਆਰ ਨੂੰ ਦੇਖ ਕੇ ਉਸ ਕੁੜੀ ਦੀ ਪਿੰਡ ਦੀ ਕੁੜੀ ਮਿਲੀ ਉਹਨੇ ਜੋ ਦੱਸਿਆ ਉਹਨੂੰ ਅੰਦਰੋ ਅੰਦਰੀ ਬਹੁਤ ਤੋੜ ਗਿਆ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਜਿੰਨਾ ਦਿਨਾਂ ਚ ਉਹ ਇੰਤਜਾਰ ਕਰ ਰਿਹਾਂ ਸੀ ਉਹ ਉਹਨਾਂ ਦਿਨਾਂ ਚ ਭੁੱਲਾਂ ਰਹੀ ਸੀ ਉਸਨੂੰ ਉਹਨਾਂ ਦੀ ਆਖਰੀ ਬਾਰ ਗੱਲ ਹੋਈ ਤੇ ਉਹਨੇ ਆਪਣੀ life ਚੋ ਜਾਣ ਲਈ ਕਿਹਾ ਨਾ ਉਹ ਕੁੜੀ ਦੀਆ ਅੱਖਾਂ ਸਾਫ ਕਰ ਸਕਿਆ ਨਾ ਉਹ ਮੁੰਡਾ ਉਹਦੀਆਂ ਸਾਰੇ ਅਰਮਾਨ ਟੁੱਟ ਗਏ ਤੇ ਉਹ ਦੋਨੋ ਹਮੇਸ਼ਾ ਲਈ ਚੁੱਪ ਹੋਕੇ ਰਿਹ ਗਏ ਉਹ ਰੋਜ ਰੱਬ ਅੱਗੇ ਉਹਨੂੰ ਮੰਗਦਾ ਸ਼ਾਇਦ ਅੱਜ ਵੀ ਉਹ ਕੁੜੀ ਤੇ ਉਹ ਮੁੰਡਾ ਮਿਲਣ ਦੀ ਆਸ ਰੱਖਦੇ ਹੋਣ ਪਰ ਕਿ ਉਹਨਾਂ ਦੇ ਘਰਦੇ ਉਹਨਾਂ ਨੂੰ ਕਦੇ ਸਮਝਣਗੇ ਰੱਬ ਉਹਨਾਂ ਦੀ ਸੁਣੇਗਾ ?

Jatinder singh

Leave A Comment!

(required)

(required)


Comment moderation is enabled. Your comment may take some time to appear.

Comments

4 Responses

 1. Gurinder Sandhu

  koi ni ho ju ga hal

 2. Manny Gill

  dilo pyar aww yrr likhan aale nuu kina sohna likhya ….

 3. Sunny Singh

  ਜਤਿੰਦਰ ਵੀਰ ਜੀ ਸੱਚ ਦੱਸਿਓ ਇਹ ਕਹਾਣੀਂ ਤੁਹਾਡੀ ਹੀ ਹੈ ਨਾਂ ?

 4. Dilpreet kaur

  😔😢nys

Like us!