More Punjabi Kahaniya  Posts
ਜਾਗਦੀਆਂ ਜਮੀਰਾਂ


ਅਮ੍ਰਿਤਸਰ ਜਨਮੇਂ ਫਾਈਟ ਮਾਸਟਰ ਵੀਰੂ ਦੇਵਗਨ ਦੇ ਮੁੰਡੇ ਅਜੇ ਦੇਵਗਨ ਦੀ ਗੱਡੀ ਅੱਗੇ ਖਲੋਤਾ ਕੱਲਾ ਸਿੰਘ ਅੰਦਰ ਬੈਠੇ ਨੂੰ ਲਾਹਨਤਾਂ ਪਾ ਰਿਹਾ..
ਸ਼ਰਮ ਕਰ..ਥੂ ਤੇਰੇ ਤੇ..ਪੱਗਾਂ ਬੰਨ ਪੈਸੇ ਕਮਾਉਂਦਾ ਏ..ਗੱਲ ਕਿਸਾਨਾਂ ਦੇ ਉਲਟ ਕਰਦਾ ਏਂ..
ਫ਼ਿਲਮਾਂ ਵਿਚ ਦੋ ਜੀਪਾਂ ਤੇ ਇੱਕੋ ਵੇਲੇ ਪੈਰ ਰੱਖ ਬਦਮਾਸ਼ਾਂ ਦੀ ਪਲਟੀਆਂ ਮਰਵਾਉਂਦਾ ਜੇਮਸ ਬਾਂਡ ਅੱਗਿਓਂ ਹੱਥ ਜੋੜੀ ਜਾਂਦਾ..!
ਜਮੀਰਾਂ ਦੀ ਗੱਲ ਕਰਦਾ ਤੀਰ ਵਾਲਾ ਬਾਬਾ ਚੇਤੇ ਆ ਗਿਆ..
ਸ਼ਰੇਆਮ ਆਖਿਆ ਕਰਦਾ ਸੀ..ਅਸਲ ਮੌਤ ਸਰੀਰ ਦੇ ਮਰਨ ਨਾਲ ਨਹੀਂ ਸਗੋਂ ਜਮੀਰ ਦੇ ਮਰਨ ਨਾਲ ਹੁੰਦੀ ਏ..!
ਪੱਤਰਕਾਰ ਪੁੱਛਿਆ ਕਰਦੇ..ਸੰਤ ਜੀ ਤੁਹਾਡਾ ਆਖਿਰ ਦਿੱਲੀ ਨਾਲ ਰੌਲਾ ਹੈ ਕੀ?
ਅੱਗੋਂ ਆਖਦਾ ਭਾਈ ਦਿੱਲੀ ਆਖਦੀ ਧੌਣ ਨੀਵੀਂ ਕਰਕੇ ਤੁਰਿਆ ਕਰ ਤੇ ਮੈਂ ਉੱਚੀ ਕਰ ਕੇ ਤੁਰਦਾ..ਬੱਸ ਆਹੀ ਰੌਲਾ!
ਧੌਣ ਉੱਚੀ ਕਰ ਕੇ ਓਹੀ ਤੁਰੂ ਜਿਸ ਕੋਲ ਗਵਾਉਣ ਲਈ ਕੁਝ ਨਾ ਹੋਵੇ..
ਨਾ ਹੀ ਬੱਚੇ ਸੈੱਟ ਕਰਨ ਦਾ ਫਿਕਰ..ਕੁਰਸੀਆਂ ਅਹੁਦਿਆਂ ਦੀ ਵੀ ਝਾਕ ਨਾ ਹੋਵੇ..!
ਅਕਸਰ ਹੀ ਕਾਰੋਬਾਰੀ,ਐਕਟਰ,ਅਫਸਰਸ਼ਾਹੀ ਅਤੇ ਰਾਜਸੀ ਲੀਡਰਾਂ ਦੇ ਜ਼ਿਹਨ ਵਿਚ ਦਿਨੇ ਰਾਤ ਬੱਸ ਮੁਨਾਫ਼ਾ,ਹਿੱਟ ਫ਼ਿਲਮਾਂ,ਪ੍ਰੋਮੋਸ਼ਨਾਂ ਤਰੱਕੀਆਂ,ਰਾਜਸੀ ਅਹੁਦੇ ਅਤੇ ਚੇਅਰ ਮੈਨੀਆਂ ਹੀ ਘੁੰਮਦੀਆਂ ਰਹਿੰਦੀਆਂ..!
ਕਿੰਨੇ ਸਾਰੇ ਉਲਟ ਫੇਰ..ਫਿਕਰ..ਅਤੇ ਚਿੰਤਾਵਾਂ..!
ਮਨ ਵਿਚ ਚੱਲਦਾ ਇਹੋ ਕੁਝ ਇੱਕ ਦਿਨ ਜਮੀਰ ਨਾਮ ਦੇ ਪੰਛੀ ਦਾ ਕਤਲ ਕਰ ਦਿੰਦਾ!
ਦੇਵਗਨ ਸੋਚਦਾ ਅਕਸ਼ੇ ਹਿੱਟ ਹੋ ਗਿਆ..ਅਕਸ਼ੇ ਕਿਸੇ ਹੋਰ ਕੋਲੋਂ ਡਰੀ ਜਾਂਦਾ..!
ਵਕਤੀ ਤੌਰ ਦੇ ਏਦਾਂ ਦੇ ਕਿੰਨੇ ਮੁਕਾਬਲੇ ਸਦੀਆਂ ਤੋਂ ਹੁੰਦੇ ਆਏ..
ਹਿਟਲਰ ਮੁਸੋਲੀਨੀ..ਮੌ ਜੇ ਤੁੰਗ..ਤੇ ਅੱਜ ਵਾਲਾ ਕੁੰਵਰ ਹਿਟਲਰ ਸਾਬ..!
ਤੀਹ ਪੈਂਤੀ ਵਰੇ ਪਿੱਛੇ ਚਲੇ ਜਾਓ..
ਕਈਆਂ ਨੂੰ ਵਹਿਮ ਸੀ ਕੇ ਦੁਨੀਆ ਸਾਡੀ ਤਲੀ ਤੇ ਟਿੱਕੀ ਏ..ਥੱਲਿਓਂ ਕੱਢ ਲਈ ਤਾਂ ਹੇਠਾਂ ਡਿੱਗ ਪਵੇਗੀ..ਅੱਜ ਕਿਧਰੇ ਨਾਮੋ ਨਿਸ਼ਾਨ ਨਹੀਂ..!
ਕਿੰਨੇ ਸਾਰੇ ਸਾਕ ਸਬੰਦੀ ਜਦੋਂ ਅਹੁਦੇ ਦੀ ਸਿਖਰ ਤੇ ਪੁੱਜੇ ਤਾਂ ਰਿਟਾਇਰਮੈਂਟ ਵਾਲਾ ਦੈਂਤ ਨਿਗਲ ਗਿਆ..!
ਅੱਸੀ ਸਾਲ ਦਾ ਵੀ ਸੋਚੀ ਜਾਂਦਾ ਕੇ ਕੁਝ ਨਾ ਕੁਝ ਭਵਿੱਖ ਲਈ ਬਚਾ ਕੇ ਰੱਖਣਾ ਹੀ ਪੈਣਾ!
ਅਗਲੇ ਪਲ ਕੀ ਖਬਰ ਨਹੀਂ ਔਰ ਪਲਾਨਿੰਗ ਸੌ ਸਾਲ ਕੀ..
ਹਰ ਵੇਲੇ ਬੱਸ ਇਹੋ ਉਧੇੜ ਬੁਣ..!
ਅਮ੍ਰਿਤਸਰ ਹੋਟਲ ਵਿਚ ਕੰਮ ਕਰਦਿਆਂ ਇੱਕ ਜਾਣਕਾਰ..
ਸੁਖਦੇਵ ਸਿੰਘ ਢੀਂਡਸਾ ਦਾ ਕੁੜਤਾ ਪਜਾਮਾਂ ਪ੍ਰੈਸ ਕਰਵਾਉਣ ਅਕਸਰ ਆਉਂਦੇ ਰਹਿਣਾ..!
ਮੈਂ ਪੁੱਛਣਾ ਭਾਜੀ ਏਨੀ ਖਾਤਿਰਦਾਰੀ ਕਾਹਦੇ ਲਈ?
ਆਖਣਾ ਯਾਰ ਇਹਨਾਂ ਕੋਲੋਂ ਕਈ ਕੰਮ ਵੀ ਕਢਵਾਉਣੇ ਨੇ..
ਪਿੱਛੇ ਜਿਹੇ ਚੜਾਈ ਕਰ...

ਗਿਆ..ਰਹਿ ਗਿਆ ਸਭ ਕੁਝ ਧਰਿਆ ਧਰਾਇਆ..!
ਇਨਸਾਨ ਸਾਰੀ ਉਮਰ ਇਹੀ ਸੋਚ ਕੌੜਾ ਅੱਕ ਚੱਬੀ ਜਾਂਦੇ ਕੇ ਸ਼ਾਇਦ ਫਾਇਦਾ ਦੇਣਗੇ..
ਪੂਰਾਣੀ ਸ਼ੈ ਬਾਹਰ ਨੀ ਸੁੱਟਣੀ..ਵੇਲੇ ਕੁਵੇਲੇ ਕੰਮ ਆਵੇਗੀ..
ਬੇਇੱਜਤੀ ਕਰਵਾ ਕੇ ਵੀ ਸੱਚ ਨਹੀਂ ਬੋਲਦੇ..ਅਗਲਾ ਕਿਧਰੇ ਗੁੱਸਾ ਹੀ ਨਾ ਕਰ ਜਾਵੇ..
ਇੱਕ ਨਜਦੀਕੀ ਰਿਸ਼ਤੇਦਾਰ..ਇੰਦਰਾ ਗਾਂਧੀ ਭਗਤ..
ਕੁਝ ਲਿਖ ਦੇਵਾਂ ਤਾਂ ਲਾਈਕ ਤੱਕ ਨੀ ਕਰਨਾ..ਕਿਧਰੇ ਸਰਕਾਰ ਪੈਨਸ਼ਨ ਹੀ ਬੰਦ ਨਾ ਕਰ ਦੇਵੇ!
ਨਾ ਸਾਂਬ ਕੇ ਰੱਖੀ ਪੂਰਾਣੀ ਚੀਜ ਹੀ ਕੰਮ ਆਉਂਦੀ ਤੇ ਨਾ ਹੀ ਜਮੀਰਾਂ ਅਸੂਲਾਂ ਦਾ ਘਾਣ ਕਰਕੇ ਬਰਕਰਾਰ ਰੱਖੀ ਦੋਸਤੀ ਮਿੱਤਰਤਾ ਅਤੇ ਰਿਸ਼ਤੇਦਾਰੀ!
ਜਮੀਰਾਂ ਦੀ ਗੱਲ ਕਰਦਿਆਂ ਦੇ ਪੰਧ ਭਾਵੇਂ ਛੋਟੇ ਹੁੰਦੇ ਪਰ ਅਗਲੇ ਤੁਰਦੇ ਮਟਕ ਦੇ ਨਾਲ ਨੇ..ਅੱਗਿਓਂ ਸਲਾਮਾਂ ਵੀ ਓਹਨਾ ਨੂੰ ਹੁੰਦੀਆਂ..!
ਜੋ ਅੱਜ ਅੰਬਰ ਤੇ ਹੈ ਇੱਕ ਦਿਨ ਮਣਿਆਦ ਪੁਗਾ ਮਿੱਟੀ ਵਿਚ ਰਲ ਹੀ ਜਾਣਾ ਏ..!
ਇਤਿਹਾਸ ਅਣਖਾਂ ਵਾਲਿਆਂ ਨੂੰ ਯਾਦ ਰੱਖਦਾ..ਬਸ਼ਰਤੇ ਬਦਲਿਆ ਨਾ ਜਾਵੇ!
ਫੇਰ ਇੱਕ ਦਿਨ ਅਚਾਨਕ ਦਸਤਕ ਹੁੰਦੀ ਏ..
ਚੱਲ ਬੀ ਤੇਰਾ ਟਾਈਮ ਮੁੱਕ ਗਿਆ..ਬੰਦਾ ਹੱਕਾ-ਬੱਕਾ..ਸੂਈ ਤੱਕ ਇੱਕਠੀ ਕਰਨ ਦਾ ਟਾਈਮ ਨਹੀਂ ਮਿਲਦਾ!
ਦੋਸਤੋ ਖੁਦ ਵਜੂਦ ਤੇ ਹੰਢਾਇਆ ਇੱਕ ਵੇਖਿਆ ਪਰਖਿਆ ਫੋਰਮੁੱਲਾ ਥੋਡੇ ਨਾਲ ਸਾਂਝਾ ਕਰ ਰਿਹਾ ਹਾਂ..
ਦੌਲਤ,ਨਿੱਜੀ ਝਾਕ,ਅਹੁਦੇ,ਲਾਲਚ,ਕੁਰਸੀ,ਚੇਰਮੈਨੀ,ਵਾਹ ਵਾਹ ਅਤੇ ਹੋਰ ਕਿੰਨੇ ਕੁਝ ਦੇ ਲਾਲਚ ਵਿਚ ਕਿਸੇ ਐਸੀ ਰਿਸ਼ਤੇਦਾਰੀ ਦੋਸਤੀ ਨਾਲ ਚੰਬੜੇ ਰਹਿਣਾ ਬਿਲਕੁਲ ਉਂਝ ਹੀ ਹੈ ਜਿੱਦਾਂ ਇਸ ਆਸ ਨਾਲ ਜਹਿਰ ਖਾਈ ਜਾਣਾ ਕੇ ਸ਼ਾਇਦ ਇਸਦੇ ਅਸਰ ਨਾਲ ਦੁਸ਼ਮਣ ਮਰ ਜਾਵੇ!
ਖੁੱਲ ਕੇ ਜੀਵੋਂ..ਕੋਈ ਜਮੀਰ ਤੇ ਸੱਟ ਮਾਰਦਾ ਏ ਤਾਂ ਸੇਰ ਨੂੰ ਸਵਾ ਸੇਰ ਬਣ ਟੱਕਰੋ..
ਕੋਈ ਜੁੱਤੀ ਦੀ ਨੋਕ ਤੇ ਰੱਖਦਾ ਲੱਗੇ ਤਾਂ ਉਸਨੂੰ ਪੈਰਾਂ ਹੇਠ ਮਧੋਲਣਾ ਸਾਡਾ ਹੱਕ ਏ..ਭੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਵੇ!
ਇੰਝ ਕਰਨ ਨਾਲ ਇੱਕ ਅੱਧਾ ਦੁਨਿਆਵੀ ਦਰਵਾਜਾ ਭਾਵੇਂ ਬੰਦ ਹੋ ਜਾਵੇ ਪਰ ਯਕੀਨ ਮੰਨਿਓਂ ਉਸ ਉੱਪਰ ਬੈਠੇ ਨੇ ਅਨੇਕਾਂ ਹੋਰ ਦਰਵਾਜੇ ਵੀ ਜਰੂਰ ਖੋਲ ਕੇ ਰੱਖੇ ਹੋਣਗੇ..ਕਿਓੰਕੇ ਉਹ ਵੀ ਜਾਗਦੀਆਂ ਜਮੀਰਾਂ ਨੂੰ ਹੀ ਪਸੰਦ ਕਰਦਾ..!
ਆਪਣੀ ਦੁਨੀਆਂ ਵਿਚ ਮਸਤ ਹਾਂ..ਅਸੀਂ ਵੱਡੇ ਦੁਨੀਆਂ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਜਾਗਦੀਆਂ ਜਮੀਰਾਂ”

  • ਗੁਰਜੰਟ ਸਿੰਘ

    ਬਹੁਤ ਹੀ ਸੋਹਣੀ ਤੇ ਅੱਜ ਦੇ ਬਣੇ ਹੋਣੇ ਕਾਲੇ ਬੱਦਲ਼ਾਂ ਤੇ ਢੁੱਕਦੀ ਹੋਈ ਕਹਾਣੀ ਲਿਖੀ ਜਵੰਦਾ ਸਾਬ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)