ਕਾਣੀ ਵੰਡ

3

ਨਿੰਮਾ ਜਨਰਲ ਵਰਗ ਨਾਲ ਸੰਬੰਧਿਤ ਹੋਣ ਕਰਕੇ ਅਠੱਤੀ ਸਾਲ ਦੀ ਉਮਰ ਵਿੱਚ ਹੀ ਓਵਰੇਜ ਹੋ ਗਿਆ ਸੀ। ਉਹਦੀ ਮਿਹਨਤ ਨਾਲ ਕੀਤੀ ਸਾਰੀ ਪੜਾਈ ਤੇ ਪਾਣੀ ਫਿਰ ਗਿਆ ਸੀ ਤੇ ਉਹਦੇ ਬਾਪੂ ਦੀਆਂ ਉਮੀਦਾਂ ਤੇ ਬੂਰ ਨਹੀਂ ਪਿਆ ਸੀ। ਉਹਦਾ ਬਾਪੂ ਆਪ ਤਾਂ ਭਾਵੇਂ ਅਨਪੜ੍ਹ ਸੀ ਪਰ ਉਸਨੇ ਆਪਣੇ ਪੁੱਤ ਨਿੰਮੇ ਨੂੰ ਪੜਾਉਣ ਲਈ ਡਾਢੀ ਮਸ਼ੱਕਤ ਕੀਤੀ ਸੀ ਕਿਉਂਕਿ ਉਹਨਾਂ ਕੋਲ ਆਪਣੀ ਜੱਦੀ ਜ਼ਮੀਨ ਤਾਂ ਤਿੰਨ ਕਿੱਲੇ ਸੀ ਪਰ ਦਸ ਕਿੱਲੇ ਠੇਕੇ ਤੇ ਲੈ ਕੇ ਘਰ ਦਾ ਗੁਜ਼ਾਰਾ ਔਖੇ ਸੌਖੇ ਰੋੜੀ ਜਾਂਦੇ ਸੀ। ਉਹਦੇ ਬਾਪੂ ਨੇ ਆਪਣੇ ਨਿੰਮੇ ਪੁੱਤ ਨੂੰ ਖੇਤੀ ਦਾ ਕੰਮ ਬਿਲਕੁੱਲ ਵੀ ਨਹੀਂ ਕਰਵਾਇਆ ਸੀ ਤਾਂ ਕਿ ਨਿੰਮਾ ਪੜਾਈ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ ਤੇ ਕਿਸੇ ਸਰਕਾਰੀ ਨੌਕਰੀ ਤੇ ਲੱਗ ਜਾਵੇ ਪਰ ਜਦੋਂ ਨਿੰਮੇ ਦੇ ਬਾਪੂ ਨੂੰ ਓਹਦੇ ਓਵਰੇਜ ਹੋਣ ਭਾਵ ਨੌਕਰੀ ਲਈ ਅਪਲਾਈ ਨਾ ਕਰਨ ਦੀ ਅਸਮਰਥਤਾ ਬਾਰੇ ਪਤਾ ਲੱਗਿਆ ਤਾਂ ਓਹਦਾ ਦਮ ਘੁੱਟਣ ਲੱਗਿਆ। ਹੁਣ ਨਿੰਮਾ ਉਹਨਾਂ ਦੋ ਬੇੜੀਆਂ ਤੇ ਸਵਾਰ ਹੋ ਗਿਆ ਸੀ ਜਿਹੜੀਆਂ ਪਾਰ ਲਾਉਣ ਵਿੱਚ ਅਸਮਰਥ ਸਨ। ਹੁਣ ਵੱਡਾ ਹੋਣ ਕਾਰਨ ਨਾ ਤਾਂ ਉਹ ਖੇਤੀ ਕਰ ਸਕਦਾ ਸੀ ਕਿਉਂਕਿ ਉਹਦੀ ਰੁਚੀ ਖੇਤੀ ਕਰਨ ਵਿੱਚ ਨਹੀਂ ਸੀ। ਕੰਮ ਵੀ ਭਲਾਂ ਬੰਦਾ ਓਹੀ ਕਰ ਸਕਦਾ ਹੈ ਜੋ ਉਸਨੇ ਛੋਟੀ ਉਮਰ ਵਿੱਚ ਸਿੱਖਿਆ ਹੋਵੇ। ਨਿੰਮੇ ਦੀ ਸਰਕਾਰੀ ਨੌਕਰੀ ਲਈ ਅਯੋਗਤਾ ਕਰਕੇ ਓਹਦਾ ਬਾਪੂ ਵੀ ਡਾਢਾ ਨਿਰਾਸ਼ ਰਹਿਣ ਲੱਗ ਪਿਆ ਸੀ ਤੇ ਘਰ ਦੀ ਜਿੰਮੇਵਾਰੀ ਉਸ ਉੱਪਰ ਆ ਗਈ ਸੀ। ਜੇਕਰ ਉਹ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ ਤਾਂ ਪੰਜ ਸੱਤ ਹਜਾਰ ਤੋਂ ਵੱਧ ਪੈਸੇ ਮਿਲਣੇ ਨਹੀਂ ਸਨ ਤੇ ਇੰਨੇ ਮਹਿੰਗਾਈ ਦੇ ਯੁੱਗ ਵਿੱਚ ਐਨੇ ਥੋੜਿਆਂ ਪੈਸਿਆਂ ਨਾਲ ਗੁਜ਼ਾਰਾ ਹੋਣਾ ਮੁਸ਼ਕਲ ਸੀ। ਹੁਣ ਦੁਬਿਧਾ ਦੀ ਸਥਿਤੀ ਵਿੱਚ ਉਸਦੇ ਅੰਦਰ ਬਾਗੀ ਵਿਚਾਰ ਘਰ ਕਰ ਰਹੇ ਸਨ। ਉਹ ਸੋਚ ਰਿਹਾ ਸੀ ਕਿ ਜੇਕਰ ਉਹ ਅਠੱਤੀ ਸਾਲ ਦਾ ਅਯੋਗ ਕਰਾਰ ਹੋ ਸਕਦਾ ਹੈ ਤਾਂ ਸਾਡੇ ਦੇਸ ਦੇ ਸਾਰੇ ਨੇਤਾ ਵੀ ਅਯੋਗ ਹੋਣੇ ਚਾਹੀਦੇ ਹਨ ਜੋ ਬੁਢਾਪੇ ਵਿੱਚ ਵੀ ਦੇਸ ਦੀ ਵਾਗਡੋਰ ਸੰਭਾਲੀ ਬੈਠੇ ਹਨ। ਸਭ ਤੋਂ ਪਹਿਲੀ ਨਿਗਾ ਤਾਂ ਉਸਦੀ ਆਪਣੇ ਗੁਆਂਢ ਦੇ ਅੱਸੀ ਸਾਲਾਂ ਦੇ ਨਿਹਾਲੇ ਤੇ ਪਈ ਜੋ ਕਈ ਵਾਰੀ...

ਐਮ.ਐਲ. ਏ. ਤੇ ਦੋ ਵਾਰੀ ਕੈਬਨਿਟ ਮੰਤਰੀ ਬਣਿਆ ਸੀ। ਉਹ ਸੋਚਦਾ ਸੀ ਕਿ ਜੇਕਰ ਇੰਨਾਂ ਬੁੜਿਆਂ ਲਈ ਮੰਤਰੀ ਬਣਨ ਦੀ ਕੋਈ ਉਮਰ ਸੀਮਾ ਨਹੀਂ ਤਾਂ ਦੂਜਿਆਂ ਸਾਰਿਆਂ ਲਈ ਨੌਕਰੀ ਦੀ ਉਮਰ ਸੀਮਾ ਕਾਹਦੀ। ਇਹ ਸਾਡੇ ਨੇਤਾ ਸਿਵਿਆਂ ਵਿੱਚ ਪਏ ਮਰਨ ਤੱਕ ਵੀ ਆਪ ਕੁਰਸੀ ਨਹੀਂ ਛੱਡਦੇ ਤੇ ਨੌਜਵਾਨਾਂ ਨੂੰ ਆਪਣਾ ਹੁਨਰ ਵਰਤਣ ਤੋਂ ਵੀ ਬਾਂਝ ਕਰੀ ਜਾਂਦੇ ਨੇ। ਉਹ ਸੋਚਦਾ ਕਿ ਜੇ ਇਹ ਸਾਡੇ ਮਗਰੋਂ ਛੇਤੀ ਲਹਿਣ ਤਾਂ ਹੀ ਨੌਜਵਾਨਾਂ ਨੂੰ ਕੋਈ ਮੌਕਾ ਮਿਲੇ। ਨਾਲੇ ਇਹ ਜਿਹੜੀਆਂ ਚਾਰ ਪੰਜ ਪੈਨਸ਼ਨਾਂ ਲੈਂਦੇ ਹਨ, ਉਹਨਾਂ ਵਿੱਚ ਤਾਂ ਕਈ ਨੌਜਵਾਨ ਭਰਤੀ ਕੀਤੇ ਜਾ ਸਕਦੇ ਹਨ। ਪਰ ਅਫਸੋਸ ਸਾਡੇ ਦੇਸ ਵਿੱਚ ਕਿਸੇ ਦੀ ਕੋਈ ਸੁਣਦਾ ਵੀ ਨਹੀਂ ਹੈ। ਬੋਲਿਆਂ ਅੱਗੇ ਬੀਨ ਵਜਾਉਣ ਦਾ ਵੀ ਕੋਈ ਫਾਇਦਾ ਨਹੀਂ। ਇਹ ਤਾਂ ਉਹ ਗੱਲ ਹੈ ਕਿ ਅੰਨਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ ਦੇ ਤੇ ਦੂਜਾ ਭਾਵੇਂ ਢੱਥੇ ਖੂਹ ਵਿੱਚ ਪਏ। ਉਹ ਨਿਰਾਸ ਹੋਇਆ ਸੋਚਦਾ ਹੈ ਕਿ ਇਹ ਕਾਣੀ ਵੰਡ ਭਾਵੇਂ ਸਾਨੂੰ ਤਾਂ ਲੈ ਹੀ ਡੁੱਬੀ ਹੈ ਪਰ ਇਹ ਸਾਡੇ ਆਉਣ ਵਾਲਿਆਂ ਬੱਚਿਆਂ ਦਾ ਵੀ ਭਵਿੱਖ ਵੀ ਜਰੂਰ ਤਬਾਹ ਕਰੇਗੀ।
ਸੋ ਦੋਸਤੋ, ਇਹ ਇੱਕ ਨਿੰਮੇ ਦੀ ਕਹਾਣੀ ਨਹੀਂ, ਸਗੋਂ ਉਸ ਵਰਗਿਆਂ ਅਨੇਕਾਂ ਦੀ ਦਾਸਤਾਨ ਹੈ ਜੋ ਮੱਧ ਵਰਗ ਨਾਲ ਸੰਬੰਧਤ ਰੱਖਦੇ ਹਨ ਭਾਵ ਥੋੜੀ ਪੂੰਜੀ ਦੇ ਮਾਲਕ ਹਨ। ਪਰ ਇਹਨਾਂ ਦਾ ਮੁਕਾਬਲਾ ਚੰਗੇ ਅਮੀਰਾਂ ਦੇ ਬੱਚਿਆਂ ਜੋ ਚੰਗੇ ਸ਼ਹਿਰੀ ਕਾਨਵੈਂਟ ਸਕੂਲਾਂ ਵਿੱਚ ਪੜਦੇ ਹਨ, ਉਹਨਾਂ ਬੱਚਿਆਂ ਨਾਲ ਹੁੰਦਾ ਹੈ। ਪਹਿਲਾਂ ਤਾਂ ਇਹ ਵਿਚਾਰੇ ਮਸਾਂ ਵੀਹ ਪੱਚੀ ਸਾਲ ਤੱਕ ਆਪਣੀ ਪੜ੍ਹਾਈ ਪੂਰੀ ਕਰਦੇ ਹਨ ਤੇ ਮਗਰੋਂ ਕਿਤੇ ਜਾ ਕੇ ਇੱਕ ਦੋ ਪ੍ਰਤੀਯੋਗਤਾ ਟੈਸਟ ਦਿੰਦੇ ਹਨ। ਜਦੋਂ ਨੂੰ ਕਿਤੇ ਇਹ ਪ੍ਰਤੀਯੋਗਤਾ ਟੈਸਟ ਦੇ ਨੇੜੇ ਪਹੁੰਚਦੇ ਹਨ, ਓਦੋਂ ਨੂੰ ਓਵਰੇਜ ਹੋ ਜਾਂਦੇ ਹਨ। ਸੋ ਦੁੱਖਦਾਈ ਗੱਲ ਇਹ ਹੈ ਕਿ ਜੇਕਰ ਇੰਨਾਂ ਨੂੰ ਉਮਰ ਵਿੱਚ ਛੋਟ ਨਹੀਂ ਤਾਂ ਸਾਡੇ ਨੇਤਾਵਾਂ ਲਈ ਵੀ ਉਮਰ ਦੇ ਕੋਈ ਨਾ ਕੋਈ ਮਾਪਦੰਡ ਹੋਣੇ ਚਾਹੀਦੇ ਹਨ। ਉਹ ਤਾਂ ਮਰਨ ਤੱਕ ਰਾਜ ਕਰੀ ਜਾਂਦੇ ਹਨ ਅਤੇ ਨਾਲੇ ਪੰਜ-ਛੇ ਪੈਨਸ਼ਨਾਂ ਲਈ ਜਾਦੇ ਹਨ। ਇਹ ਭੈੜੀਆਂ ਨੀਤੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਵੀ ਮਾਰੂ ਹੋਣਗੀਆਂ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

Leave A Comment!

(required)

(required)


Comment moderation is enabled. Your comment may take some time to appear.

Comments

6 Responses

 1. Sakinder singh

  Bahut vadya story jagrook karan vali

 2. Jasveer Singh

  Ryt sir g

 3. satnam kaur

  ਇਸ ਲਈ ਇਕ ਮਤ ਹੋਣਾ ਪਊਗਾ

 4. Happy Punjab खुश रहे भारत

  wonderful

 5. Kuldeep kaur

  Shi kha sir

 6. Harjeet Singh

  Right ji

Like us!