More Punjabi Kahaniya  Posts
ਕੀਹਨੇ ਕੀ ਦੇਖਿਆ


ਕੀਹਨੇ ਕੀ ਦੇਖਿਆ
ਦੂਰ ਕਿਤੇ ਵਸਦੀ ਨਗਰੀ ਵਿੱਚ ਇੱਕ ਪੁਰਸ਼ ਨੇ ਦੁਕਨ ਸਜਾਈ ਹੋਈ ਸੀ. ਦੁਕਾਨ ਚਾਰੇ ਪਾਸਿਓਂ ਖੁਲੀ ਸੀ ਤੇ ਵਿਚਕਾਰ ਖੜ ਕੇ ਉਹ ਪੁਰਸ਼ ਸਮਾਨ ਵੇਚਾ ਕਰਦਾ. ਉਹਦੇ ਕੋਲ ਸਿਰਫ ਓਹੀ ਸਮਾਨ ਜੋ ਲੋਕੀਂ ਗੁਰੁਦਵਾਰੇ, ਮੰਦਿਰ, ਮਸਜਿਦ ਜਾ ਕਿਸੇ ਹੋਰ ਧਾਰਮਿਕ ਜਗਾਹ ਤੇ ਲੈ ਕੇ ਜਾ ਸਕਣ. ਉਹ ਸਾਰੀ ਨਗਰੀ ਵਿੱਚ ਗੁਰੁਦਵਾਰੇ, ਮੰਦਿਰਾਂ, ਮਸਜਿਦਾਂ ਜਾਂ ਹੋਰ ਕਈ ਧਾਰਮਿਕ ਜਗਾਹਾਂ ਬਣੀਆਂ ਹੋਈਆਂ ਸੀ.
ਇੱਕ ਦਿਨ ਕੋਈ ਸੱਜਣ ਥੱਕਿਆ ਹਾਰਿਆ ਓਹਦੀ ਦੁਕਾਨ ਸਾਮਣੇ ਆ ਖੜਾ ਹੋ ਗਿਆ. ਦੁਕਨ ਵਾਲੇ ਨੇ ਪੁੱਛਿਆ ਕੀ ਮੰਗਦਾ ਏ ਸੱਜਣਾ ਬੜਾ ਹੀ ਉਲਝਿਆ ਲੱਗ ਰਿਹਾ. ਓਹਨੇ ਅੱਗੋਂ ਜਵਾਬ ਦਿੱਤਾ ਹਾਂ …. ਲੱਭਦਾ ਤਾਂ ਹਾਂ ਮੈਂ ਕੁੱਝ ਸ਼ਾਇਦ ਏਥੋਂ ਮਿਲ ਜਾਵੇ. ਦੁਕਨ ਵਾਲੇ ਨੂੰ ਆਖਣ ਲੱਗਾ ਮੈਂ ਪਰਮਾਤਮਾ ਦੀ ਭਾਲ ਵਿੱਚ ਹਾਂ ਸ਼ਾਇਦ ਏਥੋਂ ਮਿਲ ਜਾਵੇ. ਬੜੇ ਲੋਕੀ ਆਉਂਦੇ ਜਾਂਦੇ ਲੱਗਦੇ ਇੱਥੇ ਮੈਨੂੰ. ਦੁਕਨ ਵਾਲੇ ਨੇ ਪੁੱਛਿਆ ਖਾਲੀ ਜਾਣਾ ਜਾ ਕੁੱਝ ਨਾਲ ਲੈ ਕੇ ਜਾਣਾ. ਸੱਜਣ ਬੋਲਿਆ ਨਹੀਂ ਹਲੇ ਤਾਂ ਖਾਲੀ ਜਾਣਾ ਜੇ ਉਹ ਲੱਭਿਆ ਫੇਰ ਕੁੱਝ ਲੈ ਜਾਵਾਂਗਾ.
ਸੱਜਣ ਮੰਦਿਰ ਵੀ ਗਿਆ, ਗੁਰੁਦਵਾਰੇ ਵੀ ਗਿਆ , ਮਸਜਿਦ ਵੀ ਗਿਆ ਤੇ ਸਬ ਜਗਾਹਾਂ ਤੇ ਜਾ ਆਇਆ. ਵਾਪਿਸ ਫੇਰ ਦੁਕਾਨ ਵਾਲੇ ਕੋਲ ਆ ਗਿਆ. ਮੁਰਜਾਇਆ ਹੋਇਆ ਚੇਹਰਾ ਤੇ ਥੱਲੇ ਸੁਟੀਆਂ ਅੱਖਾਂ ਨਾਲ ਚੁੱਪ ਹੋ ਕੇ ਖੜ ਗਿਆ. ਦੁਕਨਦਾਰ ਨੇ ਪੁੱਛਿਆ ਕੀ ਗੱਲ ਲੱਭਾ ਨੀ ਪਰਮਾਤਮਾ ?
ਸੱਜਣ ਬੋਲਿਆ ਨਹੀਂ… ਕਿਤੇ ਵੀ ਸ਼ਾਂਤੀ ਨਹੀਂ ਸੀ, ਬੜਾ ਸ਼ੋਰ ਸੀ. ਸਬ ਜਗਾਹ ਜਾ ਕੇ...

ਇੱਕੋ ਜਿਹਾ ਲੱਗਾ. ਇਹਨੀ ਭੀੜ ਤੇ ਸ਼ੋਰ ਵਿੱਚ ਨਾ ਓਹਨੇ ਮੈਨੂੰ ਸੁਣਨਾ ਸੀ ਨਾ ਮੇਰੇ ਕੋਲੋਂ ਉਹ ਸੁਣ ਹੋਣਾ ਸੀ.
ਦੁਕਾਨਦਾਰ ਨੇ ਸੱਜਣ ਨੂੰ ਆਪਣੇ ਕੋਲ ਦੁਕਾਨ ਦੇ ਵਿੱਚ ਖੜਾ ਲਿਆ. ਓਹਨੇ ਕਿਹਾ ਹੁਣ ਹਰ ਇਕ ਨੂੰ ਦੇਖ. ਇਹਨਾਂ ਵਿੱਚੋ ਕਿਸੇ ਨੇ ਅੰਦਰ ਜਾ ਕੇ ਖੁਸ਼ੀਆਂ ਦੇਖਣੀਆਂ ਤੇ ਕਿਸੇ ਨੇ ਗੁਨਾਹ ਦੇਖਣੇ, ਕਿਸੇ ਨੇ ਸਵਰਗ ਦੇਖਣਾ ਤੇ ਕਿਸੇ ਨੇ ਦੁੱਖ ਦੇਖਣਾ, ਕਿਸੇ ਨੇ ਰੱਬ ਦੇਖਣਾ ਤੇ ਕਿਸੇ ਨੇ ਕਰਕ ਦੇਖਣਾ, ਕਿਸੇ ਨੇ ਕੁੱਝ ਵੀ ਨੀ ਦੇਖਣਾ ਤੇ ਕਿਸੇ ਨੇ ਬਿਨ ਦੇਖਿਆ ਸਬ ਦੇਖਣਾ. ਦੁਕਨਦਾਰ ਨੇ ਸੱਜਣ ਨੂੰ ਕਿਹਾ, ਜੋ ਜਿਹੜੇ ਹਾਲ ਵਿੱਚ ਸੀ ਓਹਨੇ ਓਹੀ ਦੇਖਣਾ. ਤੂੰ ਪਰਮਾਤਮਾ ਦੀ ਭਾਲ ਵਿੱਚ ਇਹਨੀ ਦੂਰ ਆਇਆ ਪਰ ਤੇਰੇ ਮਂਨ ਅੰਦਰ ਠਹਿਰਾਵ ਨੀ ਸੀ, ਸ਼ਾਂਤੀ ਨੀ ਸੀ, ਵਿਸ਼ਵਾਸ ਨੀ ਸੀ ਤੇ ਯਕੀਨ ਨੀ ਸੀ. ਜੋ ਤੇਰੇ ਮਨ ਵਿੱਚ ਸੀ ਤੈਨੂੰ ਓਹੀ ਦਿਸਿਆ. ਪਹਿਲਾਂ ਆਪਣੇ ਅੰਦਰ ਓਹਨੂੰ ਵਸਾ ਫੇਰ ਤੈਨੂੰ ਚਾਰੇ ਪਾਸੇ ਓਹੀ ਦਿਸਣਾ ਤੇ ਫੇਰ ਵੱਖ ਵੱਖ ਥਾਵਾਂ ਤੇ ਜਾਣ ਦੀ ਵੀ ਜ਼ਰੂਰਤ ਨੀ ਪੈਣੀ. ਫੇਰ ਬਸ ਇਕ ਹੀ ਕਾਫੀ ਏ ਜੋ ਮਨ ਵਿੱਚ ਹੋਵੇਗਾ.
ਸੱਜਣ ਦੁਕਾਨਦਾਰ ਦੀਆਂ ਸਬ ਗੱਲਾਂ ਪੱਲੇ ਬੰਨ ਕੇ ਇੱਕ ਸੁਲਜਿਆ ਹੋਇਆ ਰਸਤਾ ਫੜ ਘਰ ਚਲਾ ਗਿਆ.
ਨਰਿੰਦਰ ਗਰੇਵਾਲ
24/01/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)