More Punjabi Kahaniya  Posts
ਮਾਂ


“ਵਧਾਈਆਂ ਜੀ ਵਧਾਈਆਂ” ਪਿੰਡ ਦੀਆਂ ਸੂਝਵਾਨ ਜਨਾਨੀਆਂ ਤੇ ਮਰਦ ਮਨਦੀਪ ਦੇ ਘਰ ਆ ਕੇ ਇਕ ਸੁਰ ਅਵਾਜ਼ ਕਰਦੇ ਹੋਏ ਕਹਿਣ ਲੱਗੇ। ਮਨਦੀਪ ਦੀ ਮਾਤਾ ਜੀ ਨੇ ਕਿਹਾ “ਤੁਹਾਡੀਆਂ ਵਧਾਈਆਂ ਕਬੂਲ ਹਨ। ਤੁਸੀਂ ਸਾਰੇ ਅੰਦਰ ਕਮਰੇ ਵਿੱਚ ਬੈਠ ਜਾਓ। ਮਨਦੀਪ ਅੰਦਰ ਹੀ ਹੈ। ਉਹ ਤੁਹਾਨੂੰ ਮਿਲ ਕੇ ਖੁਸ਼ ਹੋ ਜਾਵੇਗੀ।”
ਮਨਦੀਪ ਨੇ ਸਾਰਿਆ ਨੂੰ ਸਤਿ ਸ਼੍ਰੀ ਅਕਾਲ ਬੁਲਾਈ। “ਬੇਟੀ, ਤੇਰੀ ਅਖਬਾਰ ਵਿੱਚ ਫੋਟੋ ਦੇਖੀ ਤੈਨੂੰ ਵਧੀਆ ਕਿਸਾਨ ਹੋਣ ਦਾ ਸਨਮਾਨ ਮਿਲਿਆ।” ਹਰਭਜਨ ਕੌਰ ਨੇ ਕਿਹਾ “ਬੇਟੀ ਬਹੁਤ ਖੁਸ਼ੀ ਹੋਈ, ਅਪਣੇ ਸਨਮਾਨ ਬਾਰੇ ਕੁਝ ਸਾਨੂੰ ਵੀ ਦੱਸ।”
“ਜਦੋਂ ਮੈਂ ਗਿਆਰਵੀਂ ਵਿਚੋਂ ਜ਼ਿਲੇ ਵਿੱਚੋਂ ਫਸਟ ਆਈ ਤਾਂ ਪਿਤਾ ਜੀ ਦਾ ਸੁਪਨਾ ਮੈਨੂੰ ਕਨੇਡਾ ਭੇਜਣ ਦਾ ਸੀ ਉਨ੍ਹਾਂ ਨੇ ਮੈਨੂੰ ਆਇਲਸ ਕਰਵਾ ਦਿੱਤਾ। ਉਹ ਮੈਨੂੰ ਵਿਦੇਸ਼ ਭੇਜਣ ਲਈ ਪਾਸਪੋਰਟ ਦਾ ਇੰਤਜ਼ਾਮ ਕਰਨ ਲੱਗੇ। ਉਹ ਬਹੁਤ ਖੁਸ਼ ਸਨ। ਅਚਾਨਕ ਉਨ੍ਹਾਂ ਨੂੰ ਸਾਈਲੈਂਟ ਅਟੈਕ ਪੈ ਗਿਆ। ਮਾਂ ਉਦਾਸ ਰਹਿਣ ਲੱਗੀ। ਮੈਨੂੰ ਲੱਗਾ ਪਿਤਾ ਜੀ ਤੋਂ ਬਿਨਾ ਘਰ ਸੁੰਨਸਾਨ ਹੋ ਗਿਆ।
ਮੈਂ ਇਕ ਦਿਨ ਖੇਤਾਂ ਵਿੱਚ ਗਈ ਮੈਨੂੰ ਲੱਗਾ ਮੈਂ ਖੇਤਾਂ ਦਾ ਸਾਰਾ ਕੰਮ ਕਰ ਸਕਦੀ ਹਾਂ। ਆਪਣੇ ਕਿਸਾਨ ਮਾਮਾ ਜੀ ਦੀ ਸਲਾਹ ਨਾਲ ਮੈਂ ਖੇਤਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ। ਮੈਂ ਛੋਟੀ...

ਸੀ ਪਿਤਾ ਜੀ ਮੈਨੂੰ ਖੇਤਾਂ ਵਿੱਚ ਨਾਲ ਲੈਂ ਜਾਦੇ ਸੀ। ਪਿਤਾ ਜੀ ਨੇ ਟਰੈਕਟਰ ਚਲਾਨਾ ਤਾਂ ਸਿਖਾ ਹੀ ਦਿੱਤਾ ਸੀ। ਮੈਂ ਖੇਤਾਂ ਵਿੱਚ ਉਨ੍ਹਾਂ ਦੀ ਮਦਦ ਕਰਾਂਦੀ ਸੀ।
“ਵਾਹ! ਵਾਹ! ਧੀਏ ਤੇਰੀ ਮਿਹਨਤ ਰੰਗ ਲਿਆਈ ਹੈ। ਤੂੰ ਬੜੀ ਮਿਹਨਤੀ ਹੈ।”
“ਸੁਨੀਤਾ ਆਂਟੀ, ਤੁਹਾਡੀ ਸਾਰਿਆ ਦੀ ਮਦੱਦ ਨਾਲ ਹੀ ਸੰਭਵ ਹੋਇਆ। ਮੈਂ ਜੋ ਸਬਜ਼ੀ, ਫਲ ਜਾਂ ਮਸਾਲੇ ਬੀਜਦੀ ਉਹ ਤੁਸੀਂ ਖਰੀਦ ਲੈਦੇ ਸੀ। ਇਸ ਵਾਰ ਕਣਕ ਸਾਰੇ ਪਿੰਡ ਵਾਸੀਆ ਨੇ ਖਰੀਦੀ।”
” ਤੇਰੇ ਫਲ ਤੇ ਸਬਜ਼ੀਆਂ ਸਵਾਦ ਹੀ ਬਹੁਤ ਹੁੰਦੇ ਹਨ, ਬਿਨਾ ਸਪਰੇਅ ਤੇ ਜੈਵਿਕ ਖਾਦ ਦੇ। ਤੂੰ ਸਾਨੂੰ ਸਾਡੀ ਜਵਾਨੀ ਯਾਦ ਕਰਵਾ ਦਿੱਤੀ। ਉਸ ਸਮੇਂ ਵੀ ਅਜਿਹੇ ਫਲ ਤੇ ਸਬਜ਼ੀਆਂ ਦਾ ਸਵਾਦ ਹੁੰਦਾ ਸੀ। ਪਰ ਮੈਂ ਇਕ ਸਵਾਲ ਪੁੱਛਣਾ ਸੀ “ਫੇਰ ਤੂੰ ਵਿਦੇਸ਼ ਕਿਉਂ ਨਹੀਂ ਗਈ?”
ਆਪਣੇ ਮਾਤਾ ਜੀ ਕਰਕੇ ਤੇ ਧਰਤੀ ਮਾਂ ਲਈ ਉਸਨੇ ਘੁਟ ਕੇ ਆਪਣੀ ਮਾਂ ਨੂੰ ਗੱਲਵਕੜੀ ਪਾ ਲਈ।
ਬੇਟੀ ਤੂੰ ਤਾਂ ਸਾਡੇ ਪਿੰਡ ਦੀ ਸ਼ਾਨ ਤੇ ਮਾਨ ਹੈ।
ਭੁਪਿੰਦਰ ਕੌਰ ਸਢੌਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)