More Punjabi Kahaniya  Posts
ਮਾਂ ਦੇ ਫਰਜ਼


ਅੱਜ ਦੇ ਬਚਿਆ ਦੇ ਸੰਸਕਾਰ ਦੇਖ ਕੇ ਅਸੀ ਬੜੇ ਸੌਖੇ ਤਰੀਕੇ ਨਾਲ਼ ਕਹਿ ਦੇਂਦੇ ਹਾਂ ਕਿ ਇਹ ਸਭ ਮੀਡੀਆ ਦਾ ਅਸਰ ਹੈ ਪਰ ਇਹ ਬਿਲਕੁਲ ਗਲਤ ਦਲੀਲ ਹੋਵੇਗੀ ਕਿਉਂਕਿ ਮੀਡੀਆ ਨਾਲ਼ ਮੇਲ ਕਰਾਉਣ ਵਾਲੀ ਸਖਸ਼ੀਅਤ ਕੋਈ ਹੋਰ ਹੈ।
ਮੈਨੂੰ ਕਹਾਣੀਆਂ ਲਿਖਣ ਤੋਂ ਜਿਆਦਾ ਆਪਬੀਤੀ ਲਿਖਣ ਦਾ ਸ਼ੌਂਕ ਹੈ ਕਿਉਂਕਿ ਉਸ ਵਿੱਚ ਕੋਈ ਪਰਦਾ ਯਾ ਕਲਪਨਾ ਦਾ ਸਹਾਰਾ ਨਹੀਂ ਲੈਣਾ ਪੈਂਦਾ।
ਇਹ ਵੀ ਇਕ ਆਪਬੀਤੀ ਹੀ ਹੈ,ਮੈਂ ਕਿਸੇ ਸਹੇਲੀ ਦੇ ਘਰ ਗਈ ਸੀ। ਉਸਦਾ ਬੱਚਾ ਬਹੁਤ ਰੋ ਰਿਹਾ ਸੀ ਤੇ ਮੇਰੀ ਸਹੇਲੀ ਉਸਨੂੰ ਕਮਰੇ ਵਿਚ ਲਗਿਆ ਕਾਰਟੂਨ ਪੋਸਟਰ ਦਿਖਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਨਜ਼ਰ ਘੁੰਮਾਈ ਤਾਂ ਪੂਰੇ ਕਮਰੇ ਵਿਚ ਇਕ ਵੀ ਗੁਰੂ ਸਾਹਿਬ ਦੀ ਤਸਵੀਰ ਨਹੀਂ ਸੀ ਲੱਗੀ ਦੇਖ ਕੇ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਉਸਨੂੰ ਕਿਹਾ ਕਿ ਇਹ ਤਸਵੀਰਾਂ ਦੀ ਥਾਂ ਉਹ ਆਪਣੇ ਬੱਚੇ ਨੂੰ ਦਸ ਪਾਤਸ਼ਾਹੀਆਂ ਦੀ ਤਸਵੀਰ ਕਿਉਂ ਨਹੀਂ ਦਿਖਾਉਂਦੀ ! ਉਸਦਾ ਜਵਾਬ ਸੁਣ ਕੇ ਬੜਾ ਦੁੱਖ ਲਗਿਆ ਕਿ ਗੁਰੂ ਸਾਹਿਬਾਨਾਂ ਦੀ ਤਸਵੀਰ ਲਗਾਉਣਾ ਤਾਂ ਮੂਰਤੀ ਪੂਜਾ ਹੈ ਤੇ ਅਸੀਂ ਬਾਣੀ ਪੜਦੇ ਹਾਂ ਮੂਰਤੀ ਪੂਜਾ ਨਹੀਂ ਕਰਦੇ । ਮੈਨੂੰ ਇੰਝ ਲਗਿਆ ਕਿ ਕਿਸੇ ਨੇ ਮੈਨੂੰ ਚਪੇਟ ਮਾਰੀ ਹੈ। ਮੈ ਉਸਨੂੰ ਤਾਂ ਕੁਛ ਨਾ ਬੋਲ ਸਕੀ ਪਰ ਮਨ ਵਿੱਚ ਸੋਚਿਆ ਕਿ ਫੇਰ ਅਸੀਂ ਕਲੇ ਮੀਡੀਆ ਨੂੰ ਕਿਉਂ ਦੋਸ਼ ਦੇਈਏ ਮਾਂ ਜੋ ਆਪਣੇ ਬੱਚੇ ਨੂੰ ਕਾਰਟੂਨ ਪੋਸਟਰ ਦਿਖਾ ਕੇ...

ਚੁੱਪ ਕਰਵਾ ਰਹੀ ਹੈ ਕਲ ਟੀਵੀ ਤੇ ਕਾਰਟੂਨ ਵੇਖਣ ਤੋਂ ਕਿਵੇਂ ਰੋਕੇਗੀ ਕਿਉਂਕਿ ਇਹ ਰਸਤਾ ਤੇ ਉਸ ਆਪ ਹੀ ਵਿਖਾਇਆ ਹੈ। ਬੱਚੇ ਦੇ ਮਨ ਵਿੱਚ ਗੁਰੂਆਂ ਦੀ ਸਾਖੀਆਂ ਸੁਣਨ ਦੀ ਪ੍ਰੇਰਨਾ ਕੌਣ ਉਪਜੇਗਾ। ਕੌਣ ਦਸੇਗਾ ਕਿ ਅਰਦਾਸ ਵਿੱਚ ਖੜੇ ਹੋ ਕੇ ਦਸ ਪਾਤਸ਼ਾਹੀਆਂ ਦੇ ਨਾਂਮ ਆਉਣ ਤੇ ਉਨ੍ਹਾਂ ਦੇ ਸਵਰੂਪ ਅੱਖਾਂ ਅੱਗੇ ਲਿਹਾਉਣੇ ਨੇ, ਚਾਰ ਸਾਹਿਬਜਾਦਿਆਂ ਦੇ ਨਾਂਮ ਆਉਣ ਤੇ ਉਨ੍ਹਾਂ ਦੇ ਹੌਂਸਲੇ ਔਰ ਧਰਮ ਤੇ ਪਰਪੱਕਤਾ ਮਨ ਵਿੱਚ ਲਿਆਉਣੀ ਹੈ। ਅਸੀ ਤੇ ਆਪ ਹੀ ਆਪਣੇ ਬੱਚਿਆਂ ਨੂੰ ਮੀਡੀਆ ਦਾ ਰਸਤਾ ਦਸਦੇ ਪਏ ਹਾਂ ਫੇਰ ਕਿਵੇਂ ਉਮੀਦ ਲਗਾਈਏ ਕੇ ਸਾਡੇ ਬੱਚੇ ਗੁਰੂ ਦੇ ਦਸੇ ਮਾਰਗ ਤੇ ਚੱਲਣਗੇ।
ਹਜੇ ਵੀ ਦੇਰ ਨਹੀਂ ਹੋਈ ਹੈ ਕਾਰਟੂਨ ਪੋਸਟਰ ਦਿਖਾਉਣ ਦੀ ਥਾਂ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੀ ਤਸਵੀਰਾਂ ਦਿਖਾ ਕੇ ਉਨ੍ਹਾਂ ਦੀ ਜਨਮ ਸਾਖੀਆਂ ਸੁਣਾਈਏ ਜੋ ਸਾਡੇ ਬੱਚੇ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗਣ ਨਾ ਕੇ ਕਾਰਟੂਨ ਵੇਖ ਵੇਖ ਕੇ ਉਨ੍ਹਾਂ ਵਾਂਗ ਹੀ ਐਕਟਿੰਗ ਕਰਦੇ ਹੋਏ ਆਪਣੇ ਸਿੱਖੀ ਸਵਰੂਪ ਤੋਂ ਵਿਛੜ ਜਾਉਣ ਪਰ ਇਹ ਰਸਤਾ ਮਾਂ ਤੋਂ ਅਲਾਵਾ ਹੋਰ ਕੋਈ ਨਹੀਂ ਦੱਸ ਸਕਦਾ।

Submitted By:- ਸਤਨਾਮ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)