More Punjabi Kahaniya  Posts
ਮਾਂ


ਪੜਨਾ ਜਰੂਰ!!!!
ਪਿਤਾ ਦੀ ਮੌਤ ਤੋਂ ਬਾਅਦ ਉਹ ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ । ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ ਸੀਰੀਅਸ ਹੈ ਤੁਸੀਂ ਪਲੀਜ਼ ਇੱਕ ਵਾਰ ਆ ਜਾਓ । ਉਹ ਬਿਰਧ ਆਸ਼ਰਮ ਚਲਿਆ ਗਿਆ । ਉਸ ਨੇ ਵੇਖਿਆ ਉਸ ਦੀ ਮਾਂ ਬਹੁਤ ਨਾਜੁਕ ਹਾਲਤ ਵਿੱਚ ਸੀ । ਉਹ ਬਿਸਤਰ ਤੇ ਪਈ ਮੌਤ ਦੇ ਬਿਲਕੁਲ ਨਜ਼ਦੀਕ ਸੀ । ਮੁਸ਼ਕਿਲ ਨਾਲ ਬੋਲ ਸਕਦੀ ਸੀ । ਪੁੱਤ ਦਾ ਦਿਲ ਪਸੀਜ ਗਿਆ । ਉਸ ਨੇ ਭਰੇ ਮਨ ਨਾਲ ਕਿਹਾ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ । ਮਾਂ ਨੇ ਉੱਤਰ ਦਿੱਤਾ : ਬੇਟਾ ਤੂੰ ਜ਼ਰੂਰ ਇਹ ਕਰ ਕਿ ਇੱਥੇ ਇਸ ਬਿਰਧ ਆਸ਼ਰਮ ਵਿੱਚ ਪੱਖੇ ਲਗਵਾ ਦੇ, ਇੱਥੇ ਬਹੁਤ ਗਰਮੀ ਹੈ । ਇੱਕ ਫਰਿਜ਼ ਵੀ ਲੈ ਕੇ ਦੇ । ਇੱਥੇ ਅਕਸਰ ਖਾਣਾ ਖਰਾਬ ਹੋ ਜਾਂਦਾ ਹੈ ।ਮੈਨੂੰ ਇੱਥੇ ਗਰਮੀ ਵਿੱਚ ਬਹੁਤ ਤਕਲੀਫ ਰਹੀ ਹੈ । ਬਹੁਤ ਵਾਰ ਖਾਣਾ ਖਰਾਬ ਹੋਣ ਕਾਰਨ ਮੈਂ ਭੁੱਖੀ ਸੌਂਦੀ ਰਹੀ ਹਾਂ ।...

ਪੁੱਤਰ ਹੈਰਾਨ ਹੋਇਆ : ਉਸ ਨੇ ਕਿਹਾ ਮਾਂ ਹੁਣ ਤੱਕ ਤੂੰ ਕਦੇ ਵੀ ਇਸ ਸਭ ਬਾਰੇ ਮੇਰੇ ਨਾਲ ਗੱਲ ਨਹੀਂ ਕੀਤੀ ।ਕੋਈ ਸ਼ਕਾਇਤ ਨਹੀਂ ਕੀਤੀ । ਹੁਣ ਬਿਲਕੁਲ ਆਪਣੇ ਆਖਰੀ ਸਮਂੇ ਤੂੰ ਇਹ ਕਿਉਂ ਕਹਿ ਰਹੀ ਹੈਂ । ਮਾਂ ਦਾ ਜਵਾਬ ਸੀ : ਕੋਈ ਗੱਲ ਨਹੀਂ ਪੁੱਤਰ । ਮੈਂ ਗਰਮੀ ਵਿੱਚ ਤਕਲੀਫ ਵਿੱਚ ਰਹੀ, ਦਰਦ ਹੰਢਾਇਆ ਭੁੱਖੀ ਸੌਂਦੀ ਰਹੀ ।ਮੈਂ ਤਾਂ ਕਿਵ਼ੇਂ ਨਾ ਕਿਵੇਂ ਜਿੰਦਗੀ ਕੱਟ ਲਈ, ਪਰ ਹੁਣ ਜਦੋਂ ਤੈਨੂੰ ਤੇਰੇ ਬੱਚੇ ਇੱਥੇ ਛੱਡ ਕੇ ਜਾਣਗੇ । ਤੈਨੂੰ ਤਕਲੀਫ ਹੋਵੇਗੀ । //// ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
ਇੱਕ ਚੰਗੇ ਸੁਨੇਹੇ ਨੂੰ ਅੱਗੇ ਲਿਜਾਣ ਲਈ ਇਸ ਨੂੰ ਸ਼ੇਅਰ ਕਰਨ ਦੀ ਖੇਚਲ ਕੀਤੀ ਜਾਵੇ ਜੀ…

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)