More Punjabi Kahaniya  Posts
ਮੈਡਮ ਜੀ


ਜਿਉਂ ਹੀ ਗੱਡੀ ਪਾਰਕਿੰਗ ਵਿੱਚ ਦਾਖਲ ਹੋਈ ਤਾਂ ਸਾਰੇ ਅੱਖਾਂ ਪਾੜ ਕੇ ਓਧਰ ਝਾਕ ਰਹੇ ਸਨ। ਕੋਈ ਕਹਿ ਰਿਹਾ ਸੀ ਇਹ ਕੋਈ ਵਿਦਿਆਰਥਣ ਹੈ ਤੇ ਕੋਈ ਵਿਆਹੀ ਵਰੀ। ਸਾਡੇ ਸਮਾਜ ਵਿੱਚ ਕਿਸੀ ਇਸਤਰੀ ਦਾ ਗੱਡੀ ਚਲਾਉਣਾ ਅਚੰਭੇ ਵਾਲੀ ਗੱਲ ਹੈ। ਉਸ ਨਾਲ ਹੋਰ ਸਕੂਲੀ ਲੜਕੀਆਂ ਵੀ ਸਨ ਜੋ ਮਗਰ ਬੈਠੀਆਂ ਸਨ। ਖੇਡਾਂ ਦੇ ਮੁਕਾਬਲੇ ਅੱਠ ਵਜੇ ਤੋਂ ਜਾਰੀ ਸਨ ਪਰ ਹੁਣ ਟਾਇਮ ਗਿਆਰਾਂ ਵੱਜ ਚੁੱਕੇ ਸਨ। ਬੱਚੇ ਗੱਡੀ ਖੜਣਸਾਰ ਗੱਡੀ ਵਿੱਚੋਂ ਉਤਰੇ। ਆਂਢ-ਗੁਆਂਢ ਗੱਡੀਆਂ ਵਾਲੇ ਆਪਣੇ -ਆਪਣੇ ਅੰਦਾਜੇ ਲਾ ਰਹੇ ਸਨ ਕਿ ਇਹ ਕੋਈ ਅਮੀਰ ਘਰ ਦੀ ਲੜਕੀ ਹੋਵੇਗੀ ਤੇ ਬੱਚਿਆਂ ਦੀ ਕੋਚ ਹੋਵੇਗੀ। ਉਸਨੇ ਗੱਡੀ ਰੋਕ ਕੇ ਆਪਣੇ ਪਰਸ ਵਿੱਚੋਂ ਮੇਕਅੱਪ ਦਾ ਸਮਾਨ ਕੱਢਿਆ ਤੇ ਗੱਡੀ ਦੇ ਛੋਟੇ ਵਿਚਲੇ ਸ਼ੀਸ਼ੇ ਵੱਲ ਚਿਹਰਾ ਵੇਖਣ ਲੱਗ ਪਈ। ਸਭ ਤੋਂ ਪਹਿਲਾਂ ਉਹਨੇ ਸੁਰਖੀ ਲਾਉਣੀ ਸ਼ੁਰੂ ਕੀਤੀ ਤੇ ਫਿਰ ਸ਼ੀਸ਼ੇ ਤੇ ਟਿਕਟਿਕੀ ਲਾ ਲਈ ਤੇ ਫਿਰ ਉਗਲਾਂ ਨਾਲ ਸੁਰਖੀ ਠੀਕ ਕਰਨ ਲੱਗੀ। ਗੱਡੀਆਂ ਵਿੱਚ ਬੈਠੇ ਡਰਾਈਵਰ ਤੇ ਹੋਰ ਲੋਕ ਉਸਦੇ ਉਤਰਨ ਦਾ ਇੰਤਜਾਰ ਕਰ ਰਹੇ ਸਨ ਜਿਵੇਂ ਉਸਨੂੰ ਖੇਡ ਹਾਲ ਤੱਕ ਛੱਡ ਕੇ ਆਉਣਾ ਹੋਵੇ। ਮੇਰੇ ਤੋਂ ਅਗਲਾ ਡਰਾਈਵਰ ਦੂਜੇ ਡਰਾਈਵਰ ਨੂੰ ਕੂਹਣੀ ਮਾਰ ਕੇ ਅੱਗੇ ਝਾਕਣ ਲਈ ਇਸ਼ਾਰੇ ਕਰ ਰਿਹਾ ਸੀ ਤੇ ਨਾਲੇ ਕਹਿ ਰਿਹਾ ਸੀ ਕਿ ਇਹ ਬੱਚਿਆਂ ਨੂੰ ਕੀ ਸਿਖਾਉਂਦੀ ਹੋਣੀ ਹੈ ਜੋ ਤਿਆਰ ਹੋਣ ਤੇ ਘੰਟਾ ਲਗਾ ਰਹੀ ਹੈ। ਬੱਚੇ ਇਸਤੋਂ ਇਹੀ ਕੁਝ ਸਿੱਖਣਗੇ , “ਦੂਜੇ ਨੇ ਕਿਹਾ।” ਬੱਚੇ ਵੀ ਦੇਰੀ ਲੱਗਣ ਕਰਕੇ ਤਲਖੀ ਮੰਨ ਰਹੇ ਸਨ ਪਰ ਉਹ ਵੀ ਚੁੱਪ ਕਰਕੇ ਗੱਡੀ ਵਿੱਚ ਬੈਠ ਗਏ ਤੇ ਮੈਡਮ ਵੱਲ ਦੇਖਣ ਲੱਗ ਗਏ। ਸ਼ੀਸੇ ਨੂੰ ਵੇਖ ਕੇ ਫਿਰ ਉਸਨੇ ਆਈ ਬਰੋ ਨੂੰ ਠੀਕ ਕਰਨਾ ਸ਼ੁਰੂ ਕੀਤਾ ਤੇ ਪਿੰਨਸਿਲ ਜਿਹੀ ਕੱਢ ਕੇ ਅੱਖਾਂ ਕੋਲ ਮਾਰਨ ਲੱਗੀ ਤੇ ਨਾਲੇ ਸ਼ੀਸ਼ਾ ਤੱਕਣ ਲੱਗ ਪਈ। ਉਹ ਗੱਡੀ ਵਿੱਚ ਬੈਠੇ ਲੋਕਾਂ ਤੋਂ ਅਣਜਾਣ ਸੀ ਤੇ ਆਪਣੀ ਮਸਤੀ ਵਿੱਚ ਕੈਟਰੀਨਾ ਕੈਫ ਬਣੀ ਜਾ ਰਹੀ ਸੀ। ਹੁਣ ਉਸਨੇ ਪਰਸ ਵਿੱਚੋਂ ਪੇਪਰ ਜਿਹਾ ਕੱਢ ਕੇ ਮੂੰਹ ਤੇ ਫੇਰਨਾ ਸ਼ੁਰੂ ਕਰ ਦਿੱਤਾ ਤੇ ਸ਼ੀਸ਼ਾ ਵੇਖਣਾ ਜਾਰੀ ਰੱਖਿਆ। ਲੋਕਾਂ ਦੀ ਉਤਸੁਕਤਾ ਉਸਨੂੰ ਵੇਖਣ ਲਈ ਵੱਧ...

ਰਹੀ ਸੀ ਜਿਵੇਂ ਉਹ ਮੰਤਰੀ ਟਰੂਡੋ ਹੋਵੇ। ਫਿਰ ਉਸਨੇ ਹੇਅਰ ਬੈਂਡ ਖੋਲਿਆ ਤੇ ਕੰਘੀ ਨਾਲ ਵਾਲ ਵਾਹੁਣੇ ਸ਼ੁਰੂ ਕੀਤੇ ਤੇ ਸ਼ੀਸ਼ਾ ਵੇਖਣ ਦਾ ਕੰਮ ਜਾਰੀ ਰੱਖਿਆ। ਪੈਂਟ ਟੀ ਸ਼ਰਟ ਪਾਈ ਉਹ ਕੋਈ ਮੇਮ ਲੱਗ ਰਹੀ ਸੀ। ਜਿਉਂ ਹੀ ਬਾਰੀ ਖੋਲ ਕੇ ਉਹ ਉਤਰੀ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਵਾਕਈ ਇਹ ਤਾਂ ਕੋਚ ਲੱਗਦੀ ਹੈ , ਇੱਕ ਡਰਾਈਵਰ ਨੇ ਕਿਹਾ। ਜਿਨਾਂ ਚਿਰ ਉਹ ਦਿੱਸਣੋ ਨਾ ਹਟੀ , ਸਾਰੇ ਗੱਡੀਆਂ ਵਾਲੇ ਝਾਕਦੇ ਰਹੇ ਤੇ ਆਪਸ ਵਿੱਚ ਘੁਸਰ – ਮੁਸਰ ਕਰਦੇ ਰਹੇ। ਲਗਭਗ ਛੇ ਲਕੜੀਆਂ ਉਸ ਨਾਲ ਸੀ। ਇਸ ਤਿਆਰੀ ਵਿੱਚ ਕਾਫੀ ਸਮਾਂ ਉਹਨੇ ਵਿਅਰਥ ਗਵਾ ਦਿੱਤਾ ਸੀ। ਗੱਡੀ ਦੇ ਨੰਬਰ ਤੋਂ ਪਤਾ ਲੱਗਦਾ ਸੀ ਕਿ ਉਹ ਕਿਤੇ ਦੂਰ ਤੋਂ ਸੀ ਤੇ ਆਸੇ-ਪਾਸਿਓਂ ਪਤਾ ਲੱਗਾ ਕਿ ਉਹ ਸਰਕਾਰੀ ਟੀਚਰ ਸੀ ਤੇ ਅਣ-ਵਿਆਹੀ ਸੀ। ਉਹ ਹੁਣ ਬੱਚਿਆਂ ਨੂੰ ਜਲਦੀ ਕਰਨ ਲਈ ਕਹਿ ਰਹੀ ਸੀ ਜਿਵੇਂ ਕੋਈ ਘਰ ਕੋਲ ਆ ਕੇ ਬੂਟ ਲਾ ਲਵੇ। ਉਹ ਸਾਰੀਆਂ ਦੀ ਭੀੜ ਵਿੱਚੋਂ ਨਿਕਲ ਕੇ ਫਾਰਮ ਜਮਾ ਕਰਾਉਣ ਨੂੰ ਅੱਗੇ ਵਧੀ ਤੇ ਸਾਰੇ ਲੋਕ ਉਸਦੇ ਲੇਟ ਹੋਣ ਤੇ ਬਿੱਟ-ਬਿੱਟ ਝਾਕ ਰਹੇ ਸਨ। ਐਂਟਰੀ ਬੰਦ ਹੋ ਚੁੱਕੀ ਸੀ ਤੇ ਉਹ ਮਾਯੂਸ ਹੋ ਕੇ ਦੂਰੋਂ ਆਉਣ ਦਾ ਬਹਾਨਾ ਬਣਾ ਰਹੀ ਸੀ। ਕੋਈ ਚਾਰਾ ਨਾ ਦੇਖ ਕੇ ਘੰਟੇ ਬਾਅਦ ਉਹ ਬੱਚਿਆਂ ਸਮੇਤ ਗੱਡੀ ਕੋਲ ਆ ਗਈ। ਸਾਰੇ ਆਸੇ ਪਾਸੇ ਵਾਲੇ ਕਹਿਣ ਲੱਗੇ ਕਿ ਇਹ ਤਾਂ ਕਮਾਲ ਹੋ ਗਈ। ਇਹ ਤਾਂ ਮਗਰੋਂ ਆ ਕੇ ਟਾਇਮ ਨਾਲ ਪਹਿਲਾਂ ਵਿਹਲੀ ਹੋ ਗਈ। ਇਹੀ ਤਾਂ ਐਕਸਪਰਟ ਬੰਦਿਆਂ ਦਾ ਕੰਮ ਹੈ। ਮੈਂ ਅੰਦਰੋਂ-ਅੰਦਰੀਂ ਹੱਸ ਰਿਹਾ ਸੀ ਕਿ ਰੱਬ ਇਸ ਤਰਾਂ ਟਾਇਮ ਨਾਲ ਵਿਹਲਾ ਕਿਸੇ ਨੂੰ ਵੀ ਨਾ ਕਰੇ। ਅਸਲ ਵਿੱਚ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਬੇਰੰਗ ਚਿੱਠੀ ਵਾਂਗ ਵਾਪਸ ਆਈ ਹੈ ਤੇ ਉਸਦੇ ਚਿਹਰੇ ਦੀ ਮਾਯੂਸੀ ਵੀ ਇਹੀ ਦੱਸ ਰਹੀ ਸੀ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ

...
...



Related Posts

Leave a Reply

Your email address will not be published. Required fields are marked *

One Comment on “ਮੈਡਮ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)