More Punjabi Kahaniya  Posts
ਮਹਾਨਾਇਕ


————- ਮਹਾਨਾਇਕ ————–
ਪਿਆਰੇ ਵਿਦਿਆਰਥੀਓ , ਅੱਜ ਆਪਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਬਾਰੇ ਪੜਾਂਗੇ। ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਮਹਾਨਾਇਕ ਕੌਣ ਹੁੰਦਾ ਹੈ? ਬੋਲਣਾ ਕਿਸੇ ਨੇ ਨਹੀਂ , ਸਿਰਫ ਹੱਥ ਖੜ੍ਹੇ ਕਰਨੇ ਹਨ। ਪਰਗਟ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਕੇਵਲ ਪੰਜ ਬੱਚਿਆਂ ਦੇ ਹੱਥ ਖੜ੍ਹੇ ਸਨ ਤੇ ਬਾਕੀ ਨੀਵੀਂ ਪਾਈ ਬੈਠੇ ਸਨ। ਉਨਾਂ ਪੰਜਾਂ ਵਿੱਚੋਂ ਵੀ ਚਾਰ ਲੜਕੀਆਂ ਤੇ ਇੱਕ ਲੜਕਾ ਸੀ। ਸਾਬਾਸ਼! ਅਮਨ ਮੈਨੂੰ ਬੜੀ ਖ਼ੁਸ਼ੀ ਹੋਈ ਕਿ ਇੱਕ ਲੜਕੇ ਨੂੰ ਤਾਂ ਚਲੋ ਪਤਾ ਹੈ। ਚੱਲ ਫਿਰ ਇਹਨਾਂ ਸਾਰਿਆਂ ਨੂੰ ਮਹਾਨਾਇਕ ਬਾਰੇ ਦੱਸ। ਸਰ ਜੀ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਮਹਾਨਾਇਕ ਅਮਿਤਾਬ ਬਚਨ ਨੂੰ ਆਖਦੇ ਹਨ। ਉਨ੍ਹਾਂ ਨੇ ਫਿਲਮਾਂ ਵਿੱਚ ਬਹੁਤ ਵਧੀਆ ਰੋਲ ਨਿਭਾਇਆ ਹੈ। ਸਾਰਾ ਮੀਡੀਆ ਉਨ੍ਹਾਂ ਨੂੰ ਮਹਾਨਾਇਕ ਆਖਦਾ ਹੈ। ਅੱਜ ਵੀ ਜਦੋਂ ਉਨ੍ਹਾਂ ਦਾ ਕੋਰੋਨਾ ਪਾਜੀਟਿਵ ਆਇਆ ਹੈ ਤਾਂ ਸਾਰੇ ਮੀਡੀਆ ਤੇ ਮਹਾਨਾਇਕ ਦੇ ਪਾਜੀਟਿਵ ਹੋਣ ਦੀ ਗੱਲ ਚਰਚਾ ਵਿੱਚ ਹੈ। ਚੱਲ ਰੋਜੀ ਪੁੱਤ, ਤੂੰ ਦੱਸ ਤੇਰੇ ਕੀ ਖਿਆਲ ਹਨ ਮਹਾਨਾਇਕ ਬਾਰੇ? ਸਰ ਜੀ ਮਹਾਨਾਇਕ ਉਹ ਹੁੰਦਾ ਹੈ ਜੋ ਆਪਣੇ ਹਿੱਤ ਤਿਆਗ ਕੇ ਦੂਜਿਆਂ ਦੇ ਭਲੇ ਲਈ ਕੰਮ ਕਰਦਾ ਹੈ , ਭਾਵੇਂ ਇਸ ਕਾਰਜ ਲਈ ਉਸਨੂੰ ਆਪਾ ਹੀ ਕਿਉਂ ਨਾ ਤਿਆਗਣਾ ਪੈ ਜਾਵੇ? ਬਹੁਤ ਅੱਛਾ! ਰੋਜੀ ਬੇਟਾ, ਵੈਰੀ ਗੁੱਡ। ਪਿੱਛੇ ਬੈਠਾ ਭੋਲਾ ਵੀ ਉੱਤਰ ਦੇਣ ਲਈ ਹੱਥ ਉੱਪਰ ਕਰੀ ਬੈਠਾ ਸੀ। ਚੱਲ ਭੋਲੇ, ਤੂੰ ਦੱਸ ਕੀ ਕਹਿਣਾ ਚਾਹੁੰਦਾ ਹੈ? ਸਰ ਜੀ, ਇਹ ਐਕਟਰ ਸਾਡੇ ਮਹਾਨਾਇਕ ਕਿਵੇਂ ਹੋਏ , ਇੰਨ੍ਹਾਂ ਨੇ ਕਿਹੜਾ...

ਦੇਸ਼ ਲਈ ਜਾਨਾਂ ਵਾਰੀਆਂ ਹਨ? ਇਹ ਤਾਂ ਆਪਣੀ ਰੋਜੀ ਕਮਾਉਣ ਲਈ ਧੰਦਾ ਕਰਦੇ ਹਨ। ਐਂਵੇਂ ਮੀਡੀਆ ਇੰਨ੍ਹਾਂ ਨੂੰ ਮਹਾਨਾਇਕ ਦਾ ਖਿਤਾਬ ਦੇਈ ਜਾਂਦਾ ਹੈ। ਸਾਡੇ ਮਹਾਨਾਇਕ ਸਾਡੇ ਦੇਸ਼ ਭਗਤ ਹਨ, ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਡਾ ਦੇਸ਼ ਅਜ਼ਾਦ ਕਰਵਾਇਆ ਹੈ। ਬਹੁਤ ਵਧੀਆ ਛਿੰਦੇ ਪੁੱਤ, ਬਿੱਲਕੁਲ ਠੀਕ ਕਿਹਾ ਹੈ। ਸਰ ਜੀ, ਮੈਂ ਤਾਂ ਫੇਸਬੁੱਕ ਤੇ ਇੱਕ ਵੀਡੀਓ ਦੇਖੀ ਸੀ , ਜਿਸ ਵਿੱਚ ਸਾਡੇ ਅੱਜ ਦੇ ਭੇਖੀ ਮਹਾਨਾਇਕ ਅਮਿਤਾਭ ਬਚਨ ਤੇ ਚੌਰਾਸੀ ਦੇ ਦੰਗੇ ਕਰਵਾਉਣ ਦਾ ਇਲਜ਼ਾਮ ਲਾਇਆ ਗਿਆ ਹੈ, ਜਿਸ ਵਿੱਚ ਉਸਨੇ ਖੂਨ ਦਾ ਬਦਲਾ ਖੂਨ ਕਹਿ ਕੇ ਅਨੇਕਾਂ ਮਜਲੂਮ ਸਿੱਖਾਂ ਨੂੰ ਮਰਵਾਉਣ ਵਿੱਚ ਅਹਿਮ ਪ੍ਰਤੀਕਿਰਿਆ ਦਿੱਤੀ ਸੀ। ਨਹੀਂ ਭੋਲੇ ਬੇਟੇ, ਫਿਰਕਾਪ੍ਰਸਤੀ ਵਾਲੀ ਕੋਈ ਗੱਲ ਨਹੀਂ ਕਰਨੀ। ਹਾਂ ਰਾਜੇ, ਹੁਣ ਤਾਂ ਸਮਝ ਗਏ ਨਾ ਕਿ ਅਸਲੀ ਮਹਾਨਾਇਕ ਕੌਣ ਨੇ? ਅਸਲ ਵਿੱਚ ਬੇਟਾ, ਦੁਨੀਆਂ ਦੇ ਸਭ ਤੋਂ ਵੱਡੇ ਮਹਾਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ , ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਤੇ ਆਪਾ ਦੇਸ਼ ਲਈ ਵਾਰ ਦਿੱਤਾ। ਉਨ੍ਹਾਂ ਵਰਗੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਹਾਂ ਅਸੀਂ, ਆਪਣੇ ਦੇਸ਼ ਭਗਤਾਂ ਨੂੰ ਵੀ ਅਸਲੀ ਹੀਰੋ ਆਖ ਸਕਦੇ ਹਾਂ। ਹੋਰ ਤਾਂ ਸਾਰੇ ਗੁਰਬਾਣੀ ਅਨੁਸਾਰ ” ਰੋਟੀਆ ਕਾਰਣਿ ਪੂਰਹਿ ਤਾਲਿ” ਵਾਲੀ ਗੱਲ ਹੈ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

3 Comments on “ਮਹਾਨਾਇਕ”

  • sir boht e vadia

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)