ਮਹਾਤਮਾ ਬੁੱਧ ਆਪਣਿਆਂ ਚੇਲੇਆ ਨਾਲ ਬੈਠੇ ਹੋਈ ਸੀ ! ਇਕ ਚੇਲੇ ਨੇ ਪੁੱਛਿਆ-ਕਰਮ ਕੀ ਹੈ ? ਬੁੱਧ ਨੇ ਕਿਹਾ ਮੈ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾ !
ਇਕ ਰਾਜਾ ਹਾਥੀ ਤੇ ਬੈਠ ਕੇ ਆਪਣੇ ਰਾਜ ਵਿੱਚ ਘੁੰਮ ਰਹਿਆ ਸੀ ! ਅਚਾਨਕ ਉਹ ਇਕ ਦੁਕਾਨ ਦੇ ਸਾਹਮਣੇ ਰੁਕਿਆ ਅਤੇ ਆਪਣੇ ਮੰਤਰੀ ਨੂੰ ਕਿਹਾ ਮੈਨੂੰ ਪਤਾ ਨਹੀ ਕਿਉ, ਪਰ ਮੈ ਇਸ ਦੁਕਾਨ ਦੇ ਮਾਲਕ ਨੂੰ ਫਾਸੀ ਦੇਣੀ ਚਾਹੁੰਦਾ ਹਾ ! ਇਹ ਸੁਣ ਕੇ ਮੰਤਰੀ ਨੂੰ ਬਹੁਤ ਦੁੱਖ ਹੋਇਆ! ਲੇਕਿਨ ਜਦ ਤਕ ਉਹ ਰਾਜੇ ਤੋ ਇਸ ਦਾ ਕਾਰਣ ਪੁੱਛਦਾ ਤਦ ਤਕ ਰਾਜਾਂ ਅੱਗੇ ਜਾ ਚੁਕਿਆ ਸੀ !
ਅਗਲੇ ਦਿਨ ਮੰਤਰੀ ਉਸ ਦੁਕਾਨਦਾਰ ਨੂੰ ਮਿਲਣ ਦੇ ਲਈ ਇਕ ਸਾਧਾਰਨ ਨਾਗਰਿਕ ਦੇ ਵੇਸ਼ ਵਿੱਚ ਉਸ ਦੁਕਾਨ ਤੇ ਪਹੁੰਚਿਆ! ਉਸ ਨੇ ਦੁਕਾਨਦਾਰ ਤੋ ਵੈਸੇ ਹੀ ਪੁੱਛ ਲਿਆ ਕਿ ਉਸ ਦਾ ਵਪਾਰ ਕਿਵੇਂ ਦਾ ਚਲ ਰਹਿਆ ਹੈ? ਦੁਕਾਨਦਾਰ ਚੰਦਨ ਦੀ ਲੱਕੜ ਵੇਚਦਾ ਸੀ ! ਉਸ ਨੇ ਬਹੁਤ ਦੁੱਖੀ ਹੋ ਕੇ ਕਿਹਾ ਕਿ ਮੁਸ਼ਕਲ ਨਾਲ ਹੀ ਉਸ ਨੂੰ ਕੋਈ ਗਾਹਕ ਮਿਲਦਾ ਹੈ ! ਲੋਕ ਉਸ ਦੀ ਦੁਕਾਨ ਤੇ ਆਉਦੇ ਤਾ ਹਨ , ਚੰਦਨ ਦੀ ਸ਼ੁਗੰਧ ਲੈਦੇ ਹਨ ਤੇ ਚਲੇ ਜਾਦੇ ਹਨ , ਉਹ ਚੰਦਨ ਦੇ ਗੁਣਾ ਦੀ ਪ੍ਰਸੰਸਾ ਵੀ ਕਰਦੇ ਹਨ , ਪਰ ਖਰੀਦੇ ਕੁਝ ਵੀ ਨਹੀ! ਦੁਕਾਨਦਾਰ ਨੇ ਕਿਹਾ ਹੁਣ ਉਸ ਦੀ ਉਮੀਦ ਕੇਵਲ ਇਕ ਗੱਲ ਤੇ ਟਿਕੀ ਹੈ ਕਿ ਰਾਜਾ ਜਲਦੀ ਹੀ ਮਰ ਜਾਵੇ ! ਉਸ ਦੀ ਚੀਖਾ ਲਈ ਬਹੁਤ ਮਾਤਰਾ ਵਿਚ ਚੰਦਨ ਦੀ ਲੱਕੜ ਖਰੀਦੀ ਜਾਵੇਗੀ, ਉਹ ਆਸ ਪਾਸ ਇਕੋ ਇਕ ਚੰਦਨ ਦੀ ਲੱਕੜ ਦਾ ਦੁਕਾਨਦਾਰ ਸੀ, ਇਸ ਲਈ ਉਸ ਦਾ ਵਿਸਵਾਸ ਪੱਕਾ ਸੀ ਕਿ ਰਾਜਾ ਦੇ ਮਰਨ ਤੇ ਉਸਦੇ ਦਿਨ ਬਦਲਣਗੇ !
ਹੁਣ ਮੰਤਰੀ ਦੀ ਸਮਝ ‘ਚ ਆਇਆ ਕਿ ਰਾਜਾ ਉਸਦੀ ਦੁਕਾਨ ਦੇ ਸਾਹਮਣੇ ਕਿਉ ਰੁਕਿਆ ਸੀ, ਅਤੇ ਕਿਉ ਉਸ ਨੇ ਦੁਕਾਨਦਾਰ ਨੂੰ ਮਾਰਨ ਦੀ ਇੱਛਾ ਜਤਾਈ ਸੀ , ਸਾਇਦ ਦੁਕਾਨਦਾਰ ਦੇ ਨਕਾਰਾਤਮਕ ਵਿਚਾਰਾ ਦੀਆ ਤਰੰਗਾਂ ਨੇ ਰਾਜਾਂ ਤੇ ਇਸ ਤਰਾ ਦਾ ਪ੍ਰਭਾਵ ਪਾਇਆ ਹੈ ! ਜਿਸ ਦੇ ਬਦਲੇ ਵਿੱਚ ਦੁਕਾਨਦਾਰ ਦੇ ਪ੍ਰਤੀ ਰਾਜਾ ਨੇ ਵੀ ਨਕਾਰਾਤਮਕ ਵਿਚਾਰ ਪ੍ਰਗਟ ਕੀਤੇ ਹੋਣ!
ਬੁੱਧੀਮਾਨ ਮੰਤਰੀ ਨੇ ਇਸ ਵਿਸੇ ਤੇ...
ਕੁਝ ਪਲ ਤਕ ਵਿਚਾਰ ਕੀਤਾ ! ਫਿਰ ਉਸ ਨੇ ਆਪਣੀ ਪਹਿਚਾਣ ਅਤੇ ਪਿੱਛੇ ਦਿਨਾਂ ਦੀ ਘਟਨਾ ਦਸੇ ਬਿੰਨਾ , ਕੁਝ ਚੰਦਨ ਦੀ ਲੱਕੜ ਖ੍ਰੀਦਣ ਦੀ ਇੱਛਾ ਜਤਾਈ, ਦੁਕਾਨਦਾਰ ਬਹੁਤ ਖੁਸ਼ ਹੋਇਆ, ੳਸ ਨੇ ਚੰਦਨ ਨੂੰ ਚੰਗੀ ਤਰਾ ਕਾਗਜ਼ ਵਿਚ ਲਪੇਟ ਕੇ ਮੰਤਰੀ ਨੂੰ ਦੇ ਦਿੱਤਾ !
ਜਦ ਮੰਤਰੀ ਮਹੱਲ ਵਿੱਚ ਵਾਪਸ ਆਇਆ ਤਾ ਸਿੱਧਾ ਦਰਬਾਰ ਵਿੱਚ ਗਿਆ ਜਿਥੇ ਰਾਜਾ ਬੈਠਾ ਹੋਇਆ ਸੀ , ਅਤੇ ਸੂਚਨਾ ਦਿੱਤੀ ਕਿ ਚੰਦਨ ਦੀ ਲੱਕੜ ਦੇ ਦੁਕਾਨਦਾਰ ਨੇ ਉਸ ਲਈ ਭੇਟ ਭੇਜੀ ਹੈ ! ਰਾਜੇ ਨੂੰ ਹੈਰਾਨੀ ਹੋਈ, ਜਦ ਉਸ ਨੇ ਬੰਡਲ ਨੂੰ ਖੋਲਿਆ ਤਾ ਉਸ ਵਿੱਚ ਸੁਨੇਹਰੀ ਰੰਗ ਦੀ ਚੰਦਨ ਦੀ ਲੱਕੜ ਲਪੇਟੀ ਹੋਈ ਸੀ ! ਰਾਜਾ ਚੰਦਨ ਦੀ ਸੁਗੰਧ ਤੇ ਬਹੁਤ ਪ੍ਰਸੰਨ ਹੋਇਆ, ਖੁਸ਼ ਹੋ ਉਸ ਨੇ ਦੁਕਾਨਦਾਰ ਲਈ ਕੁਝ ਸੋਨੇ ਦੇ ਸਿੱਕੇ ਭੇਜ ਦਿੱਤੇ , ਰਾਜੇ ਨੂੰ ਇਹ ਸੋਚ ਕੇ ਆਪਣੇ ਹਿਰਦੇ ਵਿੱਚ ਬਹੁਤ ਅਫ਼ਸੋਸ ਹੋਇਆ ਉਸ ਨੂੰ ਦੁਕਾਨਦਾਰ ਨੂੰ ਮਰਵਾਉਣ ਦਾ ਵਿਚਾਰ ਆਇਆ!
ਜਦ ਦੁਕਾਨਦਾਰ ਨੂੰ ਰਾਜੇ ਵਲੋ ਭੇਜੇ ਸਿੱਕੇ ਮਿਲੇ , ਤਾ ਉਸ ਦੀ ਖੁਸੀ ਦਾ ਕੋਈ ਟਿਕਾਣਾ ਨਾ ਰਹਿਆ, ਉਹ ਰਾਜੇ ਦੇ ਗੁਣ ਗਾਉਣ ਲੱਗਾ , ਜਿਸ ਨੇ ਸੋਨੇ ਦੇ ਸਿੱਕੇ ਭੇਜ ਕੇ ਉਸ ਦੀ ਗਰੀਬੀ ਮਿੱਟਾ ਦਿੱਤੀ, ਉਸ ਨੂੰ ਰਾਜੇ ਦੇ ਪ੍ਰਤੀ ਆਪਣੇ ਨਕਾਰਾਤਮਕ ਵਿਚਾਰਾ ਤੇ ਦੁੱਖ ਮਹਿਸੂਸ ਹੋਇਆ!
ਜਦ ਅਸੀ ਦੂਜੇ ਵਿਅਕਤੀਆਂ ਦੇ ਪ੍ਰਤੀ ਚੰਗੇ ਅਤੇ ਦਿਆਲੂ ਵਿਚਾਰ ਰੱਖਾਗੇ , ਤਾ ਉਹ ਸਕਰਾਤਮਕ ਵਿਚਾਰ ਸਾਡੇ ਕੋਲ ਅਨੁਕੂਲ ਰੂਪ ਵਿੱਚ ਹੀ ਪਰਤਣਗੇ ! ਲੇਕਿਨ ਜੇ ਅਸੀ ਬੁਰੇ ਵਿਚਾਰਾ ਨੂੰ ਹੀ ਪਾਲਾਗੇ ਤਾ ਉਹ ਵਿਚਾਰ ਸਾਡੇ ਕੋਲ ਉਸੇ ਰੂਪ ਹੀ ਪਰਤਣਗੇ !
ਇਹ ਕਹਾਣੀ ਸੁਣਾ ਕੇ ਬੁੱਧ ਨੇ ਪੁਛਿਆ – ਕਰਮ ਕੀ ਹਨ? ਅਨੇਕ ਚੇਲਿਆਂ ਨੇ ਉਂਤਰ ਦਿੱਤਾ – ਸਾਡੇ ਸ਼ਬਦ, ਸਾਡੇ ਕੰਮ, ਸਾਡੀਆਂ ਭਾਵਨਾਵਾਂ, ਸਾਡੀਆਂ ਗਤੀਵਿਧੀਆਂ……..
ਮਹਾਤਮਾ ਬੁੱਧ ਨੇ ਹਾ ‘ਚ ਸਿਰ ਹਿਲਾਇਆ ਅਤੇ ਕਿਹਾ – ਤੁਹਾਡੇ ਵਿਚਾਰ ਹੀ ਤੁਹਾਡੇ ਕਰਮ ਹਨ!
ਕਹਾਣੀ ਸਾਂਝੀ ਕੀਤੀ – Rajveer singh