ਮੇਰੀ ਦਿਲੀ ਤਮੱਨਾ

1

ਤਮੱਨਾ ਸੀ ਕੁਝ ਲਿਖਣੇ ਦੀ,
ਟੈਲੀਵਿਜ਼ਨ , ਅਖ਼ਬਾਰਾਂ ਚ ਦਿਖਣੇ ਦੀ,
ਵਾਂਗ ਕਿਤਾਬਾਂ ਪਾਸ਼ ਦੀਆਂ, ਬਾਜ਼ਾਰ ਚ ਵਿਕਣੇ ਦੀ,
ਇਕ ਤਮੱਨਾ ਸੀ ਦਿਲ ਅੰਦਰ, ਕੁਝ ਚੰਗਾ ਲਿਖਣੇ ਦੀ ।।
ਤੇ ਮੇਰੀ ਇਹ ਤਮੱਨਾ ਮੁਕੱਮਲ ਕਿਵੇਂ ਹੋਈ ਅਗੇ ਪੜੋ—
ਗਲ ਕੁਝ ਬੀਤੇ ਸਾਲਾਂ ਦੀ ਹੈ,ਅੱਡੋ-ਅੱਡ ਲਿਖਾਰੀਆਂ ਦੇ ਗੀਤ ਸੁਣਨੇ ਦਾ ਸ਼ੌਂਕੀ ਹੋਣ ਕਾਰਣ ਮਨ ਵਿੱਚ ਖੁਦ ਕੁਝ ਲਿਖਣ ਦਾ ਸ਼ੌਂਕ ਜਨਮ ਲੈਣ ਲੱਗਾ ਸੀ । ਕਈ ਵਾਰ ਉਸ ਸਮੇਂ ਆਪਣੀ ਸੋਚ ਮੁਤਾਬਕ ਲਿਖਣਾ ਚਾਹਿਆ, ਪਰ ਹਰ ਵਾਰ ਬੇਤੁਕਿਆ ਜਾ ਰਿਹਾ । ਕਈ ਦਿਨ ਏਦਾਂ ਚਲਿਆ ਤੇ ਗਲ ਨਾ ਬਣਨ ਕਾਰਨ ਮਨ ਅਕਣ ਲੱਗਾ । ਮੇਰੇ ਬਾਪੂ ਜੀ ਅਕਸਰ ਆਖਿਆ ਕਰਦੇ ਸੀ ਕਿ , “੧੮ ਸਾਲ ਦੀ ਉਮਰ ਵਿੱਚ ਮੁੰਡਿਆ ਦੀ ਜਵਾਨੀ ਪੁੰਗਰਨ ਲਗਦੀ ਹੈ , ਤੇ ਉਹਦੋਂ ਉਹ ਹੋਸ਼ ਨਾਲ ਘਟ ਤੇ ਜੋਸ਼ ਨਾਲ ਵੱਧ ਕਮ ਲੈਂਦੇ ਹਨ“ ।ਮੇਰੇ ਤੇ ਵੀ ਉਦੋਂ ਜਵਾਨੀ ਚੜੀ ਹੀ ਸੀ ਤੇ ਇਸ਼ਕ ਦੇ ਰਾਹੇ ਪੈ ਚੁੱਕਾ ਸੀ । ਹੁਣ ਜ਼ਿਆਦਾਤਰ ਸਮਾਂ ਮੇਰਾ ਇਹਨਾ ਗੱਲਾਂ ਵਿੱਚ ਹੀ ਬੀਤਣ ਲੱਗਾ । ਰੱਬ ਵਿੱਚ ਅੰਨਾ ਵਿਸ਼ਵਾਸ਼ ਹੋਣ ਕਾਰਨ ਮੈਨੂੰ ਇੰਜ ਲਗਣ ਲੱਗਾ ਕਿ , ਇਹ ਜੋ ਕੁਝ ਵੀ ਚਲ ਰਿਹਾ ਮੇਰੇ ਲਈ ਬੋਹਤ ਚੰਗਾ
ਹੈ । ਹੁਣ ਮੈਂ ਸਾਡੇ ਰਿਸ਼ਤੇ ਨੂੰ ਬਹੁਤ ਗੰਭੀਰ ਲੈਣ ਲੱਗਾ ਸੀ ਅਤੇ ਮਨੋ-ਮਨ ਹੀ ਓੁਸਦੇ ਖਾਬ ਦੇਖਣ ਲੱਗਾ ਸੀ । ਇਸ ਸਭ ਦੇ ਚਲਦਿਆਂ ਮੈਨੂੰ ਜਮਾ ਵੀ ਅੰਦਾਜ਼ਾ ਨਹੀ ਸੀ ਕਿ , ਜਿਸਦੇ ਮੈ ਦਿਨ ਰਾਤ ਖਾਬ ਦੇਖਦਾ ਹਾਂ ਇਕ ਦਿਨ ਉਹੀ ਮੈਨੂੰ ਝੂਠੇ ਲਾਰਿਆਂ ਵਿਚ ਰੱਖ ਮੇਰੇ ਛੋਟੇ ਕਦ ਕਾਰਣ ਮੈਨੂੰ ਛੱਡ ਜਾਊਗੀ । ਇਹ ਸਭ ਕੁਝ ਜਾਣਨ ਤੋਂ ਬਾਦ ਹੌਲੀ ਹੌਲੀ ਮੇਰੇ ਮਨ ਵਿਚ ਉਹਦੇ ਲਈ ਜ਼ਹਿਰ ਭਰਨ ਲੱਗਾ ਅਤੇ ਹਰ ਇਕ ਨਾਲ ਹੀ ਮੇਰਾ ਬਰਤਾਵ...

ਵਿਗੜਨ ਲੱਗਾ ਸੀ । ਪਰ ਹੁਣ ਉਹਨੂੰ ਕੋਸਣ ਦੀ ਬੇਜਾਏ ਮੈਂ ਰੱਬ ਦਾ ਭਾਣਾ ਮੱਨ ਸ਼ਾਂਤ ਤੇ ਇਕੱਲਾ ਰਹਿਣ ਲੱਗਾ । ਉਸ ਇਕੱਲੇ ਪਨ ਨੇ ਮੈਨੂੰ ਦਿਲ ਵਿੱਚ ਦੱਬੇ ਜੱਜ਼ਬਾਤ ਬਾਹਰ ਕੱਡਣ ਅਤੇ ਹੱਥ ਵਿੱਚ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ । ਅੱਖਾਂ ਵਿੱਚ ਹੰਝੂ ਲੈ ਫਿਰ ਜਦ ਲਿਖਣਾ ਸ਼ੁਰੂ ਕਿੱਤਾ , ਦਿਲ ਵੀ ਹੌਲਾ ਹੋਣ ਲਗਾ ਤੇ ਬੇਤੁਕੀਆਂ ਸਤਰਾਂ ਦੀ ਤੁਕ ਬਣਨ ਲੱਗੀ । ਖੁਦ ਤੇ ਵਿਸ਼ਵਾਸ਼ ਨਾ ਹੋਣ ਕਾਰਣ ਮੈਂ ਆਪਣੀਆਂ ਲਿੱਖੀਆਂ ਕੁਝ ਸਤਰਾਂ ਕਰੀਬੀ ਮਿਤਰਾਂ ਵਿਚ ਖੱੜ ਕੇ ਸੁਨਾਉਣ ਲਗਾ ਅਤੇ ਉਹਨਾਂ ਮੇਰੇ ਮੋਡੇ ਤੇ ਹੱਥ ਰੱਖ ਮੈਨੂੰ ਹੌਂਸਲਾ ਅਫਜ਼ਾਈ ਦੇ ਸਹਿਰਾਇਆ । ਹੁਣ ਮੈਂ ਰੋਜ਼ ਕੁੱਛ ਨਾ ਕੱਛ ਲਿਖਦਾ ਤੇ ਪਹਿਲਾਂ ਨਾਲੋ ਖੁਸ਼ ਰਹਿਣ ਲੱਗਾ ਸੀ । ਮੈਨੂੰ ਬੀਤੀਆਂ ਕਾਲੀਆਂ ਰਾਤਾਂ ਦਾ ਦੁੱਖ ਘੱਟ ਅਤੇ ਮੁੱੜ ਚੱੜਦੇ ਸੂਰਜ ਦਾ ਸੁੱਖ ਜਿਆਦਾ ਮਹਿਸੂਸ ਹੋਇਆ ਤੇ ਮੈਨੂੰ ਇਹਸਾਸ ਹੋਣ ਲੱਗਾ ਕਿ ਉਸ ਮਾਲਕ(ਰੱਬ) ਤੇ ਭਰੋਸਾ ਰੱਖੋ , ਉਹ ਥੋਡੇ ਨਾਲ ਜੋ ਵੀ ਕਰਦਾ ਹੱਸ ਕੇ ਮੱਨੋ ਕਿਉਂਕੀ ਉਹ ਕਦੇ ਕਿਸੇ ਦਾ ਮਾੜਾ ਨਹੀ ਸੋਚਦਾ । ਸਮੇਂ ਦੇ ਨਾਲ ਮੇਰੀ ਕਲਮ ਵਿੱਚ ਕੁਝ ਸੁਧਾਰ ਆਇਆ ਤੇ “ਪ੍ਰਮਾਤਮਾ” ਦੀ ਮਿਹਰ ਸਦਕਾ ਅੱਜ-ਕੱਲ ਕੁਝ ਲੋਕਾਂ ਵਿੱਚ ਮੇਰੀ ਪਹਿਚਾਨ ਬਤੋਰ ਇਕ ਨਵੇਂ ਉਭਰਦੇ ਸ਼ਾਇਰ ਬਾਝੋਂ ਬਣ ਚੁੱਕੀ ਹੈ ।
” ਜ਼ਿੰਦਗੀ ਵਿੱਚ ਮਿਲੀਆਂ ਠੋਕਰਾਂ ਤੁਹਾਨੂੰ ਦੋ ਕਦਮ ਅੱਗੇ ਹੀ ਸੁੱਟਦੀਆ ਹਨ ਅਤੇ ਬਹੁਤ ਕੁਝ ਸਿਖਾ ਜਾਂਦੀਆ ਹਨ” ਇਸ ਲਈ ਕਦੇ ਹੌਂਸਲਾ ਨਾ ਹਾਰਿਉ ਤੇ ਰੱਬ ਤੇ ਭਰੋਸਾ ਰੱਖਿਉ ।।

ਲਿਖਾਰੀ : ਸ. ਅਰਸ਼ਦੀਪ ਸਿੰਘ

Leave A Comment!

(required)

(required)


Comment moderation is enabled. Your comment may take some time to appear.

Comments

6 Responses

 1. Seema Goyal

  ik kahavat hai,jinni nikki,uhni theekhi.It’s a lovely and beautiful story. God bless you. 🙏🙏🤗🤗🤗

 2. Arshdeep Singh

  Shukriya ji sareya da❤️

 3. Anu

  👏🏻👏🏻👏🏻👏🏻

 4. Mndeep johal

  Bht sohna likhya

 5. Tarunpreet Kaur

  Boht hi shaandar likhti 😍🥰

Like us!