More Punjabi Kahaniya  Posts
ਮਿਠੜੀ ਯਾਦ


ਸਕੂਲ ਸਮੇਂ ਸਾਡਾ ਲਗਾਤਾਰ ਸੱਤਵੀਂ ਤੋਂ ਲੈਕੇ ਦਸਮੀ ਤੱਕ ਨੌਂ ਜਣਿਆਂ ਦਾ ਗਰੁੱਪ ਰਿਹਾ, ਤੇ ਸਾਡੀ ਕਲਾਸ ਚ ਕੁੱਲ 30 ਕੁ ਜਣੇ ਹੁਣੇ ਆ।
ਮਤਲਬ ਤਿੰਨ ਲੈਨਾਂ ਬਣਦੀਆਂ ਸੀ, ਜਿਸ ਚ ਤਾਕੀਆ ਵਾਲੀ ਸਾਈਡ ਹਮੇਸ਼ਾ ਅਸੀਂ ਹੀ ਪੰਜ ਡੈਕਸ ਮੱਲੇ ਹੁੰਦੇ ਸੀ।

ਬੜਾ ਪਿਆਰ ਸੀ ਸਾਡਾ ਨੌਂਹਾਂ ਜਾਣਿਆ ਦਾ, ਜਿਸਦਾ ਪਤਾ ਇਥੋਂ ਲਾਇਆ ਜਾ ਸਕਦਾ ਕੇ ਰੋਜ਼ ਅੱਧੀ ਛੁੱਟੀ ਵੇਲੇ ਕੈਂਟੀਨ ਚੋਂ ਅਸੀਂ ਨੌਂ ਪਲੇਟ ਸਮੋਸਿਆਂ ਦੀਆਂ ਕੱਠਿਆਂ ਨੇ ਹੀ ਖਾਣੀਆਂ।

5 ਰੁਪਏ ਪਲੇਟ ਦੇ ਹਿਸਾਬ ਨਾਲ 45 ਰੁਪਏ ਬਣਦੇ ਹੁੰਦੇ ਸੀ ਤੇ ਅਸੀਂ ਇਹ ਮਤਾ ਲਾਗੂ ਕੀਤਾ ਸੀ ਕੇ ਰੋਜ਼ ਇਕ ਜਣਾ ਪੰਜਾਹ ਰੁਪਏ ਲੈਕੇ ਆਵੇਗਾ, ਜਿਸ ਚੋਂ 45 ਰੁਪਏ ਨੌਂ ਪਲੇਟ ਸਮੋਸਿਆਂ ਲਈ ਤੇ 5 ਰੁਪਏ ਮਹਾਂ ਲੈਕਟੋ ਟਾਫੀਆਂ ਲਈ ਹੋਣਗੇ।

ਬੜਾ ਵਧੀਆ ਸਮਾਂ ਨਿਕਲਣਾ ਤੇ ਅਕਸਰ ਆਪਣੀ ਮਾਟੀ ਵਾਲੇ ਦਿਨ ਕਿਸੇ ਨਾ ਕਿਸੇ ਨੇ ਛੁੱਟੀ ਮਾਰ ਲੈਣੀ ਤਾਂ ਸ਼ਾਮ ਤੱਕ ਉਸਦੇ ਘਰੇ ਸੁਨੇਹਾ ਪਹੁੰਚਾ ਦੇਣਾ ਕੇ ਪੁੱਤ ਛੁੱਟੀ ਕਰਕੇ ਬਚ ਨੀ ਸਕਦਾ, ਕੱਲ ਬੰਦਿਆਂ ਤਰ੍ਹਾਂ 50 ਰੁਪਏ ਲੈ ਆਈ😜

ਏਕਾ ਬੜਾ ਸੀ ਸਾਡੇ ਚ ਜਿਸਦੇ ਨਤੀਜੇ ਵਜੋਂ ਵੱਡੀਆਂ ਕਲਾਸਾਂ ਵਾਲੇ ਬਦਮਾਸ਼ ਬਿਰਤੀ ਵਾਲੇ ਮੁੰਡੇ ਵੀ ਸਾਡੇ ਨਾਲ ਉਲਝਦੇ ਨੀ ਹੁੰਦੇ ਸੀ।

ਸਾਡੀਆਂ ਆਪਣੀਆਂ ਹੀ ਖੇਡਾਂ ਹੁਣੀਆ, ਜਿਵੇਂ ਰੋਜ਼ ਕਿਸੇ ਨ ਕਿਸੇ ਸੀਨੀਅਰ ਕਲਾਸ ਨੂੰ ਬਾਸਕਟਬਾਲ ਵਾਲੀ ਗਰਾਉਂਡ ਚ ਕ੍ਰਿਕਟ ਦੀ ਕਾਲੇ ਰੰਗ ਦੀ ਰਬੜ ਦੀ CLS ਕੰਪਣੀ ਦੀ ਬਾਲ ਨਾਲ ਫੁਟਬਾਲ ਖੇਡਣ ਦਾ ਚੈਲੰਜ ਕਰਨਾ,
ਜਾਂ ਦਰੱਖ਼ਤ ਦੀਆਂ ਟਾਹਣੀਆਂ ਤੋੜਕੇ ਓਸੇ ਗੇਂਦ ਨਾਲ ਹਾਕੀ ਖੇਡਣ ਲੱਗ ਪੈਣਾ😜

ਅੱਛਾ ਇਹ ਨਹੀਂ ਬੀ ਸਾਡੀ ਲੜਾਈ ਨੀ ਹੋਈ ਕਦੇ, ਬਹੁਤ ਵਾਰ ਹੋਈ ਆ। ਦੂਜਿਆਂ ਨਾਲ ਬੀ ਤੇ ਆਪਸ ਵਿਚ ਬੀ ਖਾਸੀ ਵਾਰ ਭਿੜੇ ਆ।

ਐਂ ਹੀ ਇਕ ਵਾਰ ਸਾਡੇ ਚੋਂ ਇਕ ਜਿਸਨੂੰ ਅਸੀਂ ਉਸਦੇ ਪੁੱਠੇ ਦਮਾਕ ਚੱਲਣ ਕਰਕੇ ਜੱਬਲ ਸਦਦੇ ਹੁੰਦੇ ਸੀ ਦੀ ਸਾਡੇ ਚੋਂ ਈ ਇਕ ਨਾਲ ਤੂੰ ਤੂੰ ਮੈਂ ਮੈਂ ਹੋਗੀ।

ਹੁਣ ਇਸ ਗੱਲ ਦਾ ਪਤਾ ਸਾਡੀ ਕਲਾਸ ਦੇ ਹੀ ਦੂਜੇ ਗਰੁੱਪ ਨੂੰ ਲਗ ਗਿਆ, ਜਿਸ ਵਿਚੋਂ ਦੋ ਮੁੰਡੇ ਜੱਬਲ ਦੇ ਪਿੰਡ ਦੇ ਹੀ ਸਨ।

ਜੱਬਲ ਨੂੰ ਅਸੀਂ ਬੜਾ ਸਮਝਾਇਆ ਕੇ ਯਾਰੀ ਦੋਸਤੀ ਚ ਨਿੱਕੀ ਮੋਟੀ ਗੱਲ ਹੁੰਦੀਓ ਰਹਿੰਦੀ ਆ, ਐਵੇਂ ਨਾ ਦਿਲ ਤੇ ਲਾਇਆ ਕਰ।

ਪਰ ਜੱਬਲ ਕਹਿਲੋ ਪੂਰਾ ਤਪਿਆ ਪਿਆ ਸੀ ਇਸ ਵਾਰ ਕਿਓਂਕਿ ਸੱਤੇ ਨੇ ਚੰਗੀ ਖੇਹ ਕਰਤੀ ਸੀ ਪੂਰੀ ਕਲਾਸ ਸਾਹਮਣੇ ਓਹਦੀ ਨੰਬਰ ਲਾ ਲਾਕੇ😬😬

ਜੱਬਲ ਆਖੇ ਜਾਂ ਏਸ ਲਾਈਨ ਚ ਸੱਤਾ ਬੈਠੂਗਾ ਜਾਂ ਮੈਂ😏
ਇੰਨਾ ਕਹੇ ਓਹ ਥ੍ਰੀ idiots ਵਾਲੇ ਰਾਜੂ ਵਾਂਗ ਆਵਦਾ ਬਸਤਾ ਚੁਕ ਕੇ ਦੂਜੀ ਲੈਨ ਵਿਚ ਜਾਕੇ ਬਹਿ ਗਿਆ।

ਬਸ ਫੇ ਲਗਾਤਾਰ ਤਿੰਨ ਪੀਰੀਅਡ ਚੰਗੀ ਤਰ੍ਹਾਂ ਪੁਠਾ ਸਿੱਧਾ ਪਾਠ ਪੜਾਇਆ ਗਿਆ ਜੱਬਲ ਨੂੰ ਸਾਡੇ ਖਿਲਾਫ ਕਰਨ ਦਾ, ਜਿਸਦਾ ਪਤਾ ਸਾਨੂੰ ਵੀ ਸੀ ਕੇ ਜੱਬਲ ਸਿਧਰਾ ਜਿਆ ਵਾ, ਇਹਨੇ ਕਮਲੇ ਨੇ...

ਛੇਤੀਂ ਗੱਲਾਂ ਚ ਆਕੇ ਆਪਾਂ ਚੋਂ ਕਿਸੇ ਨੂੰ ਵਧ ਘੱਟ ਬੋਲ ਦੇਣਾ ਤੇ ਮੁੜਕੇ ਐਵੇਂ ਮੁਫ਼ਤ ਦੇ ਛਿਤਰ ਖਾਉ।

ਚਲੋਂ ਕੀਤਾ ਵੀ ਕੀ ਜਾ ਸਕਦਾ ਸੀ ਜਦ ਬਾਜ਼ੀ ਹੱਥੋਂ ਨਿਕਲ ਗੲੀ ਹੋਵੇ। ਹੁਣ ਸਾਨੂੰ ਉਡੀਕ ਸੀ ਤਾਂ ਜੱਬਲ ਦੀ ਪ੍ਰਤੀਕਿਰਿਆ ਦੀ ਕੇ ਹੁਣ ਓਹ ਕੀ ਕਰੇਗਾ ਇਹਨਾਂ ਦੇ ਆਖੇ ਲੱਗ ਕੇ🤔

ਲਓ ਜੀ ਰਸੈਸ ਹੋਗੀ ਤੇ ਅੱਜ ਅਸੀਂ ਨੌਂ ਦੀ ਜਗ੍ਹਾ ਅੱਠ ਜਣੇ ਬਾਹਰ ਨਿਕਲੇ ਤੇ ਕੁਦਰਤੀ ਵਾਰੀ ਅੱਜ ਸੱਤੇ ਦੀ ਹੀ ਸੀ ਖਵਾਉਣ ਦੀ।
ਸਾਡੇ ਚੋਂ ਕੋਈ ਬੋਲਿਆ ਵੀ ਕੁਝ ਨਹੀਂ, ਫੇਰ ਵੀ ਅਸੀਂ ਸਾਰੇ ਅੱਜ ਕੈਂਟੀਨ ਵੱਲ ਨੀ ਗੲੇ ਆਪਣੇ ਯਾਰ ਦੇ ਸਾਡੇ ਵਿਚ ਮੌਜੂਦ ਨ ਹੋਣ ਕਰਕੇ।

ਫੇਰ ਅਸੀਂ ਘੁੰਮਦੇ ਫਿਰਦੇ ਰਹੇ ਪੂਰੀ ਗਰਾਉਂਡ ਚ ਤਾਂ ਜਿਓਂ ਹੀ ਦਰੱਖਤਾਂ ਕੋਲੋਂ ਲੰਘਣ ਲੱਗੇ, ਜੱਬਲ ਨੇ ਸੱਤੇ ਦਾ ਨਾਮ ਲੈਕੇ ਉਸਨੂੰ ਹਾਕ ਮਾਰ ਲੲੀ।

ਸੱਤਾ ਜਿਹੜਾ ਤਕੜਾ ਬਹੁਤ ਹੀ, ਜਿਸ ਕਰਕੇ ਅਸੀਂ ਓਹਦਾ ਨਾਮ 5911 ਰੱਖਿਆ ਹੋਇਆ ਸੀ। ਅਸੀਂ ਸੱਤੇ ਨੂੰ ਜਾਣ ਤੋਂ ਪਹਿਲਾਂ ਸਮਝਾਇਆ ਕੇ ਸੱਤਿਆ ਠੰਡਾ ਰਹੀ, ਆਪਣਾ ਈ ਭਰਾ ਵਾ, ਜੇ ਦੋ ਗੱਲਾਂ ਸੁਣਾ ਵੀ ਦਿਉ ਤਾਂ ਚੁੱਪ ਕਰਕੇ ਸੁਣ ਲਵੀਂ।

ਸੱਤਾ ਸਾਨੂੰ ਕੁਝ ਵੀ ਨ ਕਰਨ ਦਾ ਵਾਅਦਾ ਕਰਕੇ ਜੱਬਲ ਕੋਲ ਚਲੇ ਗਿਆ ਤੇ ਜੱਬਲ ਨੇ ਅੱਗਿਓਂ ਜੋ ਕੀਤਾ, ਓ ਅੱਜ ਤਾਈਂ ਨੀ ਭੁੱਲਾਂ ਹੁਣਾ ਉਥੇ ਮੌਜੂਦ ਹਰ ਇਕ ਮੁੰਡੇ ਨੂੰ।

ਜੱਬਲ ਦੀ ਕਦੇ ਕਦੇ ਬੋਲਣ ਵਿਚ ਗਰਾਰੀ ਵੀ ਅੜਦੀ ਸੀ ਤੇ ਸੱਤੇ ਵਰਗੇ ਭਲਵਾਨ ਅੱਗੇ ਕਿਥੋਂ ਓਨੇ ਸਹੀ ਬੋਲ ਲੈਣਾ ਸੀ ਫੇ।
ਹੁਣ ਸਲਾਬੀ ਗੈਂਗ ਨੇ ਤਾਂ ਜੱਬਲ ਨੂੰ ਸਖਾਕੇ ਭੇਜਿਆ ਸੀ ਕੇ ਤੂੰ ਸੱਤੇ ਨੂੰ ਧਮਕੀ ਦੇਈਂ ਕੇ “ਕੋਈ ਨਾ ਸਾਲਿਆ, ਯਾਰ ਮਾਰ ਕੀਤੀ ਆ ਨ ਤੂੰ। ਦੇਖ ਲਊਗਾ ਤੈਨੂੰ ਮੈਂ। ਆਖਰ ਤੈਨੂੰ ਵੀ ਤਾਂ ਮੇਰੀ ਲੋੜ ਪੈਣੀ ਹੀ ਆ ਕਦੇ ਨਾ ਕਦੇ”।

ਹੁਣ ਜੱਬਲ version ਚ ਸੁਣਿਓ ਓਨੇ ਕੀ ਕਿਹਾ

“ਕੋਈ ਨ ਸਾ ਸਾਲਿਆ ਸੱਤਿਆ! ਯਾਰੀ ਕੀਤੀ ਨ ਮੈਂ
ਕਾ ਕਾ ਕੋਈ ਨ, ਮੈਨੂੰ ਵੀ ਤਾਂ ਤੇਰੀ ਲੋੜ ਪੈਣੀ ਹੀ ਆ ਕਦੇ ਕਦੇ”🤣🤣🤣

ਭਰਾਵਾਂ ਦਸ ਨੀ ਸਕਦਾ ਅਸੀਂ ਸਾਰੇ ਕਿਮੇ ਲਿਟ ਲਿਟ ਹੱਸੇ ਉਦੋਂ 🤣🤣
ਤੇ ਸਲਾਬੀ ਗੈਂਗ ਆਪਣੇ ਸਿਰ ਤੇ ਹੱਥ ਮਾਰਦੀ ਹੋਈ ਤਿੱਤਰ ਹੋਗੀ ਉਥੋਂ 😬😬🤣

ਫੇਰ ਅਸੀਂ ਸਾਰੇ ਜਣੇ ਜੱਬਲ ਦੁਆਲੇ ਹੋਕੇ ਓਹਦੇ ਕੁਤ ਕਤਾਰੀਆ ਕੱਢੀਆਂ ਤੇ ਓਨੂੰ ਫੇਰ ਤੋਂ ਆਪਣੇ ਵੱਲ ਕਰ ਲਿਆ।
ਜੱਬਲ ਨੇ ਫੇ ਹਾਸਾ ਪਾਉਂਦੇ ਨੇ ਕਿਹਾ, “ਸਾ ਸਾ ਸਾਲਿਓ! ਬੈਲ ਵੱਜ ਚੱਲੀ, ਸਮੋਸੇ ਨੀ ਖਾਣੇ ਅੱਜ”🤣

ਸੱਚੀ ਬੜੀ ਮਿਠੜੀ ਯਾਦ ਏ ਇਹ ਵਾਲੀ,
ਜ਼ੋ ਵੀ ਕਦੇ ਭੁਲਾਇਆ ਨੀ ਭੁਲ ਸਕਦੀ🥰🥰

...
...



Related Posts

Leave a Reply

Your email address will not be published. Required fields are marked *

One Comment on “ਮਿਠੜੀ ਯਾਦ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)