More Punjabi Kahaniya  Posts
ਮੁਫ਼ਤ ਦੀਆਂ ਨਸੀਹਤਾਂ


ਅੱਜ ਚੌਥੀ ਜਗਾ ਇੰਟਰਵਿਊ ਸੀ..ਘਰੋਂ ਤੁਰਨ ਲੱਗਾ..ਮਾਂ ਆਪਣੀ ਆਦਤ ਮੁਤਾਬਿਕ ਸੁਖਾਂ ਸੁੱਖਦੀ ਹੋਈ ਵਿਦਾ ਕਰਨ ਲੱਗੀ!
ਮੈਂ ਰੋਜ ਰੋਜ ਦਾ ਇਹ ਵਰਤਾਰਾ ਦੇਖ ਥੋੜਾ ਖਿਝ ਜਿਹਾ ਗਿਆ ਪਰ ਉਹ ਅੱਗੋਂ ਹੱਸਦੀ ਹੀ ਰਹੀ!
ਕੁਝ ਚਿਰ ਮਗਰੋਂ ਜਦੋਂ ਬਾਹਰਲੀ ਦੁਨੀਆ ਦੀ ਅੰਨੀ ਦੌੜ ਨਾਲ ਵਾਹ ਪਿਆ ਤਾਂ ਬੀਜੀ ਚੇਤੇ ਆ ਗਈ..ਸੁਵੇਰ ਵਾਲੀ ਗੱਲ ਚੇਤੇ ਕਰ ਦਿਲ ਪਸੀਜ ਜਿਹਾ ਗਿਆ..ਫੇਰ ਸੋਚਣ ਲੱਗਾ ਕੇ ਆਥਣੇ ਮੁੜ ਕੇ ਜਾਵਾਂਗਾ ਤਾਂ ਸਭ ਤੋਂ ਪਹਿਲਾਂ ਬੀਜੀ ਨੂੰ ਕਲਾਵੇ ਵਿਚ ਲੈ ਕੇ ਸੌਰੀ ਆਖਾਂਗਾ!
ਮਿਥੀ ਜਗਾ ਅੱਪੜ ਅੰਦਰ ਵੜਨ ਲੱਗਾ ਤਾਂ ਗੇਟ ਤੇ ਖਲੋਤੇ ਬਜ਼ੁਰਗ ਗੇਟ ਕੀਪਰ ਨੂੰ ਦੇਖ ਮਾਂ ਦੀ ਕਿਸੇ ਵੇਲੇ ਦੀ ਕਹੀ ਗੱਲ ਚੇਤੇ ਆ ਗਈ ਕੇ ਪੁੱਤ ਜੇ ਹਰੇਕ ਮਿਲਦੇ ਗਿਲਦੇ ਨੂੰ ਪਹਿਲਾਂ ਫਤਹਿ ਬੁਲਾ ਦੇਈਏ ਤਾਂ ਵਾਹਿਗੁਰੂ ਬਰਕਤਾਂ ਦਾ ਮੀਂਹ ਵਰਾ ਦਿੰਦਾ ਏ!
ਫਤਹਿ ਦੀ ਸਾਂਝ ਪਾ ਲੈਣ ਮਗਰੋਂ ਅੰਦਰ ਲੰਘਣ ਲੱਗਾ ਤਾਂ ਥੱਲੇ ਪਏ “ਪਾਏ-ਦਾਨ” ਨੂੰ ਦੇਖ ਮਾਂ ਚੇਤੇ ਆ ਗਈ ਅਖ਼ੇ ਪੁੱਤ ਬਾਹਰੋਂ ਅੰਦਰ ਵੜੀਏ ਤਾਂ ਹਮੇਸ਼ਾਂ ਪੈਰ ਝਾੜ ਕੇ ਹੀ ਆਈਦਾ!
ਪੈਰ ਝਾੜੇ ਫੇਰ ਜਦੋਂ ਅੰਦਰ ਵੜਨ ਲੱਗਾ ਤਾਂ ਹਮੇਸ਼ਾਂ ਘਰੇਲੂ ਚੀਜਾਂ ਸੁੰਬਰਦੀ ਹੋਈ ਬੀਜੀ ਇੱਕ ਵੇਰ ਫੇਰ ਅੱਖਾਂ ਸਾਮਣੇ ਆ ਗਈ..ਨਾਲ ਹੀ ਇੱਕ ਪਾਸੇ ਟੇਢਾ ਹੋਇਆ ਫੁੱਲਾਂ ਦਾ ਗੁਲਦਸਤਾ ਵੀ ਸਿੱਧਾ ਕਰ ਕੇ ਰੱਖ ਦਿੱਤਾ!
ਰਿਸੈਪਸ਼ਨ ਕਾਊਂਟਰ ਤੇ ਬੈਠੀ ਕੁੜੀ ਦੇਖ ਫਿਰ ਮਾਂ ਦੀ ਆਖੀ ਚੇਤੇ ਆ ਗਈ ਕੇ ਪੁੱਤ ਬੇਗਾਨੀਆਂ ਨੂੰ ਇੱਜਤ ਦੇਈਏ ਤਾਂ ਕੁਦਰਤ ਮੇਹਰਬਾਨ ਹੁੰਦੀ ਏ!
ਉਸ ਨੂੰ ਬੜੀ ਨਿਮਰਤਾ ਨਾਲ ਫਤਹਿ ਬੁਲਾਈ ਤੇ ਇੰਟਰਵਿਊ ਲੈਟਰ ਦਿਖਾਇਆ..!
ਮੇਰੀ ਅਪਣੱਤ ਦੇਖ ਉਹ ਬੜੀ ਜਿਆਦਾ ਖੁਸ਼ ਹੋਈ ਤੇ ਆਲ ਦਾ ਬੈਸਟ ਆਖਦੀ ਹੋਈ ਮੈਨੂੰ ਉੱਪਰ ਤੱਕ ਆਪ ਛੱਡਣ ਆਈ!
ਉੱਪਰ ਵਰਾਂਡੇ ਵਿਚ ਤੁਰੇ ਜਾਂਦੇ ਨੇ ਵੇਖਿਆ ਇੱਕ ਟੂਟੀ ਚੋਂ ਪਾਣੀ ਲਗਾਤਾਰ ਹੀ ਵਗੀ ਜਾ ਰਿਹਾ ਸੀ!
ਮਾਂ ਦੁਆਰਾ ਹਰ ਵੇਲੇ ਪੜਿਆ ਜਾਂਦਾ “ਪਵਨ ਗੁਰੂ ਪਾਣੀ ਪਿਤਾ” ਵਾਲਾ ਮਹਾਂਵਾਕ ਚੇਤੇ ਆ ਗਿਆ ਤੇ ਮੈਂ ਇੱਕਦਮ ਖਲੋ ਗਿਆ..ਟੂਟੀ ਚੰਗੀ ਤਰਾਂ ਬੰਦ ਕਰ ਦਿੱਤੀ!
ਇੰਟਰਵਿਊ ਵਾਲੇ ਕਮਰੇ ਦਾ ਦਰਵਾਜਾ ਖੜਕਾ ਕੇ ਅੰਦਰ...

ਦਾਖਿਲ ਹੋਇਆ ਤਾਂ ਅੰਦਰ ਬੈਠੇ ਸਰਦਾਰ ਜੀ ਨੇ ਸਾਮਣੇ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ!
ਕੁਝ ਚਿਰ ਦੀ ਖਾਮੋਸ਼ੀ ਮਗਰੋਂ ਉਹ ਉੱਠ ਕੇ ਮੇਰੇ ਕੋਲ ਆਏ ਤੇ ਆਖਣ ਲੱਗੇ ਕੇ ਆਹ ਲਵੋ ਆਪਣਾ ਨਿਯੁਕਤੀ ਪੱਤਰ ਤੇ ਹੁਣ ਦੱਸੋ ਜੋਇਨ ਕਦੋਂ ਕਰਨਾ?
ਮੈਂ ਹੱਕੇ ਬੱਕੇ ਹੋਏ ਨੇ ਆਪ ਮੁਹਾਰੇ ਹੀ ਪੁੱਛ ਲਿਆ ਕੇ ਸਰ ਜੀ ਮੇਰੀ ਇੰਟਰਵਿਊ ਤੇ ਹੋਈ ਹੀ ਨਹੀਂ ਤੇ ਫੇਰ ਇਹ ਨਿਯੁਕਤੀ ਪੱਤਰ ਕਾਹਦਾ?
ਆਖਣ ਲੱਗੇ ਪੁੱਤਰ ਸਾਡੀ ਕੰਪਨੀ ਦੀ ਇੰਟਰਵਿਊ ਗੇਟ ਤੋਂ ਹੀ ਚਾਲੂ ਹੋ ਜਾਂਦੀ ਹੈ ਤੇ ਮੇਰੇ ਕਮਰੇ ਤਕ ਆਉਂਦਿਆਂ ਆਉਂਦਿਆਂ ਤਕ ਇੰਟਰਵਿਊ ਦਾ ਆਖਰੀ ਸੁਆਲ ਵੀ ਪੁੱਛ ਲਿਆ ਜਾਂਦਾ ਹੈ!
ਫੇਰ ਦੱਸਣ ਲੱਗੇ ਕੇ ਜੇ ਤੂੰ ਅੱਜ ਗੇਟ ਤੇ ਖਲੋਤੇ ਖਲੋਤੇ ਸਰਦਾਰ ਜੀ ਅਤੇ ਕਾਊਂਟਰ ਤੇ ਬੈਠੀ ਕੁੜੀ ਨਾਲ ਠੀਕ ਢੰਗ ਨਾਲ ਪੇਸ਼ ਨਾ ਆਇਆ ਹੁੰਦਾ ਤਾਂ ਤੇਰੇ ੨੦ ਨੰਬਰ ਕੱਟੇ ਜਾਣੇ ਸਨ!
ਫੁੱਟਮੈਟ ਤੇ ਪੈਰ ਝਾੜਨ ਅਤੇ ਗੁਲਦਸਤੇ ਨੂੰ ਸਿੱਧਾ ਕਰ ਕੇ ਰੱਖਣ ਦੇ ਤੈਨੂੰ ਹੋਰ 20 ਨੰਬਰ ਮਿਲ ਗਏ ਤੇ ਬਾਕੀ ਦਾ ਕੰਮ ਤੂੰ ਚੱਲਦੀ ਹੋਈ ਟੂਟੀ ਬੰਦ ਕਰ ਕੇ ਕਰ ਦਿੱਤਾ!
ਫੇਰ ਦੱਸਣ ਲੱਗੇ ਕੇ ਸਾਡੀ ਕੰਪਨੀ ਵਿਚ ਉਮੀਦਵਾਰ ਸਰਟੀਫਿਕੇਟਾਂ ਤੇ ਲੱਗੀਆਂ ਪਹਿਲੀਆਂ ਦੂਜੀਆਂ ਪੁਜੀਸ਼ਨਾਂ ਦੇ ਹਿੱਸਾਬ ਨਾਲ ਨਹੀਂ ਚੁਣਿਆ ਜਾਂਦਾ!
ਨਿਯੁਕਤੀ ਪੱਤਰ ਫੜੀ ਘਰੇ ਆਉਂਦਾ ਸੋਚ ਰਿਹਾ ਸਾਂ ਕੇ ਹੁਣ ਤੱਕ ਜੋ ਕੁਝ ਸ਼ਹਿਰ ਦੇ ਵੱਡੇ ਵੱਡੇ ਕੋਚਿੰਗ ਸੈਂਟਰ ਨਾ ਕਰ ਸਕੇ ਉਹ ਅੱਜ ਦੁਨੀਆ ਦੀ ਨਜਰ ਵਿਚ ਸਿਰੇ ਦੀ ਅਨਪੜ ਮੰਨੀ ਜਾਂਦੀ ਇੱਕ ਸਧਾਰਨ ਜਿਹੀ ਘਰੇਲੂ ਔਰਤ ਕੋਲੋਂ ਨਿੱਤ ਦਿਹਾੜੇ ਮਿਲਦੀਆਂ ਮੁਫ਼ਤ ਦੀਆਂ ਨਸੀਹਤਾਂ ਨੇ ਕਰ ਵਿਖਾਇਆ!
ਸੋ ਦੋਸਤੋ ਕਰਮਾ ਵਾਲੇ ਨੇ ਉਹ ਪ੍ਰਾਨੀ ਜਿਹਨਾਂ ਨੂੰ ਨਿੱਤ-ਸੁਵੇਰ ਮਾਂ ਨਾਮ ਦੀ ਰੱਬ ਵੱਲੋਂ ਘੜੀ ਇੱਕ ਕੀਮਤੀ ਕਲਾ ਕਿਰਤੀ ਹੱਥੋਂ ਵਿਦਾ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਏ!
ਹਰਪ੍ਰੀਤ ਸਿੰਘ ਜਵੰਦਾ

...
...



Uploaded By:Kaur Preet

Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)