ਪੁਰਾਣੇ ਵੇਲੇ ਦੀਆਂ ਮੁਹੱਬਤਾਂ

4

ਮੰਗਣੀ ਮਗਰੋਂ ਮੈਂ ਵਾਪਿਸ ਸਕੂਲ ਮੁੜ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ…ਲਿਖਤੁਮ ਗੁਰਪਾਲ ਜੀ ਹੀ ਸਨ..
ਹੋਰਨਾਂ ਗੱਲਾਂ ਤੋਂ ਇਲਾਵਾ ਅਖੀਰ ਵਿਚ ਲਿਖਿਆ ਸੀ ਕੇ ਕਿਰਪਾ ਕਰਕੇ ਇਸ ਦਾ ਜੁਆਬ ਵੀ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ ਮੈਂ ਸ਼ਸ਼ੋਪੰਜ ਵਿਚ ਪਈ ਹੋਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!

ਫੇਰ ਇੱਕ ਦਿਨ ਅਚਾਨਕ ਸਕੂਲ ਦਾ ਚੌਂਕੀਦਾਰ ਇੱਕ ਰੁੱਕਾ ਦੇ ਗਿਆ…ਆਖਣ ਲੱਗਾ ਕੇ ਕੋਈ ਬਾਹਰ ਗੇਟ ਤੇ ਤੁਹਾਡੇ ਲਈ ਫੜਾ ਗਿਆ ਸੀ !
ਅੰਦਰੋਂ ਅੰਦਰ ਡਰ ਗਈ..ਕੰਬਦੇ ਹੱਥਾਂ ਨਾਲ ਰੁੱਕਾ ਖੋਲਿਆ ਤਾਂ ਓਹਨਾ ਦਾ ਹੀ ਸੁਨੇਹਾ ਸੀ…ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕੇ ਏਨੇ ਦਿਨ ਉਡੀਕਦਾ ਰਿਹਾ…ਜੁਆਬ ਕਿਓਂ ਨਹੀਂ ਲਿਖਿਆ?

ਮੈਂ ਫੇਰ ਚੁੱਪ ਜਿਹੀ ਕਰ ਗਈ…ਪਰਿਵਾਰਿਕ ਮਾਹੌਲ ਵੀ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਬ ਕੁਝ ਵਰਜਿਤ….ਸੋ ਮੈਂ ਇੱਕ ਵਾਰ ਫੇਰ ਦੜ ਜਿਹੀ ਵੱਟ ਲਈ!

ਅਗਲੇ ਕੁਝ ਦਿਨਾਂ ਤੱਕ ਨਾ ਤਾ ਕੋਈ ਚਿੱਠੀ ਹੀ ਆਈ ਤੇ ਨਾ ਹੀ ਕੋਈ ਚੌਂਕੀਦਾਰ ਨੂੰ ਰੁੱਕਾ ਫੜਾ ਕੇ ਗਿਆ
ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕੇ ਇਸ ਵਾਰ ਉਹ ਸੱਚ-ਮੁੱਚ ਹੀ ਗੁੱਸਾ ਕਰ ਗਏ ਲੱਗਦੇ ਨੇ…

ਫੇਰ ਇੱਕ ਦਿਨ ਜਜਬਾਤਾਂ ਦੇ ਲੋਰ ਵਿਚ ਆਈ ਨੇ ਕਾਗਤ ਪੇਨ ਫੜ ਹੀ ਲਿਆ..ਕਿੰਨੀ ਵਾਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ….ਅਖੀਰ ਇੱਕ ਚਿੱਠੀ ਲਿਖ ਪੋਸਟ ਕਰ ਹੀ ਦਿੱਤੀ….
ਵਿਚ ਲਿਖਿਆ ਸੀ ਕੇ…
“ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਹੋਈ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਦੋਵੇਂ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ...

ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ ਦੀ ਪੂਣੀ ਕਰਵਾਓਗੇ ਤਾਂ…ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿਚ ਸਿਰ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਏਨਾ ਆਖਦੀ ਹੋਈ ਦੂਰ ਦੌੜ ਜਾਵਾਂ ਕੇ ਕੀ ਪਏ ਕਰਦੇ ਹੋ..ਬੱਚੇ ਦੇਖ ਰਹੇ ਨੇ”!

ਚਿਠੀ ਪੋਸਟ ਤੇ ਕਰ ਦਿੱਤੀ ਪਰ ਹਾਏ ਮੇਰੇ ਰੱਬਾ..ਮੁੜ ਕਿੰਨੇ ਦਿਨ ਅਰਦਾਸਾਂ ਕਰਦੀ ਰਹੀ ਕੇ ਚਿੱਠੀ ਮਿਲੇ ਹੀ ਨਾ..ਪਤਾ ਨੀ ਕੀ ਕੀ ਊਟਪਟਾਂਗ ਲਿਖ ਦਿੱਤਾ ਸੀ..ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ…ਮੇਰੀ ਹੋਣ ਵਾਲੀ ਨਿੱਕੀ ਨਨਾਣ ਵੀ ਓਸੇ ਸਕੂਲ ਓਹਨਾ ਦੇ ਨਾਲ ਹੀ ਤਾਂ ਪੜਾਉਂਦੀ ਸੀ!

ਖੈਰ ਹਫਤਾ ਲੰਘਿਆ..ਫੇਰ ਦੋ ਹਫਤੇ…ਮਹੀਨਾ..ਦੋ ਮਹੀਨੇ…ਜਦੋਂ ਕੋਈ ਜੁਆਬ ਜਾਂ ਰੁੱਕਾ ਨਾ ਆਇਆ ਤਾਂ ਪੱਕਾ ਯਕੀਨ ਜਿਹਾ ਹੋ ਗਿਆ ਕੇ ਚਿੱਠੀ ਲਿਖੇ ਹੋਏ ਪਤੇ ਤੇ ਅੱਪੜੀ ਹੀ ਨਹੀਂ!

ਫੇਰ ਮੈਨੂੰ ਟੀਚਰਸ ਟ੍ਰੇਨਿੰਗ ਵਾਸਤੇ ਅੰਬਾਲੇ ਜਾਣਾ ਪੈ ਗਿਆ…ਸਾਰੇ ਹਰਿਆਣੇ ਚੋਂ ਤਕਰੀਬਨ ਸੌ ਕੂ ਟੀਚਰ ਆਏ ਹੋਏ ਸਨ..ਮਰਦ ਅਧਿਆਪਕ ਨਾਲਦੇ ਹੋਸਟਲ ਵਿਚ ਠਹਿਰੇ ਸੀ!

ਇੱਕ ਦਿਨ ਸੁਵੇਰੇ-ਸੁਵੇਰੇ ਟਰੇਨਿੰਗ ਕਲਾਸ ਲਈ ਤੁਰਨ ਹੀ ਲੱਗੀ ਸਾਂਂ ਕੇ ਕਾਹਲੀ ਵਿਚ ਚੁੰਨੀ ਤੇ ਸਬਜ਼ੀ ਡੁੱਲ ਗਈ..ਓਸੇ ਵੇਲੇ ਕੋਲ ਪਏ ਮੱਗ ਵਿਚ ਪਾਣੀ ਭਰ ਅਜੇ ਚੁੰਨੀ ਦੀ ਕਿਨਾਰੀ ਵਿਚ ਡੋਬੀ ਹੀ ਸੀ ਕੇੇ ਕਿਸੇ ਨੇ ਪਿੱਛੋਂ ਅਛੋਪਲੇ ਜਿਹੇ ਆ ਮੇਰੀਆਂ ਦੋਵੇਂ ਅੱਖਾਂ ਤੇ ਹੱਥ ਰੱਖ ਦਿੱਤੇ…ਇਸਤੋਂ ਪਹਿਲਾਂ ਕੇ ਮੈਨੂੰ ਕੁਝ ਸਮਝ ਆਉਂਦੀ..ਕਿਸੇ ਆਪਣੇ ਦੇ ਮਿਸ਼ਰੀ ਨਾਲੋਂ ਮਿੱਠੇ ਬੋਲ ਕੰਨੀ ਪੈਣੇ ਸ਼ੁਰੂ ਹੋ ਗਏ ਕੇ “ਅੱਜ ਪੂਣੀ ਕਰਵਾਏ ਬਗੈਰ ਨਾ ਤੇ ਨੇਤਰਾਂ ਤੋਂ ਹੱਥ ਹੀ ਹਟਣਗੇ ਤੇ ਨਾ ਹੀ ਦੌੜਨ ਦੇਣਾ..ਕਿਓੰਕੇ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ!

ਸੋ ਦੋਸਤੋ ਪੂਰਾਣੇ ਵੇਲੇ ਦੀਆਂ ਮੁਹੱਬਤਾਂ ਦੇ ਸਰੂਪ ਵੀ ਕੁਝ ਏਦਾਂ ਦੇ ਹੀ ਹੁੰਦੇ ਹੋਣਗੇ…ਕੀ ਖਿਆਲ ਹੈ ਤੁਹਾਡਾ?

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

8 Responses

 1. Deep Manawalia

  it’s so beautiful story…..proud of you sir

 2. Harpreet sandhu

  vryyy nyccc

 3. ravjitkaur5474

  very beautiful story

 4. Happy Punjab खुश रहे भारत

  jawandha sahb tuhadi eh kahani apne channel te v release karange asi 🙏

 5. Happy Punjab खुश रहे भारत

  very very jawandha sahb

 6. Gagan

  ਬਹੁਤ ਿਪਆਰੀ ਕਹਾਣੀ

 7. Happy Punjab खुश रहे भारत

  good sir 👍🏻👍🏻👍🏻👌🏻👌🏻👌🏻

 8. ਹਰਜੀਤ

  ਵਾਹ ਜੀ ਵਾਹ

Like us!