More Punjabi Kahaniya  Posts
ਨੱਕ


ਬੰਤਾ ਸੋਚ ਰਿਹਾ ਸੀ ਕਿ ਉਹ ਧੀ ਦੇ ਵਿਆਹ ਤੇ ਆਪਣੀ ਹੈਸੀਅਤ ਨਾਲ ਅੱਠ ਲੱਖ ਲਾ ਕੇ ਸੁਰਖਰੂ ਹੋ ਜਾਵੇਗਾ। ਕੁੱਝ ਪੈਸੇ ਉਸਦੇ ਕੋਲ ਸੀ ਤੇ ਕੁੱਝ ਉਹ ਫੜੵ ਕੇ ਟਾਈਮ ਸਾਰ ਲਵੇਗਾ। ਭਾਵੇਂ ਕਿ ਉਹ ਬਹੁਤਾ ਜਮੀਨ ਜਾਇਦਾਦ ਵਾਲਾ ਨਹੀਂ ਸੀ ਪਰ ਮਿਹਨਤੀ ਹੋਣ ਕਰਕੇ ਦੋ ਧੀਆਂ ਤੇ ਇੱਕ ਲੜਕੇ ਨੂੰ ਪ੍ਰਾਈਵੇਟ ਸਕੂਲ ਵਿੱਚ ਔਖਾ-ਸੌਖਾ ਹੋ ਕੇ ਪੜਾਈ ਜਾ ਰਿਹਾ ਸੀ। ਪਰ ਮਹਿੰਗਾਈ ਦਾ ਯੁੱਗ ਹੋਣ ਕਰਕੇ ਉਹ ਆਪਣੀ ਧੀ ਨੂੰ ਬਹੁਤਾ ਕੁਝ ਦੇਣ ਤੋਂ ਅਸਮਰਥ ਸੀ। ਉਹ ਵਾਰ-ਵਾਰ ਪਿੰਨ ਕਾਪੀ ਚੁੱਕਦਾ ਤੇ ਹਿਸਾਬ ਕਿਤਾਬ ਲਿਖਣ ਲੱਗ ਜਾਂਦਾ। ਉਸਨੂੰ ਲੱਗਦਾ ਸੀ ਕਿ ਵਿਆਹ ਤੇ ਖਰਚਾ ਜਿਆਦਾ ਹੋ ਗਿਆ ਤਾਂ ਉਸਨੂੰ ਪੈਲੀ ਦੇ ਕੇ ਛੁਟਕਾਰਾ ਕਰਨਾ ਪਵੇਗਾ। ਇਸ ਦੁਬਿਧਾ ਵਿੱਚ ਉਸਦਾ ਸਭ ਅਰਾਮ ਚੈਨ ਛੁੱਟ ਗਿਆ ਸੀ। ਜਿਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ ਜਮਾਂ ਕੀਤੀ ਰਕਮ ਬਰਫ ਵਾਂਗ ਖੁਰਦੀ ਜਾ ਰਹੀ ਸੀ। ਰੋਜ ਦੀ ਖਰੀਦੋ-ਫਰੋਖਤ ਨਾਲ ਘਰ ਵਿਆਹ ਦੇ ਸਮਾਨ ਨਾਲ ਭਰ ਗਿਆ ਸੀ।
ਉਸਦੀ ਪਤਨੀ ਨਿੱਤ ਨਵੀਆਂ ਲਿਸਟ ਦੇ ਕੇ ਉਸਨੂੰ ਪਾਣੀਓ-ਪਾਣੀ ਕਰੀ ਜਾ ਰਹੀ ਸੀ ਤੇ ਉੱਤੋਂ ਤਿੰਨਾਂ ਬੱਚਿਆਂ ਦੇ ਖਰਚੇ ਸਾਹ ਸੁਕਾ ਰਹੇ ਸਨ। ਉਸਦੀ ਪਤਨੀ ਮਿੰਦੋ ਤੇ ਬੱਚੇ ਵਿਆਹ ਵਿੱਚ ਪੂਰਾ ਖਰਚ ਕਰ ਕੇ ਬੱਲੇ-ਬੱਲੇ ਕਰਾਉਣਾ ਚਾਹੁੰਦੇ ਸਨ। ਉਹਨਾਂ ਆਪਣੀ ਮਰਜ਼ੀ...

ਨਾਲ ਪੈਲਿਸ ਬੁੱਕ ਕਰਾਇਆ ਤੇ ਵਧੀਆ ਸਟਾਲਾਂ ਦੀ ਬੁਕਿੰਗ ਕਰਵਾਈ। ਮਹਿੰਗੇ ਕੱਪੜੇ ਖਰੀਦੇ ਤੇ ਵਿਆਹ ਲਈ ਕੀਮਤੀ ਸਮਾਨ ਖਰੀਦ ਕੇ ਪੈਸਾ ਪਾਣੀ ਵਾਂਗ ਵਹਾਇਆ। ਬੰਤੇ ਦੀ ਵਿਆਹ ਦੀ ਮਿਥੀ ਰਕਮ ਵਿਆਹ ਤੋਂ ਪਹਿਲਾਂ ਹੀ ਉੱਡ-ਪੁੱਡ ਚੁੱਕੀ ਸੀ ਤੇ ਉਸਨੇ ਆੜਤੀਏ ਤੋਂ ਵਿਆਜ ਤੇ ਹੋਰ ਪੈਸੇ ਚੁੱਕਣੇ ਪਏ। ਮਿੰਦੋ ਉਦਾਸ ਬੰਤੇ ਨੂੰ ਧਰਵਾਸ ਦਿੰਦੀ ਕਹਿਣ ਲੱਗੀ ਕਿ ਹੁਣ ਹਾਥੀ ਤਾਂ ਲੰਘ ਗਿਆ ਕੇਵਲ ਪੂਛ ਹੀ ਬਾਕੀ ਹੈ , ਕਾਹਤੋਂ ਐਵੇਂ ਘਬਰਾਉਂਦੇ ਹੋ ਜੀ। ਪੰਜਾਹ ਵਿਆਹ ਦੇ ਕਾਰਡ ਹੋਰ ਲੈ ਆਇਓ ਸ਼ਹਿਰੋਂ ਜਾ ਕੇ ਕੁਝ ਰਿਸ਼ਤੇਦਾਰ ਤੇ ਪਿੰਡ ਵਾਲੇ ਹੋਰ ਯਾਦ ਆ ਗਏ। ਇਸਤੋਂ ਮਗਰੋਂ ਆਪਾਂ ਸ਼ਹਿਰੋਂ ਜਾ ਕੇ ਸੁਨਿਆਰੇ ਦੀ ਦੁਕਾਨ ਤੋਂ ਕੁਝ ਹੋਰ ਗਹਿਣੇ ਲੈ ਕੇ ਆਉਣੇ ਹਨ। ਅਸੀਂ ਧੰਨ-ਧੰਨ ਕਰਵਾਉਣੀ ਹੈ। ਅਸੀਂ ਵਿਆਹ ਵਿੱਚ ਕੰਜੂਸੀ ਕਰਕੇ ਆਪਣਾ ਨੱਕ ਨਹੀਂ ਵਡਾਉਣਾ। ਸਾਡੀ ਵੀ ਪਿੰਡ ਵਿੱਚ ਕੋਈ ਹੈਸੀਅਤ ਹੈ। ਬੰਤਾ ਸੋਚ ਰਿਹਾ ਸੀ ਕਿ ਜਦੋਂ ਬਾਪ-ਦਾਦਾ ਦੀ ਮਿਹਨਤ ਨਾਲ ਬਣਾਈ ਭੋਇੰ ਹੀ ਖੁਸ ਗਈ ਫਿਰ ਨੱਕ ਕਿਵੇਂ ਬਚਿਆ ਰਹਿ ਜਾਊ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ

...
...



Related Posts

Leave a Reply

Your email address will not be published. Required fields are marked *

2 Comments on “ਨੱਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)