More Punjabi Kahaniya  Posts
ਮੁਸ਼ੱਕਤ (ਦਾਸਤਾਨ ਇੱਕ ਗਰੀਬ ਕੁੜੀ ਦੀ)


ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਦਿਹਾੜੀ ਕਰਦੇ (ਇੱਕ ਜਿਮੀਂਦਾਰ ਜੋ ਆਪਣੇ ਹਿੱਸੇ ਆਉਂਦੀ ਸਾਰੀ ਪੈਲੀ ਵੇਚ ਚੁੱਕਿਆ )ਇੱਕ ਨਸ਼ੇੜੀ ਬਾਪ ਦੀ ਇਕਲੌਤੀ ਧੀ ਮਨਜੀਤ ਦਿਲ ਵਿੱਚ ਲੱਖਾਂ ਹੀ ਗਮ ਤੇ ਸੁਪਨੇ ਪਾਲੀ ਪਿਛਲੇ ਬਾਰਾਂ ਕੁ ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ ਰਹੀ ਸੀ ਕਈ ਸਹੇਲੀਆਂ ਹੋਣ ਦੇ ਬਾਵਜੂਦ ਇਕੱਲਾਪਣ ਮਹਿਸੂਸ ਕਰਨਾ ਉਹਦੀ ਮਜਬੂਰੀ ਬਣ ਗਈ ਸੀ ਕਿਉਂਕਿ ਸਕੂਲ ਤੋਂ ਅੱਗੇ ਉਸਦਾ ਸੁਪਨਾ ਮੈਡੀਕਲ ਲੈਬ ਟੈਕਨੀਸਨ ਦੀ ਪੜਾਈ ਕਰਨਾ ਸੀ ਇਸ ਲਈ ਜੋ ਖਰਚਾ ਚਾਹੀਦਾ ਉਸਦੀ ਬੁਢਾਪੇ ਵੱਲ ਜਾ ਰਹੀ ਮਾਂ ਦੀ ਦਿਹਾੜੀਆਂ ਕਰਕੇ ਕੀਤੀ ਕਮਾਈ ਨਾਲ ਪੂਰਾ ਨਹੀਂ ਸੀ ਹੋ ਸਕਦਾ ਕਿਉਂਕਿ ਸਿਰਫ ਘਰ ਚਲਾਉਣ ਲਈ ਵੀ ਇਹ ਸਭ ਥੁੜ ਜਾਇਆ ਕਰਦਾ ਸੀ ।ਭਾਵੇਂ ਸਰਕਾਰ ਦੁਆਰਾ ਕਈ ਤਰਾਂ ਦੇ ਵਜੀਫੇ ਅਤੇ ਫੀਸ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਪਰ ਪਿੰਡੋਂ ਸਹਿਰ ਪੜਣ ਜਾਣ ਲਈ ਇਹ ਸਭ ਕਾਫੀ ਨਹੀਂ ਸਨ । ਮਨਜੀਤ ਦੀ ਜਮਾਤ ਵਿੱਚ ਪੜਦੇ ਕੁਝ ਕੁ ਮੁੰਡਿਆਂ ਨੇ ਉਸਦੀ ਮਦਦ ਕਰਨੀ ਚਾਹੀ ਜੋ ਖੁਦ ਵੀ ਗਰੀਬ ਘਰਾਂ ਤੋਂ ਸਨ,ਏਸ ਕਰਕੇ ਇਹ ਸਾਰਾ ਖਰਚਾ ਉਹਨਾਂ ਦੇ ਵੀ ਨਹੀਂ ਵੱਸ ਸੀ ।ਉਹਨਾਂ ਵਿੱਚੋਂ ਕੋਈ ਵੀ ਮੁੰਡਾ ਅੱਗੇ ਪੜਾਈ ਨਹੀੰ ਸੀ ਕਰਨਾ ਚਾਹੁੰਦਾ ਕਿਉਂਕਿ 5-7 ਮੁੰਡੇ ਫੌਜ ਦੀ ਭਰਤੀ ਦਾ ਟਰਾਇਲ ਪਾਸ ਕਰ ਚੁੱਕੇ ਸਨ ਜੋ ਆਪਣਾ ਸਾਰਾ ਧਿਆਨ ਲਿਖਤੀ ਪੇਪਰ ਤੇ ਦੇ ਕੇ ਬੈਠੇ ਸਨ ਇਸ ਤਰਾਂ ਬਾਕੀ ਅਗਲੀ ਭਰਤੀ ਲਈ ਤਿਆਰੀ ਕਰ ਰਹੇ ਸੀ ਪੜਾਈ ਅੱਗੇ ਕਰਨ ਵਾਲਾ ਕੋਈ ਨਹੀਂ ਸੀ ਉਹਨਾਂ ਪੈਸੇ ਇਕੱਠੇ ਕਰਨ ਲਈ ਹਾੜੀ ਵਿੱਚ ਦੀਹਾੜੀਆਂ ਕਰਨ ਦਾ ਮਨ ਬਣਾਇਆ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ ਉਹਨਾਂ ਨੇ ਮਨਜੀਤ ਦੇ ਦਾਖਲੇ ਲਈ ਪੈਸੇ ਇਕੱਠੇ ਕਰ ਲਏ ਪਰ ਮਨਜੀਤ ਕੁਝ ਪਿੱਛੇ ਹਟ ਰਹੀ ਸੀ ਕਿ ਉਹਨਾਂ ਮੁੰਡਿਆਂ ਦੀ ਕਮਾਈ ਆਪਣੇ ਲਈ ਨਹੀਂ ਵਰਤਣਾ ਚਾਹੁੰਦੀ ਸੀ ਕਿਉਂਕਿ ਇੱਥੇ ਉਹ ਆਪਣੇ ਆਪ ਨੂੰ ਤਰਸ ਦਾ ਪਾਤਰ ਮਹਿਸੂਸ ਕਰ ਰਹੀ ਸੀ ਕਿਉੰਕਿ ਗਰੀਬ ਨੂੰ ਆਪਣੀ ਗਰੀਬੀ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਉਸਦੀ ਕੋਈ ਮਦਦ ਕਰ ਰਿਹਾ ਹੋਵੇ ਪਰ ਮੁੰਡਿਆਂ ਵੱਲੋਂ ਦਬਾਅ ਪਾਉਣ ਤੇ ਉਸਨੇ ਡਿਪਲੋਮਾ ਆਫ ਮੈਡੀਕਲ ਲੈਬ ਟਕਨੀਸਨ ਵਿੱਚ ਦਾਖਲਾ ਲੈ ਲਿਆ ਜਨਰਲ ਕੈਟਾਗਿਰੀ ਵਿੱਚ ਆਉਣ ਕਰਕੇ ਫੀਸ ਵਿੱਚ ਕੋਈ ਬਹੁਤੀ ਛੋਟ ਨਾਂ ਮਿਲੀ ਹੁਣ ਮਨਜੀਤ ਨੇ ਆਪਣੀ ਪੜਾਈ ਦਾ ਅਗਲਾ ਖਰਚਾ ਚੁੱਕਣ ਲਈ ਸ਼ਾਮ ਨੂੰ ਘਰ ਵਿੱਚ ਨਿੱਕੇ ਬੱਚਿਆਂ ਨੂੰ ਟਿਊਸਨ ਪੜਾਉਣਾ ਸੁਰੂ ਕੀਤਾ ਪਰ ਏਹ ਜਿਆਦਾ ਸਮਾਂ ਨਾਂ ਚੱਲਿਆ ਕਿਉਂਕਿ ਉਸਦਾ ਇੱਕੋ ਕਮਰੇ ਵਾਲਾ ਘਰ ਸੀ ਤੇ ਤੰਗ ਜਹੇ ਵੇਹੜੇ ਵਿੱਚ ਨਿੰਮ ਨਾਲ ਬੰਨੀ ਬੱਕਰੀ ਜਿਸਤੋਂ ਤਿੰਨ ਡੰਗ ਦੀ ਚਾਹ ਬਣਦੀ ਸੀ,ਅਜਿਹੇ ਤੰਗ...

ਘਰ ਵਿੱਚ ਕੋਈ ਵੀ ਆਪਣੇ ਬੱਚਿਆਂ ਨੂੰ ਪੜਣ ਲਈ ਨਹੀਂ ਭੇਜਣਾ ਚਾਹੁੰਦਾ ਸੀ
ਮਨਜੀਤ ਨੂੰ ਅਜਿਹੇ ਵਿੱਚ ਆਪਣੇ ਅਗਲੇ ਸਾਲ ਦੀ ਪੜਾਈ ਦੀ ਚਿੰਤਾ ਸਤਾਉਂਦੀ ਰਹਿਦੀ ਸੀ ਪਰ ਆਪਣੇ ਹਾਲਾਤਾਂ ਦਾ ਡਰ ਪਾਲ ਕੇ ਬੈਠੀ ਮਨਜੀਤ ਕੁਝ ਕਰ ਦਿਖਾਉਣ ਦਾ ਜਜਬਾ ਵੀ ਰੱਖਦੀ ਸੀ ਅਤੇ ਅਟੁੱਟ ਮਿਹਨਤ ਜਾਰੀ ਰੱਖੀ ਮਨਜੀਤ ਅੱਗੇ ਵਧਦੀ ਦਾ ਰਹੀ ਸੀ ।ਰੱਖੜੀ ਵਾਲੇ ਦਿਨ ਉਸਦੇ ਜਮਾਤੀ 3 ਮੁੰਡਿਆਂ ਦੇ ਫੌਜ ਵਿੱਚ ਭਰਤੀ ਹੋਣ ਦੀ ਖਬਰ ਦਾ ਚਾਅ ਮਨਜੀਤ ਤੋਂ ਨਹੀਂ ਚੁੱਕਿਆ ਜਾ ਰਿਹਾ ਸੀ ਅਤੇ ਉਹ ਵੀ ਆਪਣੀ ਕਿਸਮਤ ਚਮਕਣ ਤੇ ਮਨਜੀਤ ਦੀ ਕੀਤੀ ਮਦਦ ਨੂੰ ਆਪਣੀ ਸੇਵਾ ਸਫਲ ਮੰਨ ਰਹੇ ਸਨ ਅਤੇ ਅਗਲੀ ਪੜਾਈ ਦਾ ਖਰਚਾ ਚੁੱਕਣ ਦੀ ਹਾਮੀ ਭਰੀ ਹੁਣ ਤਣਾਅਮੁਕਤ ਹੋ ਕੇ ਪੜ ਰਹੀ ਮਨਜੀਤ ਨੇਂ ਆਪਣਾ ਡਿਪਲੋਮਾ ਅਵੱਲ ਦਰਜੇ ਵਿੱਚ ਪਾਸ ਕਰ ਲਿਆ ਸੀ ਅਤੇ ਸਿਵਲ ਹਸਪਾਤਾਲ ਦੀ ਲੈਬ ਵਿੱਚ ਆਪਣੀ ਟਰੇਨਿੰਗ ਵੀ ਪੂਰੀ ਕਰ ਲਈ ਅਤੇ ਕੁਝ ਕੁ ਪ੍ਰਾਈਵੇਟ ਲੈਬ ਵਾਲਿਆਂ ਨਾਲ ਵੀ ਜਾਣ ਪਹਿਚਾਣ ਹੋ ਗਈ ਡਿਗਰੀ ਕਰਦਿਆਂ ਕਰਦਿਆਂ ਇੱਕ ਨਿੱਜੀ ਲੈਬ ਵਿੱਚ ਨੌਕਰੀ ਵੀ ਮਿਲ ਗਈ ਜਿੱਥੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲ ਜਾਂਦੇ ਡਿਗਰੀ ਪੂਰੀ ਹੋਣ ਤੋਂ ਬਾਅਦ ਇੱਕ ਸਾਲ ਤੱਕ ਏਸੇ ਲੈਬ ਵਿੱਚ ਨੌਕਰੀ ਕਰਦੀ ਰਹੀ ਅਤੇ ਸਰਕਾਰੀ ਨੌਕਰੀ ਲਈ ਟੈਸਟ ਦਿੰਦੀ ਰਹੀ ਪਰ ਰਾਖਵੇਂ ਕੋਟੇ ਵਾਲੀਆਂ ਸੀਟਾਂ ਜਿਆਦਾ ਹੋਣ ਕਾਰਨ ਹੱਥ ਪੈਂਦਾ-ਪੈਂਦਾ ਰਹਿ ਜਾਂਦਾ ਪਰ ਮਿਹਨਤੀ ਅਤੇ ਦਿਲ ਦੀ ਸਾਫ ਹੋਣ ਕਰਕੇ ਡੇਢ ਕੁ ਸਾਲ ਬਾਅਦ ਇੱਕ ਸਰਕਾਰੀ ਟੈਸਟ ਦਾ ਨਤੀਜਾ ਸੁਣਦਿਆਂ ਉਸਨੂੰ ਇੱਕ ਨਵੀਂ ਜਿੰਦਗੀ ਆਪਣੇ ਦਿਲ ਦਾ ਬੂਹਾ ਖੜਕਾਉਂਦੀ ਮਿਲੀ ਅਤੇ ਨੌਕਰੀ ਜਦੋਂ ਮਿਲੀ ਤਾਂ ਉਸਨੂੰ ਜਾਪਿਆ ਕਿ ਉਸਦੇ ਦਿਲ ਨੂੰ ਸਦੀਆਂ ਦੀ ਇੱਕ ਉਮੀਦ ਦਾ ਮੁੱਲ ਪਿਆ ਏਹ ਖੁਸੀ ਸਭ ਤੋਂ ਪਹਿਲਾਂ ਉਸਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਜਿਸਦੀਆਂ ਬੁੱਢੀਆਂ ਅੱਖਾਂ ਵਿੱਚੋਂ ਖੁਸੀ ਦੇ ਹੰਝੂ ਨਹੀਂ ਰੁਕ ਰਹੇ ਸੀ ।ਸਿਲਸਲਾ ਚੱਲਦਾ ਰਿਹਾ ਸਭ ਇਸ ਕਾਮਯਾਬੀ ਤੋਂ ਬਹੁਤ ਖੁਸ ਸੀ,ਆਪਣੀ ਵਰਦੀ ਪ੍ਰੈਸ ਕਰਨ ਲਈ ਜਦੋਂ ਮਨਜੀਤ ਨੇਂ ਪ੍ਰੈਸ ਖ੍ਰੀਦੀ ਤਾਂ ਉਸਨੂੰ ਕਾੱਲੇਜ ਦੇ ਉਹ ਦਿਨ ਯਾਦ ਆ ਰਹੇ ਸਨ ਜਦੋਂ ਉਹ ਇੱਕ ਗੜਬੀ ਵਿੱਚ ਕੋਲੇ ਪਾ ਕੇ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੀ ਸੀ ।ਇੱਕ ਗਰੀਬ ਕੁੜੀ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਫਰਿਸਤੇ ਜਹੇ ਮੁੰਡਿਆਂ ਨੂੰ ਸਮਾਂ ਧੰਨਵਾਦ ਬੋਲ ਰਿਹਾ ਸੀ
Jaspreet Singh Dhaliwal
whatsapp 9814401141
insta👉jas_preet_dhaliwal

Happy women’s day

...
...



Related Posts

Leave a Reply

Your email address will not be published. Required fields are marked *

One Comment on “ਮੁਸ਼ੱਕਤ (ਦਾਸਤਾਨ ਇੱਕ ਗਰੀਬ ਕੁੜੀ ਦੀ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)