More Punjabi Kahaniya  Posts
ਨਸੀਹਤ


ਬੱਚੇ ਨਾਨਕੇ ਜਾਣ ਦੀ ਜਿੱਦ ਕਰ ਰਹੇ ਸਨ। ਅਸੀਂ ਤਾਂ ਮਾਮੇ ਦੇ ਖੇਤਾਂ ਵਿੱਚ ਘੁੰਮਣਾ। ਟਿਊਬਵੈਲ ਤੇ ਨਾਹਣ ਦਾ ਡਾਹਡਾ ਮਜ਼ਾ ਆਉੰਦਾ ਹੈ।
ਮਾਂ ਜੀ ਅੱਜ ਹੀ ਨਾਨਕੇ ਲੈਂ ਚਲੋਂ। ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ। ਜਾ ਬੇਟਾ ਅਮਿਤ ਪਾਪਾ ਨੂੰ ਬੁਲਾ।
ਅਮਿਤ ਭੱਜਿਆਂ ਹੋਇਆ ਆਇਆ ਦੇਖਣਾ, ਮਾਂ ਜੀ ਪਾਪਾ ਨੂੰ ਕੀ ਹੋ ਗਿਆ ,ਪਾਪਾ ਤਾਂ ਬੋਲਦੇ ਹੀ ਨਹੀਂ। ਸੁਨੀਤਾ ਭੱਜਦੀ ਹੋਈ ਗਈ ਤਾਂ ਦੇਖਦੇ ਦੰਗ ਰਹਿ ਗਈ। ਉਹ ਤਾਂ ਸੋਫੇ ਤੇ ਬੈਠੇ ਇਕ ਪਾਸੇ ਲੁੜਕੇ ਹੋਏ ਸੀ। ਉਹ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਸਨ। ਮਨਦੀਪ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਸੀ। ਉਸਦੀ ਜ਼ਿੰਦਗੀ ਉਸਦੇ ਦੋ ਬੇਟੇ ਹਨ। ਸੁਮਿੱਤ ਬਹੁਤ ਹੀ ਪਿਆਰਾ ਤੇ ਚੁੱਲਬਲਾ ਹੈ। ਅਮਿਤ ਵੱਡਾ ਹੈ ਪਰ ਸਿਆਣਾ ਤੇ ਸਮਝਦਾਰ ਹੈ।
ਸੁਨੀਤਾ ਦਾ ਵਿਆਹ ਹੋਇਆ ਸੁਰਿੰਦਰ ਦੀ ਸਾਇਕਲਾਂ ਦੀ ਦੁਕਾਨ ਚੰਗੀ ਚਲਦੀ ਸੀ। ਘਰ ਵਿੱਚ ਲਹਿਰਾ ਬਹਿਰਾਂ ਸਨ।। ਸੁਨੀਤਾ ਬੜੇ ਮਿਲਾਪੜੇ ਸੁਭਾਅ ਦੀ ਤੇ ਸਭ ਨਾਲ ਮਿਲਣ ਜੁਲਣ ਵਾਲੀ ਰੈ।ਜਿਸ ਕਰਕੇ ਸਹੁਰੇ ਪਰਿਵਾਰ ਵਿੱਚ ਜਲਦੀ ਘੁੱਲ ਮਿਲ ਗਈ। ਸੁਰਿੰਦਰ ਵੀ ਉਸਨੂੰ ਬਹੁਤ ਪਿਆਰ ਕਰਨ ਵਾਲਾ ਹੈ। ਖੁਸ਼ੀਆਂ ਨਾਲ ਬੀਤਦੀ ਜ਼ਿਦਗੀ ਦਾ ਪਤਾ ਹੀ ਨਾ ਲੱਗਿਆ ਕਦੋਂ ਬੱਚੇ ਵੱਡੇ ਹੋ ਗਏ ।
ਸੁਰਿੰਦਰ ਘਰ ਲੇਟ ਆਣ ਲੱਗਾ। ਜੇ ਪੁਛਣਾ ਤਾਂ ਲੜਨ ਲੱਗ ਜਾਣਾ। ਕਈ ਵਾਰ ਤਾਂ ਸ਼ਰਾਬ ਪੀਤੀ ਹੋਣੀ। ਦਿਨੋ -ਦਿਨ ਸ਼ਰਾਬ ਪੀਣ ਦੀ ਆਦਤ ਵੱਧਣ ਲੱਗੀ। ਪਤਾ ਲੱਗਾ ਦੁਕਾਨ ਦੇ ਨੇੜੇ ਨਵੀ ਦੁਕਾਨ ਖੁੱਲੀ ਹੈ। ਉਹਨਾਂ ਨਾਲ ਬੈਠਕੇ ਸੁਰਿੰਦਰ ਸ਼ਰਾਬ ਪੀਦੇ। ਬੜਾ ਮਨਾ ਕਰਨਾ,ਪਿਆਰ ਦੇ ਵਾਸਤੇ ਦੇਣੇ। ਉਸ ਵੇਲੇ ਖੁਸ਼ ਹੁੰਦੇ ਕਹਿ ਦੇਣਾ ਅੱਜ ਤੋਂ ਹੱਥ ਨਹੀਂ ਲੱਗਾਦਾ। ਫੇਰ ਝੂਮਦੇ ਘਰ ਆ ਜਾਣਾ। ਪਿਆਰ ਦੇ ਵਾਦੇ ਝੂਠੇ ਹੋ ਗਏ। ਸ਼ਰਾਬ ਦੇ ਦੋਰ ਵੱਧਣ ਲੱਗੇ। ਘਰ ਲੇਟ ਆਣਾ। ਲੇਟ ਆਣ ਦਾ ਕਾਰਣ ਪੁਛਣਾ ਤੇ ਘਰੇ ਕਲੇਸ਼ ਹੋ ਜਾਣਾ। ਜੂਆਂ ਖੇਡਣ ਦੀਆਂ ਆਦਤਾਂ ਦਿਨੋ -ਦਿਨ ਵੱਧ ਗਈਆਂ ।
ਪਹਿਲਾ ਆਪਣੇ ਪਿਤਾ ਜੀ ਦਾ ਡਰ ਹੁੰਦਾ ਸੀ। ਘਰੇ ਕਦੇ ਸ਼ਰਾਬ ਪੀ ਕੇ ਨਹੀਂ ਆਉਂਦਾ ਸੀ। ਉਨਾਂ ਦਾ ਡਰ ਸੀ।
ਦੋ ਦਿਨ ਤੋਂ ਉਦਾਸ ਹੀ ਬਹੁਤ ਸੀ।
ਕੁਝ ਪੁੱਛਣਾ ਤਾਂ ਕੋੲੀ ਗੱਲ ਨਾ ਕਰਨਾ। ਉਦਾਸ ਬੈਠੇ ਰਹਿਣਾ। ਕਹਿੰਦੇ ਨੇ ਵਹਿਲੇ ਬੈਠੇ ਖੂਹ ਵੀ ਖਾਲੀ ਹੋ ਜਾਂਦੇ ਹਨ।ਉਹ ਹੀ ਹੋਇਆ ਜੂਏ ਵਿੱਚ ਸਭ ਕੁਝ ਹਾਰ ਗਿਆ ਮਕਾਨ ਗਿਰਵੀ ਰੱਖ ਦਿੱਤਾ। ਬਚੀ ਤੇ ਇਕ ਦੁਕਾਨ।
ਸੁਨੀਤਾ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਉਸਦੀ ਜਿਦਗੀ ਤੂਫਾਨ ਵਿਚ ਰੁੱਲ ਗਈ ਸੀ। ਉਸਨੂੰ ਆਪਣੀ ਜ਼ਿੰਦਗੀ ਤੇ ਕਾਲੀਆਂ ਘਟਾਵਾਂ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਉਸਦੀ ਮਾਂ ਨੇ ਕਿਹਾ ਜ਼ਿਦਗੀ ਦੁੱਖਾਂ ਸੁੱਖਾਂ ਦਾ ਮੇਲ ਹੈ। ਜਾਦਿਆਂ ਨਾਲ ਜਾਇਆ ਨਹੀਂ ਜਾਂਦਾ। ਬੇਟੇ ਨੂੰ ਦੁਕਾਨ ਸੋਪਦੇ ਹੋਲੀ ਹੋਲੀ ਜ਼ਿਦਗੀ ਲੀਹਾਂ ਤੇ ਚੱਲ ਪੈਦੀ ਹੈ।
ਅਮਿਤ ਨੂੰ ਸੁਰਿੰਦਰ ਦੀ ਡਾਇਰੀ ਮਿਲ ਗਈ।ਉਸਨੇ ਚੰਗੀ ਤਰਾਂ ੌ
ਦੇਖੀ ਉਸਨੂੰ ਬਹੁਤ ਜਾਣ ਕਾਰੀ ਮਿਲ ਗਈ। ਸੁਨੀਤਾ ਨੂੰ ਲੱਗੀ ਡੂੰਘੀ ਸੱਟ ਕਾਰਨ ਉਸਨੂੰ ਇਕ ਵੱਡੀ ਚਿੰਤਾ ਅੰਦਰੋ-ਅੰਦਰੀ ਖਾਈ ਜਾ ਰਹੀ ਸੀ ਕਿ ਕਿਤੇ ਉਸਦੇ ਬੇਟੇ ਵੀ ਪਿਤਾ ਵਾਂਗ ਸ਼ਰਾਬੀ ਨਾ ਬਣ ਜਾਣ। ਉਹ ਹਰ ਵੇਲੇ ਉਨ੍ਹਾਂ ਨੂੰ ਸਮਝਾਦੀ ਰਹਿੰਦੀ। ਨਸ਼ਿਈਆਂ ਨਾਲ ਮੇਲ-ਜੋਲ...

ਨਹੀਂ ਰੱਖਣਾਂ। ਨਸ਼ਿਆਂ ਦੇ ਨੁਕਸਾਨ ਬਾਰੇ ਦੱਸਦੇ ਰਹਿਣਾ।
ਉਹ ਕਾਫੀ ਦੇਰ ਆਪਣੀ ਸਿਲਾਈ ਮਸ਼ੀਨ ਨੂੰ ਤੱਕਦੀ ਰਹੀ। ਉਸਦੇ ਸਿਲੇ ਸੂਟ ਸਾਰੇ ਪਸੰਦ ਕਰਦੇ ਸੀ। ਉਸਨੇ ਆਪਣਾ ਸੂਟ ਸਿਲ ਲਿਆਾ। ਕਈਆਂ ਨੂੰ ਸੂਟ ਪਸੰਦ ਆ ਗਿਆ । ਕਈਆਂ ਨੇ ਸੂਟ ਬਨਣੇ ਦੇ ਦਿੱਤੇ। ਉਸਦਾ ਵਧੀਆਂ ਸਮਾਂ ਪਾਸ ਹੋਣ ਲੱਗਾ ਨਾਲ ਹੀ ਆਮਦਨ ਹੋਣ ਲੱਗੀ।
ਦੁਕਾਨ ਵਧੀਆ ਚਲ ਗਈ। ਕੰਪਨੀ ਵਿੱਚੋਂ ਇੱਕਠਾ ਮਾਲ ਮੰਗਵਾ ਲੈਂਦਾ ਇੱਕਠਾ ਹੀ ਵਿੱਕ ਜਾਂਦਾ। ਗੁਜਾਰਾ ਵਧੀਆ ਚਲਣ ਲੱਗਾ। ਅਮਿਤ ਦੀ ਮਿਹਨਤ ਤੇ ਲਗਨ ਦੇਖਕੇ ਸਾਰੇ ਖੁਸ਼ ਸਨ। ਛੋਟੀ ਉਮਰ ਵਿੱਚ ਵੱਡੀਆ ਪੁਲਾਘਾ ਪੁੱਟੀਆਂ
ਕੁਝ ਘਰ ਚਲਾਣ ਲਈ ਰੁਪਏ ਮਾਂ ਨੂੰ ਦੇ ਕੇ ਬਾਕੀ ਪਿਉ ਦਾ ਕਰਜ ਉਤਾਰ ਦਿੰਦਾ। ਸੁਮਿੱਤ ਦਾ ਕਾਲਜ਼ ਦਾਖਲ ਕਰਵਾ ਦਿੱਤਾ ।ਮੈ ਤੇ ਪੜਾਈ ਕਰ ਨਹੀ ਸਕਿਆਂ ਭਰਾ ਨੂੰ ਚੰਗਾ ਪੜਾਵਾਂਗਾ। ਉਸਦੇ ਮਨ ਵਿੱਚ ਇਕ ਚੀਸ ਹਮੇਸ਼ਾ ਉਠਦੀ ਉਸਦਾ ਮਨ ਆਪਣੇ ਭਰਾ ਨੂੰ ਪੜਾਈ ਲਈ ਮਦੱਦ ਕਰਦਾ ਤਾ ਉਸਦੇ ਮਨ ਨੂੰ ਸਕੂਨ ਮਿਲਦਾ ।ਸਾਵਣ ਦੇ ਮਹੀਨੇ ਜਿਵੇਂ ਵਰਖਾ ਪੈਣ ਨਾਲ ਕੁਦਰਤ ਤੇ ਧਰਤੀ ਖੁਸ਼ੀ ਵਿੱਚ ਝੂਮਣ ਲੱਗ ਜਾਂਦੀ ਹੈ ਉਵੇ ਉਸਦਾ ਮਨ ਵੀ ਖੁਸ਼ੀ ਵਿੱਚ ਝੂਮਣ ਲੱਗਦਾ ਹੈ। ਉਸਦੀ ਮਾਂ ਵੀ ਖੁਸ਼ ਹੋ ਗਈ । ਘਰ ਦੀ ਸਥਿਤੀ ਦਿਨੋ -ਦਿਨ ਬਦਲਨ ਲੱਗੀ।
ਅਮਿਤ ਨੇ ਸਿਲਾਈ ਮਸ਼ੀਨ ਤੇ ਹੱਥ ਰੱਖਦੇ ਕਿਹਾ ਕਿ ਮਾਂ ਜੀ ਹੁਣ ਤੁਹਾਨੂੰ ਕੰਮ ਕਰਨ ਦੀ ਕੋਈ ਜਰੂਰਤ ਨਹੀ ਹੈ। ਸਾਰਾ ਕਰਜ਼
ਉਤਾਰ ਦਿੱਤਾ ਹੈ । ਘਰ ਵੀ ਆਪਣਾ ਹੋ ਗਿਆ। ਤੁਹਾਨੂੰ ਸੋਹਣਾ ਘਰ ਬਣਾ ਕੇ ਦੇਵਾਂਗਾ।
ਘਰ ਨੂੰ ਨਵੇ ਢੰਗ ਦਾ ਬਣਾਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਰਲ ਮਿਲ ਬੈਠ ਸਾਰਿਆ ਨੇ ਵਿਉਂਤਾਂ ਬਣਾ ਕੰਮ ਲਗਾ ਦਿੱਤਾ।
ਸੁਮਿੱਤ ਦੀ ਪੜਾਈ ਪੂਰੀ ਹੋ ਗਈ। ਉਸਨੂੰ ਕੰਪਨੀ ਵਿੱਚ ਮਨੇਜਰ ਦੀ ਨੋਕਰੀ ਮਿਲ ਗਈ। ਨਵੀ ਕੋਠੀ ਬਣ ਗਈ। ਮਾਂ ਦੀ ਰੀਝ ਅਮਿਤ ਦਾ ਜਲਦੀ ਵਿਆਹ ਕਰਨ ਦੀ ਹੈ। ਕਈ ਰਿਸ਼ਤੇ ਆਏ। ਸਧਾਰਨ ਢੰਗ ਨਾਲ , ਸਮਝਦਾਰ ਤੇ ਘਰ ਵਿੱਚ ਨਿਪੁੰਨ ਲੜਕੀ ਪੁਸ਼ਪਾ ਨਾਲ ਕਰ ਦਿੱਤਾ । ਘਰ ਵਿੱਚ ਰੋਣਕਾਂ ਹੋ ਗਈਆਂ। ਖੁਸ਼ੀਆਂ ਬੇਸ਼ੁਮਾਰ ਹੋ ਗਈਆਂ।
ਅਮਿਤ ਦਾ ਮੁੰਡਾ ਹੋਇਆ ਘਰ ਖੁਸ਼ੀਆਂ ਨਾਲ ਮਹਿਕਣ ਲੱਗਾ। ਘਰ ਵਿੱਚ ਵੱਡੀ ਪਾਰਟੀ ਕਰਨ ਦਾ ਇੰਤਜ਼ਾਮ ਹੋਣ ਲੱਗਾ। ਮਾਂ ਨੂੰ ਚਿੰਤਾ ਸੀ ਖੁਸ਼ੀ ਦੇ ਮਹੋਲ ਵਿੱਚ ਮਾਂ ਨਾਲ ਕੀਤਾ ਵਾਅਦਾ ਨਾ ਭੁੱਲ ਜਾਣ। ਉਸਨੇ ਪੁੱਛ ਹੀ ਲਿਆ ਪਾਰਟੀ ਵਿੱਚ ਸ਼ਰਾਬ ਵੀ ਹੈ। ਅਮਿਤ ਹਸਦੇ ਹੋਏ ਕਹਿਣ ਲੱਗਾ ਤੁਸੀਂ ਪੀਣੀ ਹੈ ਤਾਂ ਜਰੂਰ ਕਰ ਦੇਵਾਂਗਾ। ਫਿਰ ਉਦਾਸ ਹੁੰਦਾ ਬੋਲਿਆ ਕਿ ਜਿਸ ਸ਼ਰਾਬ ਨੇ ਸਾਡੀ ਮਾਂ ਦੀ ਕਦਰ ਘੱਟ ਕਰ ਦਿੱਤੀ ਤੇ ਸਾਡੀ ਜ਼ਿੰਦਗੀ ਦੁੱਖੀ ਕਰ ਦਿੱਤੀ ਉਸਨੂੰ ਤਾਂ ਹੱਥ ਵੀ ਨਾ ਲਗਾਈਏ।ਮਾਂ ਨੇ ਖੁਸ਼ੀ ਵਿੱਚ ਪੁੱਤ ਨੂੰ ਕਲਾਵੇ ਵਿੱਚ ਲੈਂਦੇ ਹੋਇਆ ਕਿਰਾ” ਵਾਹ ! ਮੇਰੇ ਬੇਟੇ ਅੱਜ ਮੇਰੀ ਜ਼ਿੰਦਗੀ ਸਫਲ ਹੋ ਗਈ ਮੇਰੇ ਬੱਚਿਆਂ ਨੇ ਮੇਰੀ ਨਸੀਹਤ ਤੇ ਅਮਲ ਕੀਤਾ ਹੈ। ”
ਭੁਪਿੰਦਰ ਕੌਰ ਸਢੌਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)