More Punjabi Kahaniya  Posts
ਪਾਖੰਡਵਾਦ


ਸਾਡੀ ਮਾਨਸਿਕਤਾ ਐਨੀ ਗਿਰ ਚੁੱਕੀ ਏ ਕਿ ਅਸੀਂ ਜਾਨਵਰਾਂ ਨੂੰ ਵੀ ਧਰਮਾਂ ਅਨੁਸਾਰ ਵੰਡ ਲਿਆ। ਘੱਟੋ ਘੱਟ ਉਹਨਾਂ ਨੂੰ ਤਾਂ ਛੱਡਦੋ। ਲਾਹਣਤ ਏ ਇਹੋ ਜਿਹੇ ਸਮਾਜ ‘ਤੇ ਜਿੱਥੇ ਪੜ੍ਹੇ ਲਿਖੇ ਵੀ ਅਨਪੜ੍ਹ ਬਣ‌ ਚੁੱਕੇ ਨੇ।

ਅਸਲ ‘ਚ ਜਿਹੜੇ ਪਾਖੰਡਾਂ ਚ ਲੋਕ ਪਏ ਨੇ, ਉਸ ਪਾਖੰਡ ‘ਚ ਧਰਮ ਦਾ ਠੇਕੇਦਾਰ ਨਹੀਂ ਪਵੇਗਾ ਕਿਉੰਕਿ ਉਹਨੂੰ ਸੱਚਾਈ ਦਾ ਪਤਾ। ਪਰ ਸਾਡੇ ਲੋਕਾਂ ਨੂੰ ਉਸ ਦੁਆਰਾ ਮੂਰਖ ਬਣਾਇਆ ਜਾ ਰਿਹਾਂ ਤਾਂ ਜੋ ਧਰਮ ਦੀ ਆੜ ‘ਚ ਕਮਾਈ ਕੀਤੀ ਜਾ ਸਕੇ ਤੇ ਸਾਡੇ ਲੋਕ ਸ਼ਰਧਾ ‘ਚ ਅੰਨ੍ਹੇ ਨੇ, ਉਹ ਸਮਝਣਾ ਨਹੀਂ‌ ਚਾਹੁੰਦੇ।

ਦੂਰ ਕੀ ਜਾਣਾ ਨਿੱਕੀ ਜਿਹੀ ਉਦਾਹਰਣ ਦੇਂਦਾ। ਸਾਡੇ ਪਿੰਡਾਂ-ਸ਼ਹਿਰਾਂ ਵੱਲ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਕੁਝ ਦਿਮਾਗੀ ਲੋਕ ਗਾਂ ਤੇ ਹਾਥੀਆਂ ਦੇ ਗਲ਼ ਟੱਲੀ ਬੰਨ੍ਹ ਕੇ ਤੁਰ ਪੈਂਦੇ। ਘਰ ਘਰ ਮੰਗਦੇ ਫਿਰਦੇ। ਨਾਲੇ ਰਾਸ਼ਣ ਨਾਲੇ ਕਮਾਈ। ਇਹ ਗੱਲ ਸਿਰਫ ਉਹ ਮੰਗਤੇ ਹੀ ਜਾਣਦੇ ਨੇ। ਪਰ ਅਸੀਂ ਸ਼ਰਧਾ ਚ ਅੰਨ੍ਹੇ ਹੋ ਜਾਂਦੇ ਸੁ਼ਰੂ। ਉਹਨਾਂ ਨੂੰ ਪਤਾ ਕਿ ਸਾਡੇ ਲੋਕਾਂ ਚ ਮੂਰਖਾਂ ਦੀ ਕਮੀ ਥੋੜੀ ਆ। ਜੇ ਇਹਨਾਂ ਬੇਜੁਬਾਨਾਂ ਦਾ ਸਹਾਰਾ ਲੈਕੇ ਜੇਬ ਗਰਮ ਹੁੰਦੀ ਕੰਮ ਜਰੂਰੀ ਕਰਨਾ ਫੇਰ। ਕੁਝ ਲੋਕ ਅੰਗਹੀਣ ਹੋਣ ਦੇ ਬਾਵਜੂਦ ਵੀ ਹੱਥੀਂ ਕੰਮ ਕਰਕੇ ਮਿਹਨਤ ਦੀ ਕਮਾਈ ਖਾਣ ਨੂੰ ਤਵੱਜੋਂ‌ ਦਿੰਦੇ ਨੇ ਤੇ ਕੁਝ ਫੋਟੋਆਂ ਦਿਖਾ ਕੇ ਈ ਲੁੱਟੀ ਜਾਂਦੇ ਨੇ।

ਗਊਸਾ਼ਲਾ ਵਾਲੇ, ਜਿਹੜੀ ਕੰਮ ਦੀ ਗਊ ਨਹੀਂ ਰਹਿੰਦੀ ਉਹਨੂੰ ਸੜਕਾਂ ਤੇ ਛੱਡ ਦਿੰਦੇ, ਹੋਰ ਕੀ ਬਾਕੀ ਰਹਿ ਗਿਆ ਫੇਰ ਪਿੱਛੇ ਦੱਸਣ‌ ਨੂੰ। ਤੇ ਐਕਸੀਡੈਂਟ ਕਿੰਨੇ ਹੁੰਦੇ ਸੜਕਾਂ ਤੇ ਘੁੰਮ ਰਹੀਂਆਂ ਗਾਂਵਾਂ ਕਰਕੇ ਅਸੀਂ ਸਭ ਜਾਣੂ ਹਾਂ, ਉਹਨਾਂ‌ ਨੂੰ ਕਿਉਂ ਨਹੀਂ ਸਾਂਭਦੇ। ਕਿਉਂ ਗਾਂਵਾਂ ਦੇ ਟਰੱਕ ਭਰਕੇ ਰਾਤਾਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ਼ ਫਸਲ ਨੂੰ ਬਰਬਾਦ ਹੁੰਦਿਆਂ ਮਿੰਟ ਨੀ ਲਗਦਾ ਤੇ ਉਹ ਮਿਹਨਤ ਕਰਦੇ ਮਰ ਜਾਂਦੇ। ਕਿਸੇ ਜਾਨਵਰ ਨਾਲ ਮੇਰਾ ਕੋਈ ਵੈਰ ਨਹੀਂ। ਜਿਵੇਂ‌ ਮੱਝ ਏ ਉਵੇਂ ਗਾਂ। ਪਰ ਧਰਮ ਦੇ ਠੇਕੇਦਾਰੋ ਜੇ ਤੁਸੀਂ ਆਪਣੇ ਫਾਇਦੇ ਲਈ ਗਾਂ ਦੀ ਵਰਤੋਂ ਕਰ ਰਹੇ ਓ ਤਾਂ ਉਸਦੀ ਸੰਭਾਲ ਵੀ...

ਕਰੋ ਨਾ ਕਿ ਧਰਮ ਦਾ ਸਹਾਰਾ ਲੈ ਕੇ ਠੱਗੀਆਂ ਕਰੋ।

ਪਰ ਸਾਡੇ ਲੋਕ ਸਮਝਣਾ ਹੀ ਨਹੀਂ ਚਾਹੁੰਦੇ। ਸੱਚ ਕੌੜਾ ਏ ਇਸ ਲਈ ਹਜ਼ਮ ਕਰਨਾ ਮੁਸ਼ਕਿਲ ਏ।

ਜਿਹੜੇ ਲੋਕ ਸੱਚ‌ ਤੋਂ ਭੜਕਦੇ ਨੇ ਉਹਨਾਂ ਨੂੰ ਬੇਨਤੀ ਏ ਕਿ ਜੇ ਗਾਂ ਨੂੰ ਮਾਂ ਮੰਨਦੇ ਓ, ਤਾਂ ਲਾਹਣਤ ਏ ਤੁਹਾਡੇ ਤੇ ਤੁਸੀਂ ਉਸਨੂੰ ਅਵਾਰਾ ਘੁੰਮਣ ਤੇ ਮਰਨ ਲਈ ਸੜਕ ਤੇ ਛੱਡ ਦਿੱਤਾ ਏ।
ਚੂਹਿਆਂ ਨੂੰ ਨਾ ਮਾਰੋ, ਉਹਨਾਂ ਨੂੰ ਘਰਾਂ ‘ਚ ਜੋ ਕਰਦੇ ਏ ਕਰਨ ਦੋ। ਸੱਪ ਘਰ ਚ ਆਉਂਦਾ ਭਜਾਉਂਦੇ ਕਿਉਂ ਹੋ। ਪੂਜਾ ਕਰੋ ਉਸਦੀ‌। ਪਰ ਨਹੀਂ ਤੁਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਉਸ ਵਕਤ ਜਾਨ ਪਿਆਰੀ ਹੋ ਜਾਂਦੀ। ਦੋਗਲੇ ਲੋਕ।

ਜੇ ਤੁਸੀਂ ਕਿਸੇ ਧਰਮ ਨੂੰ ਮੰਨਦੇ ਓ ਤਾਂ ਜਰੂਰ ਮੰਨੋ, ਪਰ ਜਾਨਵਰਾਂ ਨੂੰ ਉਹਨਾਂ ਦੀ ਜਿੰਦਗੀ ਜੀਣ ਦੋ। ਐਵੇਂ ਨਾ ਵਿਵਾਦ ਖੜੇ ਕਰ ਲਿਆ ਕਰੋ। ਸੱਚਾਈ ਤੋਂ ਮੂੰਹ ਨਾ ਫੇਰੋ। ਅਸਲ ‘ਚ ਜਿਹੜੇ ਲੋਕ ਭੜਕਦੇ ਨੇ ਇਹ ਉਹੀ ਲੋਕ ਨੇ ਜਿਹਨਾਂ ਨੂੰ ਪਤਾ ਕਿ ਜਾਨਵਰਾਂ ਦੇ ਨਾਂ ਤੇ ਅਤੇ ਪਾਖੰਡਵਾਦ ਕਰਕੇ ਕੀਤੀ ਜਾ ਰਹੀ ਕਮਾਈ ਦੇ ਕਾਰੋਬਾਰ ‘ਚ ਰੁਕਾਵਟ ਆ ਸਕਦੀ ਤੇ ਜਾਣਦੇ ਨੇ ਲੋਕ ਸੂਝਵਾਨ ਹੋ ਜਾਣਗੇ।

ਇੱਥੇ ਮਕਸਦ ਕਿਸੇ ਖਾਸ ਧਰਮ ਨੂੰ ਟਾਰਗੇਟ ਕਰਨਾ ਨਹੀਂ ਸਗੋਂ ਹਰ ਉਸ ਧਰਮ ਲਈ ਏ ਜਿਸ ਵਿੱਚ ਪਾਖੰਡਵਾਦ ਜੋੜਿਆ ਗਿਆ ਹੈ। ਫਿਲਹਾਲ ਜੋ ਮੁੱਦਾ ਭਖਿਆ ਤੇ ਲੋਕਾਂ ਨੇ ਵਿਰੋਧ ਕਰਕੇ ਸੱਚ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਉਹਨਾਂ ਲਈ ਇਹ ਇੱਕ ਸੰਦੇਸ਼ ਹੈ।
ਪਾਖੰਡ ਤਾਂ ਹੋਰ ਵੀ ਬਹੁਤ ਨੇ ਜਿਵੇਂ ਦਿਨਾਂ‌ ਬਾਰੇ, ਖਾਣ-ਪੀਣ ਦੇ ਪਰ ਫਿਰ ਸਹੀ।

ਸੋ ਆਖਰ ‘ਚ ਇਹੀ ਕਹਾਂਗਾ ਕਿ ਪਾਖੰਡਵਾਦ ਤੇ ਧਰਮ ਨੂੰ ਇਕੱਠਾ ਕਰਕੇ ਜੇਬ ਕਿਵੇਂ ਗਰਮ ਕਰਨੀ ਇਹ ਧਰਮ ਦੇ ਠੇਕੇਦਾਰ ਬਾਖੂਬੀ ਜਾਣਦੇ ਨੇ। ਸੋ ਬਚੋ ਇਹੋ ਜਿਹੇ ਠੱਗਾਂ ਤੋਂ ਜੋ ਤੁਹਾਨੂੰ ਮੂਰਖ ਬਣਾ ਕੇ ਲੜਵਾਉਂਦੇ ਨੇ ਤੇ ਜੇਬਾਂ ਗਰਮ ਕਰਦੇ ਨੇ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)