ਪੈਂਟ ਕੋਟ

5

ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ...

ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ

ਸੱਤਪਾਲ ਸਿੰਘ ਧਾਲੀਵਾਲ

Leave A Comment!

(required)

(required)


Comment moderation is enabled. Your comment may take some time to appear.

Comments

One Response

  1. guri dhot

    nice story verr

Like us!