More Punjabi Kahaniya  Posts
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਅਣਜਾਣ ਲੋਕ


ਕਰੋਨਾ ਵਰਗੀ ਮਹਾਂਮਾਰੀ ਚਲਦਿਆ ਕੁੱਛ ਲੋਕ ਇਹ ਸੋਚ ਕੇ ਇਸ ਬਿਮਾਰੀ ਤੋ ਨਹੀਂ ਡਰ ਰਹੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਏਸੇ ਨੂੰ ਵੇਖਦੇ ਮੈਂ ਤੁਹਾਨੂੰ ਦਸਣਾ ਚਾਉਂਦਾ ਹਨ ਕਿ ਇਕ ਪਿੰਡ ਵਿਚ ਇਕ ਵਿਅਕਤੀ ਰਹਿੰਦਾ ਸੀ ਤੇ ਰੱਬ ਨੂੰ ਬਹੁਤ ਮੰਨਦਾ ਸੀ ਉਸ ਪਿੰਡ ਵਿੱਚ ਇਕ ਦਿਨ ਹੜ ਆਉਣ ਦੀ ਚੇਤਾਵਨੀ ਦਿੱਤੀ ਜਾਂਦੀ ਤੇ ਸਾਰੇ ਪਿੰਡ ਦੇ ਲੋਕਾਂ ਨੂੰ ਕਿਸੇ ਉੱਚੇ ਇਲਾਕੇ ਵਿਚ ਜਾਨ ਲਈ ਕਿਹਾ ਜਾਂਦਾ ਚੇਤਾਵਨੀ ਸੁਣ ਕੇ ਸਾਰੇ ਲੋਕ ਉੱਚੇ ਇਲਾਕੇ ਚਲੇ ਜਾਂਦੇ ਹਨ ਪਰ ਓਹੋ ਵਿਅਕਤੀ ਨਹੀਂ ਜਾਂਦਾ ਜੌ ਰੱਬ ਤੇ ਝਕੀਨ ਕਰਦਾ ਸੀ ਕਹਿੰਦਾ ਸੀ ਮੈਂ ਰੱਬ ਦੀ ਏਨੀ ਭਗਤੀ ਕਰਦਾ ਹਾਂ ੳ ਆਪੇ ਮੇਰੀ ਰਖਸ਼ਾ ਕਰੂਗਾ। ਪਿੰਡ ਦਾ ਸਰਪੰਚ ਉਸ ਨੂੰ ਨਾਲ ਚਲਣ ਲਈ ਕਹਿੰਦਾ ਹੈ ਓਹੋ ਨਹੀਂ ਜਾਂਦਾ ਫੇਰ ਪਿੰਡ ਦਾ ਪਟਵਾਰੀ ਵੀ ਉਸ ਨੂੰ ਨਾਲ ਚਲਣ ਲਈ ਕਹਿੰਦਾ ਹੈ ਓਹੋ ਫੇਰ ਨਹੀਂ ਮੰਨਦਾ ਸਰਪੰਚ ਪਟਵਾਰੀ ਤੇ ਹੋਰ ਲੋਕਾਂ ਦੇ ਬਾਰ ਬਾਰ ਕਹਿਣ ਤੇ ਓਹੋ ਨਹੀਂ ਮੰਨਦਾ ਸਭ ਓਥੋਂ...

ਚਲੇ ਜਾਂਦੇ ਹਨ ਤੇ ਅਖੀਰ ਹੜ ਆਉਂਦਾ ਹੈ ਤੇ ਓਹੋ ਵਿਅਕਤੀ ਮਰ ਜਾਂਦਾ ਹੈ ਤੇ ਉਪਰ ਜਾ ਕੇ ਰੱਬ ਨੂੰ ਸ਼ਿਕਾਇਤ ਕਰਦਾ ਹੈ ਕਿ ਮੈਂ ਏਨੀ ਭਗਤੀ ਕੀਤੀ ਤੁਸੀ ਮੈਨੂੰ ਬਚਾਉਣ ਲਈ ਕਿਉਂ ਨਹੀਂ ਆਏ ਤਾਂ ਰੱਬ ਨੇ ਕਿਆ ਮੈਂ ਕਦੇ ਸਰਪੰਚ ਦੇ ਰੂਪ ਚ ਤੇ ਕਦੇ ਪਟਵਾਰੀ ਦੇ ਰੂਪ ਚ ਤੈਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤੂੰ ਆਪ ਮਰਨ ਦਾ ਇਰਾਦਾ ਬਣਾ ਕੇ ਬੈਠਾ ਸੀ
ਸਿੱਖਿਆ :- ਰੱਬ ਸਾਨੂੰ ਆਪ ਆ ਕੇ ਨਹੀਂ ਬਚਾਉਂਦਾ ਓਹੋ ਸ਼ਾਇਦ ਪੁਲਿਸ ਤੇ ਸਰਕਾਰ ਦੇ ਰੂਪ ਵਿਚ ਸਾਡੀ ਮਦਦ ਕਰ ਰਿਹਾ ਹੈ ਇਸ ਲਈ ਸਰਕਾਰ ਦੀ ਸੁਣੋ ਤੇ ਆਪਣੇ ਘਰ ਵਿਚ ਸੇਫ ਰਹੋ
ਫਿਰ ਓਹੋ ਗੱਲ ਨਾ ਹੋਵੇ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ

ਸੰਦੀਪ ਸਿੰਘ ਦਾਸੂਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)