ਸੱਚੀ ਦੇਸ਼ਭਕਤੀ

2

ਜਿਸ ਤਰ੍ਹਾਂ ਕਿ ਮੈਂ ਆਪਣੇ ਪਿਛਲੇ ਲੇਖਾਂ ਵਿਚ ਜਿ਼ਕਰ ਕਰ ਚੁੱਕੀ ਹਾਂ ਕਿ ਮੇਰੇ ਪਤੀ ਇਕ ਜੁਝਾਰੂ ਪਰਵਰਤੀ ਦੇ ਸਿੱਖ ਹਨ ਅਤੇ ਇਸੇ ਕਾਰਣ ਸਾਡੇ ਘਰ ਬੜੇ ਹੀ ਉੱਚੇ ਵਿਚਾਰ ਰੱਖਣ ਵਾਲੇ ਸਿੱਖਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ।
ਇਸੇ ਤਰ੍ਹਾਂ ਹੀ ਇੱਕ ਬੜੀ ਹੀ ਚੜਦੀਕਲਾ ਵਾਲੇ ਸਿੰਘ ਸਾਹਬ ਦਾ ਆਉਣਾ ਹੋਇਆ ਉਹ ਫੌਜ ਤੋਂ ਬਤੌਰ ਕੈਪਟਨ ਰਿਟਾਇਰਡ ਸਨ। ਉਨ੍ਹਾਂ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਕਿਸੇ ਕਮ ਕਰਕੇ ਆਪਣੇ ਐਮ. ਐਲ.ਏ. ਦੇ ਕੋਲ ਜਾਣਾ ਹੋਇਆ ਤੇ ਗਲਬਾਤ ਕਰਦਿਆਂ ਉਹ ਦੇਸ਼ਭਕਤੀ ਦੀਆਂ ਗਲਾਂ ਦਸਣ ਲਗਿਆ ਕਿ ਅਸੀ ਦੇਸ਼ ਲਈ ਆਹ ਕੀਤਾ ਉਹ ਕੀਤਾ। ਕਹਿੰਦੇ ਮੈਂ ਬੜੀ ਦੇਰ ਤਕ ਉਨ੍ਹਾਂ ਦੀਆਂ ਗਲਾਂ ਸੁਣਦਾ ਰਿਹਾ ਤੇ ਉਹ ਕੁਛ ਸਿੱਖਾਂ ਦੇ ਵਿਰੁੱਧ ਵੀ ਬੋਲਦੇ ਰਹੇ। ਜਦ ਉਹ ਆਪਣੀ ਗੱਲ ਪੂਰੀ ਕਰ ਚੁੱਕਿਆ ਤਾਂ ਮੈਂ ਪੁੱਛਿਆ ਕਿ ਤੁਸੀਂ ਦੇਸ਼ ਲਈ ਆਪਣੀ ਜਾਨ ਮਾਲ ਚੋਂ ਕਿ ਵਾਰਿਆ ਹੈ ਤਾਂ ਉਨ੍ਹਾਂ ਦੇ ਮੂੰਹ ਵਿੱਚ ਥੁੱਕ ਫਸ ਗਈ। ਉਨ੍ਹਾਂ ਦੇ ਉਸ ਐਮ. ਐਲ.ਏ. ਨੂੰ ਦਿੱਤੇ ਗਏ ਜਵਾਬ ਸੁਣ ਕੇ ਉਸਦੀ ਹਵਾ ਸਰਕ ਗਈ। ਸਿੱਖ ਕੌਮ ਜਿੱਥੇ ਸੇਵਾ ਕਰਨਾ ਜਾਣਦੀ ਹੈ ਉਥੇ ਰਾਜ ਕਰਨ ਅਤੇ ਤਿਆਗ ਕਰਨ ਵਿਚ ਵੀ ਸਭ ਤੋਂ ਅੱਗੇ ਹੀ ਮਿਲੇਗੀ ਬਸ ਉਹ ਕਿਸੇ ਮਜਲੂਮ ਦਾ ਹੱਕ ਨਹੀਂ...

ਮਾਰਦੀ। ਉਨ੍ਹਾਂ ਜਦ ਉਸਨੂੰ ਦਸਿਆ ਕਿ ਮੈਨੂੰ 17 ਸਾਲ ਰਿਟਾਇਰਡ ਹੋਇਆਂ ਹੋ ਗਿਆ ਹੈ ਮੈਂ ਅੱਜ ਤੱਕ ਆਪਣੀ ਪੇਨਸ਼ਨ ਦੇਸ਼ ਦੇ ਨਾਮ ਕੀਤੀ ਹੋਈ ਹੈ ਤੇ ਜਦੋਂ ਮੈਂ ਤੁਹਾਡੇ ਇਕ ਦਸਖੱਤ ਆਪਣੀ ਬੇਟੀ ਦੇ ਇੱਕ ਕਾਗਜਾਤ ਤੇ ਲੈ ਕੇ ਗਿਆ ਤਾਂ ਘਰ ਪਹੁੰਚਣ ਤੋਂ ਪਹਿਲਾਂ ਹੀ ਆਪਦੇ ਪੀ. ਏ.ਦਾ ਫੋਨ ਆ ਗਿਆ ਕੇ ਬਿਨਾ ਕੁਛ ਦਿੱਤਿਆਂ ਹੀ ਸਾਇੰਨ ਕਰਾ ਗਏ ਹੋ ਕੁਛ ਐਮ. ਐਲ.ਏ. ਸਾਹਬ ਦੀ ਸੇਵਾ ਤਾਂ ਕਰ ਜਾਉਂਦੇ। ਗਲ ਸੁਣਦਿਆਂ ਸਾਰ ਐਮ. ਐਲ. ਏ ਸਾਹਬ ਇਧਰ ਉਧਰ ਹੋ ਗਏ। ਉਨ੍ਹਾਂ ਦੀ ਗੱਲ ਸੁਣ ਕੇ ਇੰਝ ਲਗਿਆ ਕਿ ਕੋਰੀ ਗੱਲਾਂ ਕਰਨ ਵਾਲੇ ਨੇਤਾਵਾਂ ਦਾ ਦੇਸ਼ਭਕਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਵੋਟ ਲੈਣ ਲਈ ਖੋਕਲੀ ਗਲਾਂ ਹੀ ਕਰ ਸਕਦੇ ਹਨ। ਉਸ ਸਮੇਂ ਉਹ ਰਿਟਾਇਰਡ ਫੌਜੀ ਮੈਨੂੰ ਇੱਕ ਸੱਚੇ ਦੇਸ਼ਭਕਤ ਤੇ ਉਹ ਐਮ. ਐਲ. ਏ ਇਸ ਦੇਸ਼ ਦਾ ਦੁਸ਼ਮਣ ਜਾਪਿਆ। ਅਸੀ ਕਿਉਂ ਆਪਣੇ ਦੇਸ਼ ਦੀ ਬਾਗਡੋਰ ਇਹੋ ਜਿਹੇ ਨੇਤਾਵਾਂ ਦੇ ਹੱਥ ਫੜਾ ਦਿੰਦੇ ਹਾਂ ਜੋ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹਨ। ਦੇਸ਼ ਦੀ ਬਾਗਡੋਰ ਤਾਂ ਉੱਚੀ ਸੋਚ ਰੱਖਣ ਵਾਲਿਆਂ ਦੇ ਹੱਥ ਹੋਣੀ ਚਾਹੀਦੀ ਜੋ ਦੇਸ਼ ਨੂੰ ਮਜਬੂਤ ਬਣਾਉਣ ਨਾ ਕੇ ਉਸ ਐਮ. ਐਲ.ਏ. ਵਾਂਗ ਨਿਗਲ ਜਾਉਣ।

Submitted By:- ਸਤਨਾਮ ਕੌਰ

Leave A Comment!

(required)

(required)


Comment moderation is enabled. Your comment may take some time to appear.

Like us!